Farmers Protest: ਕਿਸਾਨ ਮੋਰਚੇ ਲਈ ਦਿੱਲੀ ਕੂਚ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚਾ (ਗ਼ੈਰ ਰਾਜਨੀਤਕ) ਨੇ ਕੀਤੀ ਕਨਵੈਨਸ਼ਨ
Published : Jan 12, 2024, 8:10 am IST
Updated : Jan 12, 2024, 8:10 am IST
SHARE ARTICLE
Farmer Unions convention regarding Delhi Kisan Morcha
Farmer Unions convention regarding Delhi Kisan Morcha

ਪਾਣੀਆਂ ਦੇ ਮਸਲੇ ਦਾ ਕੇਂਦਰ ਤੋਂ ਪੱਕਾ ਹੱਲ ਕਰਨ ਦੀ ਕੀਤੀ ਮੰਗ

Farmers Protest: ਸੰਯੁਕਤ ਕਿਸਾਨ ਮੋਰਚਾ ਗ਼ੈਰ ਰਾਜਨੀਤਕ ਨੇ ਵੀਰਵਾਰ ਨੂੰ ਇਥੇ ਕਿਸਾਨ ਭਵਨ ਵਿਖੇ ਐਸਵਾਈਐਲ ’ਤੇ ਦਿੱਲੀ ਕੂਚ ਬਾਰੇ ਕਨਵੈਨਸ਼ਨ ਕਰਵਾਈ। ਇਸ ਬਾਰੇ ਜਾਣਕਾਰੀ ਦਿੰਦਿਆਂ ਪ੍ਰੈੱਸ ਨੂੰ ਸੰਬੋਧਨ ਕਰਦਿਆਂ  ਜਗਜੀਤ ਸਿੰਘ  ਡੱਲੇਵਾਲ ਤੇ ਅਭੇਮਿਨੂਉ ਕੁਹਾੜ ਹਰਿਆਣਾ ਨੇ ਕਿਹਾ ਕਿ ਸਰਕਾਰ ਅਤੇ ਉਸ ਦੀਆਂ ਏਜੰਸੀਆਂ ਵਲੋਂ ਹਰਿਆਣਾ ਅਤੇ ਪੰਜਾਬ ਦੀ ਏਕਤਾ ਨੂੰ ਤੋੜਨ ਵਾਸਤੇ ਅਤੇ ਕਿਸਾਨ ਅੰਦੋਲਨ ਨੂੰ ਨੁਕਸਾਨ ਪਹੁਚਾਉਣ ਦੀ ਨੀਯਤ ਨਾਲ ਜਾਣਬੁਝ ਕੇ ਐਸ.ਵਾਈ.ਐਲ. ਦੇ ਮਾਮਲੇ ਨੂੰ ਤੁਲ ਦਿਤਾ ਜਾ ਰਿਹਾ ਹੈ ਜੋ ਕਿ ਕੇਂਦਰ ਸਰਕਾਰ ਦੇ ਕਿਸਾਨ ਵਿਰੋਧੀ ਚਿਹਰਾ ਨੂੰ ਉਜਾਗਰ ਕਰ ਰਿਹਾ ਹੈ।

ਐਸ.ਕੇ.ਐਮ ਗ਼ੈਰ ਰਾਜਨੀਤਕ ਅੱਜ ਦੀ ਕਨਵੈਨਸ਼ਨ ਰਾਹੀਂ ਕੇਂਦਰ ਸਰਕਾਰ ਤੋਂ ਮੰਗ ਕਰਦਾ ਹੈ ਕਿ ਸ਼ਾਰਦਾ ਯਮਨਾ ਲਿੰਕ ਚੈਨਲ ਪ੍ਰਾਜੈਕਟ ’ਤੇ ਕੰਮ ਕਰ ਕੇ ਯੂਪੀ, ਹਰਿਆਣਾ, ਰਾਜਸਥਾਨ ਅਤੇ ਗੁਜਰਾਤ ਦੇ ਕਿਸਾਨਾਂ ਦੇ ਖੇਤਾਂ ਤਕ ਪਾਣੀ ਪਹੁੰਚਾ ਕੇ ਮਸਲੇ ਦਾ ਪੱਕਾ ਹੱਲ ਕਰੇ ਤਾਕਿ ਪੰਜਾਬ ਦੇ ਦਰਿਆਵਾਂ ਦਾ ਪਾਣੀ ਝਗੜੇ ਦਾ ਕਾਰਨ ਨਾ ਬਣ ਕੇ ਪੰਜਾਬ ਦੀ ਖੇਤੀ ਨੂੰ ਪ੍ਰਫੁੱਲਤ ਕਰਨ ਦਾ ਸਾਧਨ ਬਣ ਸਕੇ ਅਤੇ ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਬਚਾਇਆ ਜਾ ਸਕੇ। ਪੰਜਾਬ ਦੇ ਦਰਿਆਵਾਂ ਦਾ ਸਰਕਾਰਾਂ ਦੇ ਦਾਅਵੇ ਅਤੇ ਵਾਅਦੇ ਮੁਤਾਬਕ ਪਾਕਿਸਤਾਨ ਨੂੰ ਜਾ ਰਹੇ ਪਾਣੀ ਨੂੰ ਡੈਮ ਬਣਾ ਕੇ  ਕਿਸਾਨਾਂ ਦੇ ਖੇਤਾਂ ਤੱਕ ਪਹੁਚਾਇਆ ਜਾਵੇ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

 ਕਿਸਾਨ ਆਗੂਆਂ ਨੇ ਅੱਗੇ ਦਸਿਆ ਕਿ ਕੇਂਦਰ ਸਰਕਾਰ ਖੇਤੀ ਜਿਣਸਾਂ ਤੇ ਇੰਮਪੋਰਟ ਡਿਊਟੀ ਘਟਾਉਣ ਦੀ ਬਜਾਏ ਸਗੋਂ ਇੰਪੋਰਟ ਡਿਊਟੀ ਨੂੰ ਵਧਾਵੇ ਤਾਂ ਜੋ ਕਿਸਾਨਾ ਨੂੰ ਲਾਹੇਵੰਦ ਮੁੱਲ ਮਿਲ ਸਕੇ। ਆਗੂਆਂ ਨੇ ਦੋਵਾਂ ਰਾਜਾਂ ਤੋਂ ਪਹੁੰਚੇ ਅਹੁਦੇਦਾਰਾਂ ਨੂੰ ਤਾਕੀਦ ਕੀਤੀ ਕੇ 13 ਫ਼ਰਵਰੀ ਦੇ ਅੰਦੋਲਨ ਵਿਚ ਹਰ ਪਿੰਡ ਵਿਚੋਂ ਵਧ ਤੋਂ ਵਧ ਟਰੈਕਟਰ-ਟਰਾਲੀਆਂ ਅਤੇ ਰਾਸ਼ਨ ਸਮੇਤ ਵੱਡੀ ਗਿਣਤੀ ਵਿਚ ਕਿਸਾਨ ਮਜ਼ਦੂਰਾਂ ਦੀ ਸ਼ਮੂਲੀਅਤ ਕਰਵਾਈ ਜਾਵੇ।

ਇਸ ਮੌਕੇ ਇੰਦਰਜੀਤ ਸਿੰਘ ਕੋਟਬੁਢਾ, ਸੁਖਜਿੰਦਰ ਸਿੰਘ ਖੋਸਾ, ਗੁਰਦਾਸ ਸਿੰਘ ਹਰਿਆਣਾ, ਗੁਰਿੰਦਰ ਸਿੰਘ ਭੰਗੂ, ਸੁਖਜੀਤ ਸਿੰਘ ਹਰਦੋਝੰਡੇ, ਬਲਦੇਵ ਸਿੰਘ ਸਿਰਸਾ, ਆਤਮਾ ਰਾਮ ਝੁਰੜ, ਬਚਿੱਤਰ ਸਿੰਘ ਕੋਟਲਾ,ਮਨੋਜ ਜਾਗਲਾਨ, ਮਨਜੀਤ ਸਿੰਘ ਬਾਜਵਾ, ਜਸਵੀਰ ਸਿੰਘ, ਸੁੱਚਾ ਸਿੰਘ ਲੱਧੂ ਆਦਿ ਆਗੂ ਹਾਜ਼ਰ ਸਨ।

 (For more Punjabi news apart from Farmer Unions convention regarding Delhi Kisan Morcha, stay tuned to Rozana Spokesman)

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਹੁਣ ਆਏ ਦਿਨੀਂ BJP ਦਾ ਝੰਡਾ ਚੜ੍ਹਦਾ ਰਹੇਗਾ ...' ਜਗਮੀਤ ਬਰਾੜ ਤੇ ਚਰਨਜੀਤ ਬਰਾੜ ਦੇ ਭਾਜਪਾ 'ਚ ਸ਼ਾਮਿਲ ਹੋਣ 'ਤੇ ਬੋਲੇ BJP ਆਗੂ ਅਨਿਲ ਸਰੀਨ

16 Jan 2026 3:14 PM

CM ਦੇ ਲੰਮਾ ਸਮਾਂ OSD ਰਹੇ ਓਂਕਾਰ ਸਿੰਘ ਦਾ ਬਿਆਨ,'AAP ਦੇ ਲੀਡਰਾਂ ਦੀ ਲਿਸਟ ਬਹੁਤ ਲੰਮੀ ਹੈ ਜਲਦ ਹੋਰ ਵੀ ਕਈ ਲੀਡਰ ਬੀਜੇਪੀ 'ਚ ਹੋਣਗੇ ਸ਼ਾਮਲ

16 Jan 2026 3:13 PM

'CM ਮਾਨ ਆਪਣੇ ਨਾਲ ਸਬੂਤ ਲੈ ਕੇ ਆਏ...' ਦੋਵੇਂ ਕਾਲੇ ਬੈਗਾਂ ਬਾਰੇ ਵਿਧਾਇਕ ਕੁਲਦੀਪ ਧਾਲੀਵਾਲ ਨੇ ਦੱਸੀ ਗੱਲ

15 Jan 2026 3:11 PM

“Lohri Celebrated at Rozana Spokesman Office All Team Member's Dhol | Giddha | Bhangra | Nimrat Kaur

14 Jan 2026 3:14 PM

CM ਦੀ ਪੇਸ਼ੀ-ਤੈਅ ਸਮੇ 'ਤੇ ਰੇੜਕਾ,Jathedar ਦਾ ਆਦੇਸ਼-15 ਜਨਵਰੀ ਨੂੰ ਸ਼ਾਮ 4:30 ਵਜੇ ਦੇਣ| SGPC| Spokesman Debate

14 Jan 2026 3:13 PM
Advertisement