
ਸ਼ਬਜ਼ੀਆਂ ਦੀ ਕਾਸ਼ਤ ਜਿਥੇ ਪਾਣੀ ਤੇ ਵਾਤਾਵਰਣ ਨੂੰ ਸੰਭਾਲਣ ਲਈ ਲਾਹੇਵੰਦ ਹੈ, ਉਸ ਦੇ ਨਾਲ-ਨਾਲ ਆਮ ਫਸਲਾਂ ......
ਗੁਰਦਾਸਪੁਰ, ( ਹਰਜੀਤ ਸਿੰਘ ਆਲਮ) ਸ਼ਬਜ਼ੀਆਂ ਦੀ ਕਾਸ਼ਤ ਜਿਥੇ ਪਾਣੀ ਤੇ ਵਾਤਾਵਰਣ ਨੂੰ ਸੰਭਾਲਣ ਲਈ ਲਾਹੇਵੰਦ ਹੈ, ਉਸ ਦੇ ਨਾਲ-ਨਾਲ ਆਮ ਫਸਲਾਂ ਨਾਲੋਂ ਸੁਚੱਜੀ ਮਿਹਨਤ ਤੇ ਤਰੀਕੇ ਨਾਲ ਸ਼ਬਜ਼ੀ ਦੀ ਕਾਸ਼ਤ ਕਰਕੇ ਵੱਧ ਆਮਦਨ ਕੀਤੀ ਜਾ ਸਕਦੀ ਹੈ। ਇਹ ਕਹਿਣਾ ਹੈ ਗੁਰਦਾਸਪੁਰ ਦੇ ਸਫਲ ਕਿਸਾਨ ਕਪਿਲ ਬਹਿਲ ਦਾ। ਉਸਦਾ ਮੰਨਣਾ ਹੈ ਕਿ ਸ਼ਬਜ਼ੀ ਦੀ ਪੈਦਾਵਾਰ ਅਤੇ ਮੌਸਮੀ ਸ਼ਬਜ਼ੀਆਂ ਬੀਜ ਕੇ ਇਸ ਕਿੱਤੇ ਵਿਚ ਵਧੀਆ ਕਮਾਈ ਕੀਤਾ ਜਾ ਸਕਦੀ ਹੈ।
vegetables cultivationਕਲਾਨੋਰ ਰੋਡ ਤੇ ਪ੍ਰਿੰਸ ਰਿਜੋਰਟ ਨਜ਼ਦੀਕ ਖੇਤੀ ਕਰਨ ਵਾਲੇ ਕਪਿਲ ਬਹਿਲ ਨੇ ਦੱਸਿਆ ਕਿ ਕਰੀਬ 6 ਏਕੜ ਖੇਤਰ ਵਿਚ ਉਹ ਸ਼ਬਜ਼ੀ ਦੀ ਕਾਸ਼ਤ ਕਰਦਾ ਹੈ, ਜਿਸ ਵਿਚ ਖੀਰੇ, ਟਮਾਟਰ, ਮਿਰਚਾਂ, ਭਿੰਡੀ, ਫਲੀਆਂ, ਸ਼ਿਮਲਾ ਮਿਰਚ, ਕਾਲੀ ਤੋਰੀ, ਕਰੇਲੇ, ਕੱਦੂ, ਘੀਆ ਕੱਦੂ, ਮੂਲੀ ਅਤੇ ਮੋਸਮੀ ਸਬਜ਼ੀਆਂ ਦੀ ਕਾਸ਼ਤ ਕਰਦਾ ਹੈ ਅਤੇ ਖੁਦ ਮੰਡੀ ਵਿਚ ਲਿਜਾ ਕਿ ਸ਼ਬਜ਼ੀਆਂ ਵੇਚਦਾ ਹੈ। ਉਸਨੇ ਅੱਗੇ ਦੱਸਿਆ ਕਿ ਇਸ ਤੋਂ ਇਲਾਵਾ ਕੁਝ ਸ਼ਬਜੀਆਂ ਜਿਵੇ ਕਿ ਗਰੋਕਰੀ, ਲੈਟਸ ਅਤੇ ਸਵੀਟ ਬੈਸਲ ਦੇ ਨਾਲ-ਨਾਲ ਸਬਜ਼ੀਆਂ ਵਿਚ ਵਰਤੇ ਜਾਣ ਮਸਾਲੇ ਆਦਿ ਵੀ ਬੀਜਦਾ ਹੈ ਅਤੇ ਇਹ ਜ਼ਿਆਦਾਤਾਰ ਦਿੱਲੀ ਅਤੇ ਹੋਰ ਸ਼ਹਿਰਾਂ ਵਿਚ ਖੁਦ ਸਪਲਾਈ ਕਰਦਾ ਹੈ।
vegetables cultivationਉਸਨੇ ਕਿਹਾ ਕਿ ਗਰਮੀਆਂ ਵਿਚ ਕੁਝ ਫਸਲਾਂ ਦੀ ਪੈਦਾਵਾਰ ਜ਼ਿਆਦਾ ਹੋਣ ਕਰਕੇ ਕੀਮਤਾਂ ਘੱਟ ਜਾਂਦੀਆਂ, ਪਰ ਲਾਗਤ ਮੁੱਲ ਲਗਭਗ ਮਿਲ ਜਾਂਦਾ ਹੈ। ਉਸਨੇ ਦੱਸਿਆ ਕਿ ਸਿਆਲ ਰੁੱਤ ਦੌਰਾਨ ਸ਼ਬਜ਼ੀਅ ਦੀ ਮੰਗ ਵੱਧਣ ਨਾਲ ਸ਼ਬਜੀ ਬੀਜਣ ਨੂੰ ਵੱਡਾ ਹੁੰਗਾਰਾ ਮਿਲਦਾ ਹੈ। ਸਫਲ ਕਿਸਾਨ ਕਪਿਲ ਬਹਿਲ ਦੱਸਿਆ ਕਿ ਸਮੇਂ ਸਮੇਂ 'ਤੇ ਬਾਗਬਾਨੀ ਵਿਭਾਗ ਨਾਲ ਰਾਬਤਾ ਕਰਕੇ ਉਹ ਨਵੀਂ ਤਕਨੀਕਾਂ ਜਾਂ ਖੇਤੀ ਸਬੰਧੀ ਜਾਣਕਾਰੀ ਹਾਸਿਲ ਕਰਦੇ ਰਹਿੰਦੇ ਹਨ। ਸ਼ਬਜੀਆਂ ਉੱਪਰ ਦਵਾਈਆਂ ਦੀ ਕੀਤੀ ਜਾਂਦੀ ਸਪਰੇਅ ਸਬੰਧੀ ਉਸਨੇ ਦੱਸਿਆ ਕਿ ਅੱਜਕੱਲ੍ਹ ਮਾਰਕਿਟ ਵਿਚ ਗੀਰਨ ਲੈਵਲ ਨਾਂਅ ਦੀਆਂ ਦਵਾਈ ਉਪਲੱਬਧ ਹੈ , ਜਿਸ ਵਿਚ ਜ਼ਹਿਰ ਬਹੁਤ ਘੱਟ ਮਾਤਰਾ ਵਿਚ ਹੁੰਦਾ ਹੈ, ਦੀ ਵਰਤੋਂ ਕਰਨੀ ਚਾਹੀਦੀ ਹੈ। ਪਰ ਉਸਨੇ ਨਾਲ ਹੀ ਕਿਹਾ ਕਿ ਇਹ ਕੀਟਨਾਸ਼ਕ ਦਵਾਈ ਆਮ ਦਵਾਈਆਂ ਨਾਲ ਕੁਝ ਮਹਿੰਗੀਆਂ ਹੋਣ ਕਰਕੇ ਕੁਝ ਕਾਸ਼ਤਕਾਰ ਇਨਾਂ ਦੀ ਵਰਤੋਂ ਨਹੀਂ ਕਰਦੇ ਹਨ।
vegetables cultivation ਉਸਨੇ ਅੱਗੇ ਕਿਹਾ ਕਿ ਅਗਰ ਸਰਕਾਰ ਇਸ ਦਵਾਈ ਉਪਰ 50 ਪ੍ਰਤੀਸ਼ਤ ਸਬਸਿਡੀ ਦੇ ਦੇਵੇ ਤਾਂ ਇਸ ਨਾਲ ਜਿਥੇ ਕਾਂਸਤਕਾਰਾਂ ਨੂੰ ਵੱਡੀ ਸਹੂਲਤ ਮਿਲੇਗੀ ਉਸਦੇ ਨਾਲ ਨਾਲ ਲੋਕਾਂ ਦੀ ਸਿਹਤ ਵੀ ਵਧੀਆ ਰਹੇਗੀ। ਕਪਿਲ ਬਹਿਲ ਨੇ ਦੂਸਰੇ ਕਾਸਨਾਂ ਨੂੰ ਵੀ ਸੁਝਾਅ ਦਿੱਤਾ ਕਿ ਉਹ ਕੁਝ ਨਾ ਕੁਝ ਖੇਤੀ ਰਕਬੇ ਵਿਚ ਸ਼ਬਜੀਆਂ ਦੀ ਕਾਸ਼ਤ ਜੂਰਰ ਕਰਨ । ਇਸ ਨਾਲ ਜਿਥੇ ਉਹ ਆਪਣੇ ਘਰ ਵਿਚ ਇਨਾਂ ਦਾ ਇਸਤੇਮਾਲ ਕਰ ਸਕਦੇ ਹਨ , ਉਸ ਦੇ ਨਾਲ ਇਸ ਨੂੰ ਵੇਚ ਕੇ ਰੋਜਮਰ੍ਹਾ ਦੇ ਖਰਚੇ ਵੀ ਪੂਰੇ ਕਰ ਸਕਦੇ ਹਨ। ਉਸਨੇ ਕਿਹਾ ਕਿ ਸਬਜ਼ੀ ਦੀ ਕਾਸ਼ਤ ਕਰਕੇ ਖੁਦ ਹੀ ਮੰਡੀ ਵਿਚ ਲਿਜਾ ਕੇ ਵੇਚਣ ਜਿਸ ਨਾਸ ਉਨਾਂ ਨੂੰ ਵਧੇਦੇ ਮੁਨਾਫਾ ਹੋ ਸਕਦਾ ਹੈ।