Dirba Farmer Death News: ਖਨੌਰੀ ਬਾਰਡਰ 'ਤੇ ਦਿੱਤੇ ਜਾ ਰਹੇ ਧਰਨੇ ‘ਚੋਂ ਘਰ ਪਰਤੇ ਕਿਸਾਨ ਦੀ ਮੌਤ

By : GAGANDEEP

Published : Apr 11, 2024, 1:33 pm IST
Updated : Apr 11, 2024, 2:33 pm IST
SHARE ARTICLE
Dirba Farmer Death News in punjabi
Dirba Farmer Death News in punjabi

Dirba Farmer Death News: ਇਕ ਮਹੀਨਾ ਪਹਿਲਾਂ ਹੋਈ ਸੀ ਪਤਨੀ ਦੀ ਮੌਤ

Dirba Farmer Death News in punjabi : ਸ਼ੰਭੂ ਅਤੇ ਖਨੌਰੀ ਬਾਰਡਰ ਉੱਪਰ ਕਿਸਾਨਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਲਗਾਤਾਰ ਜਾਰੀ ਹੈ। ਕਿਸਾਨ ਆਪਣੇ ਹੱਕਾਂ ਲਈ ਸਰਹੱਦਾਂ ਉਪਰ ਡਟੇ ਹਨ। ਇਸ ਦੌਰਾਨ ਕਈ ਕਿਸਾਨ ਆਪਣੀਆਂ ਜਾਨਾਂ ਵੀ ਗੁਆ ਚੁੱਕੇ ਹਨ। ਅਜਿਹੀ ਹੀ ਮੰਦਭਾਗੀ ਖਬਰ ਦਿੜ੍ਹਬਾ ਦੇ ਪਿੰਡ ਉੱਭਿਆ ਤੋਂ ਸਾਹਮਣੇ ਆਇਆ ਹੈ।

ਇਹ ਵੀ ਪੜ੍ਹੋ: Punjab Weather Update : ਪੰਜਾਬ ਵਿਚ ਮੌਸਮ ਹੋਇਆ ਸੁਹਾਵਣਾ, ਕਈ ਇਲਾਕਿਆਂ ਵਿਚ ਪਿਆ ਮੀਂਹ

ਜਿਥੇ ਕਿਸਾਨ ਦੀ ਮੌਤ ਹੋ ਗਈ ਹੈ। ਮ੍ਰਿਤਕ ਕਿਸਾਨ ਦੀ ਪਹਿਚਾਣ ਗੁਰਚਰਨ ਸਿੰਘ (45) ਪੁੱਤਰ ਬਲਵੀਰ ਸਿੰਘ ਵਜੋਂ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਕਿਸਾਨ ਪਿਛਲੇ ਸਮੇਂ ਤੋਂ ਹੀ ਅੰਦੋਲਨ ਨਾਲ ਜੁੜਿਆ ਹੋਇਆ ਸੀ। ਉਹ ਬੀਤੇ ਦਿਨ ਹੀ ਖਨੌਰੀ ਬਾਰਡਰ ਤੋਂ ਆਪਣਾ ਇਲਾਜ ਕਰਵਾਉਣ ਲਈ ਪਿੰਡ ਆਇਆ ਸੀ ਪਰ ਉਸ ਨੇ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਦਮ ਤੋੜ ਦਿਤਾ।

ਇਹ ਵੀ ਪੜ੍ਹੋ: Jamalpur News : ਲੁਧਿਆਣਾ ਵਿਚ ਪਤਨੀ ਨੇ ਪ੍ਰੇਮਿਕਾ ਨਾਲ ਮਸਤੀ ਕਰਦਾ ਫੜਿਆ ਪਤੀ  

ਜ਼ਿਕਰਯੋਗ ਹੈ ਕਿ ਮ੍ਰਿਤਕ ਕਿਸਾਨ ਗੁਰਚਰਨ ਸਿੰਘ ਦੀ ਪਤਨੀ ਕਰੀਬ ਮਹੀਨਾ ਪਹਿਲਾਂ ਇਸ ਦੁਨੀਆ ਨੂੰ ਅਲਵਿਦਾ ਆਖ ਗਈ ਸੀ। ਹੁਣ ਘਰ ਵਿੱਚ ਇਕੱਲਾ ਇੱਕ ਲੜਕਾ ਰਹਿ ਗਿਆ ਹੈ। ਭਾਰਤੀ ਕਿਸਾਨ ਯੂਨੀਅਨ (ਡੱਲੇਵਾਲ) ਨੇ ਆਪਣਾ ਝੰਡਾ ਮ੍ਰਿਤਕ ਦੇਹ ਉਪਰ ਪਾ ਕੇ ਸ਼ਰਧਾਂਜਲੀ ਦਿੱਤੀ। 

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more Pnjabi news apart from Dirba Farmer Death News in punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM
Advertisement