Wheat prices: ਅੰਤਰਰਾਸ਼ਟਰੀ ਬਜ਼ਾਰ ’ਚ ਕਣਕ ਦੀ ਮੰਗ ਵਧਣ ਤੇ ਪੈਦਾਵਾਰ ਸਥਿਰ ਰਹਿਣ ਕਾਰਨ ਕਣਕ ਦੀਆਂ ਕੀਮਤਾਂ ’ਚ ਰਹੇਗੀ ਤੇਜ਼ੀ
Published : Apr 9, 2024, 7:27 am IST
Updated : Apr 9, 2024, 7:27 am IST
SHARE ARTICLE
Wheat
Wheat

ਪਿਛਲੇ ਸਾਲ ਨਾਲੋਂ ਜ਼ਿਆਦਾ ਮਿਕਦਾਰ ’ਚ ਪ੍ਰਾਈਵੇਟ ਵਪਾਰੀਆਂ ਵਲੋਂ ਕਣਕ ਦੀ ਖ਼ਰੀਦ ਕੀਤੇ ਜਾਣ ਦੀ ਸੰਭਾਵਨਾ

Wheat prices:ਪੰਜਾਬ ਦੀਆਂ ਮੰਡੀਆਂ ਵਿਚ ਅਜੇ ਤਕ ਕਣਕ ਦੀ ਆਮਦ ਸ਼ੁਰੂ ਨਾ ਹੋਣ ਕਾਰਨ ਮੰਡੀਆਂ ਵਿਚ ਅਜੇ ਸੰਨਾਟਾ ਛਾਇਆ ਪਿਆ ਹੈ। ਖੇਤੀ ਵਿਗਿਆਨੀਆਂ ਅਨੁਸਾਰ ਦਸੰਬਰ ਤੋਂ ਫ਼ਰਵਰੀ ਤਕ ਲੰਮਾ ਸਮਾਂ ਠੰਢ ਪੈਣ ਅਤੇ ਤਾਪਮਾਨ ਵਿਚ ਗਿਰਾਵਟ ਰਹਿਣ ਕਾਰਨ ਕਣਕ ਦੀ ਭਰਪੂਰ ਪੈਦਾਵਾਰ ਹੋਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਕਿਉਂਕਿ ਠੰਢ ਪੈਣ ਅਤੇ ਤਾਪਮਾਨ ਵਿਚ ਆਈ ਗਿਰਾਵਟ ਕਾਰਨ ਕਣਕ ਦੀ ਫ਼ਸਲ ਦੀ ਕਟਾਈ ਜਿਥੇ ਦੇਰ ਨਾਲ ਸ਼ੁਰੂ ਹੋ ਰਹੀ ਹੈ।

ਉਥੇ ਇਸ ਵਾਰ ਗ੍ਰੇਨ ਦੇ ਆਮ ਨਾਲੋਂ ਵੱਧ ਮੋਟਾ ਹੋਣ ਕਾਰਨ ਇਸ ਵਾਰ ਜੇਕਰ ਅਗਾਮੀ ਸਮੇਂ ਦੌਰਾਨ ਮੌਸਮ ਅਨੁਕੂਲ ਰਿਹਾ ਤਾਂ ਕਣਕ ਦੇ ਝਾੜ ਔਸਤ ਨਾਲੋਂ ਵੱਧ ਨਿਕਲੇਗਾ। ਇਸ ਤੋਂ ਇਲਾਵਾ ਬਾਜ਼ਾਰ ਵਿਚ ਕਿਸਾਨਾਂ ਦਾ ‘ਸੋਨਾ’ ਚਮਕਣ ਦੀ ਉਮੀਦ ਬਣੀ ਹੋਈ ਹੈ ਕਿਉਂਕਿ ਅੰਤਰਾਸ਼ਟੀ ਬਾਜ਼ਾਰ ਵਿਚ ਕਣਕ ਦੀ ਮੰਗ ਵੱਧਣ ਅਤੇ ਪੈਦਾਵਾਰ ਮੰਗ ਅਨੁਸਾਰ ਪੂਰੀ ਨਾ ਹੋਣ ਕਾਰਨ ਕਿਸਾਨਾਂ ਦੀ ਫ਼ਸਲ ਦੀ ਪ੍ਰਾਈਵੇਟ ਵਪਾਰੀ ਘੱਟੋ ਘੱਟ ਸਮਰਥਨ ਮੁੱਲ ਵੱਧ ਭਾਅ ’ਤੇ ਖ਼੍ਰੀਦ ਕਰ ਸਕਦੇ ਹਨ। ਇਸ ਦਾ ਮੁੱਖ ਕਾਰਨ ਇਹ ਵੀ ਹੈ ਕਿ ਕੇਂਦਰੀ ਪੁਲ ਵਿਚ ਅਨਾਜ ਦਾ ਸਟਾਕ ਘੱਟ ਗਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਕੇਂਦਰੀ ਪੁਲ ਵਿਚ ਕਣਕ ਦਾ ਭੰਡਾਰ ਘੱਟ ਕੇ 9.7 ਮਿਲੀਅਨ ਟਨ ਹੋ ਚੁੱਕਿਆ ਹੈ। ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਇਸ ਵਾਰ ਕਣਕ ਦੀ ਸਰਕਾਰੀ ਖ਼ਰੀਦ 15 ਮਈ ਦੀ ਥਾਂ 30 ਮਈ ਤਕ ਜਾਰੀ ਰਹੇਗੀ।  ਕਣਕ ਦੇ ਸੀਜ਼ਨ ਦੌਰਾਨ ਪੰਜਾਬ ਅੰਦਰ ਕਣਕ ਦੀ 161.31 ਲੱਖ ਮੀਟ੍ਰਿਕ ਟਨ ਪੈਦਾਵਾਰ ਹੋਣ ਅਤੇ 132 ਲੱਖ ਮੀਟ੍ਰਿਕ ਟਨ ਮੰਡੀਆਂ ਵਿਚ ਆਉਣ ਦੀ ਸੰਭਾਵਨਾ ਹੈ। ਪਿਛਲੇ ਸੀਜ਼ਨ ਦੌਰਾਨ ਪ੍ਰਾਈਵੇਟ ਵਪਾਰੀਆਂ ਵਲੋਂ 4.50 ਲੱਖ ਮੀਟ੍ਰਿਕ ਟਨ ਕਣਕ ਦੀ ਖ਼ਰੀਦ ਕੀਤੀ ਗਈ ਸੀ, ਜਦੋਂ ਕਿ ਇਸ ਵਾਰ 10 ਲੱਖ ਮੀਟ੍ਰਿਕ ਟਨ ਕਣਕ ਖ਼ਰੀਦ ਕੀਤੇ ਜਾਣ ਦੀ ਸੰਭਾਵਨਾ ਹੈ। ਖੇਤੀ ਮਾਹਰਾਂ ਵਲੋਂ ਇਸ ਵਾਰ ਕਣਕ ਦੀ ਬੰਪਰ ਫ਼ਸਲ ਹੋਣ ਦੀਆਂ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਹਨ। ਹਾਲਾਂਕਿ ਸਰਦੀ ਦੇ ਲੰਮੇ  ਚਲੇ ਜਾਣ ਕਾਰਨ ਅਤੇ ਮਾਰਚ ਦੇ ਅੰਤ ਵਿਚ ਹੋਈ ਬੇਮੌਸਮੀ ਬਰਸਾਤ ਕਾਰਨ ਵਾਢੀ ਦੋ ਹਫ਼ਤੇ ਪਛੜ ਗਈ ਹੈ।

ਵਿਸ਼ਵ ਪੱਧਰ ’ਤੇ ਕਣਕ ਦੀ ਮੰਗ ਵਧ ਰਹੀ ਹੈ ਜਦੋਂ ਕਿ ਪੈਦਾਵਾਰ ਸਥਿਰ ਹੈ। ਪੰਜਾਬ ਵਿਚ ਕਣਕ ਹੇਠ 35 ਲੱਖ ਹੈਕਟੇਅਰ ਦੇ ਕਰੀਬ ਰਕਬਾ ਹੈ। ਪੰਜਾਬ ਦੇ ਖ਼ੁਰਾਕ ਤੇ ਸਪਲਾਈ ਵਿਭਾਗ ਦੇ ਉੱਚ ਅਧਿਕਾਰੀਆਂ ਵਲੋਂ ਦਿਤੀ ਜਾਣਕਾਰੀ ਅਨੁਸਾਰ ਇਸ ਵਾਰ ਪ੍ਰਾਈਵੇਟ ਖ਼ਰੀਦ ਦਾ ਅੰਕੜਾ 10 ਲੱਖ ਮੀਟ੍ਰਿਕ ਟਨ ਤਕ ਪਹੁੰਚ ਸਕਦਾ ਹੈ ਕਿਉਂਕਿ ਫ਼ੀਲਡ ਰਿਪੋਰਟਾਂ ਤੋਂ ਪਤਾ ਲਗਾ ਹੈ ਕਿ ਦੇਸ਼ ਦੀਆਂ ਵੱਡੀਆਂ ਨਾਮੀ ਫ਼ੂਡ ਕੰਪਨੀਆਂ ਮੰਡੀਆਂ ਵਿਚ ਆੜ੍ਹਤੀਆਂ ਨਾਲ ਪ੍ਰਾਇਵੇਟ ਕਣਕ ਦੀ ਖ਼ਰੀਦ ਕਰਨ ਲਈ ਸੰਪਰਕ ਸਾਧ ਰਹੀਆਂ ਹਨ। ਕੇਂਦਰ ਵਲੋਂ ਕਣਕ ਦਾ ਘੱਟੋ ਘੱਟ ਸਮਰਥਨ ਮੁਲ 2275 ਰੁਪਏ ਪ੍ਰਤੀ ਕੁਇੰਟਲ ਮਿਥਿਆ ਗਿਆ ਹੈ, ਜਦੋਂ ਕਿ ਸੂਤਰ ਦਸਦੇ ਹਨ ਕਿ ਇਸ ਵਾਰ ਪੈਦਾ ਹੋਏ ਹਾਲਾਤ ਤੋਂ ਜਾਪਦਾ ਹੈ ਕਿ ਕਣਕ ਇਸ ਵਾਰ ਮਿਥੇ ਗਏ ਸਰਕਾਰੀ ਮੁਲ ਨਾਲੋਂ ਵੱਧ ਮੁਲ ’ਤੇ ਮੰਡੀਆਂ ਵਿਚ ਵਿਕੇਗੀ ਜਿਸ ਦਾ ਕਿਸਾਨਾਂ ਨੂੰ ਸਿੱਧੇ ਰੂਪ ਵਿਚ ਵਿੱਤੀ ਤੌਰ ’ਤੇ ਕਿਸਾਨਾਂ ਨੂੰ ਫ਼ਾਇਦਾ ਹੋਵੇਗਾ।

ਆੜ੍ਹਤੀਆਂ ਐਸੋਸ਼ੀਏਸ਼ਨ ਪੰਜਾਬ ਦੇ ਸੂਬਾ ਜਨਰਲ ਸਕੱਤਰ ਅਤੇ ਆੜ੍ਹਤੀਆਂ ਐਸੋਸੀਏਸ਼ਨ ਦੇ ਪ੍ਰਧਾਨ ਜਸਵਿੰਦਰ ਸਿੰਘ ਰਾਣਾ ਨੇ ਦਸਿਆ ਕਿ ਦੇਸ਼ ਦੀਆਂ ਕੁੱਝ ਵੱਡੀਆਂ ਨਾਮੀ ਫ਼ੂਡ ਪ੍ਰੋਸੈਸਿੰਗ ਕੰਪਨੀਆਂ ਨੇ ਕਪੂਰਥਲਾ, ਅੰਮ੍ਰਿਤਸਰ ਅਤੇ ਬਠਿੰਡਾ ਜ਼ਿਲ੍ਹੇ ਦੇ ਆੜ੍ਹਤੀਆਂ ਤੇ ਏਜੰਟਾਂ ਨੂੰ ਥੋਕ ਵਿਚ ਸਰਕਾਰੀ ਰੇਟ ਉਤੇ ਭਾਅ ਤੇ ਕਣਕ ਖ਼ਰੀਦਣ ਲਈ ਕਿਹਾ ਹੈ। ਉਨ੍ਹਾਂ ਦਸਿਆ ਕਿ ਕਿਸਾਨਾਂ ਨੂੰ ਇਸ ਵਾਰ ਕਣਕ ਦਾ 25 ਤੋਂ 30 ਰੁਪਏ ਪ੍ਰਤੀ ਕੁਇੰਟਲ ਵੱਧ ਭਾਅ ਮਿਲ ਸਕਦਾ ਹੈ। ਪੰਜਾਬ ਰੋਲਰ ਮਿੱਲਜ਼ ਐਸੋਸੀਏਸ਼ਨ ਦੇ ਪ੍ਰਧਾਨ ਨਰੇਸ਼ ਘਈ ਨੇ ਕਿਹਾ ਕਿ ਮਿਲ ਮਾਲਕ ਇਸ ਸਾਲ ਮੰਡੀਆਂ ’ਚੋਂ ਵਧੇਰੇ ਕਣਕ ਦੀ ਖ਼ਰੀਦ ਕਰਨਗੇ। ਘਈ ਨੇ ਸਰਕਾਰ ਤੋਂ ਮੰਗ ਕੀਤੀ ਕਿ ਜੇਕਰ ਸੂਬਾ ਸਰਕਾਰ ਪੇਂਡੂ ਵਿਕਾਸ ਫ਼ੰਡ ਅਤੇ ਮਾਰਕੀਟ ਫ਼ੀਸ ਨੂੰ ਦੂਸਰੇ ਸੂਬਿਆਂ ਦੇ ਬਰਾਬਰ ਕਰ ਦੇਵੇ ਤਾਂ ਪ੍ਰਾਈਵੇਟ ਕੰਪਨੀਆਂ ਖ਼ਰੀਦ ਵਿਚ ਹੋਰ ਉਤਸ਼ਾਹ ਦਿਖਾਉਣਗੀਆਂ। ਉਨ੍ਹਾਂ ਦਸਿਆ ਕਿ ਕੇਂਦਰ ਸਰਕਾਰ ਦੀ ਓਪਨ ਮਾਰਕੀਟ ਸੇਲ ਸਕੀਮ ਤਹਿਤ ਕਣਕ ਦੀ ਰਾਖਵੀਂ ਕੀਮਤ 2300 ਰੁਪਏ ਪ੍ਰਤੀ ਕੁਇੰਟਲ ਰੱਖੀ ਗਈ ਹੈ। ਪਤਾ ਲੱਗਾ ਹੈ ਕਿ ਕੇਂਦਰ ਸਰਕਾਰ ਨੇ ਇਸ ਵਾਰ ਦੂਸਰੇ ਕਈ ਸੂਬਿਆਂ ’ਚੋਂ ਕਣਕ ਦੀ ਖ਼ਰੀਦ ਦਾ ਟੀਚਾ ਵੀ ਵਧਾ ਦਿਤਾ ਹੈ।

(For more Punjabi news apart from Wheat prices will continue to increase, stay tuned to Rozana Spokesman)

 

Tags: wheat price

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Raja Warring ਦੇ Ludhiana ਤੋਂ ਚੋਣ ਲੜ੍ਹਨ ਬਾਰੇ ਆਹ ਕਾਂਗਰਸੀ ਵਿਧਾਇਕ ਨੇ ਨਵੀਂ ਗੱਲ ਹੀ ਕਹਿਤੀ

30 Apr 2024 3:36 PM

Khanna News: JCB ਮਸ਼ੀਨਾਂ ਲੈ ਕੇ ਆ ਗਏ Railway Officer, 300 ਘਰਾਂ ਦੇ ਰਸਤੇ ਕਰ ਦਿੱਤੇ ਬੰਦ | Latest News

30 Apr 2024 2:56 PM

Punjab BJP ਦਾ ਵੱਡਾ ਚਿਹਰਾ Congress 'ਚ ਹੋ ਰਿਹਾ ਸ਼ਾਮਿਲ, ਦੇਖੋ ਕੌਣ ਛੱਡ ਰਿਹਾ Party | LIVE

30 Apr 2024 1:20 PM

Big Breaking : ਦਲਵੀਰ ਗੋਲਡੀ ਦਾ ਕਾਂਗਰਸ ਤੋਂ ਟੁੱਟਿਆ ਦਿਲ! AAP ਜਾਂ BJP ਦੀ ਬੇੜੀ 'ਚ ਸਵਾਰ ਹੋਣ ਦੇ ਚਰਚੇ!

30 Apr 2024 12:30 PM

ਫਿਕਸ ਮੈਚ ਖੇਡ ਰਹੇ ਕਾਂਗਰਸੀ, ਅਕਾਲੀਆਂ ਨੂੰ ਬਠਿੰਡਾ ਤੋਂ ਜਿਤਾਉਣ ਲਈ ਰਾਜਾ ਵੜਿੰਗ ਨੂੰ ਲੁਧਿਆਣਾ ਭੇਜਿਆ'

30 Apr 2024 10:36 AM
Advertisement