
ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਡਿਪਟੀ ਕਮਿਸ਼ਨਰ ਰਾਮਵੀਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ ਇੰਦਰਜੀਤ ਸਿੰਘ ਧੰਜੂ ਦੀ ਅਗਵਾਈ ਹੇਠ
ਗੁਰਦਾਸਪੁਰ, 9 ਅਗਸਤ (ਹਰਜੀਤ ਸਿੰਘ ਆਲਮ ) ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਡਿਪਟੀ ਕਮਿਸ਼ਨਰ ਰਾਮਵੀਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ ਇੰਦਰਜੀਤ ਸਿੰਘ ਧੰਜੂ ਦੀ ਅਗਵਾਈ ਹੇਠ ਦੀ ਬਲਾਕ ਪਠਾਨਕੋਟ ਦੇ ਪਿੰਡ ਬਹਿਲਾਦਪੁਰ ਵਿੱਚ ਕੀਟਨਾਸ਼ਕਾਂ ਦੇ ਸਹੀ ਵਰਤੋਂ ਬਾਰੇ ਕਿਸਾਨ ਜਾਗਰੁਕਤਾ ਕੈਂਪ ਲਗਾਇਆ ਗਿਆ। ਸੁਭਾਸ਼ ਚੰਦਰ ਖੇਤੀ ਵਿਸਥਾਰ ਅਫਸਰ ਦੇ ਪ੍ਰਬੰਧਾਂ ਹੇਠ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਲਗਾਏ ਕਿਸਾਨ ਜਾਗਰੁਕਤਾ ਕੈਂਪ ਦੀ ਪ੍ਰਧਾਨਗੀ ਡਾ ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ ਨੇ ਕੀਤੀ।ਕਿਸਾਨ ਜਾਗਰੁਕਤਾ ਕੈਂਪ ਵਿੱਚ
ਕਿਸਾਨਾਂ ਨੂੰ ਖੇਤੀ ਮਾਹਿਰਾਂ ਦੁਆਰਾ ਕੀਟ ਨਾਸ਼ਕਾਂ ਦੀ ਸੁਰੱਖਿਅਤ ਵਰਤੋਂ ਦੀਆਂ ਤਕਨੀਕਾਂ ਅਤੇ ਖਾਦਾਂ ਅਤੇ ਨਦੀਨਨਾਸ਼ਕਾਂ ਦੀ ਸੁਚੱਜੀ ਵਰਤੋਂ ਬਾਰੇ ਤਕਨੀਕੀ ਜਾਣਕਾਰੀ ਦਿੱਤੀ ਗਈ।ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ ਮਨਦੀਪ ਕੌਰ ਖੇਤੀਬਾੜੀ ਵਿਕਾਸ ਅਫਸਰ, ਸ਼੍ਰੀ ਸੁਭਾਸ਼ ਚੰਦਰ ਖੇਤੀ ਵਿਸ਼ਥਾਰ ਅਫਸਰ.ਮਨਜੀਤ ਕੌਰ ਖੇਤੀ ਉਪ ਨਿਰੀਖਕ,ਹਰਪ੍ਰੀਤ ਸਿੰਘ,ਗੁਰਨਾਮ ਸਿੰਘ,ਮਨਦੀਪ ਸਿੰਘ,ਜਰਨੈਲ ਸਿੰਘ, ਸਾਹਿਲ ਮਹਾਜਨ.ਬਲਵਿੰਦਰ ਕੁਮਾਰ,ਮਨਦੀਪ ਕੁਮਾਰ ਸਹਾਇਕ ਤਕਨੀਕੀ ਪ੍ਰਬੰਧਕ,ਅਰਮਾਨ ਮਹਾਜਨ,ਸਹਾਇਕ ਤਕਨੀਕੀ ਮੈਨੇਜ਼ਰ, ਜੀਵਨ ਲਾਲ,ਤਿਲਕ ਰਾਜ,ਗੌਰਵ ਕੁਮਾਰ
ਸਮੇਤ ਕਈ ਕਿਸਾਨ ਹਾਜ਼ਰ ਸਨ । ਕਿਸਾਨਾਂ ਨੂੰ ਸੁਰੱਖਿਅਤ ਕੀਟਨਾਸ਼ਕਾਂ ਦੀ ਵਰਤੋਂ ਬਾਰੇ ਜਾਣਕਾਰੀ ਦਿੰਦਿਆਂ ਡਾ ਅਮਰੀਕ ਸਿੰਘ ਨੇ ਕਿਹਾ ਕਿ ਨਦੀਨਨਾਸ਼ਕ ਦਵਾਈ ਦਾ ਛਿੜਕਾਅ ਹਵਾ ਦੇ ਰੁੱਖਵਹਾ ਨੂੰ ਧਿਆਨ ਵਿੱਚ ਰੱਖ ਕੇ ਕਰਨਾ ਚਾਹੀਦਾ ਹੈ ਤਾਂ ਜੋ ਰਸਾਇਣ ਛਿੜਕਾਅ ਕਰਨ ਵਾਲੇ ਵਿਅਕਤੀ ਉੱਪਰ ਨਾਂ ਪਵੇ ਅਤੇ ਨਾਂ ਹੀ ਸਾਹ ਰਾਹੀ ਸਰੀਰ ਅੰਦਰ ਜਾਵੇ।ਉਨਾਂ ਕਿਹਾ ਕਿ ਛਿੜਕਾਅ ਕਰਨ ਸਮੇਂ ਇਸ ਗੱਲ ਦਾ ਖਿਆਲ ਰੱਖਣਾ ਚਾਹੀਦਾ ਹੈ ਕਿ ਦਵਾਈ ਅਤੇ ਪਾਣੀ ਦੀ ਸਿਫਾਰਸ਼ਸ਼ੁਦਾ ਮਾਤਰਾ ਦੀ ਵੀ ਗਿਆਨ ਹੋਣਾ ਚਾਹੀਦਾ।ਉਨਾਂ ਕਿਹਾ ਕਿ ਛਿੜਕਾਅ ਕਰਨ ਲਈ ਸਹੀ ਨੋਜ਼ਲਾਂ ਦੀ ਚੋਣ ਅਤੇ ਸਹੀ
ਵਰਤੋਂ ਹੋਣੀ ਜ਼ਰੂਰੀ ਹੈ।ਉਨਾਂ ਕਿਹਾ ਕਿ ਕੀਟਨਾਸ਼ਕ,ਉੱਲੀਨਾਸ਼ਕ ਅਤੇ ਖੁਰਾਕੀ ਤੱਤਾਂ ਦੇ ਛਿੜਕਾਅ ਲਈ ਗੋਲ ਨੋਜ਼ਲ ਵਰਤਣੀ ਚਾਹੀਦੀ ਹੈ ਜਦਕਿ ਨਦੀਨਨਾਸ਼ਕਾਂ ਦੇ ਛਿੜਕਾਅ ਲਈ ਕੱਟ ਵਾਲੀ ਨੋਜ਼ਲ ਦੀ ਵਰਤੋਂ ਕਰਨੀ ਚਾਹੀਦੀ ਹੈ।ਉਨਾਂ ਕਿਹਾ ਕਿ ਕਦੇ ਵੀ ਹਵਾ ਦੇ ਉਲਟ ਦਿਸ਼ਾ ਵਿੱਚ ਛਿੜਕਾਅ ਨਾਂ ਕਰੋ।ਉਨਾਂ ਕਿਹਾ ਕਿ ਛਿੜਕਾ ਕਦੇ ਵੀ ਖਾਲੀ ਪੇਟ ਨਾਂ ਕਰੋ ਅਤੇ ਛਿੜਕਾਅ ਕਰਦੇ ਸਮੇਂ ਪੂਰਾ ਸਰੀਰ ਢੱਕਿਆ ਹੋਣਾ ਚਾਹੀਦਾ।ਉਨਾਂ ਕਿਹਾ ਕਿ ਕੀਟਨਾਸ਼ਕ ਦਾ ਤੱਦ ਹੀ ਛਿੜਕਾਅ ਕਰੋ ਜੇਕਰ ਕੀਟ ਦੁਆਰਾ ਹੋ ਨੁਕਸਾਨ ਦਾ ਪੱਧਰ ਆਰਥਿਕ ਕਗਾਰ ਨੂੰ ਪਾਰ ਕਰ ਚੁੱਕਾ ਹੋਵੇ।
ਡਾ ਮਨਦੀਪ ਕੋਰ ਨੇ ਕਿਹਾ ਕਿ ਬਾਸਮਤੀ ਦੀ ਮਿਆਰੀ ਉਪਜ ਪੈਦਾ ਕਰਨ ਲਈ ਫਸਲ ਉੱਪਰ ਐਸੀਫੇਟ,ਕਾਰਬੈਂਡਾਜ਼ਿਮ,ਥਾਈਮੈਥਾਕਸਮ,ਟਰਾਈਜੋਫਾਸ ਅਤੇ ਟ੍ਰਾਈਸਾਈਕਲਾਜ਼ੋਲ ਦੀ ਵਰਤੋਂ ਨਾਂ ਕੀਤੀ ਜਾਵੇ ਤਾਂ ਜੋ ਐਕਸਪੋਰਟ ਏਜੰਸੀਆਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਨਾਂ ਆਵੇ ਅਤੇ ਬਾਸਮਤੀ ਦਾ ਰੇਟ ਵੀ ਸਹੀ ਮਿਲੇ।ਉਨਾਂ ਕਿਹਾ ਕਿ ਝੋਨੇ ਦੀ ਫਸਲ ਨੂੰ ਸਿਫਾਰਸ਼ਾਂ ਮੁਤਾਬਿਕ ਕੇਵਲ ਦੋ ਬੋਰੀਆਂ ਯੂਰੀਆਂ ਖਾਦ ਦੀ ਹੀ ਵਰਤੀ ਜਾਵੇ।
ਉਨਾ ਕਿਹਾ ਕਿ ਜੇਕਰ ਝੋਨੇ ਦੀ ਲਵਾਈ ਤੋਂ ਪਹਿਲਾਂ ਜੰਤਰਮੂੰਗੀ ਦੀ ਫਸਲ ਬਤੌਰ ਹਰੀ ਖਾਦ ਖੇਤ ਵਿੱਚ ਉਗਾਈ ਹੋਵੇ ਤਾਂ ਯੂਰੀਆ ਖਾਦ ਦੇ ਇੱਕ ਤੋਂ ਡੇਢ ਬੈਗ ਪ੍ਰਤੀ ਏਕੜ ਵਰਤੇ ਜਾਣ।ਅਖੀਰ ਵਿੱਚ ਸੁਭਾਸ਼ ਚੰਦਰ ਨੇ ਹਾਜ਼ਰ ਕਿਸਾਨਾਂ ਅਤੇ ਖੇਤੀ ਮਾਹਿਰਾਂ ਦਾ ਧੰਨਵਾਦ ਕੀਤਾ।