
ਅੱਜ ਕਿਸਾਨਾਂ ਨੇ ਹੱਥ 'ਚ ਕਟੋਰਾ ਫੜ ਕੇ ਮੰਗੀ ਭੀਖ
ਲਖੀਮਪੁਰ : ਹੱਕੀ ਮੰਗਾਂ ਨੂੰ ਲੈ ਕੇ ਕਿਸਾਨਾਂ ਵਲੋਂ ਲਗਾਤਾਰ ਧਰਨਾ ਪ੍ਰਦਰਸ਼ਨ ਕੀਤਾ ਜਾਂਦਾ ਹੈ ਪਰ ਉਨ੍ਹਾਂ ਦੀਆਂ ਮੰਗਾਂ ਕਿਧਰੇ ਪੂਰੀਆਂ ਹੁੰਦੀਆਂ ਨਜ਼ਰ ਨਹੀਂ ਆਉਂਦੀਆਂ।
ਹੁਣ ਲਖੀਮਪੁਰ ਵਿਖੇ ਕਿਸਾਨਾਂ ਵਲੋਂ ਗੰਨੇ ਦੇ ਭੁਗਤਾਨ ਦੀ ਮੰਗ ਨੂੰ ਲੈ ਕੇ ਧਰਨਾ ਦਿੱਤਾ ਜਾ ਰਿਹਾ ਹੈ ਪਰ ਉਨ੍ਹਾਂ ਦੀ ਮੰਗ ਨੂੰ ਅਜੇ ਤੱਕ ਬੂਰ ਨਹੀਂ ਪਿਆ।ਅੱਜ ਕਿਸਾਨਾਂ ਨੇ ਸਥਾਨਕ ਬਜਾਜ ਸ਼ੂਗਰ ਮਿੱਲ ਵਿਖੇ ਹੱਥ ਵਿੱਚ ਕਟੋਰੇ ਫੜ ਕੇ ਭੀਖ ਮੰਗੀ ਅਤੇ ਆਪਣੀਆਂ ਮੰਗ ਵਲ ਧਿਆਨ ਖਿੱਚਣ ਦੀ ਕੋਸ਼ਿਸ਼ ਕੀਤੀ। ਦੱਸ ਦੇਈਏ ਕਿ ਇਹ ਧਰਨਾ ਪ੍ਰਦਰਸ਼ਨ ਦੋ ਜਨਵਰੀ ਤੋਂ ਲਗਾਤਾਰ ਜਾਰੀ ਹੈ।