
ਮੋਦੀ ਸਰਕਾਰ ਦੀ ਨੀਤੀਆਂ ਵਿਰੁਧ ਅਵਾਜ਼ ਬੁਲੰਦ ਕਰਨ ਲਈ ਇਕ ਵਾਰ ਫਿਰ ਤੋਂ ਦੇਸ਼ਭਰ ਦੇ ਲੱਖਾਂ ਕਿਸਾਨ ਸੰਸਦ ਵੱਲ ਕੂਚ ਕਰ ਦਿਤਾ ਹੈ...
ਨਵੀਂ ਦਿੱਲੀ (ਭਾਸ਼ਾ) : ਮੋਦੀ ਸਰਕਾਰ ਦੀ ਨੀਤੀਆਂ ਵਿਰੁਧ ਅਵਾਜ਼ ਬੁਲੰਦ ਕਰਨ ਲਈ ਇਕ ਵਾਰ ਫਿਰ ਤੋਂ ਦੇਸ਼ਭਰ ਦੇ ਲੱਖਾਂ ਕਿਸਾਨ ਸੰਸਦ ਵੱਲ ਕੂਚ ਕਰ ਦਿਤਾ ਹੈ। ਜਿਸ ਕਾਰਨ ਦਿੱਲੀ ਪੁਲਿਸ ਸਮੇਤ ਕੇਂਦਰ ਸਰਕਾਰ ਨੂੰ ਭਾਜੜਾਂ ਪੈ ਗਈਆਂ ਹਨ। ਕਿਸਾਨਾਂ ਦੀ ਮੰਗ ਹੈ ਉਹਨਾਂ ਨੂੰ ਰਾਮ ਮੰਦਰ ਨਹੀਂ ਕਰਜ਼ ਮਾਫੀ ਚਾਹੀਦੀ ਹੈ। ਇਸ ਤੋਂ ਇਲਾਵਾ ਕਿਸਾਨਾਂ ਵਲੋਂ ਫਸਲਾਂ ਦੀ ਲਾਗਤ ਦਾ ਡੇਢ ਗੁਣਾ ਸਮਰਥਨ ਮੁੱਲ ਦਿਤੇ ਜਾਣ ਸਮੇਤ ਕਈ ਹੋਰ ਮੰਗਾਂ ਪੂਰੀਆਂ ਕਰਨ ਦੀ ਵੀ ਮੰਗ ਚੁਕੀ ਜਾ ਰਹੀ ਹੈ।
Kisan
ਪੁਲਿਸ ਅਤੇ ਸਰਕਾਰ ਦੀ ਚਿੰਤਾਵਾਂ ਉਸ ਸਮੇਂ ਹੋਰ ਵੱਧ ਗਈਆਂ ਜਦੋਂ ਕਿਸਾਨਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਚਿਤਾਵਨੀ ਦੇ ਦਿਤੀ ਕਿ ਜੇਕਰ ਉਹਨਾਂ ਨੂੰ ਸੰਸਦ ਵੱਲ ਜਾਣ ਤੋਂ ਰੋਕਿਆ ਗਿਆ ਤਾਂ ਉਹ ਨੰਗੇ ਹੋ ਕੇ ਪ੍ਰਦਰਸ਼ਨ ਕਰਣਗੇ, ਦੱਸ ਦਈਏ ਕਿ ਕਿਸਾਨਾਂ ਦੇ ਇਸ ਪ੍ਰਦਰਸ਼ਨ 'ਚ ਜਿੱਥੇ ਡਾਕਟਰ, ਵਕੀਲ, ਪ੍ਰੋਫੈਸਰ ਅਤੇ ਕਲਾਕਾਰਾਂ ਸਮੇਤ ਕਈ ਵਲੰਟੀਅਰ ਵੀ ਕਿਸਾਨਾਂ ਦਾ ਸਾਥ ਦੇ ਰਹੇ ਹਨ ਉਥੇ ਹੀ 21 ਸਿਆਸੀ ਪਾਰਟੀਆਂ ਵੀ ਕਿਸਾਨਾਂ ਦੇ ਹੱਕ 'ਚ ਆ ਖੜੀਆਂ ਹਨ।
Kisan
ਇਸ 'ਚ ਕੋਈ ਸ਼ਕ ਨਹੀਂ ਕਿ ਜੇਕਰ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਇਹ ਪ੍ਰਦਰਸ਼ਨ ਹੋਰ ਵਿਰਾਟ ਰੂਪ ਧਾਰਨ ਕਰ ਸਕਦਾ ਹੈ ਜਿਸ ਨਾਲ ਭਾਜਪਾ ਸਰਕਾਰ ਦੀ 2019 ਦੀ ਰਾਹ ਮੁਸ਼ਕਲ ਹੋ ਸਕਦੀ ਹੈ।