ਪਸ਼ੂਆਂ ਦਾ ਹਰਾ ਚਾਰਾ, ਬਰਸੀਮ ਦੀ ਉੱਨਤ ਖੇਤੀ
Published : Oct 24, 2019, 6:20 pm IST
Updated : Oct 24, 2019, 6:20 pm IST
SHARE ARTICLE
Barseem
Barseem

ਡੇਅਰੀ ਦੇ ਧੰਦੇ ਦੇ ਪ੍ਰਫੁਲਿਤ ਹੋਣ ਵਿਚ ਹਰੇ ਚਾਰੇ ਦਾ ਬਹੁਤ ਹੀ ਜਿਆਦਾ ਮਹੱਤਵਪੂਰਨ ਯੋਗਦਾਨ ਹੁੰਦਾ ਹੈ,..

ਚੰਡੀਗੜ੍ਹ: ਡੇਅਰੀ ਦੇ ਧੰਦੇ ਦੇ ਪ੍ਰਫੁਲਿਤ ਹੋਣ ਵਿਚ ਹਰੇ ਚਾਰੇ ਦਾ ਬਹੁਤ ਹੀ ਜਿਆਦਾ ਮਹੱਤਵਪੂਰਨ ਯੋਗਦਾਨ ਹੁੰਦਾ ਹੈ। ਬਰਸੀਮ ਦੀ ਫਸਲ ਪਸ਼ੂਆਂ ਦੇ ਚਾਰੇ ਲਈ ਵਰਦਾਨ ਸਿੱਧ ਹੁੰਦੀ ਹੈ। ਇਸ ਲਈ ਲੋੜੀਂਦਾ ਪੂਰਤੀ ਲਈ ਕਿਸਾਨਾਂ ਨੂੰ ਪਸ਼ੂਆਂ ਲਈ ਕੁਜ ਕੁ ਰਕਬੇ ਵਿਚ ਇਸ ਦੀ ਬਿਜਾਈ ਲਾਜ਼ਮੀ ਕਰਨੀ ਚਾਹੀਦੀ ਹੈ। ਇਹ ਫਸਲ ਨਵੰਬਰ ਤੋਂ ਜੂਨ ਅੱਧ ਤੱਕ ਪੋਸ਼ਟਿਕ ਹਰੇ ਆਹਾਰ ਦੇ ਰੂਪ ਵਿਚ ਕਈ ਕਟਾਈਆਂ ਵਿਚ ਪਸ਼ੂਆਂ ਲਈ ਪ੍ਰਾਪਤ ਕੀਤੀ ਜਾ ਸਕਦੀ ਹੈ। ਬਿਜਾਈ ਲਈ ਖੇਤ ਨੂੰ 2-3 ਵਾਰ ਵਾਹ ਕੇ ਅਤੇ ਸੁਹਾਗਾ ਮਾਰ ਕੇ ਤਿਆਰ ਕਰੋ।

BarseemBarseem

ਧਿਆਨ ਰਹੇ ਖੇਤ ਚੰਗੀ ਤਰਾਂ ਪੱਧਰਾ ਤੇ ਨਦੀਨ ਰਹਿਤ ਹੋਣਾ ਚਾਹੀਦਾ ਹੈ। ਵਧੇਰੇ ਝਾੜ ਲੈਣ ਲਈ ਬੀਜ ਨੂੰ ਰਾਈਜੋਬੀਅਮ ਦੇ ਟੀਕੇ ਨਾਲ ਸੋਧ ਲਓ। ਇੱਕ ਏਕੜ ਦੇ ਬੀਜ ਨੂੰ ਘੱਟ ਤੋਂ ਘੱਟ ਪਾਣੀ ਵਿਚ ਭਿਓਂ ਲਓ ਤੇ ਟੀਕੇ ਦਾ ਇੱਕ ਪੈਕੇਟ ਭਿੱਜੇ ਹੋਏ ਬੀਜ ਨਾਲ ਸਾਫ਼ ਫਰਸ਼ 'ਤੇ ਰਲਾ ਲਉ। ਛਾਂ ਵਿਚ ਬੀਜ ਨੂੰ ਸੁਕਾ ਕੇ ਉਸੇ ਸ਼ਾਮ ਖੜੇ ਪਾਣੀ ਵਿਚ ਛਿੱਟਾ ਦਿਓ। 8 ਤੋਂ 10 ਕਿੱਲੋ ਬੀਜ/ਏਕੜ ਵਰਤੋਂ। ਬਰਸੀਮ ਦੀ ਬਿਜਾਈ ਖੜੇ ਪਾਣੀ ਵਿਚ ਛੱਟੇ ਨਾਲ ਕਰੋ। ਹਵਾ ਚਲਦੀ ਹੋਵੇ ਤਾਂ ਸੁੱਕੇ ਖੇਤ ਵਿਚ ਬੀਜ ਦਾ ਛੱਟਾ ਦਿਓ ਅਤੇ ਬਾਅਦ ਵਿੱਚ ਸੁਹਾਗਾ ਫੇਰ ਕੇ ਪਾਣੀ ਲਾ ਦਿੱਤਾ ਜਾਵੇ।

BarseemBarseem

ਪਸ਼ੂਆਂ ਲਈ ਚੰਗਾ, ਸੰਤੁਲਿਤ ਚਾਰਾ ਲੈਣ ਲਈ 1 ਏਕੜ ਬਰਸੀਮ ਦੇ ਬੀਜ ਵਿਚ 750 ਗ੍ਰਾਮ ਸਰੋਂ ਦਾ ਬੀਜ ਵੀ ਮਿਲਾ ਕੇ ਬੀਜਿਆ ਜਾ ਸਕਦਾ ਹੈ। ਜਵੀਂ ਵੀ ਬੀਜੀ ਜਾ ਸਕਦੀ ਹੈ। 1 ਏਕੜ ਵਿਚ ਜਵੀਂ ਦਾ ਅੱਧਾ ਅਤੇ ਬਰਸੀਮ ਦਾ ਪੂਰਾ ਬੀਜ ਮਿਲਾ ਕੇ ਬਿਜਾਈ ਕੀਤੀ ਜਾ ਸਕਦੀ ਹੈ। ਇੰਝ ਕਰਨ ਲਈ ਸਭ ਤੋਂ ਪਹਿਲਾਂ ਜਵੀਂ ਦਾ ਬੀਜ ਹਲ਼ ਦੀ ਮਦਦ ਨਾਲ ਜ਼ਮੀਨ ਵਿਚ ਵਾਹ ਕੇ ਅਤੇ ਬਰਸੀਮ ਬਾਅਦ ਵਿਚ ਸਿੰਚਾਈ ਕਰਕੇ ਛੱਟਾ ਖੜੇ ਪਾਣੀ ਵਿਚ ਦਿੱਤਾ ਜਾਂਦਾ ਹੈ। ਇਸਤੋਂ ਇਲਾਵਾ ਜੇਕਰ 2-3 ਕਿੱਲੋ ਰਾਈ ਘਾਹ ਅਤੇ 8-10 ਕਿੱਲੋ ਬਰਸੀਮ ਦੇ ਬੀਜ ਨੂੰ ਮਿਲਾ ਕੇ ਬੀਜਿਆ ਜਾਵੇ, ਤਾਂ ਵੀ ਬਹੁਤ ਗੁਣਕਾਰੀ ਚਾਰਾ ਪ੍ਰਾਪਤ ਕੀਤਾ ਜਾ ਸਕਦਾ ਹੈ।

ਬਿਜਾਈ ਸਮੇਂ 6 ਟਨ ਰੂੜੀ ਦੀ ਖਾਦ ਅਤੇ 20 ਕਿਲੋ ਫ਼ਾਸਫ਼ੋਰਸ ਤੱਤ (125 ਕਿਲੋ ਸੁਪਰਫਾਸਫੇਟ) ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋ। ਦੇਸੀ ਰੂੜੀ ਦੀ ਵਰਤੋਂ ਨਾ ਕਰਨ ਦੀ ਹਾਲਤ ਵਿੱਚ 10 ਕਿਲੋ ਨਾਈਟ੍ਰੋਜਨ ਤੱਤ (22 ਕਿਲੋ ਯੂਰੀਆ ਅਤੇ 30 ਕਿਲੋ ਫ਼ਾਸਫ਼ੋਰਸ ਤੱਤ (185 ਕਿਲੋ ਸੁਪਰਫ਼ਾਸਫ਼ੇਟ) ਪ੍ਰਤੀ ਏਕੜ ਪਾਓ। ਸੁਪਰਫਾਸਫੇਟ ਖਾਦ ਦੀ ਵਰਤੋਂ ਨਾਲ ਸਲਫਰ ਤੱਤ ਵੀ ਖੇਤ ਨੂੰ ਮਿਲ ਜਾਂਦਾ ਹੈ। ਜਿੱਥੇ ਬਰਸੀਮ ਵਿਚ ਰਾਈ ਘਾਹ ਮਿਲਾ ਕੇ ਬੀਜਿਆ ਹੋਵੇ, 10 ਕਿਲੋ ਨਾਈਟ੍ਰੋਜਨ ਪ੍ਰਤੀ ਏਕੜ (22 ਕਿਲੋ ਯੂਰੀਆ ਖਾਦ) ਹਰ ਕਟਾਈ ਮਗਰੋਂ ਪਾਉ।

ਵਧੀਆ ਫ਼ਸਲ ਲਈ ਸਮੇਂ ਸਿਰ ਪਾਣੀ ਬਹੁਤ ਜਰੂਰੀ ਹੈ। ਵਧੀਆ ਫ਼ਸਲ ਲਈ ਪਹਿਲਾ ਪਾਣੀ ਛੇਤੀ ਦਿਓ| ਹਲਕੀਆਂ ਜ਼ਮੀਨਾਂ ਵਿਚ 3-5 ਦਿਨਾਂ ਬਾਅਦ ਅਤੇ ਭਾਰੀਆਂ ਜ਼ਮੀਨਾਂ ਵਿਚ 6-8 ਦਿਨਾਂ ਬਾਅਦ ਪਾਣੀ ਲਗਾਓ। ਬਿਜਾਈ ਤੋਂ ਲਗਪਗ 50 ਦਿਨਾਂ ਬਾਅਦ ਬਰਸੀਮ ਦਾ ਪਹਿਲਾ ਲੌਅ ਤਿਆਰ ਹੋ ਜਾਂਦਾ ਹੈ, ਉਸ ਪਿੱਛੋਂ ਸਰਦੀਆਂ ਵਿਚ 40 ਦਿਨਾਂ ਪਿਛੋਂ ਅਤੇ ਬਾਅਦ ਵਿਚ 30 ਦਿਨਾਂ ਦੇ ਵਕਫ਼ੇ ’ਤੇ ਲੌਅ ਲਏ ਜਾ ਸਕਦੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

25 Apr 2024 10:50 AM
Advertisement