ਸਰਕਾਰ ਕਰ ਰਹੀ ਹੈ ਇਸ ਵੱਡੇ ਕਾਨੂੰਨ ‘ਚ ਬਦਲਾਅ, ਕਿਸਾਨਾਂ ਨੂੰ ਹੋਵੇਗਾ ਵੱਡਾ ਫ਼ਾਇਦਾ
Published : Jan 11, 2020, 12:41 pm IST
Updated : Jan 11, 2020, 12:41 pm IST
SHARE ARTICLE
Pm Modi
Pm Modi

ਕਿਸਾਨਾਂ ਦੀ ਕਮਾਈ ਦੁੱਗਣੀ ਕਰਨ ਲਈ ਕੰਜੂਮਰ ਆਫ਼ੇਅਰ ਮੰਤਰਾਲਾ ਨੇ ਐਸੇਂਸ਼ਿਅਲ ਕਮੋਡਿਟੀ...

ਨਵੀਂ ਦਿੱਲੀ: ਕਿਸਾਨਾਂ ਦੀ ਕਮਾਈ ਦੁੱਗਣੀ ਕਰਨ ਲਈ ਕੰਜੂਮਰ ਆਫ਼ੇਅਰ ਮੰਤਰਾਲਾ ਨੇ ਐਸੇਂਸ਼ਿਅਲ ਕਮੋਡਿਟੀ ਐਕਟ ਵਿੱਚ ਬਦਲਾਅ ਦਾ ਮਸੌਦਾ ਤਿਆਰ ਕਰ ਲਿਆ ਹੈ। ਫਿਲਹਾਲ ਇਸ ‘ਤੇ ਕਨੂੰਨ ਮੰਤਰਾਲਾ ਦੀ ਰਾਏ ਮੰਗੀ ਗਈ ਹੈ। ਕਾਨੂੰਨ ਮੰਤਰਾਲਾ  ਵਲੋਂ ਹਰੀ ਝੰਡੀ ਮਿਲਣ ਤੋਂ ਬਾਅਦ ਇਸਨੂੰ ਲਾਗੂ ਕੀਤਾ ਜਾ ਸਕਦਾ ਹੈ।

MCAFPDMCAFPD

ਦੱਸ ਦਈਏ ਕਿ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਵਿੱਚ ਕਿਸਾਨਾਂ ਨੂੰ ਲੈ ਕੇ ਕਈ ਫੈਸਲੇ ਹੋ ਚੁੱਕੇ ਹਨ, ਲੇਕਿਨ ਪੀਐਮ ਕਿਸਾਨ ਸਨਮਾਨ ਨਿਧੀ ਯੋਜਨਾ ਅਤੇ ਪੈਂਸ਼ਨ ਸਕੀਮ ਨੂੰ ਸਭ ਤੋਂ ਵੱਡਾ ਐਲਾਨ ਮੰਨਿਆ ਜਾ ਰਿਹਾ ਹੈ। ਪੀਐਮ ਕਿਸਾਨ ਸਨਮਾਨ ਨਿਧਿ ਯੋਜਨਾ ਦੇ ਤਹਿਤ ਸਾਰੇ ਕਿਸਾਨਾਂ ਨੂੰ ਸਾਲਾਨਾ 6,000 ਰੁਪਏ ਮਿਲਦੇ ਹਨ। ਹੁਣ ਕੀ ਹੋਵੇਗਾ, ਐਸੇਂਸ਼ਿਅਲ ਕਮੋਡਿਟੀ ਐਕਟ ਵਿੱਚ ਬਦਲਾਅ ਦੀ ਤਿਆਰੀ ਪੂਰੀ ਹੋ ਚੁੱਕੀ ਹੈ।

Modi with KissanModi with Kissan

ਕੰਜੂਮਰ ਆਫ਼ੇਅਰ ਮੰਤਰਾਲਾ ਨੇ ਬਦਲਾਵਾਂ ਦਾ ਡਰਾਫਟ ਤਿਆਰ ਕਰ ਲਿਆ ਹੈ। ਡਰਾਫਟ ‘ਤੇ ਕਨੂੰਨ ਮੰਤਰਾਲਾ ਦੀ ਰਾਏ ਮੰਗੀ ਗਈ, ਦੱਸ ਦਈਏ ਕਿ ਨੀਤੀ ਕਮਿਸ਼ਨ ਨੇ ਐਸੇਂਸ਼ਿਅਲ ਕਮੋਡਿਟੀ ਐਕਟ ਵਿੱਚ ਬਦਲਾਅ ਦੀ ਮੰਗ ਕੀਤੀ ਸੀ। ਕਿਸਾਨਾਂ ਦੀ ਕਮਾਈ ਦੁੱਗਣੀ ਕਰਨ ਵਿੱਚ ਮਦਦ ਮਿਲੇਗੀ। ਹੁਣ ਵਪਾਰੀ ਐਕਟ ਦੀ ਵਜ੍ਹਾ ਨਾਲ ਜਰੂਰੀ ਵਸਤਾਂ ਦੀ ਖਰੀਦ ਅਤੇ ਭੰਡਾਰਨ ਨਹੀਂ ਕਰਦੇ।

Pm Narendra ModiPm Narendra Modi

ਸੂਤਰਾਂ ਦਾ ਕਹਿਣਾ ਹੈ ਕਿ ਬਜਟ ਵਿੱਚ ਇਸਨ੍ਹੂੰ ਲੈ ਕੇ ਐਲਾਨ ਹੋ ਸਕਦਾ ਹੈ। ਕੀ-ਕੀ ਬਦਲਾਵ ਦੀ ਸਿਫਾਰਿਸ਼ ਕੀਤੀ ਗਈ ਹੈ, ਐਸੇਂਸ਼ਿਅਲ ਕਮੋਡਿਟੀ ਐਕਟ ਵਿੱਚ ਕਾਰਵਾਈ ਹੋਣ ਉੱਤੇ। ਵਪਾਰੀ ਨੂੰ ਹਿਰਾਸਤ ਵਿੱਚ ਨਹੀ ਲਿਆ ਜਾਵੇਗਾ। ਵਪਾਰੀ ਦੀ ਕੋਈ ਵੀ ਪ੍ਰਾਪਰਟੀ ਜਬਤ ਨਹੀਂ ਹੋਵੇਗੀ।

Modi with KissanModi with Kissan

ਵਪਾਰੀ ਤੋਂ ਮੁਨਾਫੇ ਦੀ ਰਕਮ ਵਸੂਲੀ ਨਹੀਂ ਕੀਤੀ ਜਾਵੇਗੀ। ਸਾਰੇ ਗੁਨਾਹਾਂ ਦੇ ਅੰਦਰ ਵਪਾਰੀ ਨੂੰ ਬੇਲ ਮਿਲੇਗੀ, ਜੇਲ੍ਹ ਦੇ ਪ੍ਰਵਧਾਨ ਨੂੰ ਪੂਰੀ ਤਰ੍ਹਾਂ ਨਾਲ ਹਟਾਉਣ ਜਾਂ ਘੱਟ ਦਾ ਪ੍ਰਸਤਾਵ ਹੈ। ਵਪਾਰੀ ਨੂੰ ਆਪਣੇ ਸਟਾਕ ਦੀ ਜਾਣਕਾਰੀ ਸਰਕਾਰੀ ਪੋਰਟੇਲ ਉੱਤੇ ਦੇਣੀ ਹੋਵੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement