ਕਿਸਾਨਾਂ ਨੇ ਅਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਦਿੱਤਾ ਮੰਗ ਪੱਤਰ 
Published : Nov 3, 2022, 2:31 pm IST
Updated : Nov 3, 2022, 2:31 pm IST
SHARE ARTICLE
Farmers
Farmers

326 ਪਰਿਵਾਰਾਂ ਦੇ ਮੈਂਬਰਾਂ ਨੂੰ ਹੀ ਨੌਕਰੀਆਂ ਦਿੱਤੀਆਂ ਗਈਆਂ ਹਨ ਬਾਕੀਆਂ ਦਾ ਕੀ ਬਣਿਆ। ਇਸ ਬਾਰੇ ਵੀ ਸਾਨੂੰ ਜਾਣਕਾਰੀ ਦਿੱਤੀ ਜਾਵੇ।

 

ਚੰਡੀਗੜ੍ਹ - ਕਿਸਾਨਾਂ ਦੀਆਂ ਕਈ ਮੰਗਾਂ ਅਜੇ ਪੂਰੀਆਂ ਨਹੀਂ ਹੋਈਆਂ, ਜਿਸ ਨੂੰ ਲੈ ਕੇ ਕਿਸਾਨ ਆਏ ਦਿਨ ਪ੍ਰਦਰਸ਼ਨ ਕਰਦੇ ਹਨ ਤੇ ਅੱਜ ਕਿਸਾਨਾਂ ਨੇ ਸਰਕਾਰ ਨੂੰ ਮੰਗ ਪੱਤਰ ਵੀ ਦਿੱਤਾ ਹੈ ਜਿਸ ਵਿਚ ਉਹਨਾਂ ਨੇ ਅਪਣੀਆਂ ਮੰਗਾਂ ਨੂੰ ਸੰਖੇਪ ਤੌਰ ਤੇ ਲਿਖਿਆ ਹੈ ਤੇ ਜਲਦ ਪੂਰੀਆਂ ਕਰਨ ਦੀ ਮੰਗ ਕੀਤੀ ਹੈ। 

1. ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨ ਪਰਿਵਾਰਾਂ ਲਈ 5-5 ਲੱਖ ਰੁਪਏ ਮੁਆਵਜ਼ਾ ਅਤੇ ਇੱਕ ਜੀਅ ਲਈ ਸਰਕਾਰੀ ਨੌਕਰੀ ਦੇ ਹੁਕਮਾਂ ਨੂੰ ਬਾਕੀ ਰਹਿੰਦੇ ਕਿਸਾਨ ਪਰਿਵਾਰਾਂ ਲਈ ਵੀ ਲਾਗੂ ਕੀਤਾ ਜਾਵੇ। ਕਿਸਾਨਾਂ ਨੇ ਲਿਖਿਆ ਕਿ ਮਾਣਯੋਗ ਮੁੱਖ ਮੰਤਰੀ ਜੀ ਤੁਹਾਡੇ ਨੁਮਾਇੰਦਿਆਂ ਨੇ ਸਾਨੂੰ ਮੀਟਿੰਗ ਵਿਚ ਦੱਸਿਆ ਸੀ ਕਿ 624 ਕਿਸਾਨ ਪਰਿਵਾਰਾਂ ਨੂੰ ਪੰਜ-ਪੰਜ ਲੱਖ ਰੁਪਏ ਦਿੱਤੇ ਜਾ ਚੁੱਕੇ ਹਨ ਪਰ ਬਾਕੀ ਰਹਿੰਦੇ ਸ਼ਹੀਦ ਕਿਸਾਨ ਪਰਿਵਾਰਾਂ ਦਾ ਪੰਜ ਪੰਜ ਲੱਖ ਰੁਪਏ ਦਾ ਕੀ ਹੋਇਆ? ਅਤੇ ਜਿਥੋਂ ਤਕ ਇੱਕ ਪਰਿਵਾਰ ਦੇ ਮੈਂਬਰ ਨੂੰ ਨੌਕਰੀ ਦਾ ਸਬੰਧ ਹੈ ਤੁਹਾਡੀ ਮੀਟਿੰਗ ਵਿਚ ਰਿਪੋਰਟ ਕੀਤਾ ਗਿਆ ਸੀ ਕਿ 326 ਪਰਿਵਾਰਾਂ ਦੇ ਮੈਂਬਰਾਂ ਨੂੰ ਹੀ ਨੌਕਰੀਆਂ ਦਿੱਤੀਆਂ ਗਈਆਂ ਹਨ ਬਾਕੀਆਂ ਦਾ ਕੀ ਬਣਿਆ। ਇਸ ਬਾਰੇ ਵੀ ਸਾਨੂੰ ਜਾਣਕਾਰੀ ਦਿੱਤੀ ਜਾਵੇ।

2. ਅੰਦੋਲਨ ਦੌਰਾਨ ਜਖ਼ਮੀ ਹੋਏ ਕਿਸਾਨਾਂ ਨੂੰ ਮੁਅਵਜ਼ਾ ਦਿੱਤਾ ਜਾਵੇ ਅਤੇ ਅਸਥਿਤ ਵਿਅਕਤੀਆਂ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਕਿਸਾਨਾਂ ਨੇ ਕਿਹਾ ਕਿ ਅੰਦੋਲਨ ਦੌਰਾਨ ਜੋ ਕਿਸਾਨ ਬਹੁਤ ਹੀ ਗੰਭੀਰ ਫੱਟੜ ਹੋਣ ਉਪਰੰਤ ਅਪਾਹਜ ਹੋ ਗਏ ਸਨ ਅਤੇ ਕੁਝੱ ਕਮਾਉਣ ਦੇ ਸਮਰੱਥ ਨਹੀਂ ਰਹੇ ਸਨ। ਉਨ੍ਹਾਂ ਦੇ ਸਬੰਧ ਵਿਚ ਰੱਖੀ ਸਾਡੀ ਮੰਗ ਸੀ ਕਿ ਉਨ੍ਹਾਂ ਵਿਅਕਤੀਆਂ ਨੂੰ ਵੀ 5-5 ਲੱਖ ਰੁਪਏ ਦਿੱਤੇ ਜਾਣ ਅਤੇ ਉਨ੍ਹਾਂ ਦੇ ਆਸ਼ਰਿਤ ਪਰਿਵਾਰ ਦੇ ਮੈਂਬਰ ਨੂੰ ਨੌਕਰੀ ਦਿੱਤੀ ਜਾਵੇ। ਇਸ ਭਾਵੇਂ ਤੁਹਾਡੀ ਸਰਕਾਰ ਵੱਲੋਂ ਲਏ ਗਏ ਫ਼ੈਸਲੇ ਚ ਚੁੱਕੇ ਗਏ ਕਦਮ ਬਾਰੇ ਸਾਨੂੰ ਫੌਰੀ ਜਾਣਕਾਰੀ ਦਿੱਤੀ ਜਾਵੇ।

3 - ਸ਼ਹੀਦਾਂ ਦੀ ਯਾਦਗਾਰ ਬਣਾਉਣ ਵਾਸਤੇ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਵਾਅਦੇ ਅਨੁਸਾਰ 5 ਏਕੜ ਜ਼ਮੀਨ ਲੈ ਕੇ ਉਸਾਰੀ ਤੁਰੰਤ ਸ਼ੁਰੂ ਕੀਤੀ ਜਾਵੇ।
ਦਿੱਲੀ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੀ ਯਾਦਗਾਰ ਬਣਾਉਣ ਦੇ ਸਬੰਧ ਵਿਚ ਭਾਵੇਂ ਤੁਸੀਂ ਕਹਿ ਦਿੱਤਾ ਸੀ ਕਿ ਪਿਛਲੀ ਸਰਕਾਰ ਕੇਵਲ ਡਰਾਮਾ ਕਰਕੇ ਗਈ ਹੈ ਕੋਈ ਫ਼ੈਸਲਾ ਜਾਂ ਸਰਕਾਰੀ ਹੁਕਮ ਨਹੀਂ ਦੇ ਕੇ ਗਈ ਪਰ ਤੁਸੀਂ ਯਕੀਨ ਦੁਆਇਆ ਸੀ ਕਿ ਸਾਡੀ ਸਰਕਾਰ ਹੁਣ ਪੰਜ ਏਕੜ ਜ਼ਮੀਨ ਲੈਣ ਬਾਰੇ ਅਤੇ ਉਸ ਉੱਤੇ ਕਿਸਾਨਾਂ ਦੇ ਸ਼ਹੀਦਾਂ ਨੂੰ ਯਾਦ ਕਰਨ ਲਈ ਇਕ ਯਾਦਗਾਰ ਬਣਾਉਣ ਬਾਰੇ ਜ਼ਰੂਰ ਹੀ ਫ਼ੈਸਲਾ ਕਰੇਗੀ। ਇਸ ਸੰਬੰਧ ਵਿਚ ਤੁਹਾਡੀ ਸਰਕਾਰ ਨੇ ਕੀ ਕੀਤਾ ਹੈ? ਇਸ ਬਾਰੇ ਵੀ ਸਾਨੂੰ ਜਾਣਕਾਰੀ ਦਿੱਤੀ ਜਾਵੇ। ਕਿਸਾਨਾਂ ਨੇ ਅਪਣੀਆਂ ਹੋਰ ਮੰਗਾਂ ਵੀ ਸਰਕਾਰ ਨੂੰ ਮੰਗ ਪੱਤਰ ਵਿਚ ਲਿਖ ਕੇ ਦਿੱਤੀਆਂ ਹਨ ਜਿਹਨਾਂ ਨੂੰ ਜਲਦ ਪੂਰਾ ਕਰਨ ਦੀ ਮੰਗ ਕੀਤੀ ਗਈ ਹੈ। 

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement