
14 ਸਤੰਬਰ ਤੋਂ ਪਾਰਲੀਮੈਂਟ ਦਾ ਅਜਲਾਸ ਸ਼ੁਰੂ ਹੋ ਰਿਹਾ ਹੈ। ਜਿਸ ਵਿਚ 5 ਜੂਨ ਨੂੰ ਜਾਰੀ ਕੀਤੇ ਖੇਤੀ ਮੰਡੀਕਰਨ,
ਚੰਡੀਗੜ੍ਹ (ਸਪੋਕਸਮੈਨ ਸਮਾਚਾਰ ਸੇਵਾ): 14 ਸਤੰਬਰ ਤੋਂ ਪਾਰਲੀਮੈਂਟ ਦਾ ਅਜਲਾਸ ਸ਼ੁਰੂ ਹੋ ਰਿਹਾ ਹੈ। ਜਿਸ ਵਿਚ 5 ਜੂਨ ਨੂੰ ਜਾਰੀ ਕੀਤੇ ਖੇਤੀ ਮੰਡੀਕਰਨ, ਠੇਕਾ ਖੇਤੀ, ਜ਼ਰੂਰੀ ਵਸਤਾਂ ਦਾ ਕਾਨੂੰਨ ਅਤੇ ਬਿਜਲੀ ਸੋਧ ਬਿੱਲ 2020 ਸਬੰਧੀ ਆਰਡੀਨੈਂਸ ਪਾਸ ਕਰਵਾਉਣ ਲਈ ਲੋਕ ਸਭਾ ਅਤੇ ਰਾਜ ਸਭਾ ਵਿਚ ਪੇਸ਼ ਕੀਤੇ ਜਾਣਗੇ।
Kisan Union
ਇਸ ਸਬੰਧੀ ਪੰਜਾਬ ਦੀਆਂ 11 ਕਿਸਾਨ ਜਥੇਬੰਦੀਆਂ ਦੀ ਤਾਲਮੇਲ ਕਮੇਟੀ ਦੀ ਮੀਟਿੰਗ ਵਿਚ ਫ਼ੈਸਲਾ ਕੀਤਾ ਗਿਆ ਹੈ ਕਿ ਪੰਜਾਬ ਦੇ ਸਾਰੇ ਲੋਕ ਸਭਾ ਅਤੇ ਰਾਜ ਸਭਾ ਦੇ ਮੈਂਬਰਾਂ ਨੂੰ ਬੇਨਤੀ ਕੀਤੀ ਜਾਵੇ ਕਿ ਉਹ ਇਹ ਬਿੱਲ ਪੇਸ਼ ਹੋਣ ਸਮੇਂ ਡੱਟ ਕੇ ਵਿਰੋਧ ਕਰਨ। ਜੇਕਰ ਇਹ ਬਿੱਲ ਪਾਸ ਹੋ ਜਾਂਦੇ ਹਨ ਤਾਂ ਕੇਵਲ ਕਿਸਾਨ ਹੀ ਨਹੀਂ, ਪੰਜਾਬ ਦੇ ਮਜ਼ਦੂਰ, ਦੁਕਾਨਦਾਰ ਅਤੇ ਸਮੁੱਚਾ ਬਜਾਰ ਡਾਵਾਂਡੋਲ ਹੋ ਜਾਵੇਗਾ।
Farmer
ਇਸ ਲਈ ਸਰਬਸੰਮਤੀ ਨਾਲ ਇਹ ਵੀ ਫ਼ੈਸਲਾ ਕੀਤਾ ਗਿਆ ਕਿ ਜਿਹੜੇ ਐਮਪੀ ਇਨ੍ਹਾਂ ਆਰਡੀਨੈਂਸਾਂ ਨੂੰ ਪਾਸ ਕਰਵਾਉਣ ਲਈ ਇਨ੍ਹਾਂ ਦੇ ਹੱਕ ਵਿਚ ਵੋਟ ਪਾਉਣਗੇ ਜਾਂ ਪੰਜਾਬੀਆਂ ਨੂੰ ਗੁੰਮਰਾਹ ਕਰਨ ਲਈ ਸਦਨ ਵਿਚੋਂ ਗ਼ੈਰਹਾਜ਼ਰ ਰਹਿਣਗੇ, ਉਨ੍ਹਾਂ ਪੰਜਾਬ ਦਾ ਅੰਨ ਪਾਣੀ ਖਾਣ ਵਾਲੇ ਐਮਪੀਜ਼ ਨੂੰ ਕਿਸੇ ਵੀ ਕੀਮਤ ਉਤੇ ਬਖਸ਼ਿਆ ਨਹੀਂ ਜਾਵੇਗਾ ਅਤੇ ਲਗਾਤਾਰ ਉਹ ਜਿਥੇ ਵੀ ਜਾਣਗੇ,
Balbir Singh Rajewal
ਕਿਸਾਨ ਉਨ੍ਹਾਂ ਦਾ ਵਿਰੋਧ ਕਰਨਗੇ। ਇਸ ਸਬੰਧੀ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਸ. ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਹਰਿਆਣਾ ਅਤੇ ਰਾਜਸਥਾਨ ਦੀਆਂ ਕਿਸਾਨ ਜਥੇਬੰਦੀਆਂ ਵੀ ਇਕੱਠੀਆਂ ਹੋ ਚੁੱਕੀਆਂ ਹਨ। ਉਨ੍ਹਾਂ ਨੂੰ ਵੀ ਬੇਨਤੀ ਕੀਤੀ ਜਾਵੇਗੀ ਕਿ ਹਰਿਆਣਾ, ਰਾਜਸਥਾਨ ਅਤੇ ਯੂ. ਪੀ. ਤੋਂ ਕਿਸਾਨ ਜਥੇਬੰਦੀਆਂ ਦੇ ਆਗੂ ਵੀ ਪਾਰਲੀਮੈਂਟ ਅੱਗੇ ਰੋਸ ਵਿਖਾਵੇ ਵਿੱਚ ਕੋਵਿਡ 19 ਦੀਆਂ ਸ਼ਰਤਾਂ ਦਾ ਧਿਆਨ ਰੱਖਕੇ ਸ਼ਾਮਲ ਹੋਣ।
Kisan Union Ptotest
ਮੀਟਿੰਗ ਵਿੱਚ ਇਹ ਵੀ ਫੈਸਲਾ ਕੀਤਾ ਗਿਆ ਕਿ ਜਿਸ ਦਿਨ ਇਹ ਆਰਡੀਨੈਂਸ ਪਾਰਲੀਮੈਂਟ ਵਿੱਚ ਪੇਸ਼ ਕੀਤੇ ਜਾਣਗੇ, ਉਸ ਤੋਂ ਇੱਕ ਦਿਨ ਪਹਿਲਾਂ ਸਾਰੇ ਪੰਜਾਬ ਵਿੱਚ ਦੁਪਹਿਰ 12 ਤੋਂ 2 ਵਜੇ ਤੱਕ ਸਾਰੀਆਂ ਸੜਕਾਂ ਉਤੇ ਟਰੈਫਿਕ ਜਾਮ ਕੀਤਾ ਜਾਵੇਗਾ। ਕਿਸਾਨਾਂ ਨੂੰ ਸਪੱਸ਼ਟ ਕੀਤਾ ਗਿਆ ਹੈ ਕਿ ਉਹ ਸਾਰੇ ਮਾਸਕ ਪਹਿਨਕੇ ਆਉਣ ਅਤੇ ਆਪੋ ਵਿੱਚ ਦੂਰੀ ਬਣਾ ਕੇ ਰੱਖਣ। ਇਹ ਵੀ ਫੈਸਲਾ ਕੀਤਾ ਗਿਆ ਕਿ ਜਿਸ ਦਿਨ ਪਾਰਲੀਮੈਂਟ ਵਿੱਚ ਇਹ ਆਰਡੀਨੈਂਸ ਪੇਸ਼ ਹੋਣਗੇ ਤਾਂ ਹਰ ਜਥੇਬੰਦੀ ਵੱਲੋਂ ਘੱਟੋ ਘੱਟ 10 ਕਿਸਾਨ ਆਗੂ ਕਾਲੇ ਕੱਪੜੇ ਪਹਿਨਕੇ ਨਵੀਂ ਦਿੱਲੀ ਵਿੱਚ ਪਾਰਲੀਮੈਂਟ ਅੱਗੇ ਰੋਸ ਵਿਖਾਵਾ ਕਰਨਗੇ।