
ਜਗਜੀਤ ਸਿੰਘ ਡੱਲੇਵਾਲ ਨੇ ਪੰਜਾਬ ਸਰਕਾਰ ਨੂੰ ਸੁਝਾਅ ਦਿਤਾ ਕਿ ਭਾਰਤ ਮਾਲਾ ਪ੍ਰਾਜੈਕਟ ਦੀ ਲੋੜ ਨਹੀਂ ਸੂਬੇ ਨੂੰ ਪਰ ਪੰਜਾਬ ਸਰਕਾਰ ਨੇ ਕਿਸਾਨਾਂ ਦੀ ਬਾਂਹ ਨਹੀਂ ਫੜੀ
Famrers News: ਕੇਂਦਰ ਤੇ ਪੰਜਾਬ ਸਰਕਾਰ ਲੋਕ ਤੇ ਕਿਸਾਨ ਪੱਖੀ ਹੋਣ ਦਾ ਡਰਾਮਾ ਕਰ ਰਹੀ ਤੇ ਕਿਸਾਨਾਂ ਨੂੰ ਉਜਾੜ ਕੇ ਕਾਰਪੋਰੇਟਰ ਘਰਾਣਿਆਂ ਨੂੰ ਖ਼ੁਸ਼ਹਾਲ ਕਰਨ ਲੱਗੀ ਹੋਈ, ਪਰ ਜਲਦ ਸਰਕਾਰ ਵਿਰੁਧ ਦਿੱਲੀ ਤੇ ਚੰਡੀਗੜ੍ਹ ਦੀਆਂ ਬਰੂਹਾਂ ’ਤੇ ਮੋਰਚਾ ਲਾਇਆ ਜਾਵੇਗਾ। ਇਹ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਜ਼ਿਲ੍ਹਾ ਇਕਾਈ ਦੀ ਮੀਟਿੰਗ ਨੂੰ ਸੰਬੋਧਨ ਕਰਨ ਮੌਕੇ ਕੀਤਾ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਦਿੱਲੀ ਮੋਰਚੇ ਵਿਚ ਕਿਸਾਨਾਂ ਦੀਆਂ ਮੰਗਾਂ ਜਿਵੇਂ ਕਿ ਫ਼ਸਲਾਂ ’ਤੇ ਐਮਐਸਪੀ ਤੇ ਕਮੇਟੀ ਬਣਾਉਣ, ਬਿਜਲੀ ਸੋਧ ਬਿਲ ਨੂੰ ਲਾਗੂ ਨਾ ਕਰਨਾ, ਕਿਸਾਨਾਂ ਤੇ ਝੂਠੇ ਪਰਚੇ ਰੱਦ ਕਰਨਾ, ਲਖੀਮਪੁਰ ਖੇੜੀ ਵਿਚ ਸ਼ਹੀਦ ਹੋਏ ਕਿਸਾਨਾਂ ਨੂੰ ਇਨਸਾਫ਼ ਦਵਾਉਣ ਦੀ ਮੰਗ ਮੰਨੀ ਸੀ ਪਰ ਮੁੜ ਕੇ ਅਪਣੇ ਵਾਅਦਿਆਂ ਤੋਂ ਕੇਂਦਰ ਸਰਕਾਰ ਭੱਜੀ ਹੈ ਉਥੇ ਹੀ ਪੰਜਾਬ ਸਰਕਾਰ ਕਿਸਾਨਾਂ ਨਾਲ ਗੱਲੀਬਾਤੀ ਮੰਗਾਂ ਮੰਨ ਲੈਂਦੀ ਤੇ ਲਾਗੂ ਕਰਨ ਸਮੇਂ ਕਿਸਾਨਾਂ ਨੂੰ ਮਰਨ ਵਰਤ ਕਰਨਾ ਪੈਂਦਾ ਤੇ ਧਰਨੇ ਲਾਉਣੇ ਪੈਂਦੇ ਹਨ।
ਜਗਜੀਤ ਸਿੰਘ ਡੱਲੇਵਾਲ ਨੇ ਪੰਜਾਬ ਸਰਕਾਰ ਨੂੰ ਸੁਝਾਅ ਦਿਤਾ ਕਿ ਭਾਰਤ ਮਾਲਾ ਪ੍ਰਾਜੈਕਟ ਦੀ ਲੋੜ ਨਹੀਂ ਸੂਬੇ ਨੂੰ ਪਰ ਪੰਜਾਬ ਸਰਕਾਰ ਨੇ ਕਿਸਾਨਾਂ ਦੀ ਬਾਂਹ ਨਹੀਂ ਫੜੀ, ਦੂਜੇ ਪਾਸੇ ਜਦੋਂ ਕੇਂਦਰ ਸਰਕਾਰ ਕਿਸਾਨਾਂ ਦੇ ਕਾਲੇ ਕਾਨੂੰਨ ਨਹੀਂ ਥੋਪ ਸਕੀ ਤਾਂ ਕੇਂਦਰ ਨੇ ਪੂਰੇ ਭਾਰਤ ਦੇ ਜ਼ਮੀਨਾਂ ਦੇ ਰੇਟ ਕੁਲੈਕਟ ਰੇਟ ਤੋਂ ਘੱਟ ਕਰ ਕੇ ਅੱੱਧਾ ਕਰ ਦਿਤੇ ਸੀ ਕਿਉਂਕਿ ਕਿਸਾਨ 4 ਗੁਣਾਂ ਰੇਟ ਦੀ ਮੰਗ ਕਰਦੇ ਸੀ ਤੇ ਕੇਂਦਰ ਨੇ ਚਾਲ ਚਲੀ ਕਿ ਜ਼ਮੀਨਾਂ ਦੇ ਰੇਟ ਅੱੱਧਾ ਕਰ ਦਿੰਦੇ ਫਿਰ ਕਿਸਾਨ ਕਿਵੇਂ ਲੈਣਗੇ 4 ਗੁਣਾਂ ਜ਼ਮੀਨਾਂ ਦੇ ਰੇਟ। ਉਨ੍ਹਾਂ ਕਿਹਾ ਕਿ 14 ਦਸੰਬਰ ਨੂੰ ਲੁਧਿਆਣਾ ਵਿਚ ਵੱਡੇ ਸੰਘਰਸ਼ ਦਾ ਆਗਾਜ਼ ਕਰਨ ਲਈ ਮਹਾਂ ਪੰਚਾਇਤ ਕੀਤੀ ਜਾਵੇਗੀ।
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਰੁੜਕੀ, ਬਲਾਕ ਪ੍ਰਧਾਨ ਪ੍ਰਕਾਸ਼ ਸਿੰਘ ਬੱਬਲ, ਕਿਸਾਨ ਆਗੂ ਪ੍ਰੋ. ਜੁਝਾਰ ਸਿੰੰਘ , ਜਸਵੀਰ ਸਿੰਘ ਸਿੱਧੂਪੁਰ ਸੀਨੀਅਰ ਮੀਤ ਪ੍ਰਧਾਨ, ਪਰਮਿੰਦਰ ਸਿੰਘ ਮਾਨ, ਅਵਤਾਰ ਸਿੰਘ ਡੰਗਹੇੜੀਆਂ ਆਦਿ ਮੌਜੂਦ ਸਨ।
(For more news apart from Soon a front be strated against the government in Delhi and Chandigarh: Jagjit Singh Dallewal, stay tuned to Rozana Spokesman)