Water Issue: ਪਾਣੀ ਦੀ ਦੁਰਵਰਤੋਂ ਲਈ ਇਕੱਲੇ ਕਿਸਾਨ ਨੂੰ ਦੋਸ਼ੀ ਠਹਿਰਾਉਣਾ ਜਾਇਜ਼ ਨਹੀਂ
Published : Dec 4, 2023, 8:01 am IST
Updated : Dec 4, 2023, 8:15 am IST
SHARE ARTICLE
It is not fair to blame farmer alone for misuse of water
It is not fair to blame farmer alone for misuse of water

ਮਿਲਕ ਪਲਾਂਟਾਂ ਦੇ ਉਤਪਾਦਾਂ ਨੂੰ ਬਚਾ ਕੇ ਰੱਖਣ ਲਈ ਸੱਭ ਤੋਂ ਵਧ ਬਰਫ਼ ਰੂਪੀ ਪਾਣੀ ਦੀ ਲੋੜ

Water Issue: : ਹਿੰਦੋਸਤਾਨ ਵਾਸੀਆਂ ਨੂੰ ਇਹ ਭਾਰੀ ਭੁਲੇਖਾ ਹੈ ਕਿ ਕਿਸਾਨ ਸੱਭ ਤੋਂ ਵਧ ਪਾਣੀ ਖਪਤ ਕਰਦੇ ਹਨ ਪਰ ਜਦੋਂ ਉਹ ਇਸ ਦਿਸ਼ਾ ਵਿਚ ਸੋਚਦੇ ਹਨ ਤਾਂ ਇਸ ਸੱਚਾਈ ਨੂੰ ਭੁੱਲ ਕੇ ਦਰਕਿਨਾਰ ਕਰ ਦਿੰਦੇ ਹਨ ਕਿ ਇਹੀ ਕਿਸਾਨ ਹਨ ਜਿਹੜੇ 132 ਕਰੋੜ ਦੇਸ਼ ਵਾਸੀਆਂ ਦਾ ਪੇਟ ਭਰਦੇ ਹਨ।

ਖੇਤੀਬਾੜੀ ਸੈਕਟਰ ਤੋਂ ਬਾਅਦ ਉਦਯੋਗਾਂ ਵਿਚ ਵੀ ਪਾਣੀ ਦੀ ਬਾਰੀ ਵਰਤੋਂ ਹੁੁੰਦੀ ਹੈ ਪਰ ਬਹੁਤ ਅਫ਼ਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਇਹ ਉਦਯੋਗਾਂ ਵਾਲੇ ਤਕਰੀਬਨ 70 ਫ਼ੀ ਸਦੀ ਅਣਸੋਧਿਆ ਪਾਣੀ ਧਰਤੀ ਵਿਚ ਵਾਪਸ ਭੇਜ ਦਿੰਦੇ ਹਨ ਜਿਸ ਕਾਰਨ ਧਰਤੀ ਹੇਠਲਾ ਸਾਡਾ ਪੀਣ ਵਾਲਾ ਪਾਣੀ, ਨਦੀਆਂ, ਸਮੁੰਦਰ, ਛੱਪੜ ਅਤੇ ਝੀਲਾਂ ਗੰਦੀਆਂ ਹੋ ਰਹੀਆਂ ਹਨ। ਇਸ ਤੋਂ ਬਾਅਦ ਪਾਣੀ ਦੀ ਤੀਸਰੀ ਸੱਭ ਤੋਂ ਵੱਡੀ ਖਪਤਕਾਰ ਇਮਾਰਤਸਾਜ਼ੀ ਸੈਕਟਰ ਹੈ ਜਿਥੇ ਪਿੰਡਾਂ, ਸ਼ਹਿਰਾਂ ਅਤੇ ਮਹਾਂਨਗਰਾਂ ਵਿਚ ਇਕ ਦਿਨ ਵਿਚ ਅਰਬਾਂ ਖਰਬਾਂ ਲੀਟਰ ਪਾਣੀ ਬਹੁਤ ਬੇਰਹਿਮੀ ਨਾਲ ਵਹਾਇਆ ਜਾਂਦਾ ਹੈ।

ਕੋਲੇ ਨਾਲ ਚੱਲਣ ਵਾਲੇ ਥਰਮਲ ਪਾਵਰ ਸਟੇਸ਼ਨ ਕਿੰਨਾ ਪਾਣੀ ਵਰਤਦੇ ਹਨ ਇਸ ਦਾ ਕੋਈ ਹਿਸਾਬ-ਕਿਤਾਬ ਨਹੀਂ ਅਤੇ ਸਮੇਂ ਦੀਆਂ ਸਰਕਾਰਾਂ ਵਲੋਂ ਇਹ 40 ਫ਼ੀ ਸਦੀ ਉਨ੍ਹਾਂ ਇਲਾਕਿਆਂ ਵਿਚ ਲਗਾ ਦਿਤੇ ਗਏ ਹਨ ਜਿਥੇ ਪਾਣੀ ਦੀ ਪਹਿਲਾਂ ਹੀ ਵਿਆਪਕ ਘਾਟ ਹੈ। ਥਰਮਲ ਪਾਵਰ ਸਟੇਸ਼ਨ ਦੇ ਰੇਡੀਏਟਰਾਂ ਨੂੰ ਠੰਡਾ ਕਰਨ ਲਈ 90 ਫ਼ੀ ਸਦੀ ਤਾਜ਼ਾ ਅਤੇ ਠੰਡੇ ਪਾਣੀ ਦੀ ਲੋੜ ਹੁੁੰਦੀ ਹੈ। ਪਾਣੀ ਦੀ ਘਾਟ ਦੇ ਚਲਦਿਆਂ ਕਈ ਵਾਰ ਥਰਮਲ ਪਾਵਰ ਸਟੇਸ਼ਨ ਬੰਦ ਵੀ ਕਰਨੇ ਪੈਂਦੇ ਹਨ। ਇਸ ਤੋਂ ਇਲਾਵਾ ਟੈਕਸਟਾਈਲ ਮਿੱਲਾਂ, ਪੇਪਰ ਮਿੱਲਾਂ, ਇੱਟਾਂ ਦੇ ਭੱਠੇ, ਹੋਟਲ ਢਾਬੇ, ਰੈਸਟੋਰੈਂਟ, ਡੇਅਰੀ ਫ਼ਾਰਮ ਵੀ ਪਾਣੀ ਦੀ ਦੁਰਵਰਤੋਂ ਕਰਦੇ ਆਮ ਵੇਖੇ ਜਾ ਸਕਦੇ ਹਨ। ਇਸ ਤੋਂ ਇਲਾਵਾ ਮਿਲਕ ਪਲਾਟਾਂ ਦੇ ਬਣੇ ਸਾਰੇ ਉਤਪਾਦਾਂ ਨੂੰ ਬਚਾ ਕੇ ਰਖਣ ਲਈ ਸੱਭ ਤੋਂ ਵੱਧ ਪਾਣੀ ਰੂਪੀ ਬਰਫ਼ ਦੀ ਲੋੜ ਹੈ। ਧਰਤੀ ਹੇਠਲੇ ਪਾਣੀ ਦੇ ਭੰਡਾਰਾਂ ਵਿਚੋਂ ਸਿਰਫ਼ ਤਿੰਨ ਫ਼ੀ ਸਦੀ ਸਾਫ਼-ਸੁਥਰਾ ਪਾਣੀ ਹੈ ਜਿਸ ਵਿਚੋਂ ਸਿਰਫ਼ ਇਕ ਫ਼ੀ ਸਦੀ ਪਾਣੀ ਮਨੁੱਖ ਦੇ ਵਰਤੋਂਯੋਗ ਹੈ।

ਬਹੁਤ ਸਾਰੇ ਬਨਸਪਤੀ ਵਿਗਿਆਨੀਆਂ ਦਾ ਇਹ ਕਹਿਣਾ ਹੈ ਕਿ ਨਦੀਆਂ, ਨਹਿਰਾਂ, ਸੜਕਾਂ ਅਤੇ ਸਾਂਝੇ ਥਾਵਾਂ ’ਤੇ ਲਗਾਇਆ ਸਫ਼ੈਦਾ ਪਾਣੀ ਦਾ ਸੱਭ ਤੋਂ ਵੱਡਾ ਦੁਸ਼ਮਣ ਹੈ। ਸਾਡਾ ਦੇਸ਼ ਆਜ਼ਾਦ ਹੋਣ ਵੇਲੇ ਸੇਮ ਦੀ ਭਾਰੀ ਸਮੱਸਿਆ ਸੀ ਜਿਸ ਕਾਰਨ ਭਾਰਤ ਸਰਕਾਰ ਵਲੋਂ ਸੇਮ ਦੀ ਸਮੱਸਿਆ ਨਾਲ ਨਜਿੱਠਣ ਲਈ ਇਹ ਬੂਟਾ ਆਸਟਰੇਲੀਆ ਤੋਂ ਮੰਗਵਾਇਆ ਗਿਆ ਸੀ ਪਰ ਹੁਣ ਇਹ ਸਥਾਨਕ ਸਰਕਾਰੀ ਨਰਸਰੀਆਂ ਵਿਚ ਹੀ ਤਿਆਰ ਕੀਤਾ ਜਾਣ ਲੱਗ ਪਿਆ ਹੈ ਜਿਸ ਦੇ ਚਲਦਿਆਂ ਇਸ ਦੀ ਲਵਾਈ ਵੀ ਵਧ ਗਈ ਹੈ ਤੇ ਇਸ ਨੇ ਧਰਤੀ ਹੇਠਲੇ ਪਾਣੀ ਦੇ ਸੋਮਿਆਂ ਨੂੰ ਖ਼ਤਮ ਕਰਨ ਵਿਚ ਚੰਗਾ ਯੋਗਦਾਨ ਪਾਇਆ ਹੈ।

ਅੰਗਰੇਜੀ ਵਿਚ ਇਸ ਬੂਟੇ ਨੂੰ ਈਕੋਲੌਜੀਕਲ ਟੈਰੋਰਿਸ਼ਟ (ਵਾਤਾਵਰਨ ਅਤਿਵਾਦੀ) ਵੀ ਕਿਹਾ ਜਾਂਦਾ ਹੈ। ਕੁਲ ਮਿਲਾ ਕੇ ਪਾਣੀ ਦੀ ਹਰ ਜਾਨਦਾਰ ਵਸਤੂ ਨੂੰ ਨਿਰੰਤਰ ਲੋੜ ਹੈ ਪਰ ਪੰਜਾਬ ਵਿਚ ਸਿਰਫ਼ ਕਿਸਾਨਾਂ ਨੂੰ ਹੀ ਦੋਸ਼ ਦੇਣਾ ਬਹੁਤਾ ਕਾਰਗਰ ਨਹੀਂ। ਇਹ ਵੀ ਸੱਚ ਹੈ ਕਿ ਉੱਤਰੀ ਭਾਰਤ ਵਿਚ ਪਾਣੀ ਦੀ ਘਾਟ ਕਾਰਨ ਝੋਨੇ ਦੀ ਖੇਤੀ ਦਾ ਬਦਲ ਲੱਭਣ ਦੀ ਲੋੜ ਹੈ ਅਤੇ ਪੰਜਾਬ ਦੇ ਕਿਸਾਨ ਸਰਕਾਰ ਦਾ ਸਹਿਯੋਗ ਕਰਨ ਤੋਂ ਕਦੇ ਪਿੱਛੇ ਨਹੀਂ ਹਟਣਗੇ।

(For more news apart from It is not fair to blame farmer alone for misuse of water , stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਵੱਡੀਆਂ ਤੋਂ ਵੱਡੀਆਂ ਬਿਮਾਰੀਆਂ ਨੂੰ ਠੀਕ ਕਰ ਦਿੰਦੇ ਹਨ ਇਹ ਬੂਟੇ ਪਹਿਲੀ ਵਾਰ ਦੇਖੋ 10 ਤਰ੍ਹਾਂ ਦਾ ਪੁਦੀਨਾ

26 Jul 2024 9:31 AM

Big Breaking:ਸਿੱਧੂ ਮੂਸੇਵਾਲਾ ਕ.ਤ.ਲ.ਕਾਂ.ਡ ਨਾਲ ਜੁੜੀ ਅਹਿਮ ਖ਼ਬਰ! ਅੱਜ ਕੋਰਟ ਸੁਣਾ ਸਕਦੀ ਹੈ ਵੱਡਾ ਫੈਸਲਾ

26 Jul 2024 9:25 AM

ਸੋਨੇ ਦੇ ਗਹਿਣੇ ਖਰੀਦਣ ਦਾ ਹੁਣ ਸਹੀ ਸਮਾਂ ! ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਲਗਾਤਾਰ ਤੀਜੇ ਦਿਨ ਆਈ ਕਮੀ

26 Jul 2024 9:21 AM

ਸੋਨੇ ਦੇ ਗਹਿਣੇ ਖਰੀਦਣ ਦਾ ਹੁਣ ਸਹੀ ਸਮਾਂ ! ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਲਗਾਤਾਰ ਤੀਜੇ ਦਿਨ ਆਈ ਕਮੀ

26 Jul 2024 9:19 AM

Beadbi ਮਗਰੋਂ ਹੋਏ Goli kand 'ਚ ਗੋ/ਲੀ/ਆਂ ਦੇ ਖੋਲ ਚੁੱਕ ਲੈ ਗੀਆ ਸੀ ਇਕ Leader, ਕਿਹੜੇ ਅਫ਼ਸਰਾਂ ਤੋ ਲੈਕੇ ਲੀਡਰ

26 Jul 2024 9:15 AM
Advertisement