
ਪੰਜਾਬ ਸਰਕਾਰ ਅਤੇ ਨਿਜੀ ਚੀਨੀ ਮਿੱਲ ਮਾਲਕਾਂ ਦੇ ਵਿਚ ਗੰਨਾ ਕਿਸਾਨਾਂ ਦੇ ਭੁਗਤਾਨ ਨੂੰ ਲੈ ਕੇ ਸਹਿਮਤੀ ਬਣ ਗਈ ਹੈ। ਕਿਸਾਨਾਂ ਦੀਆਂ ਮੰਗਾਂ...
ਚੰਡੀਗੜ੍ਹ (ਸਸਸ) : ਪੰਜਾਬ ਸਰਕਾਰ ਅਤੇ ਨਿਜੀ ਚੀਨੀ ਮਿੱਲ ਮਾਲਕਾਂ ਦੇ ਵਿਚ ਗੰਨਾ ਕਿਸਾਨਾਂ ਦੇ ਭੁਗਤਾਨ ਨੂੰ ਲੈ ਕੇ ਸਹਿਮਤੀ ਬਣ ਗਈ ਹੈ। ਕਿਸਾਨਾਂ ਦੀਆਂ ਮੰਗਾਂ ਨੂੰ ਮੰਨਦੇ ਹੋਏ ਸਰਕਾਰ ਨੇ ਕਿਹਾ ਕਿ ਜੋ ਚੀਨੀ ਮਿੱਲਾਂ ਬੰਦ ਪਈਆਂ ਹਨ ਉਨ੍ਹਾਂ ਨੂੰ ਫਿਰ ਤੋਂ ਸ਼ੁਰੂ ਕੀਤਾ ਜਾਵੇਗਾ। ਸਰਕਾਰ ਨੇ ਕਿਹਾ ਕਿ ਚੀਨੀ ਮਿੱਲਾਂ ਪਿੜਾਈ ਕਰਨਗੀਆਂ ਅਤੇ ਸਰਕਾਰ 25 ਰੁਪਏ ਪ੍ਰਤੀ ਕੁਇੰਟਲ ਤੱਕ ਸਬਸਿਡੀ ਦੇਵੇਗੀ।
Tweetਇਹ ਜਾਣਕਾਰੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਦਿਤੀ। ਸਹਿਮਤੀ ਬਣਨ ਤੋਂ ਬਾਅਦ ਕਿਸਾਨਾਂ ਨੇ ਇਹ ਧਰਨਾ ਬੰਦ ਕਰ ਦਿਤਾ ਹੈ। ਦੱਸ ਦਈਏ ਕਿ ਫਗਵਾੜਾ ਵਿਚ ਮੰਗਾਂ ਨੂੰ ਲੈ ਕੇ ਹਜ਼ਾਰਾਂ ਕਿਸਾਨਾਂ ਨੇ ਮੰਗਲਵਾਰ ਨੂੰ ਨੈਸ਼ਨਲ ਹਾਈਵੇ ਨੰ. 1 ਜਾਮ ਕਰ ਦਿਤਾ ਸੀ। ਕੜਾਕੇ ਦੀ ਠੰਡ ਵਿਚ ਪ੍ਰਦਰਸ਼ਨਕਾਰੀਆਂ ਨੇ ਪੰਜਾਬ ਦੀ ਕੈਪਟਨ ਸਰਕਾਰ ਦੇ ਖਿਲਾਫ਼ ਅਪਣੀ ਸਖ਼ਤ ਨਾਰਾਜ਼ਗੀ ਵਿਖਾ ਕੇ ਨਾਅਰੇਬਾਜ਼ੀ ਕੀਤੀ।
Farmerਦੇਰ ਰਾਤ ਤੱਕ ਫਗਵਾੜਾ ਵਿਚ ਨੈਸ਼ਨਲ ਹਾਈਵੇ ਨੰ. 1 ਪੂਰੀ ਤਰ੍ਹਾਂ ਬੰਦ ਰਿਹਾ ਅਤੇ ਕਿਤੇ ਵੀ ਕੋਈ ਵਾਹਨ ਲੰਘਦਾ ਹੋਇਆ ਵਿਖਾਈ ਨਹੀਂ ਦਿਤਾ। ਪ੍ਰਦਰਸ਼ਨਕਾਰੀ ਕਿਸਾਨਾਂ ਨੇ ਐਲਾਨ ਕੀਤਾ ਸੀ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ ਉਦੋਂ ਤੱਕ ਧਰਨਾ ਜਾਰੀ ਰਹੇਗਾ।