
ਅੱਜ ਦੇ ਇਸ ਮਾਡਰਨ ਸਮੇਂ 'ਚ ਸ਼ਾਇਦ ਹੀ ਕੋਈ ਅਜਿਹਾ ਖੇਤਰ ਹੋਵੇ ਜਿਥੇ ਔਰਤਾਂ ਨੇ ਅਪਣੀ ਪਹਿਚਾਣ ਨਾ ਬਣਾਈ ਹੋਵੇ।
ਅੱਜ ਦੇ ਇਸ ਮਾਡਰਨ ਸਮੇਂ 'ਚ ਸ਼ਾਇਦ ਹੀ ਕੋਈ ਅਜਿਹਾ ਖੇਤਰ ਹੋਵੇ ਜਿਥੇ ਔਰਤਾਂ ਨੇ ਅਪਣੀ ਪਹਿਚਾਣ ਨਾ ਬਣਾਈ ਹੋਵੇ। ਬਿਜਨਸ ਤੋਂ ਲੈ ਕੇ ਖੇਤੀਬਾੜੀ ਤਕ ਹਰ ਖੇਤਰ 'ਚ ਔਰਤਾਂ ਮਰਦਾਂ ਦੇ ਬਰਾਬਰ ਖੜੀਆਂ ਰਹੀਆਂ ਹਨ। ਅੱਜ ਅਸੀਂ ਤੁਹਾਨੂੰ ਇਕ ਅਜਿਹੀ ਹੀ ਔਰਤ ਬਾਰੇ ਦੱਸਣ ਜਾ ਰਹੇ ਹਾਂ ਜੋ ਕਿ ਫਸਲਾਂ ਉਗਾ ਕੇ ਲੱਖਾਂ ਦਾ ਫ਼ਾਇਦਾ ਕਮਾ ਰਹੀਆਂ ਹਨ। ਉਤਰਾਖੰਡ ਦੀ ਰੰਜਨਾ ਰਾਵਤ ਅੱਜ ਦੀਆਂ ਔਰਤਾਂ ਲਈ ਪ੍ਰੇਰਣਾ ਸਰੋਤ ਬਣੀ ਹੋਈ ਹੈ।
Women became the inspiration for the girl
ਉਤਰਾਖੰਡ ਦੇ ਪਿੰਡ ਭੀਰੀ ਨਿਵਾਸੀ ਡੀ ਐੱਸ ਰਾਵਤ ਦੀ ਬੇਟੀ ਰੰਜਨਾ ਰਾਵਤ ਦਿੱਲੀ ਮਲਟੀਨੈਸ਼ਨਲ ਕੰਪਨੀ 'ਚ ਕਵਾਲਿਟੀ ਨੂੰ ਛੱਡ ਕੇ ਦਫ਼ਤਰ ਦੀ ਨੌਕਰੀ ਕਰ ਰਹੀ ਸੀ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਕ ਕਾਰਜ ਤੋਂ ਪ੍ਰਭਾਵਿਤ ਹੋ ਕੇ ਉਸ ਨੇ ਇਸ ਨੌਕਰੀ ਨੂੰ ਛੱਡ ਕੇ ਖੇਤੀ ਕਰਨ ਦਾ ਫ਼ੈਸਲਾ ਲਿਆ। ਰੰਜਨਾ ਰਾਵਤ ਇਸ ਦੇ ਜਰੀਏ ਪਹਾੜਾ 'ਚ ਗ੍ਰਾਮੀਣ ਵਿਕਾਸ ਨੂੰ ਵਧਾਉਣ ਲਈ ਰੋਜ਼ਗਾਰ ਸਿਰਜਣ ਦੀ ਮੁਹਿੰਮ ਚਲਾ ਰਹੀ ਹੈ। ਉਹ ਇਨੀ ਦਿਨੀ ਉਤਰਾਖੰਡ 'ਚ ਰੋਜ਼ਗਾਰ ਅਤੇ ਖੇਤੀ ਨੂੰ ਬੜਾਵਾ ਦੇ ਰਹੀ ਹੈ।
Women became the inspiration for the girl
ਰੰਜਨਾ ਖੇਤਾਂ 'ਚ ਕੀਮਤੀ ਅਮਰੀਕੀ ਕੇਸਰ ਉਗਾ ਕੇ ਲੱਖਾਂ ਦਾ ਫ਼ਾਇਦਾ ਕਮਾ ਰਹੀ ਹੈ। ਉਨ੍ਹਾਂ ਦੀ ਇਸ ਮੁਹਿੰਮ 'ਚ ਕਈ ਬੇਰੁਜ਼ਗਾਰਾਂ ਨੂੰ ਵੀ ਕੰਮ ਮਿਲ ਗਿਆ ਹੈ। ਰੰਜਨਾ ਨੇ ਸ਼ੁਰੂਆਤ 'ਚ ਅਪਣੇ ਭੀਰੀ ਅਤੇ ਟਿਹਰੀ ਜਨਪਦ ਦੇ ਇਲਾਕਿਆਂ 'ਚ ਅਮਰੀਕੀ ਸੈਫ੍ਰਾਨ ਨੂੰ ਉਗਾਇਆ ਹੈ ਅਤੇ ਅੱਗੇ ਕਿਸਾਨਾਂ ਨਾਲ ਮਿਲ ਕੇ ਵੱਡੇ ਪੱਧਰ 'ਤੇ ਕੇਸਰ ਉਗਾਉਣ ਦਾ ਟਾਰਗੇਟ ਰੱਖਿਆ ਹੈ। ਅੱਜ ਰੰਜਨਾ ਦੀ ਜਾਗਰੂਕਤਾ ਕਾਰਨ ਕਈ ਕਿਸਾਨ ਅਮਰੀਕੀ ਕੇਸਰ ਦੀ ਖੇਤੀ ਕਰ ਕੇ ਲੱਖਾਂ ਕਮਾ ਰਹੇ ਹਨ।
Women became the inspiration for the girl
ਅਮਰੀਕੀ ਕੇਸਰ ਇਕ ਕੀਮਤੀ ਹਰਬ ਹੈ, ਜਿਸ ਦੀ ਕੀਮਤ ਬਾਜ਼ਾਰ 'ਚ 40 ਹਜ਼ਾਰ ਤੋਂ ਲੈ ਕੇ 1 ਲੱਖ ਰੁਪਏ ਪ੍ਰਤੀ ਕਿਲੋ ਹੈ। ਇਸ ਦੀ ਲਗਾਈ ਫ਼ਸਲ 5-6 ਮਹੀਨੇ 'ਚ ਤਿਆਰ ਹੋ ਜਾਂਦੀ ਹੈ। ਜਿਸ 'ਚ ਕਰੀਬ 10 ਕਿਲੋ ਕੇਸਰ ਦਾ ਉਤਪਾਦਨ ਹੋ ਜਾਂਦਾ ਹੈ। ਦੂਜੀ ਫਸਲਾਂ ਦੀ ਤੁਲਨਾ 'ਚ ਇਸ ਦੀ ਖੇਤੀ ਕਰਨਾ ਸੱਭ ਤੋਂ ਆਸਾਨ ਹੁੰਦਾ ਹੈ। ਰੰਜਨਾ ਨੂੰ ਕਈ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਜਾ ਚੁੱਕਿਆ ਹੈ ਅਤੇ ਹੁਣ ਉਨ੍ਹਾਂ ਨੂੰ ਇਸ ਮੁਹਿੰਮ ਲਈ ਸੋਧ ਕਰਤਾਵਾਂ ਨੇ 'ਯੁਵਾ' ਵਿਗਿਆਨੀ ਪੁਰਸਕਾਰ ਨਾਲ ਸਨਮਾਨਿਤ ਕਰਨ ਦਾ ਵੀ ਫੈਸਲਾ ਲਿਆ ਹੈ।