ਨਿਰਯਾਤ ਲਈ ਉਗਾਇਆ ਜਾਵੇਗਾ ਕੀਟਨਾਸ਼ਕ ਮੁਕਤ ਬਾਸਮਤੀ
Published : May 11, 2019, 6:04 pm IST
Updated : May 11, 2019, 6:04 pm IST
SHARE ARTICLE
Punjab gears up to produce pesticide-free basmati
Punjab gears up to produce pesticide-free basmati

ਖੇਤੀ ਵਿਭਾਗ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਕਿਸਾਨਾਂ ਲਈ ਸਾਂਝਾ ਉਪਰਾਲਾ

ਪੰਜਾਬ ਵਿਚ ਕਣਕ ਦੀ ਵਾਢੀ ਤੋਂ ਬਾਅਦ ਝੋਨੇ ਦੀ ਖੇਤੀ ਕੀਤੀ ਜਾਂਦੀ ਹੈ। ਇਸ ਖੇਤੀ ਦੀ ਪੈਦਾਵਾਰ ਵਧੀਆ ਹੋਣ ਲਈ ਖੇਤੀ ਵਿਭਾਗ ਨੇ ਕੁੱਝ ਉਪਰਾਲੇ ਕਰਨੇ ਸ਼ੁਰੂ ਕਰ ਦਿੱਤੇ ਹਨ। ਕੀਟਨਾਸ਼ਕ ਮੁਕਤ ਉਪਜ ਲਈ ਖੇਤੀ ਵਿਭਾਗ ਨੇ ਕੀਟਨਾਸ਼ਕ ਦਵਾਈਆਂ ਦੀ ਸਹੀ ਅਤੇ ਲੋੜ ਮੁਤਾਬਕ ਵਰਤੋਂ ਕਰਨ ਲਈ ਕਿਸਾਨਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਹੈ। ਖੇਤੀ ਵਿਭਾਗ ਹੋਰਨਾਂ ਵਿਭਾਗਾਂ ਦੇ ਸਹਿਯੋਗ ਨਾਲ ਇਸ ਦੇ ਤਰੀਕਿਆਂ ਵਿਚ ਵੀ ਬਦਲਾਅ ਲਿਆ ਰਿਹਾ ਹੈ।

FarmersFarmers

ਇਸ ਦਾ ਉਦੇਸ਼ ਹੈ ਕਿ ਖਰੀਫ ਦੀ ਫ਼ਸਲ ਤੋਂ ਪਹਿਲਾਂ ਕੀਟਨਾਸ਼ਕਾਂ ਦੀ ਵਰਤੋਂ ਨੂੰ ਘਟ ਕੀਤੀ ਜਾਵੇ। 2017-18 ਵਿਚ ਬਾਸਮਤੀ ਦੇ ਬਰਾਮਦਕਾਰਾਂ ਨੇ ਅਮਰੀਕਾ, ਯੂਰਪ, ਸਾਊਦੀ ਅਰਬ ਨੂੰ ਆਯਾਤ ਕੀਤੇ ਗਏ ਅਨਾਜ ਵਿਚ ਕੀਟਨਾਸ਼ਕਾਂ ਦੇ ਵੱਧ ਤੋਂ ਵੱਧ ਬਚਤ ਪੱਧਰ ਦੇ ਸਬੰਧ ਵਿਚ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਸੀ। ਆਯਾਤ ਕਰਨ ਵਾਲੇ ਦੇਸ਼ਾਂ ਨੇ ਕੀਟਨਾਸ਼ਕਾਂ ਲਈ ਐਮਆਰਐਲ ਮੂਲਾਂ ਦੇ ਮਾਪਦੰਡਾਂ ਨੂੰ ਸਖ਼ਤ ਕਰ ਦਿੱਤਾ ਹੈ।

RiseRise

ਪਿਛਲੇ ਸਾਲ ਇਸ ਸੂਚੀ ਵਿਚ ਪੰਜ ਕੀਟਨਾਸ਼ਕ ਸਨ ਪਰ ਇਸ ਸਾਲ ਉਸ ਸੂਚੀ ਵਿਚ ਨੌਂ ਕੀਟਨਾਸ਼ਕਾਂ ਨੂੰ ਸ਼ਾਮਲ ਕੀਤਾ ਗਿਆ ਹੈ ਜਿਹਨਾਂ ਦਾ ਐਮਆਰਐਲ (MRL: Maximum Residue Level)  0.01 ਪੀਪੀਐਮ ਤੈਅ ਕੀਤਾ ਗਿਆ ਹੈ। ਇਸ ਦਾ ਮਤਲਬ ਹੈ ਕਿ ਨਿਰਯਾਤ ਲਈ ਭੇਜੀ ਗਈ ਫ਼ਸਲ ਵਿਚ ਕੀਟਨਾਸ਼ਕ 0.01 ਪੀਪੀਐਮ ਤੋਂ ਜ਼ਿਆਦਾ ਨਾ ਹੋਵੇ। ਕੀਟਨਾਸ਼ਕਾਂ ਵਿਚ ਮੁੱਖ ਰੂਪ ਵਿਚ ਬੂਪ੍ਰੋਫੇਜ਼ਿਨ ਅਤੇ ਪ੍ਰੋਪਿਕੋਨੋਜ਼ੋਲ ( Buprofezin and Propiconozole) ਕੈਮੀਕਲ ਹਨ।

FarmersFarmers

ਪੰਜਾਬ ਦੇ ਖੇਤੀ ਸਕੱਤਰ ਕੇਐਮ ਪਨੂੰ ਨੇ ਦਸਿਆ ਕਿ ਅਸੀਂ ਇਸ ਖਰੀਫ ਦੀ ਫ਼ਸਲ ਵਿਚ ਕੀਟਨਾਸ਼ਕ ਮੁਕਤ ਬਾਸਮਤੀ ਲਈ ਮੁਹਿੰਮ ਸ਼ੁਰੂ ਕੀਤੀ ਹੈ। ਉਹਨਾਂ ਕਿਹਾ ਕਿ ਚਾਰ ਮਹੀਨਿਆਂ ਦੀ ਮੁਹਿੰਮ ਦੌਰਾਨ ਕਿਸਾਨਾਂ ਅਤੇ ਕੀਟਨਾਸ਼ਕਾਂ ਦੇ ਡੀਲਰਾਂ ਨੂੰ ਬਾਸਮਤੀ ਦੀ ਫ਼ਸਲ ’ਤੇ ਨੌ ਐਗਰੀਕੋਰਿਕਲਸ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਇਆ ਜਾਵੇਗਾ। ਉਹਨਾਂ ਨੂੰ ਇਸ ਦੀ ਵਰਤੋਂ ਘਟ ਕਰਨ ਬਾਰੇ ਵੀ ਦਸਿਆ ਜਾਵੇਗਾ।

PAUPAU

ਇਸ ਮੁਹਿੰਮ ਅਧੀਨ ਹਰ ਜ਼ਿਲ੍ਹੇ ਦੇ ਡੀਲਰਾਂ ਤੋਂ ਇਹਨਾਂ ਨੌਂ ਕੀਟਨਾਸ਼ਕਾਂ ਦੀ ਖਰੀਦਦਾਰੀ ਦੀ ਰਿਪੋਰਟ ਇਕੱਠੀ ਕੀਤੀ ਜਾਵੇਗੀ। ਇਹਨਾਂ ਕੀਟਨਾਸ਼ਕਾਂ ਦੀ ਵਿਕਰੀ ਨੂੰ ਰੋਕਣ ਲਈ ਨਿਰਗਾਨੀ ਵੀ ਰੱਖੀ ਜਾਵੇਗੀ। ਕਿਸਾਨ ਸਰਕਾਰ ਵੱਲੋਂ ਬਣਾਈ ਗਈ ਇਕ ਐਪਲੀਕੇਸ਼ਨ ਦੀ ਵਰਤੋਂ ਅਪਣੇ ਫੋਨ ਵਿਚ ਕਰਕੇ ਉਸ ਦਰਜ ਕਰਨਗੇ ਕਿ ਉਹਨਾਂ ਕਿੰਨੇ ਕੀਟਨਾਸ਼ਕਾਂ ਦੀ ਵਰਤੋਂ ਕੀਤੀ ਹੈ।

PhotoPhoto

ਇਸ ਪ੍ਰੋਜੈਕਟ ਨੂੰ ਲਾਗੂ ਕਰਨ ਲਈ ਵਿਭਾਗ ਨੇ ਖਰੀਫ ਦੀ ਫ਼ਸਲ ਦੇ ਚਾਰ ਮਹੀਨਿਆਂ ਲਈ 100-200 ਕਰਮਚਾਰੀ ਰੱਖੇ ਹਨ। ਇਹਨਾਂ ਨੇ ਖੇਤੀਬਾੜੀ ਅਤੇ ਪ੍ਰੋਸੈਸਡ ਫੂਡ ਐਕਸਪੋਰਟ ਡਿਵੈਲਪਮੈਂਟ ਅਥਾਰਟੀ ਦੁਆਰਾ ਪ੍ਰਦਾਨ ਕੀਤੇ ਗਏ ਸਾਫਟਵੇਅਰ ’ਤੇ ਕਿਸਾਨਾਂ ਨੂੰ ਜਾਗਰੂਕ ਕਰਨਾ ਹੈ। ਇਹ ਕਰਮਚਾਰੀ ਖੇਤਰੀ ਮੁਹਿੰਮਾਂ, ਕੈਂਪਾਂ, ਖੇਤਰੀ ਸਰਵੇਖਣਾਂ ਅਤੇ ਬਾਸਮਤੀ ਉਤਪਾਦਕਾਂ ਦੇ ਰਜਿਸਟਰੇਸ਼ਨ ਦੇ ਅਯੋਜਨ ਵਿਚ ਵਿਭਾਗ ਦੀ ਮਦਦ ਕਰਨਗੇ।

InsecticidesInsecticides

ਇਹਨਾਂ ਕਰਮਚਾਰੀਆਂ ਨੇ ਖੇਤਾਂ ਵਿਚ ਜਾ ਕੇ ਸਰਵੇਖਣ ਕਰਨਾ ਹੋਵੇਗਾ ਤਾਂ ਕਿ ਕਿਸਾਨ ਕੀਟਨਾਸ਼ਕਾਂ ਦੀ ਵਰਤੋਂ ਘਟ ਤੋਂ ਘਟ ਕਰਨ। ਹਾਲ ਹੀ ਵਿਚ ਇਕ ਬੈਠਕ ਵਿਚ ਪੰਜਾਬ ਖੇਤੀ ਵਿਭਾਗ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੂੰ ਇਹਨਾਂ ਨੌਂ ਕੀਟਨਾਸ਼ਕਾਂ ਦੇ ਹੋਰ ਵਿਲਕਪਾਂ ਦੀ ਖੋਜ ਕਰਨ ਨੂੰ ਕਿਹਾ ਹੈ ਤਾਂ ਕਿ ਇਸ ’ਤੇ ਹੋਰ ਕੰਮ ਕੀਤਾ ਜਾ ਸਕੇ। ਬੈਠਕ ਵਿਚ ਇਸ ਦੀ ਚਰਚਾ ਕੀਤੀ ਗਈ ਕਿ ਕੀੜੇਮਾਰ ਦਵਾਈਆਂ ਦੀ ਵਰਤੋਂ ਕਰਨ ਵਾਲਿਆਂ ਕਿਸਾਨਾਂ ਨੂੰ ਸਿੱਖਿਅਤ ਕੀਤਾ ਜਾ ਸਕੇ।

ਸਾਲ 2018-19 ਵਿਚ ਈਰਾਨ ਨੇ ਬਾਸਮਤੀ ਦੀ ਖਰੀਦ ਬਹੁਤ ਵੱਡੇ ਪੱਧਰ ’ਤੇ ਕੀਤੀ ਹੈ ਜਿਸ ਨਾਲ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੂੰ ਬਹੁਤ ਲਾਭ ਹੋਇਆ ਹੈ। ਇਹ ਨਿਰਯਾਤ 70 ਤੋਂ 75 ਫ਼ੀਸਦੀ ਸੀ। 2017-18 ਵਿਚ ਹੋਏ 40.57 ਲੱਖ ਟਨ ਦੇ ਨਿਰਯਾਤ ਤੋਂ ਵਧ ਕੇ 2018-19 ਵਿਚ ਇਹ ਨਿਰਯਾਤ 44.15 ਲੱਖ ਟਨ ਹੋ ਗਿਆ।

ਵਰਜੇ ਗਏ ਕੈਮੀਕਲ ਇਹ ਹਨ: Acephate, Triazophos, Thiamethoxam 25% WG, Tricyclazole 75% WP, Buprofezin, Carbofuron, Propiconazole, Thiophanate Methyl

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement