ਬਟਾਲਾ ਨੇੜਲੇ ਪਿੰਡ ਰੰਗੀਲਪੁਰ 'ਚ ਲੱਭਿਆ ਭਾਈ ਲਾਲੋ ਦਾ ਕੋਧਰਾ
Published : Nov 8, 2019, 9:49 am IST
Updated : Nov 8, 2019, 9:49 am IST
SHARE ARTICLE
Farmer Gurmukh Singh
Farmer Gurmukh Singh

ਕਿਸਾਨ ਗੁਰਮੁਖ ਸਿੰਘ ਅਪਣੇ ਖੇਤਾਂ ਵਿਚ ਕਰ ਰਿਹੈ ਕੋਧਰੇ ਦੀ ਕਾਮਯਾਬ ਖੇਤੀ

ਬਟਾਲਾ/ਕਲਾਨੌਰ (ਭੱਲਾ/ਗੁਰਦੇਵ ਸਿੰਘ ਰਜਾਦਾ) : ਜਦੋਂ ਵੀ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਭਾਈ ਲਾਲੋ ਦਾ ਜ਼ਿਕਰ ਚੱਲਦਾ ਹੈ ਤਾਂ ਉਸ ਸਮੇਂ ਭਾਈ ਲਾਲੋ ਦੀ ਕੋਧਰੇ ਦੀ ਰੋਟੀ ਦੀ ਗੱਲ ਵੀ ਜ਼ਰੂਰ ਹੁੰਦੀ ਹੈ। ਬਰਗਰ ਪੀਜ਼ੇ ਦੇ ਇਸ ਜ਼ਮਾਨੇ ਵਿਚ ਅੱਜ ਦੀ ਨੌਜਵਾਨ ਪੀੜ੍ਹੀ ਵਲੋਂ ਕੋਧਰੇ ਦੀ ਰੋਟੀ ਖਾਣੀ ਤਾਂ ਦੂਰ, ਸ਼ਾਇਦ ਹੀ ਉਨ੍ਹਾਂ ਕਦੀ ਕੋਧਰਾ ਦੇਖਿਆ ਵੀ ਹੋਵੇ। ਕੋਧਰਾ ਪੰਜਾਬ ਦਾ ਮੂਲ ਅਨਾਜ ਰਿਹਾ ਹੈ ਅਤੇ ਇਹ ਖੁਰਾਕੀ ਤੱਤਾਂ ਨਾਲ ਭਰਪੂਰ ਹੁੰਦਾ ਹੈ।

1

ਸਾਡੇ ਬਜ਼ੁਰਗ 3-4 ਪੀੜ੍ਹੀਆਂ ਪਹਿਲੇ ਇਹ ਅਨਾਜ ਆਮ ਵਰਤਦੇ ਸਨ ਅਤੇ ਤੰਦਰੁਸਤ, ਸਬਰ ਸੰਤੋਖ ਵਾਲਾ ਸਿਧਾਂਤਕ ਜੀਵਨ ਜਿਉਂਦੇ ਸੀ। ਪਰ ਹੌਲੀ-ਹੌਲੀ ਪੰਜਾਬ ਦੇ ਲੋਕਾਂ ਨੇ ਇਸ ਅਨਾਜ ਦੀ ਕਾਸ਼ਤ ਕਰਨੀ ਛੱਡ ਦਿਤੀ ਜਿਸ ਕਾਰਨ ਕੋਧਰਾ ਹੁਣ ਬੀਤੇ ਸਮੇਂ ਦੀ ਗੱਲ ਬਣ ਕੇ ਹੀ ਰਹਿ ਗਿਆ ਹੈ। ਭਾਈ ਲਾਲੋ ਜੀ ਦਾ ਗੁਆਚਿਆ ਹੋਇਆ ਕੋਧਰਾ ਬਟਾਲਾ ਨੇ ਨੇੜਲੇ ਪਿੰਡ ਰੰਗੀਲਪੁਰ ਦੇ ਕਿਸਾਨ ਗੁਰਮੁੱਖ ਸਿੰਘ ਨੇ ਦੁਬਾਰਾ ਬੀਜ਼ ਕੇ ਲੋਕਾਂ ਨੂੰ ਮੂਲ ਦਾ ਜੋੜਨ ਦਾ ਯਤਨ ਕੀਤਾ ਹੈ। ਪੰਜਾਬ ਵਿਚ ਕੁੱਝ ਦਹਾਕੇ ਪਹਿਲਾਂ ਮੂਲ ਅਨਾਜਾਂ ਦੀ ਕਾਸ਼ਤ ਹੁੰਦੀ ਸੀ, ਜਿਨ੍ਹਾਂ ਵਿਚ ਕੋਧਰਾ ਵੀ ਇਕ ਸੀ।

ਭਾਵੇਂ ਕਿ ਪੰਜਾਬ ਵਿਚ ਹੁਣ ਕੋਧਰਾ ਬੀਜਿਆ ਨਹੀਂ ਜਾਂਦਾ ਪਰ ਦੱਖਣ ਭਾਰਤ ਵਿਚ ਲੋਕ ਅਜੇ ਵੀ ਕੋਸਦੇ ਦੀ ਖੇਤੀ ਕਰਦੇ ਹਨ ਅਤੇ ਕੋਧਰੇ ਨੂੰ ਇਸ ਦੇ ਗੁਣਾ ਕਰ ਕੇ ਖਾਂਦੇ ਵੀ ਹਨ। ਪੰਜਾਬ ਦੇ ਹਰ ਇਕ ਘਰ ਵਿਚ ਕਿਸੇ ਨਾ ਕਿਸੇ ਰੂਪ ਵਿਚ ਮੂਲ ਅਨਾਜ ਖਾਧੇ ਜਾਂਦੇ ਸਨ। ਫਿਰ ਚਾਹੇ ਇਹ ਮੋਠ-ਬਾਜ਼ਰੇ ਦੀ ਖਿਚੜੀ, ਮੱਕੀ ਦੇ ਦਲੀਏ, ਬਾਜਰੇ-ਜਵਾਰ ਦੀ ਰੋਟੀ ਦੇ ਰੂਪ ਵਿਚ ਸਾਡੇ ਅੰਗ ਸੰਗ ਵਿਚਰਦੇ ਸਨ।

12

ਪਿੰਡ ਰੰਗੀਲਪੁਰ ਦੇ ਕਿਸਾਨ ਗੁਰਮੁਖ ਸਿੰਘ ਜਿਸ ਨੇ ਅਪਣੇ ਖੇਤਾਂ ਵਿਚ ਕੋਧਰੇ ਦੀ ਕਾਸ਼ਤ ਕਰਨ ਦਾ ਸਫ਼ਲ ਤਜ਼ਰਬਾ ਕੀਤਾ ਹੈ ਦਾ ਕਹਿਣਾ ਹੈ ਕੋਧਰੇ ਦੀ ਫ਼ਸਲ ਸਾਉਣੀ ਦੀ ਫ਼ਸਲ ਹੈ ਅਤੇ ਇਹ ਜੂਨ ਮਹੀਨੇ ਬੀਜੀ ਜਾਂਦੀ ਹੈ ਅਤੇ ਅਕਤੂਬਰ ਦੇ ਆਖ਼ਰੀ ਹਫ਼ਤੇ ਜਾਂ ਨਵੰਬਰ ਮਹੀਨੇ ਦੇ ਸ਼ੁਰੂ ਵਿਚ ਇਹ ਪੂਰੀ ਤਰ੍ਹਾਂ ਤਿਆਰ ਹੋ ਜਾਂਦੀ ਹੈ।

ਗੁਰਮੁਖ ਸਿੰਘ ਨੇ ਦਸਿਆ ਕਿ ਉਸ ਨੇ ਤਜ਼ਰਬੇ ਵਜੋਂ 5 ਮਰਲੇ ਵਿਚ ਕੋਧਰਾ ਬੀਜਿਆ ਸੀ ਅਤੇ ਇਨ੍ਹੇ ਥਾਂ ਵਿਚੋਂ 45 ਕਿਲੋ ਕੋਧਰੇ ਦਾ ਝਾੜ ਨਿਕਲਿਆ ਹੈ। ਗੁਰਮੁਖ ਸਿੰਘ ਦਾ ਕਹਿਣਾ ਹੈ ਕਿ ਉਸ ਦਾ ਸੁਪਨਾ ਹੈ ਕਿ ਮੂਲ ਅਨਾਜਾਂ ਨੂੰ ਉਨ੍ਹਾਂ ਦੇ ਗੁਣਾ ਕਰ ਕੇ ਮੁੜ ਲੋਕਾਂ ਵਿੱਚ ਮਕਬੂਲ ਕੀਤਾ ਜਾਵੇ ਤਾਂ ਜੋ ਕੋਧਰੇ ਵਰਗੇ ਖੁਰਾਕੀ ਤੱਤਾਂ ਨਾਲ ਭਰਪੂਰ ਮੂਲ ਅਨਾਜ਼ ਲੋਕਾਂ ਦੀ ਖੁਰਾਕ ਦਾ ਹਿੱਸਾ ਬਣਨ ਅਤੇ ਲੋਕ ਨਿਰੋਗ ਅਤੇ ਤੰਦਰੁਸਤ ਜੀਵਨ ਬਸਰ ਕਰਨ।

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM

ਫਗਵਾੜਾ ਦੀ ਫਰੈਂਡਜ਼ ਕਲੋਨੀ 'ਚ ਘਰ 'ਤੇ ਕੀਤਾ ਹਮਲਾ

17 Jan 2026 3:04 PM

'ਹੁਣ ਆਏ ਦਿਨੀਂ BJP ਦਾ ਝੰਡਾ ਚੜ੍ਹਦਾ ਰਹੇਗਾ ...' ਜਗਮੀਤ ਬਰਾੜ ਤੇ ਚਰਨਜੀਤ ਬਰਾੜ ਦੇ ਭਾਜਪਾ 'ਚ ਸ਼ਾਮਿਲ ਹੋਣ 'ਤੇ ਬੋਲੇ BJP ਆਗੂ ਅਨਿਲ ਸਰੀਨ

16 Jan 2026 3:14 PM

CM ਦੇ ਲੰਮਾ ਸਮਾਂ OSD ਰਹੇ ਓਂਕਾਰ ਸਿੰਘ ਦਾ ਬਿਆਨ,'AAP ਦੇ ਲੀਡਰਾਂ ਦੀ ਲਿਸਟ ਬਹੁਤ ਲੰਮੀ ਹੈ ਜਲਦ ਹੋਰ ਵੀ ਕਈ ਲੀਡਰ ਬੀਜੇਪੀ 'ਚ ਹੋਣਗੇ ਸ਼ਾਮਲ

16 Jan 2026 3:13 PM

'CM ਮਾਨ ਆਪਣੇ ਨਾਲ ਸਬੂਤ ਲੈ ਕੇ ਆਏ...' ਦੋਵੇਂ ਕਾਲੇ ਬੈਗਾਂ ਬਾਰੇ ਵਿਧਾਇਕ ਕੁਲਦੀਪ ਧਾਲੀਵਾਲ ਨੇ ਦੱਸੀ ਗੱਲ

15 Jan 2026 3:11 PM
Advertisement