ਪੀਐਮ-ਕਿਸਾਨ ਸਮਾਨ ਨਿਧੀ ਸਕੀਮ ਨਾਲ ਮਿਲਿਆ 9.59 ਕਰੋੜ ਲੋਕਾਂ ਨੂੰ ਫ਼ਾਇਦਾ, ਤੁਸੀਂ ਵੀ ਕਰੋ ਅਪਲਾਈ
Published : May 4, 2020, 12:57 pm IST
Updated : May 4, 2020, 12:57 pm IST
SHARE ARTICLE
Apply pm kisan samman nidhi scheme new registration and aadhar correction
Apply pm kisan samman nidhi scheme new registration and aadhar correction

ਜੇ ਤੁਸੀਂ ਇਹਨਾਂ ਪੰਜ ਕਰੋੜ ਲੋਕਾਂ ਵਿਚ ਸ਼ਾਮਲ ਹੋ ਤਾਂ ਫਿਰ...

ਨਵੀਂ ਦਿੱਲੀ: ਕਿਸਾਨਾਂ ਨੂੰ ਡਾਇਰੈਕਟ ਉਹਨਾਂ ਦੇ ਬੈਂਕ ਖਾਤੇ ਵਿਚ ਮਦਦ ਪਹੁੰਚਾਉਣ ਵਾਲੀ ਪ੍ਰਧਾਨ ਮੰਤਰੀ ਕਿਸਾਨ ਸਮਾਨ ਨਿਧੀ ਸਕੀਮ ਨਾਲ ਹੁਣ ਤਕ ਦੇਸ਼ ਦੇ 9 ਕਰੋੜ, 59 ਲੱਖ 35 ਹਜ਼ਾਰ 344 ਕਿਸਾਨਾਂ ਨੂੰ ਲਾਭ ਮਿਲ ਚੁੱਕਾ ਹੈ। ਇਹ 3 ਮਈ ਤਕ ਦੀ ਰਿਪੋਰਟ ਹੈ। ਸਕੀਮ ਅਜੇ ਵੀ ਖੁੱਲ੍ਹੀ ਹੈ। ਇਸ ਤਹਿਤ ਕਦੇ ਵੀ ਅਪਲਾਈ ਕੀਤਾ ਜਾ ਸਕਦਾ ਹੈ। ਹੁਣ ਕਰੀਬ 5 ਕਰੋੜ ਕਿਸਾਨ ਇਸ ਤੋਂ ਵੰਚਿਤ ਹਨ।

farmers curfew wheat Farmers 

ਜੇ ਤੁਸੀਂ ਇਹਨਾਂ ਪੰਜ ਕਰੋੜ ਲੋਕਾਂ ਵਿਚ ਸ਼ਾਮਲ ਹੋ ਤਾਂ ਫਿਰ ਅਪਲਾਈ ਕਰਨ ਤੋਂ ਪਿੱਛੇ ਨਾ ਰਹੋ। ਖੇਤੀ-ਕਿਸਾਨੀ ਲਈ ਸਲਾਨਾ 6000 ਰੁਪਏ ਦੀ ਸਰਕਾਰੀ ਮਦਦ ਚਾਹੀਦੀ ਹੈ ਤਾਂ ਤੁਸੀਂ ਪੀਐਮ-ਕਿਸਾਨ ਦੇ ਪੋਰਟ (@pmkisan.gov.in) ਤੇ ਜਾ ਕੇ ਖੁਦ ਵੀ ਅਪਲਾਈ ਕਰ ਸਕਦੇ ਹੋ। ਇਸ ਦੇ ਲਈ ਕਿਸੇ ਅਧਿਕਾਰੀ ਕੋਲ ਜਾਣ ਦੀ ਜ਼ਰੂਰਤ ਨਹੀਂ ਹੈ। ਸਭ ਤੋਂ ਪਹਿਲਾਂ ਤੁਹਾਨੂੰ ਇਸ ਸਕੀਮ ਨਾਲ ਜੁੜੀ ਅਧਿਕਾਰਿਕ ਸਾਈਟ ਤੇ ਜਾਣਾ ਪਵੇਗਾ।

Farmer Prime Minister's kisan smaan nidhi SchemeFarmer 

ਇਕ ਪੇਜ਼ ਖੁੱਲ੍ਹੇਗਾ ਜਿਸ ਵਿਚ ਤੁਹਾਨੂੰ FARMER CORNERS ਦਾ ਵਿਕਲਪ ਦਿਸੇਗਾ। ਉਸ ਤੇ NEW FARMER REGISTRATION ਮਿਲੇਗਾ। ਇਸ ਤੇ ਕਲਿੱਕ ਕਰਨਾ ਹੋਵੇਗਾ। ਉਸ ਤੋਂ ਬਾਅਦ ਤੁਹਾਡੇ ਸਾਮਹਣੇ ਇਕ ਨਵੀਂ ਵਿੰਡੋ ਖੁਲ੍ਹੇਗੀ। ਜਿਸ ਵਿਚ ਤੁਹਾਨੂੰ ਆਧਾਰ ਕਾਰਡ ਅਤੇ ਕੈਪਚਾ ਪਾਉਣ ਲਈ ਕਿਹਾ ਜਾਵੇਗਾ। ਫਿਰ ਤੁਹਾਨੂੰ ਕਲਿਕ ਹੇਅਰ ਟੂ ਕੰਟੀਨਿਊ ਤੇ ਕਲਿੱਕ ਕਰਨਾ ਪਵੇਗਾ।

Bank AccountBank Account

ਇਸ ਤੋਂ ਬਾਅਦ ਤੁਹਾਡੇ ਸਾਹਮਣੇ ਇਕ ਹੋਰ ਪੇਜ਼ ਖੁੱਲ੍ਹੇਗਾ ਜਿਸ ਵਿਚ ਜੇ ਤੁਸੀਂ ਪਹਿਲਾਂ ਤੋਂ ਰਜਿਸਟ੍ਰੇਸ਼ਨ ਕਰ ਚੁੱਕੇ ਹੋ ਤਾਂ ਤੁਹਾਡੀ ਡਿਟੇਲ ਆ ਜਾਵੇਗੀ ਅਤੇ ਜੇ ਰਜਿਸਟ੍ਰੇਸ਼ਨ ਪਹਿਲੀ ਵਾਰ ਕਰ ਰਹੇ ਹੋ ਤਾਂ ਲਿਖਿਆ ਆ ਜਾਵੇਗਾ ਕਿ ‘RECORD NOT FOUND WITH GIVEN DETAILS, DO YOU WANT TO REGISTER ON PM-KISAN PORTAL’ ਇਸ ਤੇ ਤੁਹਾਨੂੰ Yes ਕਰਨਾ ਪਵੇਗਾ।

account holders Account holders

ਇਸ ਤੇ ਕਲਿੱਕ ਕਰਦੇ ਹੀ ਇਕ ਨਵਾਂ ਪੇਜ਼ ਖੁੱਲ੍ਹ ਜਾਵੇਗਾ ਜਿਸ ਵਿਚ ਤੁਹਾਨੂੰ ਫਾਰਮ ਦਿਖਾਈ ਦੇਵੇਗਾ। ਇਸ ਫਾਰਮ ਨੂੰ ਪੂਰਾ ਭਰਨਾ ਪਵੇਗਾ। ਇਸ ਵਿਚ ਸਹੀ-ਸਹੀ ਜਾਣਕਾਰੀ ਭਰਨੀ ਹੋਵੇਗੀ। ਇਸ ਵਿਚ ਬੈਂਕ ਖਾਤੇ ਦੀ ਜਾਣਕਾਰੀ ਭਰਨ ਸਮੇਂ IFSC ਕੋਡ ਠੀਕ ਭਰੋ। ਫਿਰ ਉਸ ਨੂੰ ਸੇਵ ਕਰ ਦਿਓ। ਇਸ ਤੋਂ ਬਾਅਦ ਤੁਹਾਡੇ ਸਾਮਹਣੇ ਇਕ ਹੋਰ ਪੇਜ਼ ਖੁੱਲ੍ਹੇਗਾ ਜਿਸ ਵਿਚ ਤੁਹਾਨੂੰ ਅਪਣੀ ਜ਼ਮੀਨ ਦੀ ਡਿਟੇਲ ਭਰਨੀ ਪਵੇਗੀ।

Bank AccountBank Account

ਖਾਸ ਤੌਰ ਤੇ ਖਸਰਾ ਨੰਬਰ ਅਤੇ ਖਾਤਾ ਨੰਬਰ। ਇਸ ਨੂੰ ਭਰ ਕੇ ਸੇਵ ਕਰ ਦਿਓ। ਸੇਵ ਕਰਦੇ ਹੀ ਰਜਿਸਟ੍ਰੇਸ਼ਨ ਦੀ ਪ੍ਰਤੀਕਿਰਿਆ ਪੂਰੀ ਹੋ ਜਾਵੇਗੀ। ਇਕ ਰਜਿਸਟ੍ਰੇਸ਼ਨ ਨੰਬਰ ਅਤੇ ਰਿਫਰੈਂਸ ਨੰਬਰ ਮਿਲੇਗਾ ਜਿਸ ਨੂੰ ਸੰਭਾਲ ਕੇ ਰੱਖਣਾ ਹੋਵੇਗਾ। ਇਸ ਤੋਂ ਬਾਅਦ ਪੈਸਾ ਆਉਣਾ ਸ਼ੁਰੂ ਹੋ ਜਾਵੇਗਾ। ਲਾਕਡਾਊਨ ਦੌਰਾਨ ਇਸ ਯੋਜਨਾ ਤਹਿਤ, ਮੋਦੀ ਸਰਕਾਰ ਨੇ ਕਿਸਾਨਾਂ ਨੂੰ ਤਕਰੀਬਨ 18 ਹਜ਼ਾਰ ਕਰੋੜ ਦੀ ਸਹਾਇਤਾ ਦਿੱਤੀ ਹੈ।

ਇਹ ਸੰਕਟ ਦੇ ਸਮੇਂ ਬਹੁਤ ਮਦਦਗਾਰ ਸਿੱਧ ਹੋਇਆ ਹੈ। ਵਿਸ਼ੇਸ਼ ਨਿਗਰਾਨੀ ਤੋਂ ਬਾਅਦ ਸਰਕਾਰ ਨੇ 15 ਦਿਨਾਂ ਵਿਚ 9 ਕਰੋੜ ਕਿਸਾਨਾਂ ਨੂੰ 2-2 ਹਜ਼ਾਰ ਰੁਪਏ ਦੀ ਕਿਸ਼ਤ ਭੇਜ ਦਿੱਤੀ। ਜੇ ਤੁਸੀਂ ਵੀ ਇਸ ਸਕੀਮ ਦਾ ਲਾਭ ਲੈਣ ਲਈ ਅਰਜ਼ੀ ਦਿੱਤੀ ਸੀ ਪਰ ਹੁਣ ਤੱਕ ਪੈਸਾ ਨਹੀਂ ਆਇਆ ਤਾਂ ਇਸ ਦੀ ਸਥਿਤੀ ਨੂੰ ਜਾਣਨਾ ਬਹੁਤ ਅਸਾਨ ਹੈ। ਤੁਸੀਂ ਪ੍ਰਧਾਨ ਮੰਤਰੀ ਪੋਰਟਲ 'ਤੇ ਜਾ ਕੇ ਆਪਣਾ ਆਧਾਰ, ਮੋਬਾਈਲ ਅਤੇ ਬੈਂਕ ਖਾਤਾ ਨੰਬਰ ਦਾਖਲ ਕਰ ਕੇ ਇਸ ਦੀ ਸਥਿਤੀ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਇੱਕ ਹੋਰ ਕੁੜੀ ਨੇ ਮੁੰਡੇ ਨੂੰ ਲਗਾਇਆ ਅੱਧੇ ਕਰੋੜ ਦਾ ਚੂਨਾ, ਕੈਨੇਡਾ ਜਾ ਕੇ ਘਰਵਾਲਾ ਛੱਡ Cousin ਨਾਲ਼ ਰਹਿਣਾ ਕੀਤਾ ਸ਼ੁਰੂ !

20 Sep 2025 3:15 PM

Sohana Hospital Child Swap Case Punjab : Child ਬਦਲਿਆ ਮਾਮਲੇ 'ਚ DNA Report ਆ ਗਈ ਸਾਹਮਣੇ

20 Sep 2025 3:14 PM

ਪ੍ਰਵਾਸੀਆਂ ਨੂੰ ਵਸਾਇਆ ਸਰਕਾਰਾਂ ਨੇ? Ravinder bassi advocate On Punjab Boycott Migrants|Parvasi Virodh

19 Sep 2025 3:26 PM

Punjab Bathinda: Explosion In Jida Village| Army officers Visit | Blast Investigation |Forensic Team

19 Sep 2025 3:25 PM

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM
Advertisement