ਪੀ.ਏ.ਯੂ. ਨੇ ਕੱਦੂ ਦੇ ਬੀਜਾਂ ਦੇ ਆਟੇ ਦੀ ਤਕਨੀਕ ਦੇ ਪਸਾਰ ਲਈ ਸੰਧੀ ਤੇ ਦਸਤਖਤ ਕੀਤੇ
Published : Nov 11, 2020, 5:08 pm IST
Updated : Nov 11, 2020, 5:08 pm IST
SHARE ARTICLE
Pumpkin Seeds
Pumpkin Seeds

ਉਹਨਾਂ ਨੇ ਫ਼ਸਲੀ ਵਿਭਿੰਨਤਾ ਦੇ ਨਜ਼ਰੀਏ ਤੋਂ ਵੀ ਕੱਦੂ ਦੀ ਫ਼ਸਲ ਅਤੇ ਇਸਦੇ ਮਗਜ਼ਾਂ ਦੇ ਲਾਭ ਬਾਰੇ ਗੱਲ ਕੀਤੀ ।

ਲੁਧਿਆਣਾ : ਪੀ.ਏ.ਯੂ. ਨੇ ਅੱਜ ਜਗਰਾਓਂ ਦੇ ਮਿਸ ਸ਼ਰੁਤੀ ਗੋਇਲ, ਮਾਲਕ ਸਵਾਦਮ ਲਾਭ ਨਾਲ ਇੱਕ ਸੰਧੀ ਉਪਰ ਦਸਤਖਤ ਕੀਤੇ । ਇਹ ਸੰਧੀ ਕੱਦੂ ਦੇ ਮਗਜ਼ ਦੇ ਆਟੇ ਦੀ ਤਕਨੀਕ ਦੇ ਵਪਾਰੀਕਰਨ ਲਈ ਕੀਤੀ ਗਈ ਪੀ.ਏ.ਯੂ. ਵੱਲੋਂ ਡਾ. ਨਵਤੇਜ ਸਿੰਘ ਬੈਂਸ ਅਤੇ ਸਵਾਦਮ ਲਾਭ ਵੱਲੋਂ ਕੁਮਾਰੀ ਸ਼ਰੁਤੀ ਗੋਇਲ ਨੇ ਸਮਝੌਤੇ ਦੀਆਂ ਸ਼ਰਤਾਂ ਉਪਰ ਦਸਤਖਤ ਕੀਤੇ।

ਇਸ ਸਮਝੌਤੇ ਅਨੁਸਾਰ ਸਵਾਦਮ ਲਾਭ ਨੂੰ ਭਾਰਤ ਵਿੱਚ ਇਸ ਤਕਨੀਕ ਦੇ ਵਪਾਰੀਕਰਨ ਦੇ ਅਧਿਕਾਰ ਪ੍ਰਾਪਤ ਹੋਏ ਹਨ।ਜ਼ਿਕਰਯੋਗ ਹੈ ਕਿ ਇਹ ਤਕਨੀਕ ਸਾਂਝੇ ਰੂਪ ਵਿੱਚ ਭੋਜਨ ਅਤੇ ਪੋਸ਼ਣ ਵਿਭਾਗ ਦੇ ਸਹਿਯੋਗੀ ਪ੍ਰੋਫੈਸਰ ਡਾ. ਸੋਨਿਕਾ ਸ਼ਰਮਾ ਅਤੇ ਵਧੀਕ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਵੱਲੋਂ ਵਿਕਸਿਤ ਕੀਤੀ ਗਈ ਹੈ । ਡਾ. ਢੱਟ ਨੇ ਦੱਸਿਆ ਕਿ ਇਸ ਤਕਨੀਕ ਲਈ ਪੀ.ਏ.ਯੂ. ਵੱਲੋਂ ਵਿਕਸਿਤ ਕੀਤੀ ਕੱਦੂਆਂ ਦੀ ਕਿਸਮ ਪੰਜਾਬ ਸਮਰਾਟ ਦੀ ਵਰਤੋਂ ਕੀਤੀ ਗਈ ਜਿਸ ਨਾਲ ਕੱਦੂ ਦੀ ਫ਼ਸਲ ਮੁੱਲ ਵਾਧੇ ਦਾ ਹਿੱਸਾ ਬਣੇਗੀ ਅਤੇ ਕੱਦੂ ਦੀ ਕਾਸ਼ਤ ਨੂੰ ਹੋਰ ਉਤਸ਼ਾਹ ਮਿਲੇਗਾ।

PAU PAU

ਉਹਨਾਂ ਨੇ ਫ਼ਸਲੀ ਵਿਭਿੰਨਤਾ ਦੇ ਨਜ਼ਰੀਏ ਤੋਂ ਵੀ ਕੱਦੂ ਦੀ ਫ਼ਸਲ ਅਤੇ ਇਸਦੇ ਮਗਜ਼ਾਂ ਦੇ ਲਾਭ ਬਾਰੇ ਗੱਲ ਕੀਤੀ । ਉਹਨਾਂ ਇਹ ਵੀ ਕਿਹਾ ਕਿ ਇਸ ਤਰ•ਾਂ ਤਿਆਰ ਕੀਤਾ ਆਟਾ ਭੋਜਨ ਉਦਯੋਗ ਸੰਬੰਧੀ ਹੋਰ ਮੌਕੇ ਪੈਦਾ ਕਰਨ ਵਿੱਚ ਸਹਾਈ ਹੋਵੇਗਾ । ਡਾ. ਸੋਨਿਕਾ ਸ਼ਰਮਾ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੱਦੂ ਦੇ ਮਗਜ਼ ਆਮਤੌਰ ਤੇ ਘਰਾਂ ਅਤੇ ਵਪਾਰਕ ਥਾਵਾਂ ਤੇ ਸੁੱਟ ਦਿੱਤੇ ਜਾਂਦੇ ਹਨ ਜਦਕਿ ਇਹਨਾਂ ਦੀ ਪੋਸ਼ਣ ਮਹੱਤਤਾ ਬਿਨ ਸਾਲ ਹੈ ।

ਇਸ ਵਿੱਚ ਨਮੀ ਯੁਕਤ ਪ੍ਰੋਟੀਨ, ਫੈਟ ਫਾਈਬਰ, ਆਇਰਨ, ਜ਼ਿੰਕ ਆਦਿ ਦੇ ਤੱਤ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ । ਉਹਨਾਂ ਕਿਹਾ ਕਿ ਮਗਜ਼ਾਂ ਤੋਂ ਬਣਿਆ ਆਟਾ ਕਈ ਘਰੇਲੂ ਉਤਪਾਦਾਂ ਜਿਵੇਂ ਪੰਜੀਰੀ, ਮੇਥੀ ਅਤੇ ਕੁਕੀਜ਼ ਬਨਾਉਣ ਵਿੱਚ ਸਹਾਈ ਹੁੰਦੀ ਹੈ । ਅੰਡਜੰਕਟ ਪ੍ਰੋਫੈਸਰ ਡਾ. ਐਸ ਐਸ ਚਾਹਲ ਨੇ ਦੱਸਿਆ ਕਿ ਪੀ.ਏ.ਯੂ. ਨੇ ਹੁਣ ਤੱਕ 59 ਤਕਨੀਕਾਂ ਦੇ ਵਪਾਰੀਕਰਨ ਲਈ 238 ਸੰਧੀਆਂ ਕੀਤੀਆਂ ਹਨ ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਬਾਬਾ ਤਰਸੇਮ ਸਿੰਘ ਦੇ ਕਤਲ ਦਾ CCTV, ਦੇਖੋ ਕਿਵੇਂ ਕੁਰਸੀ 'ਤੇ ਬੈਠੇ ਬਾਬਾ ਤਰਸੇਮ ਸਿੰਘ ਨੂੰ ਬਦਮਾਸ਼ਾਂ ਨੇ ਮਾਰੀਆਂ..

28 Mar 2024 4:40 PM

'ਸਾਈਕਲ ਦਾ ਵੀ ਸਟੈਂਡ ਹੁੰਦਾ, ਆਹ ਰਿੰਕੂ ਦਾ ਕੋਈ ਸਟੈਂਡ ਹੀ ਨਹੀਂ, ਮੈਂ ਤਾਂ ਹੈਰਾਨ ਹਾਂ'

28 Mar 2024 3:17 PM

Debate: BJP ਨੇ ਪੰਜਾਬ 'ਚ ਮਚਾਈ ਤਰਥੱਲੀ, ਪੱਟ ਲਏ ਵੱਡੇ ਲੀਡਰ! ਚੱਲਦੀ ਡਿਬੇਟ 'ਚ ਭਿੜ ਗਏ AAP ਤੇ BJP ਆਗੂ, ਰੱਜ ਕੇ

28 Mar 2024 3:09 PM

ਬੱਸ ਤੇ ਕਾਰ ਦੀ ਸਿੱਧੀ ਟੱਕਰ ਮਚ ਗਿਆ ਚੀਕ-ਚਿਹਾੜਾ ਫਿਰੋਜ਼ਪੁਰ ਦੇ ਜੀਰਾ ’ਚ ਵਾਪਰਿਆ ਦਰਦਨਾਕ ਹਾਦਸਾ

28 Mar 2024 1:08 PM

Punjab 'ਚ ਵਿਕ ਰਿਹਾ ਨਕਲੀ ਸੀਮਿੰਟ! Ambuja ਤੇ ACC ਸੀਮਿੰਟ ਦੇ ਗੱਟਿਆਂ ਨਾਲ ਭਰਿਆ ਟਰੱਕ Police ਨੇ ਫੜਿਆ

28 Mar 2024 12:50 PM
Advertisement