ਟੈਕਸ ਭਰਨ ਵਾਲੇ ਹੀ ਖਾ ਗਏ ਕਿਸਾਨਾਂ ਦਾ ਪੈਸਾ, 21 ਲੱਖ ਫਰਜ਼ੀ ਖਾਤਿਆਂ 'ਚ ਗਏ PM ਕਿਸਾਨ ਯੋਜਨਾ ਦੇ 46 ਅਰਬ  
Published : Sep 9, 2022, 6:46 pm IST
Updated : Sep 9, 2022, 6:46 pm IST
SHARE ARTICLE
PM Kisan Yojana
PM Kisan Yojana

ਖੇਤੀਬਾੜੀ ਮੰਤਰੀ ਨੇ ਕਿਹਾ- ਰਿਕਵਰੀ ਹੋਵੇਗੀ

 

ਉੱਤਰ ਪ੍ਰਦੇਸ਼ - ਯੂਪੀ ਦੇ 2 ਕਰੋੜ 85 ਲੱਖ ਕਿਸਾਨ ਪ੍ਰਧਾਨ ਮੰਤਰੀ ਸਨਮਾਨ ਨਿਧੀ ਯੋਜਨਾ ਦਾ ਲਾਭ ਲੈ ਰਹੇ ਹਨ। ਇਨ੍ਹਾਂ ਵਿਚੋਂ 21 ਲੱਖ ਫਰਜ਼ੀ ਲੋਕ ਗਲਤ ਤਰੀਕੇ ਨਾਲ ਸਕੀਮ ਦਾ ਲਾਭ ਲੈ ਰਹੇ ਹਨ। ਸਰਕਾਰ ਨੇ ਅਜਿਹੇ ਫਰਜ਼ੀ ਕਿਸਾਨਾਂ ਦੀ ਜਾਣਕਾਰੀ ਇਕੱਠੀ ਕਰ ਲਈ ਹੈ, ਹੁਣ ਉਨ੍ਹਾਂ ਦੇ ਬੈਂਕ ਖਾਤਿਆਂ 'ਚ ਭੇਜੀ ਗਈ ਰਕਮ ਵਸੂਲੀ ਜਾਵੇਗੀ।  
ਯੂਪੀ ਦੇ ਖੇਤੀਬਾੜੀ ਮੰਤਰੀ ਸੂਰਿਆ ਪ੍ਰਤਾਪ ਸ਼ਾਹੀ ਦਾ ਕਹਿਣਾ ਹੈ, "ਇਸ ਸਕੀਮ ਵਿਚ ਉਨ੍ਹਾਂ ਕਿਸਾਨਾਂ ਦੇ ਨਾਮ ਵੀ ਸ਼ਾਮਲ ਹਨ ਜੋ ਇਨਕਮ ਟੈਕਸ ਭਰਦੇ ਸਨ। ਕਿਤੇ ਨਾ ਕਿਤੇ ਪਤੀ-ਪਤਨੀ ਦੋਵੇਂ ਕਿਸ਼ਤ ਦਾ ਲਾਭ ਲੈ ਰਹੇ ਹਨ। ਸਰਕਾਰ ਨੇ ਅਜਿਹੇ ਫਰਜ਼ੀ ਕਿਸਾਨਾਂ ਨੂੰ ਆਖਰੀ ਮੌਕਾ ਦਿੱਤਾ ਹੈ। ਜੇਕਰ ਉਹ ਚਾਹੁੰਦੇ ਹਨ, ਉਹ ਆਨਲਾਈਨ ਪੋਰਟਲ 'ਤੇ ਜਾ ਕੇ ਆਪਣੇ ਤੌਰ 'ਤੇ ਲਈ ਗਈ ਰਕਮ ਵਾਪਸ ਕਰ ਸਕਦੇ ਹਨ। 
ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ 1 ਦਸੰਬਰ 2018 ਨੂੰ ਸ਼ੁਰੂ ਕੀਤੀ ਗਈ ਸੀ। ਇਸ ਤਹਿਤ ਕਿਸਾਨਾਂ ਨੂੰ ਇੱਕ ਸਾਲ ਵਿਚ ਸਿੱਧੇ ਤੌਰ 'ਤੇ ਉਨ੍ਹਾਂ ਦੇ ਬੈਂਕ ਖਾਤੇ ਵਿਚ 6000 ਰੁਪਏ ਦਾ ਲਾਭ ਦਿੱਤਾ ਜਾਂਦਾ ਹੈ। ਹਰ 4 ਮਹੀਨੇ ਬਾਅਦ ਕਿਸਾਨਾਂ ਨੂੰ 2000 ਰੁਪਏ ਦੀ ਕਿਸ਼ਤ ਦਿੱਤੀ ਜਾਂਦੀ ਹੈ। ਇਸ ਤਰ੍ਹਾਂ ਯੂਪੀ ਦੇ ਕਿਸਾਨਾਂ ਨੂੰ 2000 ਰੁਪਏ ਦੀਆਂ 11 ਕਿਸ਼ਤਾਂ ਮਿਲ ਚੁੱਕੀਆਂ ਹਨ। 
ਸਾਰੇ ਕਿਸਾਨ 12ਵੀਂ ਕਿਸ਼ਤ ਦੀ ਉਡੀਕ ਕਰ ਰਹੇ ਹਨ ਜੋ ਕਿ 25 ਸਤੰਬਰ ਤੱਕ ਆਉਣ ਦੀ ਸੰਭਾਵਨਾ ਹੈ ਪਰ ਇਹ 12ਵੀਂ ਕਿਸ਼ਤ ਰੋਕ ਦਿੱਤੀ ਗਈ ਹੈ ਕਿਉਂਕਿ ਸਰਕਾਰ ਨੇ 21 ਲੱਖ ਲੋਕ ਲੱਭੇ ਹਨ ਜੋ ਇਸ ਸਕੀਮ ਲਈ ਯੋਗ ਨਹੀਂ ਹਨ। ਇਨ੍ਹਾਂ ਫਰਜ਼ੀ ਖਾਤਿਆਂ ਦਾ ਪਤਾ ਲੱਗਣ ਕਾਰਨ ਬਾਕੀ ਦੀਆਂ ਕਿਸ਼ਤਾਂ ਆਉਣ ਵਿਚ ਸਮਾਂ ਲੱਗ ਗਿਆ ਹੈ।  
2 ਕਰੋੜ 85 ਲੱਖ ਕਿਸਾਨਾਂ 'ਚੋਂ 21 ਲੱਖ ਕਿਸਾਨਾਂ ਦੀ ਕਿਸ਼ਤ ਰੁਕ ਗਈ ਹੈ। ਅਜਿਹਾ ਇਸ ਲਈ ਕਿਉਂਕਿ ਪੋਰਟਲ 'ਤੇ ਉਨ੍ਹਾਂ ਕਿਸਾਨਾਂ ਦਾ ਆਧਾਰ ਨੰਬਰ ਅਤੇ ਭੁਲੇਖ ਦਾ ਡਾਟਾ ਗਲਤ ਦਰਜ ਕੀਤਾ ਗਿਆ ਹੈ। 7 ਸਤੰਬਰ ਨੂੰ ਹੋਈ ਮੀਟਿੰਗ ਵਿਚ ਯੂਪੀ ਦੇ ਖੇਤੀਬਾੜੀ ਮੰਤਰੀ ਸੂਰਿਆ ਪ੍ਰਤਾਪ ਸ਼ਾਹੀ ਨੇ ਦੱਸਿਆ ਕਿ ਇਸ ਸਕੀਮ ਤਹਿਤ ਲਾਭ ਲੈਣ ਵਾਲੇ ਕਈ ਫਰਜ਼ੀ ਖਾਤਾਧਾਰਕ ਸਰਕਾਰੀ ਨੌਕਰੀ, ਆਮਦਨ ਕਰ ਦਾਤਾ ਅਤੇ ਇੱਕੋ ਪਰਿਵਾਰ ਦੇ ਦੋ-ਦੋ ਲਾਭਪਾਤਰੀ ਹਨ। ਇਨ੍ਹਾਂ ਲੋਕਾਂ ਤੋਂ ਸਾਰੀਆਂ 11 ਕਿਸ਼ਤਾਂ ਦੀ ਰਕਮ ਵਸੂਲੀ ਜਾਵੇਗੀ। 
ਖੇਤੀਬਾੜੀ ਮੰਤਰੀ ਸ਼ਾਹੀ ਨੇ ਕਿਹਾ “ਭਾਰਤ ਸਰਕਾਰ ਤੋਂ ਪ੍ਰਾਪਤ ਸੂਚੀ ਵਿਚ ਯੂਪੀ ਦੇ ਲਾਭਪਾਤਰੀ ਕਿਸਾਨਾਂ ਦੀ ਗਿਣਤੀ 2.85 ਕਰੋੜ ਹੈ। ਅਸੀਂ ਇਨ੍ਹਾਂ ਸਾਰੇ ਲੋਕਾਂ ਦੇ ਖਾਤਿਆਂ ਦੀ ਜਾਂਚ ਕੀਤੀ। ਇਸ ਤੋਂ ਬਾਅਦ ਇਨ੍ਹਾਂ ਵਿਚੋਂ ਕੁੱਲ 21 ਲੱਖ ਕਿਸਾਨ ਅਯੋਗ ਪਾਏ ਗਏ ਹਨ। ਇਨ੍ਹਾਂ 'ਚੋਂ ਕਈ ਨੋਟਿਸ ਭੇਜੇ ਜਾ ਚੁੱਕੇ ਹਨ। ਬਾਕੀ ਲੋਕਾਂ ਨੂੰ ਨੋਟਿਸ ਭੇਜਣ ਦੀ ਪ੍ਰਕਿਰਿਆ ਜਾਰੀ ਹੈ। ਹਰ ਅਯੋਗ ਵਿਅਕਤੀ ਤੋਂ 22-22 ਹਜ਼ਾਰ ਰੁਪਏ ਵਸੂਲ ਕੀਤੇ ਜਾਣਗੇ। 
ਪ੍ਰਧਾਨ ਮੰਤਰੀ ਕਿਸਾਨ ਯੋਜਨਾ ਤਹਿਤ ਕਿਸਾਨਾਂ ਨੂੰ ਸਾਲਾਨਾ 6,000 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਇਹ ਰਕਮ ਹਰ 4 ਮਹੀਨਿਆਂ ਦੇ ਅੰਤਰਾਲ ਵਿਚ ਕਿਸਾਨਾਂ ਦੇ ਖਾਤੇ ਵਿਚ 2000 ਰੁਪਏ ਦੇ ਤੌਰ 'ਤੇ ਭੇਜੀ ਜਾਂਦੀ ਹੈ। ਸਕੀਮ ਤਹਿਤ 80,258 ਕਿਸਾਨਾਂ ਦੀਆਂ ਨਵੀਆਂ ਅਰਜ਼ੀਆਂ ਵੀ ਪ੍ਰਾਪਤ ਹੋਈਆਂ ਹਨ। ਯੂਪੀ ਦੇ ਵਧੀਕ ਮੁੱਖ ਸਕੱਤਰ ਖੇਤੀਬਾੜੀ ਦੇਵੇਸ਼ ਚਤੁਰਵੇਦੀ ਨੇ ਕਿਹਾ, "ਪ੍ਰਧਾਨ ਮੰਤਰੀ ਕਿਸਾਨ ਨਿਧੀ ਯੋਜਨਾ, ਯੂਪੀ ਵਿਚ ਖਾਤਾ ਤਸਦੀਕ, ਭੁਲੇਖ ਤਸਦੀਕ ਅਤੇ ਡਾਟਾ ਅਪਲੋਡ ਕਰਨ ਦਾ ਕੰਮ 9 ਸਤੰਬਰ ਤੋਂ ਬਾਅਦ ਜਾਰੀ ਰਹੇਗਾ। ਸਾਰੇ ਕਿਸਾਨਾਂ ਨੂੰ ਜਲਦੀ ਤੋਂ ਜਲਦੀ ਖੇਤੀਬਾੜੀ ਵਿਭਾਗ ਅਤੇ ਤਹਿਸੀਲ ਤੋਂ ਭੁੱਲੇਖ ਤਸਦੀਕ ਕਰਵਾਉਣੀ ਚਾਹੀਦੀ ਹੈ। 
 ਇਨ੍ਹਾਂ 7 ਕਿਸਮਾਂ ਦੇ ਕਿਸਾਨਾਂ ਨੂੰ ਨਹੀਂ ਮਿਲਣਾ ਚਾਹੀਦਾ ਸੀ ਸਕੀਮ ਦਾ ਫਾਇਦਾ
-  ਸੰਸਥਾਗਤ ਜ਼ਮੀਨ ਦੇ ਮਾਲਕ ਕਿਸਾਨਾਂ ਨੂੰ
- ਕੋਈ ਵੀ ਕਿਸਾਨ ਜਿਸ ਦੇ ਪਰਿਵਾਰਕ ਮੈਂਬਰ ਸੰਵਿਧਾਨਕ ਅਹੁਦੇ 'ਤੇ ਰਹੇ ਹਨ।
- ਜਿਸ ਦੇ ਪਰਿਵਾਰ ਦਾ ਕੋਈ ਵੀ ਮੈਂਬਰ ਕਿਸੇ ਵੱਡੇ ਸਿਆਸੀ ਅਹੁਦੇ ਤੋਂ ਲੈ ਕੇ ਜ਼ਿਲ੍ਹਾ ਪੰਚਾਇਤ ਦੇ ਪ੍ਰਧਾਨ ਤੱਕ ਹੈ  
- ਜਿਸ ਦੇ ਪਰਿਵਾਰ ਵਿਚ ਗਰੁੱਪ ਡੀ ਦੇ ਕਰਮਚਾਰੀ ਨੂੰ ਛੱਡ ਕੇ ਕੋਈ ਸਰਕਾਰੀ ਕਰਮਚਾਰੀ ਹੈ 
- ਜਿਸ ਦੇ ਪਰਿਵਾਰ ਵਿਚ ਕੋਈ ਸੇਵਾਮੁਕਤ ਕਰਮਚਾਰੀ ਹੋਵੇ ਜਿਸ ਦੀ ਪੈਨਸ਼ਨ 10,000 ਜਾਂ ਇਸ ਤੋਂ ਵੱਧ ਹੋਵੇ। 
 

SHARE ARTICLE

ਏਜੰਸੀ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement