ਪੰਜਾਬੀ ਵਿਰਸੇ ਨੂੰ ਸੰਭਾਲੀ ਬੈਠੀ ਹੈ ਪੰਜਾਬ ਦੀ ਧੀ ਬਲਜੀਤ ਕੌਰ, ਲੋਕ ਸਾਜ਼ ਸੁਣ ਖਿੜੇਗੀ ਰੂਹ
Published : Dec 6, 2019, 4:47 pm IST
Updated : Dec 6, 2019, 4:47 pm IST
SHARE ARTICLE
Amritsar girls folk group
Amritsar girls folk group

ਇਸ ਕੁੜੀ ਨੇ ਪੰਜਾਬ ਹੀ ਨਹੀਂ ਸਗੋਂ ਦੇਸ਼ ਦਾ ਪਹਿਲਾਂ ਲੋਕ ਸਾਜ਼ ਵਜਾਉਣ ਵਾਲਾ...

ਅੰਮ੍ਰਿਤਸਰ: ਪੰਜਾਬੀ ਵਿਰਸੇ ਨੂੰ ਜਿਥੇ ਬਹੁਤ ਸਾਰੇ ਲੋਕ ਭੁੱਲਦੇ ਜਾ ਰਹੇ ਹਨ, ਉਥੇ ਹੀ ਇਸ ਅਮੀਰ ਵਿਰਸੇ ਨੂੰ ਕਈ ਲੋਕ ਸੰਭਾਲਣ ਦੀ ਕੋਸ਼ਿਸ਼ ਵਿਚ ਜੁਟੇ ਹੋਏ ਹਨ। ਅੰਮ੍ਰਿਤਸਰ 'ਚ ਰਹਿ ਰਹੀ ਇਕ ਮੁਟਿਆਰ ਬਲਜੀਤ ਕੌਰ ਨੇ ਪੰਜਾਬ ਦੇ ਇਸ ਵਿਰਸੇ ਨੂੰ ਸੰਭਾਲੀ ਰੱਖਣ ਦੀ ਇਕ ਅਨੋਖੀ ਮਿਸਾਲ ਕਾਇਮ ਕੀਤੀ ਹੈ।

PhotoPhoto ਜਾਣਕਾਰੀ ਅਨੁਸਾਰ ਮੁਟਿਆਰ ਬਲਜੀਤ ਕੌਰ ਲੋਕ ਪੰਜਾਬ ਦੇ ਅਜਿਹੇ ਲੋਕ ਸਾਜ਼ ਹਨ, ਜਿਸ ਦੇ ਨਾਂ ਨਾ ਤਾਂ ਤੁਸੀਂ ਸੁਣੇ ਹੋਣਗੇ ਅਤੇ ਨਾ ਦੇਖੇ ਹੋਣਗੇ। ਇਸ ਕੁੜੀ ਨੇ ਪੰਜਾਬ ਹੀ ਨਹੀਂ ਸਗੋਂ ਦੇਸ਼ ਦਾ ਪਹਿਲਾਂ ਲੋਕ ਸਾਜ਼ ਵਜਾਉਣ ਵਾਲਾ ਕੁੜੀਆਂ ਦਾ ਗਰੁੱਪ (ਲੇਡੀਜ਼ ਫੌਕ ਬੈਂਡ) ਤਿਆਰ ਕੀਤਾ ਹੋਇਆ ਹੈ, ਜੋ ਪੁਰਾਤਨ ਸਮੇਂ ਦੇ ਗਾਣੇ ਇਨ੍ਹਾਂ ਸਾਜ਼ਾ ਰਾਹੀਂ ਵਜਾਉਂਦੇ ਹਨ।

PhotoPhoto ਮਿਲੀ ਰਿਪੋਰਟ ਅਨੁਸਾਰ ਲੋਕ ਸਾਜ਼ ਵਜਾਉਣ ਵਾਲੀ ਕੁੜੀ ਬਲਜੀਤ ਕੌਰ ਨੇ ਕਿਹਾ ਕਿ ਉਨ੍ਹਾਂ ਨੇ ਪੰਜਾਬੀ ਵਿਰਸੇ ਦਾ ਗਰੁੱਪ ਬਹੁਤ ਕੁਝ ਸੋਚ ਵਿਚਾਰ ਕੇ ਬਣਾਇਆ ਹੈ। ਉਨ੍ਹਾਂ ਕਿਹਾ ਕਿ ਅਜੌਕੇ ਸਮੇਂ 'ਚ ਕੁੜੀਆਂ ਦੇ ਨਾਲ ਜੋ ਘਟਨਾਵਾਂ ਵਾਪਰ ਰਹੀਆਂ ਹਨ, ਉਨ੍ਹਾਂ ਨੂੰ ਧਿਆਨ 'ਚ ਰੱਖਦੇ ਹੋਏ ਉਨ੍ਹਾਂ ਦੇ ਮਨ 'ਚ ਕੁਝ ਵੱਖਰਾ ਕਰਨ ਦਾ ਵਿਚਾਰ ਆਇਆ।

PhotoPhoto ਜਿਸ ਨਾਲ ਲੋਕਾਂ ਦੀ ਸੋਚ ਬਦਲੀ ਜਾ ਸਕੇ ਅਤੇ ਪੰਜਾਬ ਦੇ ਅਮੀਰ ਵਿਰਸੇ ਨੂੰ ਜੋੜ ਕੇ ਰੱਖਣ ਦੀ ਥਾਂ ਉਸ ਦੀ ਸਾਂਭ-ਸੰਭਾਲ ਵੀ ਕੀਤੀ ਜਾ ਸਕੇ। ਲੋਕਾਂ ਦੀ ਸੰਗੀਤ ਪ੍ਰਤੀ ਵੱਧ ਰਹੀ ਰੁਚੀ ਨੂੰ ਦੇਖਦੇ ਹੋਏ ਉਸ ਨੇ ਲੋਕ ਸਾਜ ਗਰੁੱਪ ਤਿਆਰ ਕੀਤਾ। ਬਲਜੀਤ ਕੌਰ ਨੇ ਦੱਸਿਆ ਕਿ ਉਸ ਕੋਲ ਪੰਜਾਬ ਦੇ ਲੋਕ ਸਾਜ਼ਾਂ ਘੜੇ, ਚਿਮਟੇ, ਅਖੰਜ਼ਰੀ, ਅਲਗੋਜ਼ੇ, ਸ਼ੰਖ, ਬੁਛੂ, ਤੂੰਬੀ, ਸਾਰੰਗੀ, ਢੋਲਕੀ, ਕਾਟੋ, ਸੱਪ, ਢੋਲ ਆਦਿ ਸਾਜ ਹਨ, ਜਿਨ੍ਹਾਂ ਦੀ ਵਰਤੋਂ ਉਨ੍ਹਾਂ ਵਲੋਂ ਕੀਤੀ ਜਾ ਰਹੀ ਹੈ। ਉਹ ਇਨ੍ਹਾਂ ਸਾਜ਼ਾ ਨੂੰ ਵਜ੍ਹਾ ਕੇ ਪੰਜਾਬੀ ਵਿਰਸੇ ਦੀ ਯਾਦ ਨੂੰ ਤਰੋਤਾਜ਼ਾ ਕਰਦੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Punjab, Amritsar

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

24 Apr 2024 4:56 PM

ਦਿਨੇ ਕਰਦਾ Bank 'ਚ ਨੌਕਰੀ, ਸ਼ਾਮੀਂ ਵੇਚਦਾ ਕੜੀ-ਚੌਲ, ਸਰਦਾਰ ਮੁੰਡੇ ਨੇ ਸਾਬਿਤ ਕਰ ਦਿੱਤਾ

24 Apr 2024 4:47 PM

Roaways Bus Update : Chandigarh 'ਚ Punjab ਦੀਆਂ Buses ਦੀ No-Entry, ਖੜਕ ਗਈ ਚੰਡੀਗੜ੍ਹ CTU ਨਾਲ!

24 Apr 2024 1:08 PM

'AAP ਦੇ 13-0 ਦਾ ਮਤਲਬ - 13 ਮਰਦ ਉਮੀਦਵਾਰ ਅਤੇ 0 ਔਰਤਾਂ'

24 Apr 2024 12:14 PM

Amritsar News: ਕੰਡਮ ਹੋਏ ਘੜੁੱਕੇ 'ਤੇ ਪਈ 28 ਕੁਇੰਟਲ ਤੂੜੀ, ਨਾਕੇ ਤੇ ਖੜ੍ਹੇ Police ਵਾਲੇ ਵੀ ਰਹਿ ਗਏ ਹੈਰਾਨ..

24 Apr 2024 10:59 AM
Advertisement