Farming News: ਕਿਸਾਨ ਝੋਨੇ 'ਤੇ ਪਏ ਹਲਦੀ ਰੋਗ ਅਤੇ ਮਧਰੇ ਬੂਟਿਆਂ ਦੀ ਬਿਮਾਰੀ ਨੇ ਝੰਬੇ, ਝਾੜ 'ਤੇ ਪਿਆ ਵੱਡਾ ਅਸਰ
Published : Oct 10, 2025, 10:28 am IST
Updated : Oct 10, 2025, 1:42 pm IST
SHARE ARTICLE
A farmer from village Rajomajra cultivated three acres of crops
A farmer from village Rajomajra cultivated three acres of crops

Farming News: ਪਿੰਡ ਰਾਜੋਮਾਜਰਾ ਦੇ ਕਿਸਾਨ ਨੇ ਤਿੰਨ ਏਕੜ ਫ਼ਸਲ ਵਾਹੀ, ਮਧਰੇ ਬੂਟਿਆਂ ਕਾਰਨ ਨਹੀਂ ਨਿੱਸਰਿਆ ਝੋਨਾ

A farmer from village Rajomajra cultivated three acres of crops: ਝੋਨੇ ਦੀ ਫਸਲ ਤੇ ਪਏ ਹਲਦੀ ਰੋਗ ਦੇ ਹਮਲੇ ਅਤੇ ਬੂਟੇ ਮਧਰੇ ਰਹਿਣ ਦੀ ਬਿਮਾਰੀ ਕਾਰਨ ਝਾੜ ਤੇ ਵੱਡਾ ਅਸਰ ਪਿਆ ਹੈ। ਕਈ ਥਾਵਾਂ ਤੇ ਝੋਨੇ ਦੇ ਖੇਤਾਂ ਵਿੱਚ ਅਜੇ ਵੀ ਹਰਿਆਲੀ ਛਾਅ ਰਹੀ ਹੈ, ਪਰ ਬੂਟੇ ਦੇ ਝੋਨੇ ਦੀ ਬਲ ਨਜਰ ਨਹੀ ਆਂਉਦੀ। ਕਿਸਾਨ ਝੋਨੇ ਨੂੰ ਵਹਾਉਣ ਲੱਗੇ ਹਨ। ਕਿਸਾਨਾਂ ਨੇ ਹੋਏ ਨੁਕਸਾਨ ਦੀ ਭਰਭਾਈ ਲਈ ਬੋਨਸ ਦੀ ਮੰਗ ਕੀਤੀ ਹੈ। ਸੰਗਰੂਰ ਦੇ ਪਿੰਡ ਰਾਜੋਮਾਜਰਾ ਦੇ ਕਿਸਾਨ ਬੀਰਦਵਿੰਦਰ ਸਿੰਘ ਨੇ 18 ਬਿੱਗੇ ਝੋਨੇ ਦੀ ਫਸਲ ਵਾਹ ਦਿੱਤੀ ਹੈ। ਉਨਾਂ ਕਿਹਾ ਕਿ ਝੋਨੇ ਦੇ ਬੂਟੇ ਮਧਰੇ ਰੋਗ ਦੀ ਲਪੇਟ ਵਿੱਚ ਆ ਗਏ ਸਨ।

ਉਨਾਂ ਕਿਹਾ ਕਿ ਭਾਂਵੇ ਖਾਦ ਤੋਂ ਇਲਾਵਾ ਸਿਫਾਰਸ਼ ਕੀਤੀ ਦਵਾਈਆਂ ਦੀ ਸਪਰੇਅ ਕੀਤੀ ਗਈ, ਪਰ ਝੋਨੇ ਦੇ ਬੂਟੇ ਵਿੱਚ ਵਧਣ ਹੀ ਨਾ ਪਈ। ਜਿਸ ਕਾਰਨ ਸਮੁੱਚਾ ਖਰਚ ਕਰਕੇ ਵੀ ਅਖਿਰ ਵਿੱਚ ਝੋਨੇ ਦੀ ਫਸਲ ਵਹਾਉਣੀ ਪਈ। ਇਸੇ ਤਰਾਂ ਮਹਿੰਦਰ ਸਿੰਘ ਦੇ ਢਾਈ ਏਕੜ, ਜਸਵੰਤ ਸਿੰਘ ਦੇ ਛੇ ਏਕੜ, ਪਾਲ ਸਿੰਘ ਦੇ ਪੰਜ ਏਕੜ ਇਸੇ ਰੋਗ ਦੀ ਲਪੇਟ ਵਿੱਚ ਹਨ। ਮਨਜੀਤ ਸਿੰਘ ਰਾਜੋਮਾਜਰਾ ਨੇ ਕਿਹਾ ਕਿ ਪੀਆਰ-26 ਤੇ ਪੀਆਰ-47 ਨੂੰ ਛੱਡ ਕੇ ਹੋਰ ਕਿਸਮਾਂ ਹਲਦੀ ਰੋਗ ਦੀ ਲਪੇਟ ਵਿੱਚ ਹਨ ਅਤੇ ਪਿੰਡ ਰਾਜੋਮਾਜਰਾ ਸਭ ਵੱਧ ਪ੍ਰਭਾਵਿਤ ਹੈ। ਉਨਾਂ ਕਿਹਾ ਕਿ ਸਵਾ ਛੇ ਬਿੱਗੇ ਦੇ ਕਿੱਲੇ ਵਿੱਚੋਂ 35 ਕੁਇੰਟਲ ਦੇ ਮੁਕਾਬਲੇ 17-18 ਕੁਇੰਟਲ ਝਾੜ ਰਹਿ ਗਿਆ ਹੈ। ਇਸੇ ਤਰਾਂ ਪਿੰਡ ਧਰਮਗੜ ਦੇ ਕਿਸਾਨ ਹਰਦੇਵ ਸਿੰਘ ਨੇ ਕਿਹਾ ਕਿ ਉਨਾਂ ਦੇ ਪਿੰਡ ਵਿੱਚ ਹਲਦੀ ਰੋਗ ਦਾ ਜਿਆਦਾ ਹਮਲਾ ਹੋਇਆ।

ਉਨਾਂ ਕਿਹਾ ਕਈ ਥਾਵਾਂ ਤੇ ਮਧਰੇ ਬੂਟਿਆ ਕਾਰਨ ਝੋਨਾ ਨਿੱਸਰ ਹੀ ਨਹੀ ਸਕਿਆ। ਪਿੰਡ ਮਨੌਲੀ ਸੂਰਤ ਦੇ ਕਿਸਾਨ ਨੰਬਰਦਾਰ ਬਲਬੀਰ ਸਿੰਘ ਨੇ ਕਿਹਾ ਕਿ ਉਨਾਂ ਦੇ ਕਰੀਬ ਚਾਰ ਕਿੱਲਿਆ ਵਿੱਚ ਬੂਟੇ ਮਧਰੇ ਹੋਣ ਕਾਰਨ ਦਸ ਕੁਇੰਟਲ ਝੋਨਾ ਨਿਕਲਦਾ ਵਿਖਾਈ ਨਹੀ ਦੇ ਰਿਹਾ। ਕਿਸਾਨ ਰਾਮ ਸਿੰਘ ਨੇ ਕਿਹਾ ਉਸ ਕੋਲ ਜਿਆਦਤਰ ਪੀਆਰ-26 ਕਿਸਮ ਦਾ ਝੋਨਾ ਬਿਜਿਆ ਹੋਇਆ ਸੀ, ਜੋ ਹਲਦੀ ਰੋਗ ਦੀ ਲਪੇਟ ਵਿੱਚ ਆ ਗਿਆ। ਉਨਾਂ ਕਿਹਾ ਕਿ ਇੱਕ ਕਿੱਲੇ ਵਿੱਚ ਮਸਾਂ 15 ਕੁਇੰਟਲ ਝੋਨਾ ਨਿਕਲਿਆ ਹੈ। ਜੋਗਿੰਦਰ ਸਿੰਘ ਦਾ ਵੀ ਇਹੋ ਹਾਲ ਦੱਸਿਆ।  

ਕਿਸਾਨ ਆਗੂ ਗੁਰਦਰਸਨ ਸਿੰਘ ਖਾਸਪੁਰ, ਮੋਹਨ ਸਿੰਘ ਸੋਢੀ, ਜਗੀਰ ਸਿੰਘ ਹੰਸ਼ਾਲਾ, ਜਦਵੰਤ ਸਿੰਘ ਚੰਗੇਰਾ, ਹਰਦੀਪ ਸਿੰਘ ਬੂਟਾ ਸਿੰਘ ਵਾਲਾ, ਜਗਜੀਤ ਸਿੰਘ ਕਰਾਲਾ, ਕ੍ਰਿਪਾਲ ਸਿੰਘ ਸਿਆਓ, ਲਖਵਿੰਦਰ ਸਿੰਘ ਆਦਿ ਕਿਸਾਨਾਂ ਦਾ ਕਹਿਣਾ ਹੈ, ਕਿ ਵਧੇਰੀ ਬਾਰਸ਼ ਕਾਰਨ ਹਲਦੀ ਰੋਗ ਦਾ ਹਮਲਾ ਹੋਇਆ, ਮਧਰੇ ਬੂਟਿਆਂ ਦੀ ਬਿਮਾਰੀ ਲਈ ਖੇਤੀਬਾੜੀ ਵਿਭਾਗ ਜਿੰਮੇਵਾਰ ਹੈ, ਜੋ ਹਰ ਸਾਲ ਖਜਾਨੇਂ ਦਾ ਲੱਖਾਂ ਰੁਪਏ ਜਾਗਰੂਕਤਾ ਫੈਲਾਉਣ ਤੇ ਲਾ ਰਿਹਾ ਹੈ, ਪਰ ਤਿੰਨ ਸਾਲਾਂ ਤੋਂ ਵਿਭਾਗ ਦੇ ਡਾਕਟਰ ਨਾ ਕੋਈ ਬੀਜ ਤੇ ਨਾ ਦਵਾਈ ਪੈਦਾ ਕਰ ਸਕੇ। ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਝੋਨੇ ਦਾ ਘੱਟ ਝਾੜ ਨਿਕਲਣ ਵਾਲੇ ਕਿਸਾਨਾਂ ਲਈ ਬੋਨਸ ਦੀ ਮੰਗ ਕੀਤੀ ਹੈ।

ਬਨੂੜ ਤੋਂ ਅਵਤਾਰ ਸਿੰਘ ਦੀ ਰਿਪੋਰਟ

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM
Advertisement