ਕਿਸਾਨਾਂ ਲਈ ਮਿਸਾਲ ਬਣੀ ਪੰਜਾਬ ਦੀ ਧੀ ਨੇ ਕਰਾਈ ਬੱਲੇ-ਬੱਲੇ 
Published : Jan 12, 2020, 10:00 am IST
Updated : Jan 12, 2020, 10:00 am IST
SHARE ARTICLE
file Photo
file Photo

ਹਰਿੰਦਰ ਕੌਰ 33 ਏਕੜ ਜ਼ਮੀਨ ਦੀ ਮਾਲਕਣ ਹੈ

ਅੰਮ੍ਰਿਤਸਰ : ਅੰਮ੍ਰਿਤਸਰ ਦੇ ਵੇਰਕਾ ਦੀ ਰਹਿਣ ਵਾਲੀ ਹਰਿੰਦਰ ਕੌਰ ਨੂੰ ਕੇਂਦਰ ਸਰਕਾਰ ਵੱਲੋਂ ਕ੍ਰਿਸ਼ੀ ਕਰਮਨ ਪੁਰਸਕਾਰ ਨਾਲ ਨਵਾਜਿਆ ਗਿਆ ਹੈ। ਹਰਿੰਦਰ ਕੌਰ ਦੇ ਨਾਂ ਖਰਾਬ ਮੌਸਮ ਵਿਚ ਵੀ 1 ਏਕੜ ਵਿਚ 19 ਕੁਇੰਟਲ ਬਾਸਮਤੀ ਫਸਲ ਉਗਾਉਣ ਦਾ ਰਿਕਾਰਡ ਹੈ। ਹਰਿੰਦਰ ਕੌਰ 33 ਏਕੜ ਜ਼ਮੀਨ ਦੀ ਮਾਲਕਣ ਹੈ।

FarmingFarming

ਹਰਿੰਦਰ ਕੌਰ ਦਾ 1998 ਵਿਚ ਕਮਲਜੀਤ ਸਿੰਘ ਨਾਲ ਵਿਆਹ ਹੋਇਆ ਤੇ ਫਿਰ 2000 ਵਿਚ ਪਰਿਵਾਰ ਪਿੰਡ ਬਲਬੀਰਪੁਰਾ ਆ ਗਿਆ। ਪਹਿਲਾਂ ਹਰਿੰਦਰ ਆਪਣੇ ਪਤੀ ਨਾਲ ਖੇਤੀ ਵਿਚ ਹੱਥ ਵਟਾਉਂਦੀ ਸੀ ਪਰ ਬਾਅਦ ਵਿਚ ਉਨ੍ਹਾਂ ਦੇ ਪਤੀ ਬੀਮਾਰ ਰਹਿਣ ਲੱਗ ਗਏ ਜਿਸ ਤੋਂ ਬਾਅਦ ਹਰਿੰਦਰ ਕੌਰ ਨੇ ਖੁਦ ਇਕੱਲਿਆਂ ਹੀ ਖੇਤੀ ਕਰਨੀ ਸ਼ੁਰੂ ਕਰ ਦਿੱਤੀ।

File PhotoFile Photo

ਖੇਤੀ ਉਤਪਾਦਨ ਕਮੇਟੀ ਦੀ ਮੈਂਬਰ ਹਰਿੰਦਰ ਕੌਰ 32 ਏਕੜ ਜ਼ਮੀਨ 'ਤੇ ਖ਼ੁਦ ਟਰੈਕਟਰ ਚਲਾ ਕੇ ਕਣਕ, ਝੋਨੇ ਸਮੇਤ ਸਬਜ਼ੀਆਂ ਦੀ ਖੇਤੀ ਵੀ ਕਰਦੀ ਹੈ। ਹਰਿੰਦਰ ਨੇ ਦੱਸਿਆ ਕਿ ਉਨ੍ਹਾਂ ਦੇ ਪਤੀ ਦੀ 2017 ਵਿਚ ਮੌਤ ਹੋਣ ਤੋਂ ਬਾਅਦ ਉਹ ਇਕੱਲੇ ਆਪਣੇ 3 ਬੱਚਿਆਂ ਨੂੰ ਪਾਲ ਰਹੀ ਹੈ।

FarmingFarming

ਦੱਸ ਦਈਏ ਕਿ ਸਾਲ 2017-18 ਦੇ ਸੀਜ਼ਨ ਵਿਚ ਹਰਿੰਦਰ ਨੇ ਆਪਣੇ ਖੇਤ ਵਿਚ ਝੋਨਾ ਲਗਾਇਆ ਸੀ। ਖਰਾਬ ਮੌਸਮ ਕਾਰਨ ਜਿੱਥੇ ਸੂਬੇ ਦੇ ਜ਼ਿਆਦਾਤਰ ਕਿਸਾਨ ਇਸ ਦੀ ਮਾਰ ਹੇਠ ਆ ਗਏ ਸਨ।

File PhotoFile Photo

ਉਥੇ ਹੀ ਬਾਵਜੂਦ ਇਸ ਦੇ ਹਰਿੰਦਰ ਨੇ 1 ਏਕੜ ਵਿਚ ਬਾਸਮਤੀ 1509 ਦੀ 19 ਕੁਇੰਟਲ ਫਸਲ ਉਗਾਈ, ਜੋ ਕਿ ਖਰਾਬ ਮੌਸਮ ਵਿਚ ਵੱਡੀ ਉਪਲੱਬਧੀ ਹੈ। ਇਸ ਤੋਂ ਇਲਾਵਾ ਹਰਿੰਦਰ ਕੌਰ ਦੱਸਦੀ ਹੈ ਕਿ ਉਹ ਪਰਾਲੀ ਸਾੜਨ ਦੀ ਬਜਾਏ ਖੇਤ ਵਿਚ ਹੀ ਇਸਤੇਮਾਲ ਕਰਦੀ ਹੈ। 
 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

25 Apr 2024 10:50 AM
Advertisement