ਕਿਸਾਨਾਂ ਲਈ ਲਾਹੇਵੰਦ ਹੋ ਸਕਦੀ ਹੈ  ਬੇਰ ਦੀ ਖੇਤੀ
Published : Jul 5, 2022, 1:13 pm IST
Updated : Jul 5, 2022, 1:13 pm IST
SHARE ARTICLE
 Cultivation of jujube plum
Cultivation of jujube plum

ਬੇਰ ਦੀ ਖੇਤੀ ਆਮ ਤੌਰ ’ਤੇ ਖ਼ੁਸ਼ਕ ਇਲਾਕਿਆਂ ਵਿਚ ਕੀਤੀ ਜਾਂਦੀ ਹੈ।

 

ਬੇਰ ਦੀ ਖੇਤੀ ਆਮ ਤੌਰ ’ਤੇ ਖ਼ੁਸ਼ਕ ਇਲਾਕਿਆਂ ਵਿਚ ਕੀਤੀ ਜਾਂਦੀ ਹੈ। ਬੇਰ ਵਿਚ ਕਾਫ਼ੀ ਮਾਤਰਾ ਵਿਚ ਪ੍ਰੋਟੀਨ, ਵਿਟਾਮਿਨ-ਸੀ ਅਤੇ ਪੌਸ਼ਟਿਕ ਖਣਿਜ ਅਤੇ ਤੱਤ ਮਿਲ ਜਾਂਦੇ ਹਨ। ਇਸ ਦੀ ਖੇਤੀ ਪੂਰੇ ਭਾਰਤ ਵਿਚ ਕੀਤੀ ਜਾਂਦੀ ਹੈ। ਇਸ ਦੀ ਖੇਤੀ ਮੁੱਖ ਤੌਰ ’ਤੇ ਮੱਧ ਪ੍ਰਦੇਸ਼, ਬਿਹਾਰ, ਉੱਤਰ ਪ੍ਰਦੇਸ਼, ਪੰਜਾਬ, ਹਰਿਆਣਾ, ਰਾਜਸਥਾਨ, ਗੁਜਰਾਤ, ਮਹਾਰਾਸ਼ਟਰ, ਤਾਮਿਲਨਾਡੂ ਅਤੇ ਆਂਧਰਾ ਪ੍ਰਦੇਸ਼ ਆਦਿ ਰਾਜਾਂ ਵਿਚ ਕੀਤੀ ਜਾਂਦੀ ਹੈ। ਪੰਜਾਬ ਰਾਜ ਵਿਚ ਕਿਨੂੰ, ਅੰਬ ਅਤੇ ਅਮਰੂਦ ਆਦਿ ਤੋਂ ਬਾਅਦ ਉਗਾਈ ਜਾਣ ਵਾਲੀ ਫਲਾਂ ਦੀ ਮੁੱਖ ਫ਼ਸਲ ਬੇਰ ਹੀ ਹੈ।

 

ਇਸ ਨੂੰ ਜ਼ਿਆਦਾ ਅਤੇ ਘੱਟ ਡੂੰਘਾਈ ਵਾਲੀ ਮਿੱਟੀ ਤੋਂ ਇਲਾਵਾ ਰੇਤਲੀ ਅਤੇ ਚੀਕਣੀ ਮਿੱਟੀ ਵਿਚ ਵੀ ਉਗਾਇਆ ਜਾ ਸਕਦਾ ਹੈ। ਇਸ ਦੀ ਖੇਤੀ ਬੰਜਰ ਅਤੇ ਬਰਾਨੀ ਇਲਾਕਿਆਂ ਵਿਚ ਕੀਤੀ ਜਾ ਸਕਦੀ ਹੈ। ਇਸ ਦੀ ਖੇਤੀ ਲੂਣੀ, ਖਾਰੀ ਅਤੇ ਦਲਦਲੀ ਮਿੱਟੀ ’ਤੇ ਕੀਤੀ ਜਾ ਸਕਦੀ ਹੈ। ਇਸ ਦੀ ਚੰਗੀ ਪੈਦਾਵਾਰ ਲਈ ਪਾਣੀ ਨੂੰ ਸੋਖਣ ਦੇ ਸਮਰੱਥ ਰੇਤਲੀ ਮਿੱਟੀ, ਜਿਸ ਵਿਚ ਪਾਣੀ ਦੇ ਨਿਕਾਸ ਦਾ ਢੁਕਵਾ ਪ੍ਰਬੰਧ ਹੋਵੇ, ਠੀਕ ਰਹਿੰਦੀ ਹੈ। ਬੇਰ ਦੇ ਬੀਜਾਂ ਨੂੰ 17-18 ਫ਼ੀ ਸਦੀ ਨਮਕ ਦੇ ਘੋਲ ਵਿਚ 24 ਘੰਟਿਆਂ ਲਈ ਭਿਉਂ ਕੇ ਰੱਖੋ ਫਿਰ ਅਪ੍ਰੈਲ ਦੇ ਮਹੀਨੇ ਨਰਸਰੀ ਵਿਚ ਬਿਜਾਈ ਕਰੋ।

 

3 ਤੋਂ 4 ਹਫ਼ਤੇ ਬਾਅਦ ਬੀਜ ਪੁੰਗਰਨਾ ਸ਼ੁਰੂ ਹੋ ਜਾਂਦਾ ਹੈ ਅਤੇ ਪੌਦਾ ਅਗੱਸਤ ਮਹੀਨੇ ਵਿਚ ਕਲਮ ਲਗਾਉਣ ਲਈ ਤਿਆਰ ਹੋ ਜਾਂਦਾ ਹੈ। ਟੀ ਦੇ ਆਕਾਰ ਵਿਚ ਕੱਟ ਕੇ ਜੂਨ- ਸਤੰਬਰ ਮਹੀਨੇ ਵਿਚ ਇਸ ਨੂੰ ਲਗਾਉਣਾ ਚਾਹੀਦਾ ਹੈ। ਪੌਦੇ ਲਗਾਉਣ ਤੋਂ ਪਹਿਲਾਂ 60  60  60 ਸੈ:ਮੀ: ਦੇ ਟੋਏ ਪੁੱਟੋ ਅਤੇ 15 ਦਿਨਾਂ ਲਈ ਧੁੱਪ ਵਿਚ ਖੁਲ੍ਹੇ ਛੱਡ ਦਿਉ। ਇਸ ਤੋਂ ਬਾਅਦ ਇਨ੍ਹਾਂ ਟੋਇਆਂ ਨੂੰ ਮਿੱਟੀ ਅਤੇ ਗੋਹੇ ਨਾਲ ਭਰ ਦਿਉ। ਇਸ ਤੋਂ ਬਾਅਦ ਪੌਦੇ ਨੂੰ ਇਨ੍ਹਾਂ ਟੋਇਆਂ ਵਿਚ ਲਗਾ ਦਿਉ। ਧਿਆਨ ਰੱਖੋ ਕਿ ਨਰਸਰੀ ਦੇ ਵਿਚ ਇਕ ਤਣੇ ਵਾਲਾ ਪੌਦਾ ਹੋਵੇ। ਖੇਤ ਵਿਚ ਰੋਪਣ ਵੇਲੇ ਪੌਦੇ ਦਾ ਉਪਰਲਾ ਸਿਰਾ ਸਾਫ਼ ਹੋਵੇ ਅਤੇ 30-45 ਸੈ:ਮੀ: ਲੰਮੀਆਂ 4-5 ਮਜ਼ਬੂਤ ਟਾਹਣੀਆਂ ਹੋਣ।

 

ਪੌਦੇ ਦੀਆਂ ਟਾਹਣੀਆਂ ਦੀ ਕਟਾਈ ਕਰੋ ਤਾਂ ਜੋ ਟਾਹਣੀਆਂ ਧਰਤੀ ਤੇ ਨਾਂ ਫੈਲ ਸਕਣ। ਪੌਦੇ ਦੀਆਂ ਸੁੱਕੀਆਂ, ਟੁੱਟੀਆਂ ਹੋਈਆਂ ਅਤੇ ਬਿਮਾਰੀ ਵਾਲੀਆਂ ਟਾਹਣੀਆਂ ਨੂੰ ਕੱਟ ਦਿਉ। ਮਈ ਦੇ ਦੂਜੇ ਪੰਦਰਵਾੜੇ ਵਿਚ ਪੌਦੇ ਦੀ ਛਟਾਈ ਕਰੋ ਜਦੋਂ ਕਿ ਪੌਦਾ ਨਾ ਵੱਧ ਰਿਹਾ ਹੋਵੇ। ਅਗੱਸਤ ਮਹੀਨੇ ਦੇ ਪਹਿਲੇ ਪੰਦਰਵਾੜੇ ਦੀ ਸ਼ੁਰੂਆਤ ਮੌਕੇ 1.2 ਕਿਲੋਗ੍ਰਾਮ ਡਿਊਰੋਨ ਨਦੀਨਾਸ਼ਕ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰਨਾ ਚਾਹੀਦਾ ਹੈ। ਆਮ ਤੌਰ ’ਤੇ ਲਗਾਏ ਪੌਦਿਆਂ ਨੂੰ ਜਲਦੀ ਸਿੰਚਾਈ ਦੀ ਜ਼ਰੂਰਤ ਨਹੀਂ ਹੁੰਦੀ। ਜਦੋਂ ਪੌਦਾ ਸ਼ੁਰੂਆਤੀ ਸਮੇਂ ਵਿਚ ਹੁੰਦਾ ਹੈ ਤਾਂ ਇਸ ਨੂੰ ਜ਼ਿਆਦਾ ਪਾਣੀ ਦੀ ਜ਼ਰੂਰਤ ਨਹੀਂ ਹੁੰਦੀ। ਫਲ ਬਣਨ ਦੇ ਸਮੇਂ ਪਾਣੀ ਦੀ ਜ਼ਰੂਰਤ ਹੁੰਦੀ ਹੈ। ਇਸ ਪੜਾਅ ਵੇਲੇ ਤਿੰਨ ਤੋਂ ਚਾਰ ਹਫ਼ਤਿਆਂ ਦੇ ਫਾਸਲੇ ਤੇ ਮੌਸਮ ਦੇ ਹਿਸਾਬ ਨਾਲ ਪਾਣੀ ਦਿੰਦੇ ਰਹੋ। ਮਾਰਚ ਦੇ ਦੂਜੇ ਪੰਦਰਵਾੜੇ ਵਿਚ ਸਿੰਚਾਈ ਬੰਦ ਕਰ ਦਿਉ।

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM
Advertisement