ਵੱਧ ਝਾੜ ਲੈ ਕੇ ਆਮਦਨ ਵਧਾਉਣ ਦੇ ਭੁਲੇਖੇ 'ਚ ਡਾਕਟਰਾਂ ਨੂੰ ਦੁੱਗਣੀ ਰਕਮ ਲੁਟਾਉਂਦੇ ਕਿਸਾਨ: ਢਿੱਲੋਂ
Published : Jun 11, 2018, 5:28 pm IST
Updated : Jun 11, 2018, 5:28 pm IST
SHARE ARTICLE
environment
environment

ਅੱਜ ਵੱਧ ਝਾੜ ਲੈਣ ਦੀ ਖਾਤਿਰ ਅਰਥਾਤ ਵੱਧ ਆਮਦਨ ਕਮਾਉਣ ਦੇ ਭੁਲੇਖੇ 'ਚ ਅਸੀਂ ਦੁਗਣਾ ਧਨ ਡਾਕਟਰਾਂ ਨੂੰ ਲੁਟਾ ਰਹੇ .....

ਵਾਤਾਵਰਣ ਦੀ ਸੰਭਾਲ, ਤੰਦਰੁਸਤੀ ਅਤੇ ਜਾਗਰੂਕਤਾ ਵਿਸ਼ੇ 'ਤੇ ਹੋਇਆ ਸੈਮੀਨਾਰ

ਜੈਤੋ, (ਜਸਵਿੰਦਰ ਸਿੰਘ ਜੱਸਾ) :- ਅੱਜ ਵੱਧ ਝਾੜ ਲੈਣ ਦੀ ਖਾਤਿਰ ਅਰਥਾਤ ਵੱਧ ਆਮਦਨ ਕਮਾਉਣ ਦੇ ਭੁਲੇਖੇ 'ਚ ਅਸੀਂ ਦੁਗਣਾ ਧਨ ਡਾਕਟਰਾਂ ਨੂੰ ਲੁਟਾ ਰਹੇ ਹਾਂ, ਕਿਉਂਕਿ ਅਸੀਂ ਆਪਣੀ ਸਿਹਤ ਦੀ ਸੰਭਾਲ ਜਾਂ ਤੰਦਰੁਸਤੀ ਵੱਲ ਧਿਆਨ ਦੇਣ ਸਬੰਧੀ ਜਾਗਰੂਕ ਨਹੀਂ। ਉਕਤ ਸ਼ਬਦਾਂ ਦਾ ਪ੍ਰਗਟਾਵਾ ਨੇੜਲੇ ਪਿੰਡ ਮੱਤਾ ਦੇ ਗੁਰਦਵਾਰਾ ਸਾਹਿਬ ਵਿਖੇ ਆਪਣੇ ਸੰਬੋਧਨ ਦੌਰਾਨ ਕਰਦਿਆਂ ਉੱਘੇ ਸਮਾਜਸੇਵੀ ਗੁਰਵਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਕਿਸੇ ਸਮੇਂ ਭਾਰਤ ਖਾਸ ਕਰਕੇ ਪੰਜਾਬ ਨੂੰ ਸੋਨੇ ਦੀ ਚਿੜੀ ਆਖਿਆ ਜਾਂਦਾ ਸੀ ਪਰ ਹਰੀਕ੍ਰਾਂਤੀ ਦੇ ਭੰਬਲਭੂਸੇ 'ਚ ਅਸੀਂ ਆਪਣੇ ਫਸਲਾਂ ਦਾ ਝਾੜ ਲੈਣ ਦੇ ਢੰਗ ਤਰੀਕਿਆਂ ਨੂੰ ਐਨਾ ਵਿਗਾੜ ਲਿਆ ਹੈ ਕਿ ਜਹਿਰੀਲੀਆਂ ਦਵਾਈਆਂ ਦੀ ਬਹੁਤਾਤ ਕਾਰਨ ਵਿਦੇਸ਼ਾਂ ਨੇ ਭਾਰਤ ਦੀ ਪੈਦਾਵਾਰ ਵਾਲੇ ਜਿਆਦਾਤਰ ਖਾਦ ਪਦਾਰਥ ਖਰੀਦਣ ਤੋਂ ਸਾਫ ਇਨਕਾਰ ਕਰ ਦਿੱਤੈ।

environment environment ਸਮਾਜਸੇਵਕ ਜਸਵਿੰਦਰ ਸਿੰਘ ਮੱਤਾ ਤੇ ਜਸਵੀਰ ਸਿੰਘ ਕਾਕਾ ਦੇ ਸਹਿਯੋਗ ਨਾਲ ਜਾਗਰੂਕਤਾ ਵਿਸ਼ੇ 'ਤੇ ਕਰਵਾਏ ਗਏ ਸੈਮੀਨਾਰ ਦੌਰਾਨ ਵਾਤਾਵਰਣ ਦੀ ਸੰਭਾਲ, ਅਨੁਸ਼ਾਸ਼ਨ ਦੀ ਪਾਲਣਾ, ਜਾਗਰੂਕਤਾ, ਤੰਦਰੁਸਤੀ, ਖਾਣ ਪੀਣ ਅਤੇ ਫਸਲਾਂ ਦੀ ਬਿਜਾਈ ਅਤੇ ਸੰਭਾਲ ਸਮੇਂ ਦੇ ਢੰਗ ਤਰੀਕਿਆਂ ਬਾਰੇ ਵਿਸਥਾਰ ਨਾਲ ਤੇ ਅੰਕੜਿਆਂ ਸਹਿਤ ਵਰਨਣ ਕੀਤਾ ਗਿਆ। ਸ੍ਰ. ਢਿੱਲੋਂ ਨੇ ਇਕ-ਇਕ ਅੰਕੜੇ ਪੇਸ਼ ਕਰਕੇ ਤੇ ਅਨੇਕਾਂ ਤਰਾਂ ਦੀਆਂ ਉਦਾਹਰਨਾਂ ਦਿੰਦਿਆਂ ਦੱਸਿਆ ਕਿ ਮਨੁੱਖੀ ਸਰੀਰ ਦੇ ਅੰਦਰ ਕੁਦਰਤੀ ਭੋਜਨ ਨਾਲ ਜੋ ਕੀਮਤੀ ਐਸਿਡ ਤਿਆਰ ਹੁੰਦਾ ਸੀ, ਉਹ ਹੁਣ ਡਾਕਟਰ ਗਰਭਵਤੀ ਔਰਤਾਂ ਦੇ ਪੇਟ 'ਚ ਪਲ ਰਹੇ ਬੱਚੇ ਦੀ ਸੁਰੱਖਿਆ ਲਈ ਰੇਡੀਮੇਡ ਤਿਆਰ ਕਰ ਰਹੇ ਹਨ, ਜਿਸ ਕਰਕੇ ਹਸਪਤਾਲਾਂ 'ਚ ਔਰਤਾਂ ਦੇ ਵੱਡੇ ਅਪ੍ਰੇਸ਼ਨ ਹੋਣੇ ਆਮ ਗੱਲ ਹੋ ਗਈ ਹੈ।

environment  careenvironment careਗੋਬਿੰਦ ਐਗਰੀਕਲਚਰ ਵਰਕਸ ਤੋਂ ਉੱਚੇਚੇ ਤੌਰ 'ਤੇ ਪੁੱਜੇ ਸੁਖਵਿੰਦਰ ਸਿੰਘ ਬੱਬੂ ਤੇ ਗੁਰਿੰਦਰ ਸਿੰਘ ਕੋਟਕਪੂਰਾ ਨੇ ਵੀ ਦੱਸਿਆ ਕਿ ਭਾਰਤ ਦੇਸ਼ ਅੰਦਰ ਜਿੰਨੀਆਂ ਮੌਤਾਂ ਭੁੱਖਮਰੀ ਨਾਲ ਹੁੰਦੀਆਂ ਹਨ, ਉਸ ਤੋਂ ਦੁੱਗਣੀਆਂ ਮੌਤਾਂ ਦੀ ਗਿਣਤੀ ਬੱਦਹਜਮੀ ਨਾਲ ਹੋਣ ਵਾਲਿਆਂ ਦੀ ਹੈ। ਉਨਾ ਕਿਸਾਨਾ ਨੂੰ ਆਪਣੇ ਹੱਕਾਂ ਤੇ ਅਧਿਕਾਰਾਂ ਪ੍ਰਤੀ ਜਾਗਰੂਕ ਰਹਿਣ ਦੀ ਅਪੀਲ ਕਰਦਿਆਂ ਆਖਿਆ ਕਿ ਅੱਜ ਕੋਈ ਵੀ ਸਰਕਾਰ ਜਾਂ ਗੈਰ ਸਰਕਾਰੀ ਸੰਸਥਾ ਕਿਸਾਨਾ ਨੂੰ ਸਰਕਾਰਾਂ ਤੋਂ ਮਿਲਣ ਵਾਲੀਆਂ ਸਹੂਲਤਾਂ, ਕਿਸਾਨ ਜਾਗਰੂਕਤਾ ਲਈ ਯੂਨੀਵਰਸਿਟੀਆਂ 'ਚ ਲੱਗਣ ਵਾਲੇ ਕਿਸਾਨ ਮੇਲੇ, ਜਾਗਰੂਕਤਾ ਸੈਮੀਨਾਰ ਜਾਂ ਅਜਿਹੇ ਹੋਰ ਸਮਾਗਮ ਹੁੰਦੇ ਹਨ, ਉੱਥੋਂ ਵੱਧ ਤੋਂ ਵੱਧ ਜਾਣਕਾਰੀ ਹਾਸਲ ਕਰਕੇ ਆਪਣੇ ਅਧਿਕਾਰਾਂ ਲਈ ਜਾਗਰੂਕ ਹੋਣਾ ਵਰਤਮਾਨ ਸਮੇਂ ਦੀ ਮੁੱਖ ਲੋੜ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement