ਨਰਿੰਦਰ ਮੋਦੀ ਨੇ ਬਜਟ ਲਈ ਆਮ ਜਨਤਾ ਤੋਂ ਮੰਗੇ ਸੁਝਾਅ, ਟਵੀਟ ਕਰ ਕਹੀ ਇਹ ਗੱਲ...
Published : Jan 8, 2020, 4:52 pm IST
Updated : Jan 8, 2020, 4:52 pm IST
SHARE ARTICLE
Pm Narendra Modi
Pm Narendra Modi

ਦੋ ਘੰਟੇ ਤੋਂ ਵੱਧ ਚੱਲੀ ਇਸ ਬੈਠਕ ਵਿਚ ਮੌਜੂਦਾ ਆਰਥਿਕ ਦ੍ਰਿਸ਼ ਅਤੇ ਵਿਕਾਸ...

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੇਂ ਵਿੱਤੀ ਸਾਲ ਲਈ ਸੰਸਦ ਵਿਚ ਪੇਸ਼ ਕੀਤੇ ਜਾਣ ਵਾਲੇ ਕੇਂਦਰੀ ਬਜਟ ਲਈ ਆਮ ਲੋਕਾਂ ਤੋਂ ਵਿਚਾਰ ਅਤੇ ਸੁਝਾਅ ਕਰਨ ਬਾਰੇ ਕਿਹਾ ਹੈ। ਮੋਦੀ ਨੇ ਬੁੱਧਵਾਰ ਨੂੰ ਟਵੀਟ ਕਰ ਕੇ ਕਿਹਾ ਕਿ ਕੇਂਦਰੀ ਬਜਟ 130 ਕਰੋੜ ਭਾਰਤੀਆਂ ਦੀਆਂ ਇਛਾਵਾਂ ਨੂੰ ਦਰਸਾਉਂਦਾ ਅਤੇ ਭਾਰਤ ਨੂੰ ਵਿਕਾਸ ਵੱਲ ਲੈ ਕੇ ਜਾਂਦਾ ਹੈ।

PM Narendra ModiPM Narendra Modi

ਮੈਂ ਤੁਹਾਨੂੰ ਸਾਰਿਆਂ ਨੂੰ ਇਸ ਸਾਲ ਦੀ 'ਮੇਰੀ ਸਰਕਾਰ' ਦੇ ਬਜਟ ਲਈ ਆਪਣੇ ਵਿਚਾਰਾਂ ਅਤੇ ਸੁਝਾਵਾਂ ਨੂੰ ਸਾਂਝਾ ਕਰਨ ਲਈ ਸੱਦਾ ਦਿੰਦਾ ਹਾਂ। ਉਹਨਾਂ ਨੇ ਅਪਣੇ ਟਵੀਟ ਨਾਲ ਮੇਰੀ ਸਰਕਾਰ ਦਾ ਕੇਂਦਰੀ ਬਜਟ ਪੋਸਟ ਨੂੰ ਵੀ ਸਾਂਝਾ ਕੀਤਾ ਹੈ ਜਿਸ ਵਿਚ ਕਿਸਾਨਾਂ, ਅਧਿਆਪਕ ਅਤੇ ਹੋਰਨਾਂ ਲੋਕਾਂ ਨੂੰ ਵਿਚਾਰ ਸਾਂਝੇ ਕਰਨ ਦੀ ਬਾਰੇ ਕਿਹਾ ਹੈ। 31 ਜਨਵਰੀ ਤੋਂ ਸੰਸਦ ਦਾ ਬਜਟ ਪੱਧਰ ਸ਼ੁਰੂ ਹੋ ਸਕਦਾ ਹੈ ਅਤੇ ਇਕ ਫਰਵਰੀ ਨੂੰ ਸਾਲ 2020-21 ਲਈ ਮੋਦੀ ਸਰਕਾਰ ਦੂਜੇ ਕਾਰਜਕਾਲ ਦਾ ਪਹਿਲਾ ਆਮ ਬਜਟ ਪੇਸ਼ ਕਰ ਸਕਦੀ ਹੈ।

TweetTweet

ਕੇਂਦਰੀ ਬਜਟ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਦੇਸ਼ ਦੇ ਸੀਨੀਅਰ 10 ਕਾਰੋਬਾਰੀਆਂ ਨਾਲ ਮੁਲਾਕਾਤ ਕੀਤੀ ਜਿਸ ਵਿਚ ਦੇਸ਼ ਦੇ ਸਭ ਤੋਂ ਵੱਡੇ ਸਮੂਹ ਰਿਲਾਇੰਸ ਇੰਡਸਟ੍ਰੀਜ਼, ਵੇਦਾਂਤਾ, ਟਾਟਾ ਸਮੂਹ, ਮਹਿੰਦਰਾ ਐਂਡ ਮਹਿੰਦਰਾ, ਅਡਾਨੀ ਅਤੇ ਭਾਰਤੀ ਇੰਟਰਪ੍ਰਾਈਜੇਜ ਸ਼ਾਮਲ ਹਨ। ਇਸ ਵਿਚ ਉਹਨਾਂ ਨੇ ਅਰਥਵਿਵਸਥਾ ਵਿਚ ਸੁਧਾਰ ਅਤੇ ਰੁਜ਼ਗਾਰ ਸਰਜਨ ਤੇ ਵਿਕਾਸ ਦਰ ਵਿਚ ਵਾਧੇ ਤੇ ਚਰਚਾ ਕੀਤੀ। ਪ੍ਰਧਾਨ ਮੰਤਰੀ ਦਫਤਰ ਵਿਚ ਮੀਟਿੰਗ ਕੀਤੀ ਗਈ।

TweetTweet

ਮੋਦੀ ਨੇ ਧੀਰਜ ਨਾਲ ਇੰਡੀਆ ਇੰਕ ਵਿਚ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ, ਭਾਰਤੀ ਐਂਟਰਪ੍ਰਾਈਜ਼ਜ਼ ਦੇ ਚੇਅਰਮੈਨ ਸੁਨੀਲ ਮਿੱਤਲ, ਮਹਿੰਦਰਾ ਦੇ ਚੇਅਰਮੈਨ ਆਨੰਦ ਮਹਿੰਦਰਾ, ਟਾਟਾ ਸੰਨਜ਼ ਦੇ ਸਾਬਕਾ ਚੇਅਰਮੈਨ ਰਤਨ ਟਾਟਾ, ਐਨ ਟਾਟਾ ਦੇ ਚੇਅਰਮੈਨ ਐਨ. ਚੰਦਰਸ਼ੇਖਰਨ, ਅਡਾਨੀ ਸਮੂਹ ਦੇ ਚੇਅਰਮੈਨ ਗੌਤਮ ਅਡਾਨੀ, ਟੀਵੀਐਸ ਦੇ ਚੇਅਰਮੈਨ ਵੇਨੂ ਸ੍ਰੀਨਿਵਾਸਨ, ਵੇਦਾਂਤ ਦੇ ਚੇਅਰਮੈਨ ਅਨਿਲ ਅਗਰਵਾਲ ਅਤੇ ਐਲ ਐਂਡ ਟੀ ਦੇ ਚੇਅਰਮੈਨ ਏ.ਐਮ. ਨਾਈਕ ਅਤੇ ਹੋਰਾਂ ਦੀਆਂ ਗੱਲਾਂ ਸੁਣੀਆਂ।

Fintech startups expect tax sops funding access digital push in upcoming budgetBudget

ਦੋ ਘੰਟੇ ਤੋਂ ਵੱਧ ਚੱਲੀ ਇਸ ਬੈਠਕ ਵਿਚ ਮੌਜੂਦਾ ਆਰਥਿਕ ਦ੍ਰਿਸ਼ ਅਤੇ ਵਿਕਾਸ, ਖਪਤ, ਰੁਜ਼ਗਾਰ ਅਤੇ ਆਰਥਿਕਤਾ, ਸਨਅਤੀ ਵਿਕਾਸ ਨੂੰ ਉਤਸ਼ਾਹਤ ਕਰਨ ਦੇ ਉਪਾਵਾਂ ਬਾਰੇ ਵਿਚਾਰ ਵਟਾਂਦਰੇ ਕੀਤੇ ਗਏ। 2019-20 ਲਈ ਕੁੱਲ ਘਰੇਲੂ ਉਤਪਾਦ (ਜੀਡੀਪੀ) ਦੇ ਪੇਸ਼ਗੀ ਅਨੁਮਾਨ ਮੰਗਲਵਾਰ ਨੂੰ ਜਾਰੀ ਕੀਤੇ ਜਾਣਗੇ। ਸਤੰਬਰ 2019 (ਦੂਜੀ ਤਿਮਾਹੀ ਵਿੱਤੀ ਸਾਲ 20) ਵਿਚ ਦੇਸ਼ ਦੀ ਜੀਡੀਪੀ ਵਿਕਾਸ ਦਰ 4.5% 'ਤੇ ਆ ਗਈ। ਪਿਛਲੇ ਤਿੰਨ ਮਹੀਨਿਆਂ ਦੌਰਾਨ ਇਹ 5.0 ਪ੍ਰਤੀਸ਼ਤ ਤੋਂ ਹੇਠਾਂ ਹੈ ਅਤੇ ਸਾਲ 2018 ਦੀ ਇਸੇ ਮਿਆਦ ਵਿਚ ਇਹ ਸੱਤ ਪ੍ਰਤੀਸ਼ਤ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement