Wheat procurement: ਨਮੀ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਮੰਡੀਆਂ ’ਚ ਕਣਕ ਦੀ ਹੋ ਰਹੀ ਨਾਂ ਮਾਤਰ ਹੀ ਖ਼ਰੀਦ
Published : Apr 12, 2024, 7:16 am IST
Updated : Apr 12, 2024, 7:16 am IST
SHARE ARTICLE
High moisture content major hurdle in wheat procurement
High moisture content major hurdle in wheat procurement

ਪੰਜਾਬ ਦੀਆਂ ਸ਼ਹਿਰੀ ਮੰਡੀਆਂ ਵਿਚ ਕਣਕ ਦੀ ਆਮਦ ਸ਼ੁਰੂ ਹੋ ਚੁਕੀ ਹੈ।

Wheat procurement: ਪੰਜਾਬ ਅੰਦਰ ਦਸੰਬਰ ਤੋਂ ਲੈ ਕੇ ਫ਼ਰਵਰੀ ਦੇ ਅੰਤ ਤਕ ਮੌਸਮ ਦੇ ਅਨਕੂਲ ਰਹਿਣ ਅਤੇ ਲੰਮਾ ਸਮਾਂ ਪਈ ਠੰਢ ਕਾਰਨ ਤਾਪਮਾਨ ਵਿਚ ਆਈ ਗਿਰਾਵਟ ਕਾਰਨ ਕਣਕ ਦੀ ਕਟਾਈ 1 ਅਪ੍ਰੈਲ ਦੀ ਥਾਂ 10 ਅਪ੍ਰੈਲ ਤੋਂ ਸ਼ੁਰੂ ਹੋ ਗਈ ਹੈ। ਪੰਜਾਬ ਦੀਆਂ ਸ਼ਹਿਰੀ ਮੰਡੀਆਂ ਵਿਚ ਕਣਕ ਦੀ ਆਮਦ ਸ਼ੁਰੂ ਹੋ ਚੁਕੀ ਹੈ।

ਕਣਕ ਵਿਚ ਨਮੀ ਦੀ ਮਾਤਰਾ ਨਿਰਧਾਰਤ ਮਾਪਦੰਡਾਂ ਤੋਂ ਵੱਧ ਹੋਣ ਕਾਰਨ ਜ਼ਿਆਦਾਤਰ ਕਿਸਾਨਾਂ ਨੂੰ ਮੰਡੀਆਂ ਵਿਚ ਅਪਣੀ ਕਣਕ ਨੂੰ ਸੁਕਾਉਣਾ ਪੈ ਰਿਹਾ ਹੈ। ਬੇਸ਼ਕ ਕਣਕ ਦੀ ਸਰਕਾਰੀ ਖ਼ਰੀਦ ਸਰਕਾਰ ਵਲੋਂ 1 ਅਪ੍ਰੈਲ ਤੋਂ ਸ਼ੁਰੂ ਕੀਤੀ ਜਾ ਚੁਕੀ ਹੈ ਪ੍ਰੰਤੂ ਮੰਡੀਆਂ ਵਿਚ ਆਮਦ ਹੋ ਰਹੀ ਕਣਕ ਵਿਚ ਨਿਰਧਾਰਤ ਮਾਤਰਾ ਵਿਚ ਨਮੀ ਦੇ ਵੱਧ ਹੋਣ ਕਾਰਨ ਖ਼ਰੀਦ ਏਜੰਸੀਆਂ ਕਣਕ ਦੀ ਖ਼ਰੀਦ ਨਾਂ ਮਾਤਰ ਹੀ ਕਰ ਰਹੀਆ ਹਨ।

ਪੰਜਾਬ ਅੰਦਰ ਕਣਕ ਦੀ ਖ਼ਰੀਦ ਕਰਨ ਲਈ ਪੰਜਾਬ ਸਰਕਾਰ ਵਲੋਂ  ਪਨਸਪ, ਮਾਰਕਫ਼ੈੱਡ, ਸਟੇਟ ਵੇਅਰ ਹਾਊਸ ਅਤੇ ਪਨਗ੍ਰੇਨ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ। ਪੰਜਾਬ ਸਰਕਾਰ ਵਲੋਂ ਨਿਰਧਾਰਤ ਘੱਟੋ ਘੱਟ ਸਮਰਥਨ ਮੁੱਲ ’ਤੇ ਕਣਕ ਦੀ ਖ਼ਰੀਦ 1 ਅਪ੍ਰੈਲ ਤੋਂ ਸ਼ੁਰੂ ਕਰਨ ਲਈ ਮੰਡੀਆਂ ਵਿਚ ਕਣਕ ਦੀ ਖ਼ਰੀਦ ਨਾਲ ਸਬੰਧਤ ਅਮਲੇ ਫੈਲੇ ਨੂੰ ਤੈਨਾਤ ਕਰ ਦਿਤਾ ਜਾ ਚੁਕਾ ਹੈ ਅਤੇ ਖ਼੍ਰੀਦ ਕਰਨ ਲਈ ਤਿਆਰੀਆਂ ਮੁਕੰਮਲ ਕੀਤੀਆਂ ਜਾ ਚੁਕੀਆਂ ਹਨ। ਮੰਡੀਆਂ ਵਿਚ ਖ਼ਰੀਦ ਹੋਣ ਵਾਲੀ ਕਣਕ ਲਈ ਏਜੰਸੀਆਂ ਵਲੋਂ ਬਾਰਦਾਨੇ ਦਾ ਪ੍ਰਬੰਧ ਕੀਤਾ ਜਾ ਚੁਕਾ ਹੈ।

ਸਰਕਾਰੀ ਏਜੰਸੀਆਂ ਵਲੋਂ ਨਿਰਧਾਰਤ ਘੱਟੋ ਘੱਟ ਨਿਰਧਾਰਤ ਮੁਲ 2275 ਰੁਪਏ ਉਤੇ ਕਣਕ ਦੀ ਕੁੱਝ ਖ਼੍ਰੀਦ ਕੀਤੀ ਗਈ ਹੈ। ਪਟਿਆਲਾ ਦੀ ਸਨੌਰ ਅਨਾਜ ਮੰਡੀ ਵਿਖੇ 200 ਟਨ ਦੇ ਕਰੀਬ ਦੇ ਕਣਕ ਦੀ ਆਮਦ ਹੋਈ ਹੈ ਪ੍ਰੰਤੂ ਨਮੀ ਦੀ ਮਾਤਰਾ ਵੱਧ ਹੋਣ ਕਾਰਨ ਖ਼ਰੀਦ ਏਜੰਸੀਆਂ ਵਲੋਂ ਨਾਮਾਤਰ ਹੀ ਖ਼੍ਰੀਦ ਕੀਤੀ ਗਈ ਹੈ। ਮੌਸਮ ਵਿਭਾਗ ਵਿਗਿਆਨੀਆਂ ਵਲੋਂ ਅਗਲੇ ਕੁੱਝ ਦਿਨਾਂ ਵਿਚ ਮੀਂਹ ਪੈਣ ਅਤੇ ਤੇਜ਼ ਹਵਾਵਾਂ ਅਤੇ ਝਖੜ ਚੱਲਣ ਦੀ ਦਿਤੀ ਚੇਤਾਵਨੀ ਨੇ ਕਿਸਾਨਾਂ ਦੀਆਂ ਚਿੰਤਾਵਾਂ ਵਿਚ ਵਾਧਾ ਕਰ ਦਿਤਾ ਗਿਆ ਹੈ।

ਪੰਜਾਬ ਅੰਦਰ ਬੇਸ਼ਕ ਕਣਕ ਦੀ ਕਿਸੇ ਕਿਸੇ ਥਾਂ ਤੇ ਹੱਥੀ ਕਟਾਈ ਤਾਂ ਸ਼ੁਰੂ ਹੋਈ ਹੋ ਪ੍ਰੰਤੂ ਕੰਬਾਇਨਾਂ ਰਾਹੀਂ ਕਣਕ ਦੀ ਕਟਾਈ ਵਿਚ ਵਿਸਾਖੀ ਤੋਂ ਬਾਅਦ ਹੀ ਤੇਜ਼ੀ ਆਉਣ ਦੀ ਸੰਭਾਵਣਾ ਹੈ। ਖੇਤੀਬਾੜੀ ਵਿਭਾਗ ਅਨੁਸਾਰ ਪੰਜਾਬ ਦੇ ਕੁਲ 86 ਲੱਖ ਏਕੜ ਰਕਬੇ ਵਿਚ ਕਣਕ ਦੀ ਇਸ ਸਾਲ ਪੈਦਾਵਾਰ ਕੀਤੀ ਗਈ ਹੈ। ਪ੍ਰਾਪਤ ਅੰਕੜਿਆਂ ਅਨੁਸਾਰ ਪੰਜਾਬ ਅੰਦਰ 160 ਲੱਖ ਟਨ ਕਣਕ ਦੀ ਮੰਡੀਆ ਵਿਚ ਆਮਦ ਹੋਣ ਦੀ ਸੰਭਾਵਨਾ ਹੈ ਜਿਸ ਵਿਚੋਂ ਸਰਕਾਰ ਵਲੋਂ 132 ਲੱਖ ਟਨ ਕਣਕ ਦੀ ਖ਼ਰੀਦ ਕਰਨ ਦਾ ਟੀਚਾ ਮਿਥਿਆ ਗਿਆ ਹੈ।

 (For more Punjabi news apart from High moisture content major hurdle in wheat procurement, stay tuned to Rozana Spokesman)

 

Location: India, Punjab, Patiala

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਵੱਡੀਆਂ ਤੋਂ ਵੱਡੀਆਂ ਬਿਮਾਰੀਆਂ ਨੂੰ ਠੀਕ ਕਰ ਦਿੰਦੇ ਹਨ ਇਹ ਬੂਟੇ ਪਹਿਲੀ ਵਾਰ ਦੇਖੋ 10 ਤਰ੍ਹਾਂ ਦਾ ਪੁਦੀਨਾ

26 Jul 2024 9:31 AM

Big Breaking:ਸਿੱਧੂ ਮੂਸੇਵਾਲਾ ਕ.ਤ.ਲ.ਕਾਂ.ਡ ਨਾਲ ਜੁੜੀ ਅਹਿਮ ਖ਼ਬਰ! ਅੱਜ ਕੋਰਟ ਸੁਣਾ ਸਕਦੀ ਹੈ ਵੱਡਾ ਫੈਸਲਾ

26 Jul 2024 9:25 AM

ਸੋਨੇ ਦੇ ਗਹਿਣੇ ਖਰੀਦਣ ਦਾ ਹੁਣ ਸਹੀ ਸਮਾਂ ! ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਲਗਾਤਾਰ ਤੀਜੇ ਦਿਨ ਆਈ ਕਮੀ

26 Jul 2024 9:21 AM

ਸੋਨੇ ਦੇ ਗਹਿਣੇ ਖਰੀਦਣ ਦਾ ਹੁਣ ਸਹੀ ਸਮਾਂ ! ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਲਗਾਤਾਰ ਤੀਜੇ ਦਿਨ ਆਈ ਕਮੀ

26 Jul 2024 9:19 AM

Beadbi ਮਗਰੋਂ ਹੋਏ Goli kand 'ਚ ਗੋ/ਲੀ/ਆਂ ਦੇ ਖੋਲ ਚੁੱਕ ਲੈ ਗੀਆ ਸੀ ਇਕ Leader, ਕਿਹੜੇ ਅਫ਼ਸਰਾਂ ਤੋ ਲੈਕੇ ਲੀਡਰ

26 Jul 2024 9:15 AM
Advertisement