Farmers protest: ਮਹਿਲਾ ਦਿਵਸ ਮੌਕੇ ਕਿਸਾਨ ਬੀਬੀਆਂ ਨੇ ਸੰਭਾਲੀ ਕਿਸਾਨ ਅੰਦੋਲਨ ਦੀ ਕਮਾਨ; ਕਿਹਾ, ‘ਨਾ ਝੁਕਾਂਗੇ ਨਾ ਪਿੱਛੇ ਹਟਾਂਗੇ’
Published : Mar 8, 2024, 6:02 pm IST
Updated : Mar 8, 2024, 9:05 pm IST
SHARE ARTICLE
Women farmers protest at punjab haryana border
Women farmers protest at punjab haryana border

ਅੰਤਰਰਾਸ਼ਟਰੀ ਮਹਿਲਾ ਦਿਵਸ 'ਤੇ ਪਹਿਲਵਾਨ ਸਾਕਸ਼ੀ ਮਲਿਕ ਵੀ ਸ਼ੰਭੂ ਬਾਰਡਰ ਪਹੁੰਚੀ। ਇਥੇ ਉਨ੍ਹਾਂ ਨੇ ਅੰਦੋਲਨ ਕਰ ਰਹੇ ਕਿਸਾਨਾਂ ਦਾ ਸਮਰਥਨ ਕੀਤਾ।

Farmers protest: ਅੱਜ 8 ਮਾਰਚ ਨੂੰ ਕਿਸਾਨ ਅੰਦੋਲਨ-2 ਦਾ 25ਵਾਂ ਦਿਨ ਹੈ। ਹਰਿਆਣਾ-ਪੰਜਾਬ ਦੇ ਹਜ਼ਾਰਾਂ ਕਿਸਾਨ ਸ਼ੰਭੂ ਅਤੇ ਖਨੌਰੀ ਹੱਦਾਂ 'ਤੇ ਡਟੇ ਹੋਏ ਹਨ। ਖਾਸ ਗੱਲ ਇਹ ਹੈ ਕਿ ਅੱਜ 8 ਮਾਰਚ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਹਰਿਆਣਾ ਅਤੇ ਪੰਜਾਬ ਤੋਂ ਵੱਡੀ ਗਿਣਤੀ ਵਿਚ ਔਰਤਾਂ ਸ਼ੰਭੂ ਅਤੇ ਖਨੌਰੀ ਮੋਰਚੇ ਵਿਚ ਪੁੱਜੀਆਂ। ਦੋਵਾਂ ਹੱਦਾਂ ਦੀ ਵਾਗਡੋਰ ਅਤੇ ਮੰਚ ਸੰਚਾਲਨ ਅੱਜ ਔਰਤਾਂ ਦੇ ਹੱਥਾਂ ਵਿਚ ਰਿਹਾ। ਅੰਤਰਰਾਸ਼ਟਰੀ ਮਹਿਲਾ ਦਿਵਸ 'ਤੇ ਪਹਿਲਵਾਨ ਸਾਕਸ਼ੀ ਮਲਿਕ ਵੀ ਸ਼ੰਭੂ ਬਾਰਡਰ ਪਹੁੰਚੀ। ਇਥੇ ਉਨ੍ਹਾਂ ਨੇ ਅੰਦੋਲਨ ਕਰ ਰਹੇ ਕਿਸਾਨਾਂ ਦਾ ਸਮਰਥਨ ਕੀਤਾ।

ਸਾਕਸ਼ੀ ਮਲਿਕ ਨੇ ਕਿਹਾ ਕਿ ਮੈਂ 2020-21 ਵਿਚ ਕਿਸਾਨ ਅੰਦੋਲਨ ਦੇਖਿਆ ਸੀ। ਸਰਕਾਰ ਨੇ 3 ਕਾਲੇ ਕਾਨੂੰਨ ਵਾਪਸ ਲੈ ਲਏ ਸਨ, ਪਰ ਸਰਕਾਰ ਨੇ ਅਜੇ ਤਕ ਘੱਟੋ ਘੱਟ ਸਮਰਥਨ ਮੁੱਲ ਦੀ ਗਰੰਟੀ ਲਈ ਕੋਈ ਕਾਨੂੰਨ ਨਹੀਂ ਬਣਾਇਆ ਹੈ। ਅਸੀਂ ਵੀ ਇਕ ਅੰਦੋਲਨ ਕੀਤਾ ਸੀ, ਜਿਸ ਵਿਚ ਸਰਕਾਰ ਵਲੋਂ ਕੀਤੇ ਵਾਅਦੇ ਕੁੱਝ ਪੂਰੇ ਹੋਏ ਅਤੇ ਕੁਝ ਨਹੀਂ ਹੋਏ। ਸਾਡੇ ਵਾਅਦੇ ਪੂਰੇ ਹੋਣੇ ਚਾਹੀਦੇ ਹਨ, ਇਹ ਸਾਡੇ ਹੱਕਾਂ ਦੀ ਲੜਾਈ ਹੈ। ਇਹ ਕਿਸਾਨਾਂ ਦੇ ਹੱਕਾਂ ਦੀ ਲੜਾਈ ਹੈ, ਫਸਲਾਂ ਨੂੰ ਬਚਾਉਣ ਦੀ ਲੜਾਈ ਹੈ।

Women farmers protest at punjab haryana borderWomen farmers protest at punjab haryana border

ਮਲਿਕ ਨੇ ਕਿਹਾ ਕਿ ਹਰਿਆਣਾ ਅਤੇ ਪੰਜਾਬ ਦੀਆਂ ਔਰਤਾਂ ਹਮੇਸ਼ਾ ਲੜਦੀਆਂ ਰਹੀਆਂ ਹਨ। ਪਿਛਲੇ ਅੰਦੋਲਨ ਵਿਚ ਕਈ ਔਰਤਾਂ ਨੂੰ ਸੱਟਾਂ ਵੀ ਲੱਗੀਆਂ, ਪਰ ਔਰਤਾਂ ਪਿੱਛੇ ਨਹੀਂ ਹਟੀਆਂ। ਅਸੀਂ ਜੰਤਰ-ਮੰਤਰ 'ਤੇ ਭੈਣਾਂ ਅਤੇ ਧੀਆਂ ਦਾ ਸ਼ੋਸ਼ਣ ਕਰਨ ਵਾਲਿਆਂ ਵਿਰੁਧ ਵੀ ਲੜਾਈ ਲੜੀ। ਜਦੋਂ ਤਕ ਦੋਸ਼ੀਆਂ ਨੂੰ ਸਜ਼ਾਵਾਂ ਨਹੀਂ ਮਿਲਦੀਆਂ, ਅਸੀਂ ਨਾ ਤਾਂ ਝੁਕਾਂਗੇ ਅਤੇ ਨਾ ਹੀ ਪਿੱਛੇ ਹਟਾਂਗੇ।

ਉਨ੍ਹਾਂ ਕਿਹਾ, ‘ਮੈਂ ਲੰਬੇ ਸਮੇਂ ਤੋਂ ਅੰਦੋਲਨ ਦੇਖ ਰਹੀ ਹਾਂ ਅਤੇ ਬਹੁਤ ਪਰੇਸ਼ਾਨ ਸੀ। ਅੱਥਰੂ ਗੈਸ ਦੇ ਗੋਲੇ ਦਾਗੇ ਜਾ ਰਹੇ ਹਨ, ਬੱਚੇ ਜ਼ਖਮੀ ਹੋ ਰਹੇ ਹਨ। ਸਾਡੇ ਵੀਰ ਸ਼ੁਭਕਰਨ ਸਿੰਘ ਨੇ ਕੁਰਬਾਨੀ ਦਿਤੀ ਹੈ ਜੋ ਵਿਅਰਥ ਨਹੀਂ ਜਾਵੇਗੀ। ਅਸੀਂ ਲੜਾਈ ਲੜਦੇ ਰਹਾਂਗੇ। ਕੀ ਸਾਨੂੰ ਅਪਣੇ ਹੱਕਾਂ ਲਈ ਲੜਨ ਦੀ ਆਜ਼ਾਦੀ ਨਹੀਂ ਹੈ?’

Women farmers protest at punjab haryana borderWomen farmers protest at punjab haryana border

ਮਹਿਲਾ ਕਿਸਾਨ ਆਗੂ ਸੁਖਵਿੰਦਰ ਕੌਰ, ਸਮਿਤਾ ਕੌਰ ਮਾਂਗਟ, ਗੁਰਪ੍ਰੀਤ ਕੌਰ ਬਰਾੜ, ਸੁਖਦੇਵ ਕੌਰ ਅਤੇ ਦੀਪ ਸੰਧੂ ਨੇ ਕਿਹਾ ਕਿ ਸਰਕਾਰ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਕਿਸਾਨ ਵਰਗ ਕੁਰਬਾਨੀਆਂ ਕਰਨ ਤੋਂ ਕਦੇ ਵੀ ਪਿੱਛੇ ਨਹੀਂ ਹਟਿਆ। ਮਾਤਾ ਗੁਜਰੀ, ਛੋਟੇ ਸ਼ਾਹਿਬਜ਼ਾਦੇ, ਰਾਣੀ ਲਕਸ਼ਮੀ ਬਾਈ ਦੀਆਂ ਕੁਰਬਾਨੀਆਂ ਸਾਬਤ ਕਰਦੀਆਂ ਹਨ ਕਿ ਦੇਸ਼ ਲਈ ਨਾਰੀ ਸ਼ਕਤੀ ਹਮੇਸ਼ਾ ਅੱਗੇ ਆਉਂਦੀ ਰਹੀ ਹੈ।

ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਵਲੋਂ ਹੱਦਾਂ 'ਤੇ ਡਰੋਨਾਂ ਰਾਹੀਂ ਗੋਲੇ ਦਾਗੇ ਗਏ। ਕਿਸਾਨਾਂ 'ਤੇ ਸਿੱਧੀ ਗੋਲੀਬਾਰੀ ਲੋਕਤੰਤਰ ਦਾ ਕਤਲ ਹੈ। ਸਰਕਾਰ ਕਿਸਾਨਾਂ ਅਤੇ ਮਹਿਲਾ ਕਿਸਾਨਾਂ ਨੂੰ ਕਮਜ਼ੋਰ ਨਾ ਸਮਝੇ ਅਤੇ ਕਿਸਾਨ ਕੁਰਬਾਨੀਆਂ ਕਰਨ ਤੋਂ ਵੀ ਨਹੀਂ ਡਰਦੇ। ਭਾਰਤ ਵਿਚ 62.9% ਕੰਮਕਾਜੀ ਔਰਤਾਂ ਖੇਤੀ  ਕਰਦੀਆਂ ਹਨ। ਉਨ੍ਹਾਂ ਐਲਾਨ ਕੀਤਾ ਕਿ 10 ਮਾਰਚ ਨੂੰ ਹੋਣ ਵਾਲੀ ਰੇਲ ਰੋਕੋ ਮੁਹਿੰਮ ਵਿਚ ਔਰਤਾਂ ਵੀ ਹਿੱਸਾ ਲੈਣਗੀਆਂ।

Women farmers protest at punjab haryana borderWomen farmers protest at punjab haryana border

ਪੰਜਾਬ-ਹਰਿਆਣਾ ਹਾਈ ਕੋਰਟ ਵਲੋਂ ਮਹਿਲਾਵਾਂ-ਬੱਚਿਆਂ ਸਬੰਧੀ ਮੋਰਚੇ 'ਤੇ ਕੀਤੀ ਗਈ ਟਿੱਪਣੀ 'ਤੇ ਮਹਿਲਾ ਕਿਸਾਨਾਂ ਨੇ ਕਿਹਾ ਕਿ ਸਰਕਾਰ ਅਤੇ ਅਦਾਲਤ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਿਸਾਨਾਂ ਦੇ ਸ਼ਾਂਤਮਈ ਅੰਦੋਲਨ 'ਚ ਔਰਤਾਂ ਅਤੇ ਬੱਚਿਆਂ ਦਾ ਹਮੇਸ਼ਾ ਮਰਦਾਂ ਦੇ ਬਰਾਬਰ ਹਿੱਸਾ ਹੁੰਦਾ ਹੈ। ਇਸ ਵਾਰ ਵੀ ਮਹਿਲਾ ਕਿਸਾਨ ਸ਼ਾਂਤਮਈ ਅੰਦੋਲਨ ਵਿਚ ਸ਼ਾਮਲ ਹਨ, ਜਿਨ੍ਹਾਂ ਨਾਲ ਹਰਿਆਣਾ ਪੁਲਿਸ ਅਤੇ ਕੇਂਦਰੀ ਬਲਾਂ ਨੇ ਬਦਸਲੂਕੀ ਕੀਤੀ ਸੀ ਅਤੇ ਜਿਸ ਨੂੰ ਛੁਪਾਉਣ ਲਈ ਹਰਿਆਣਾ ਸਰਕਾਰ ਨੇ ਅਦਾਲਤ ਵਿਚ ਝੂਠੇ ਤੱਥ ਪੇਸ਼ ਕੀਤੇ ਹਨ।

(For more Punjabi news apart from Women farmers protest at punjab haryana border, stay tuned to Rozana Spokesman)

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM
Advertisement