ਪੰਜਾਬ ਦੇ ਇਸ ਕਿਸਾਨ ਨੂੰ ਪੀਐਮ ਮੋਦੀ ਨੇ ਦਿੱਤਾ ਇਨਾਂ ਵੱਡਾ ਇਨਾਮ ਹਰ ਪਾਸੇ ਹੋਈ ਮੋਦੀ-ਮੋਦੀ
Published : Jan 7, 2020, 12:06 pm IST
Updated : Jan 7, 2020, 12:15 pm IST
SHARE ARTICLE
Pm Modi with Kissan Surjit Singh
Pm Modi with Kissan Surjit Singh

ਜ਼ਿਲਾ ਸ਼੍ਰੀ ਫਤਿਹਗੜ੍ਹ ਸਾਹਿਬ ‘ਚ ਪੈਂਦੇ ਪਿੰਡ ਸਾਧੂਗੜ੍ਹ ਦੇ ਅਗਾਂਹਵਧੂ ਕਿਸਾਨ ਸੁਰਜੀਤ ਸਿੰਘ...

ਸ਼੍ਰੀ ਫਤਿਹਗੜ੍ਹ ਸਾਹਿਬ: ਜ਼ਿਲਾ ਸ਼੍ਰੀ ਫਤਿਹਗੜ੍ਹ ਸਾਹਿਬ ‘ਚ ਪੈਂਦੇ ਪਿੰਡ ਸਾਧੂਗੜ੍ਹ ਦੇ ਅਗਾਂਹਵਧੂ ਕਿਸਾਨ ਸੁਰਜੀਤ ਸਿੰਘ ਸਾਧੂਗੜ੍ਹ ਨੂੰ ਕ੍ਰਿਸ਼ੀ ਕਰਮਨ ਪੁਰਸਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਤਾ ਹੈ। ਇਸ ਸਬੰਧੀ ਸੁਰਜੀਤ ਸਿੰਘ ਸਾਧੂਗੜ੍ਹ ਨੇ ਦੱਸਿਆ ਕਿ ਕਰਨਾਟਕ ਦੇ ਸ਼ਹਿਰ ਤੁਮਕਰ 'ਚ ਰਾਸ਼ਟਰੀ ਪੱਧਰ 'ਤੇ ਕ੍ਰਿਸ਼ੀ ਦਿਵਸ ਮਨਾਇਆ ਗਿਆ।

Kissan Surjit SinghKissan Surjit Singh

ਇਸ 'ਚ ਪੰਜਾਬ 'ਚ ਸਿਰਫ ਉਨ੍ਹਾਂ ਨੂੰ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕ੍ਰਿਸ਼ੀ ਕਰਮਨ ਪੁਰਸਕਾਰ ਦਿੱਤਾ ਅਤੇ 2 ਲੱਖ ਰੁਪਏ ਬਤੌਰ ਇਨਾਮ ਵੀ ਦਿੱਤੇ। ਕਿਸਾਨ ਸੁਰਜੀਤ ਸਿੰਘ ਨੇ 20 ਸਾਲ ਪਹਿਲਾਂ ਹੀ ਆਪਣੇ ਖੇਤਾਂ 'ਚ ਪਰਾਲੀ ਨੂੰ ਅੱਗ ਲਗਾਉਣਾ ਬੰਦ ਕਰ ਦਿੱਤਾ ਸੀ ਅਤੇ ਜ਼ਹਿਰੀਲੀ ਖਾਦਾਂ ਦਾ ਇਸਤੇਮਾਲ ਵੀ ਬੰਦ ਕਰਕੇ ਆਰਗੈਨਿਕ ਖੇਤੀ ਸ਼ੁਰੂ ਕਰ ਦਿੱਤੀ ਸੀ।

Kissan Surjit SinghKissan Surjit Singh

ਸੁਰਜੀਤ ਸਿੰਘ ਨੇ ਦੱਸਿਆ ਕਿ 2001 'ਚ ਉਸ ਨੇ ਆਪਣੀ 45 ਏਕੜ ਜ਼ਮੀਨ 'ਚ ਪਰਾਲੀ ਨੂੰ ਅੱਗ ਲਗਾਉਣਾ ਬੰਦ ਕੀਤਾ ਅਤੇ 2006 'ਚ ਸਾਰੀ ਜ਼ਮੀਨ ਨੂੰ ਰੇਨਗਨ (ਫੁਹਾਰਾ ਸਿਸਟਮ) ਨਾਲ ਪਾਣੀ ਲਗਾਉਣਾ ਸ਼ੁਰੂ ਕਰ ਦਿੱਤਾ, ਜਿਸ ਨਾਲ ਪਾਣੀ ਦੀ ਬਚਤ ਹੋਣ ਲੱਗੀ। ਇੱਥੇ ਦੱਸਣਯੋਗ ਹੈ ਕਿ ਸਾਡਾ ਸਮਾਜ ਧੜਾਧੜ ਮੋਟਰਾਂ ਲਗਾਉਣ ਵਿਚ ਲੱਗਿਆ ਹੋਇਆ ਹੈ।

Kissan Surjit SinghKissan Surjit Singh

ਪ੍ਰੰਤੂ ਪਾਣੀ ਦੁਬਾਰਾ ਧਰਤੀ ਵਿਚ ਲਿਜਾਉਣ ਲਈ ਕੋਈ ਯਤਨ ਨਹੀਂ ਕੀਤੇ ਜਾ ਰਹੇ ਜਦੋਂ ਕਿ ਸ਼੍ਰੀ ਫ਼ਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਪਿੰਡ ਸਾਧੂਗੜ੍ਹ ਦੇ ਅਗਾਂਹਵਧੂ ਕਿਸਾਨ ਸੁਰਜੀਤ ਸਿੰਘ ਸਾਧੂਗੜ੍ਹ ਨੇ ਆਪਣੇ ਖੇਤਾਂ ਦੀਆਂ ਵੱਟਾਂ ਉੱਤੇ ਝੋਨਾ ਲਗਾਇਆ ਸੀ। ਉਸ ਨੇ ਦੱਸਿਆ ਕਿ ਇਸ ਦੇ ਨਾਲ ਜਿੱਥੇ ਝੋਨੇ ਦੇ ਝਾੜ ਵਿਚ ਵਾਧਾ ਹੋਇਆ ਹੈ ਉੱਥੇ ਬਾਰਿਸ਼ ਆਦਿ ਜ਼ਿਆਦਾ ਹੋਣ ਨਾਲ ਪਾਣੀ ਧਰਤੀ ਵਿਚ ਜਾਂਦਾ ਹੈ।

Kissan Surjit SinghKissan Surjit Singh

ਪਰਾਲੀ ਬਾਅਦ ‘ਚ ਬਣਦੀ ਹੈ ਖੇਤਾਂ ਲਈ ਖ਼ਾਦ

ਸੁਰਜੀਤ ਸਿੰਘ ਨੇ ਦੱਸਿਆ ਕਿ ਪਰਾਲੀ ਨੂੰ ਖੇਤਾਂ 'ਚ ਮਿਲਾਉਣ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵਧਦੀ ਹੈ। ਉਨ੍ਹਾਂ ਨੇ ਕਿਹਾ ਕਿ ਅਗਲੇ ਸਾਲ 45 ਕੁਇੰਟਲ ਝਾੜ ਹਾਸਲ ਕਰਨ ਦਾ ਟੀਚਾ ਹੈ। ਜਦੋਂ ਤੋਂ ਉਹ ਆਰਗੈਨਿਕ ਖੇਤਰੀ ਕਰਨ ਲੱਗੇ ਹਨ, ਉਸ ਸਮੇਂ ਤੋਂ ਉਨ੍ਹਾਂ ਦੇ ਖਰਚੇ ਘੱਟ ਹੋ ਗਏ ਹਨ ਅਤੇ ਪਾਣੀ ਦੀ ਬਚਤ ਵੀ ਹੋ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਫੁਹਾਰਾ ਸਿਸਟਮ ਲਗਾਉਣ 'ਤੇ ਸਰਕਾਰ ਵਲੋਂ 75 ਫੀਸਦੀ ਸਬਸਿਡੀ ਦਿੱਤੀ ਜਾਂਦੀ ਹੈ।

Kissan Surjit SinghKissan Surjit Singh

ਪਰਾਲੀ ਨੂੰ ਅੱਗ ਨਾ ਲਗਾਉਣ ਨਾਲ ਵਾਤਾਵਰਣ ਸ਼ੁੱਧ ਹੁੰਦਾ ਹੈ, ਜੋ ਪਰਾਲੀ ਖੇਤਾਂ 'ਚ ਮਰਜ ਕੀਤੀ ਜਾਂਦੀ ਹੈ, ਉਹ ਖਾਦ ਬਣ ਜਾਂਦੀ ਹੈ। ਪਰਾਲੀ ਸਾੜਨ ਨਾਲ ਫਸਲ ਦੇ ਮਿਤਰ ਕੀਟ ਖਤਮ ਹੋ ਜਾਂਦੇ ਹਨ ਅਤੇ ਇਸ ਨਾਲ ਝਾੜ ਵੀ ਘਟਦਾ ਹੈ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਘੱਟ ਹੁੰਦੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਇੱਕ ਹੋਰ ਕੁੜੀ ਨੇ ਮੁੰਡੇ ਨੂੰ ਲਗਾਇਆ ਅੱਧੇ ਕਰੋੜ ਦਾ ਚੂਨਾ, ਕੈਨੇਡਾ ਜਾ ਕੇ ਘਰਵਾਲਾ ਛੱਡ Cousin ਨਾਲ਼ ਰਹਿਣਾ ਕੀਤਾ ਸ਼ੁਰੂ !

20 Sep 2025 3:15 PM

Sohana Hospital Child Swap Case Punjab : Child ਬਦਲਿਆ ਮਾਮਲੇ 'ਚ DNA Report ਆ ਗਈ ਸਾਹਮਣੇ

20 Sep 2025 3:14 PM

ਪ੍ਰਵਾਸੀਆਂ ਨੂੰ ਵਸਾਇਆ ਸਰਕਾਰਾਂ ਨੇ? Ravinder bassi advocate On Punjab Boycott Migrants|Parvasi Virodh

19 Sep 2025 3:26 PM

Punjab Bathinda: Explosion In Jida Village| Army officers Visit | Blast Investigation |Forensic Team

19 Sep 2025 3:25 PM

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM
Advertisement