
ਉਨ੍ਹਾਂ ਨੂੰ ਗੁੱਸਾ ਇਸ ਗੱਲ ਦਾ ਹੈ ਕਿ ਸਰਕਾਰ ਕਿਸਾਨਾਂ ਦੇ ਦਰਦ ਨੂੰ ਨਹੀਂ ਸਮਝ ਰਹੀ। ਸਰਕਾਰ ਦਾ ਕਿਸਾਨਾਂ ਪ੍ਰਤੀ ਉਦਾਸੀਨਤਾ ਵਾਲਾ ਰਵੱਈਆ ਉਨ੍ਹਾਂ ਨੂੰ ਦੁਖ ਦਿੰਦਾ ਹੈ।
ਮੁੰਬਈ , (ਪੀਟੀਆਈ ) : ਟਮਾਟਰਾਂ ਤੋਂ ਬਾਅਦ ਹੁਣ ਪਿਆਜ਼ ਨੇ ਕਿਸਾਨਾਂ ਦੀ ਹਾਲਤ ਖਰਾਬ ਕਰ ਦਿਤੀ ਹੈ। ਇਕ ਰੁਪਏ ਪ੍ਰਤਿ ਕਿਲੋ ਤੋਂ ਵੀ ਘੱਟ ਕੀਮਤ ਕਿਸਾਨਾਂ ਨੂੰ ਮਿਲ ਰਹੀ ਹੈ। ਮੱਧ ਪ੍ਰਦੇਸ਼ ਦੇ ਕਿਸਾਨਾਂ ਨੂੰ ਜਦ ਪਿਆਜ਼ ਦੀ ਕੀਮਤ 50 ਪੈਸੇ ਪ੍ਰਤਿ ਕਿਲੋ ਮਿਲੀ ਤਾਂ ਉਹ ਅਪਣੀ ਫਸਲ ਨੂੰ ਸੜਕਾਂ 'ਤੇ ਸੁੱਟ ਕੇ ਚਲੇ ਗਏ। ਉਥੇ ਹੀ ਮਹਾਰਾਸ਼ਟਰਾ ਦਾ ਇਕ ਕਿਸਾਨ ਫਸਲ ਦੀ ਘੱਟ ਕੀਮਤ ਮਿਲਣ ਤੋਂ ਇੰਨਾ ਨਿਰਾਸ਼ ਹੋ ਗਿਆ ਕਿ ਉਸ ਨੇ ਅਪਣਾ ਵਿਰੋਧ ਪ੍ਰਗਟ ਕਰਨ ਲਈ ਫਸਲ ਦੀ ਵਿਕਰੀ ਤੋਂ ਮਿਲੀ ਰਾਸ਼ੀ ਨਰਿੰਦਰ ਮੋਦੀ ਨੂੰ ਮਨੀ ਆਰਡਰ ਰਾਹੀ ਭੇਜ ਦਿਤੀ।
Narendra Modi
onions price Maharashtra
ਨਾਸਿਕ ਜਿਲ੍ਹੇ ਦੇ ਨਿਪਹਦ ਤਹਿਸੀਲ ਦੇ ਰਹਿਣ ਵਾਲੇ ਸੰਜੇ ਸਾਠੇ ਨੂੰ ਉਨ੍ਹਾਂ ਦੀ ਫਸਲ ਦੇ ਬਦਲੇ ਇਕ ਰੁਪਏ ਪ੍ਰਤਿ ਕਿਲੋ ਤੋਂ ਵੀ ਘੱਟ ਕੀਮਤ ਮਿਲ ਰਹੀ ਸੀ। ਗੱਲਬਾਤ ਤੋਂ ਬਾਅਦ ਵੀ ਉਸ ਨੂੰ 1.40 ਰੁਪਏ ਪ੍ਰਤਿ ਕਿਲੋ ਕੀਮਤ ਹੀ ਮਿਲੀ। 750 ਕਿਲੋ ਪਿਆਜ਼ ਦੇ ਬਦਲੇ ਵਿਚ ਉਸ ਨੂੰ ਸਿਰਫ 1064 ਰੁਪਏ ਹੀ ਕੀਮਤ ਮਿਲੀ। ਚਾਰ ਮਹੀਨੇ ਦੀ ਮਿਹਨਤ ਦੇ ਬਦਲੇ ਇੰਨੀ ਘੱਟ ਕੀਮਤ ਮਿਲੀ ਦੇਖ ਕੇ ਉਸ ਨੂੰ ਦੁੱਖ ਹੋਇਆ। ਸੰਜੇ ਨੇ ਵਿਰੋਧ ਜਤਾਉਣ ਲਈ ਇਹ ਕੀਮਤ ਪੀਐਮਓ ਦੇ ਆਪਦਾ ਰਾਹਤ ਫੰਡ ਵਿਚ ਦਾਨ ਕਰ ਦਿਤੀ।
Sanjay Sathe gets Rs 1,064 for 750 kg of onion
ਉਸ ਨੇ ਕਿਹਾ ਕਿ ਇਹ ਕੀਮਤ ਮਨੀ ਆਰਡਰ ਰਾਹੀ ਪੀਐਮ ਨੂੰ ਭੇਜਣ ਲਈ ਉਸ ਨੂੰ ਅਪਣੀ ਜੇਬ ਵਿਚੋਂ 54 ਰੁਪਏ ਹੋਰ ਦੇਣੇ ਪਏ। ਸੰਜੇ ਕਹਿੰਦੇ ਹਨ ਕਿ ਉਹ ਕਿਸੇ ਰਾਜਨੀਤਕ ਪਾਰਟੀ ਨਾਲ ਨਹੀਂ ਜੁੜੇ ਹਨ। ਪਰ ਉਨ੍ਹਾਂ ਨੂੰ ਗੁੱਸਾ ਇਸ ਗੱਲ ਦਾ ਹੈ ਕਿ ਸਰਕਾਰ ਕਿਸਾਨਾਂ ਦੇ ਦਰਦ ਨੂੰ ਨਹੀਂ ਸਮਝ ਰਹੀ। ਸਰਕਾਰ ਦਾ ਕਿਸਾਨਾਂ ਪ੍ਰਤੀ ਇਹ ਉਦਾਸੀਨਤਾ ਵਾਲਾ ਰਵੱਈਆ ਉਨ੍ਹਾਂ ਨੂੰ ਦੁਖ ਦਿੰਦਾ ਹੈ। ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੰਬੋਧਿਤ ਕਰਰ ਕੇ ਭੇਜੇ ਗਏ ਮਨੀ ਆਰਡਰ ਨੂੰ ਉਨ੍ਹਾਂ ਨੇ 29 ਨਵੰਬਰ ਨੂੰ ਨਿਫਾਡ
Agriculture INDIA
ਤਹਿਸੀਲ ਦੇ ਡਾਕਖਾਨੇ ਤੋਂ ਭੇਜਿਆ ਸੀ। ਦੱਸ ਦਈਏ ਕਿ ਉਤਰੀ ਮਹਾਰਾਸ਼ਟਰਾ ਦਾ ਨਾਸਿਕ ਜਿਲਾ ਸਾਰੇ ਭਾਰਤ ਦਾ 50 ਫ਼ੀ ਸਦੀ ਪਿਆਜ ਦਾ ਉਤਪਾਦਨ ਕਰਦਾ ਹੈ। ਦੱਸ ਦਈਏ ਕਿ ਸੰਜੇ ਉਨਾਂ ਪ੍ਰਗਤੀਸ਼ੀਲ ਕਿਸਾਨਾਂ ਵਿਚੋਂ ਇਕ ਹਨ, ਜਿਨ੍ਹਾਂ ਨੂੰ ਕੇਂਦਰੀ ਖੇਤੀ ਮੰਤਰਾਲੇ ਨੇ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੀ ਸਾਲ 2010 ਦੀ ਭਾਰਤ ਯਾਤਰਾ ਦੌਰਾਨ ਓਬਾਮਾ ਨਾਲ ਗੱਲਬਾਤ ਕਰਨ ਲਈ ਚੁਣਿਆ ਸੀ। ਸੇਠ ਨੇ ਫੋਨ ਰਾਹੀ ਮਿਲਣ ਵਾਲੀ ਸਲਾਹ ਨਾਲ ਅਪਣੀ ਖੇਤੀ ਦੇ ਉਤਪਾਦਨ ਨੂੰ ਵਧਾਇਆ ਸੀ।