ਕਿਸਾਨਾਂ ਨੇ ਭਿੰਡਰਕਲਾਂ ਦੇ ਦਫ਼ਤਰ ਵਿਖੇ ਲਾਇਆ ਧਰਨਾ
Published : Jun 12, 2018, 12:44 am IST
Updated : Jun 12, 2018, 12:44 am IST
SHARE ARTICLE
Farmers Protesting
Farmers Protesting

ਭਾਰਤੀ ਕਿਸਾਨ ਯੂਨੀਅਨ ਦੀ ਸੂਬਾ ਕਮੇਟੀ ਦੇ ਸੱਦੇ ਮੁਤਾਬਕ ਸਾਰੇ ਪੰਜਾਬ 'ਚ ਸਬ-ਡਵੀਜ਼ਨ/ਡਵੀਜ਼ਨ ਪੱਧਰ ਦੇ ਮਾਰੇ ਜਾ ਰਹੇ ਧਰਨਿਆਂ ਦੀ ਲੜੀ ਵਜੋਂ......

ਮੋਗਾ,: ਭਾਰਤੀ ਕਿਸਾਨ ਯੂਨੀਅਨ ਦੀ ਸੂਬਾ ਕਮੇਟੀ ਦੇ ਸੱਦੇ ਮੁਤਾਬਕ ਸਾਰੇ ਪੰਜਾਬ 'ਚ ਸਬ-ਡਵੀਜ਼ਨ/ਡਵੀਜ਼ਨ ਪੱਧਰ ਦੇ ਮਾਰੇ ਜਾ ਰਹੇ ਧਰਨਿਆਂ ਦੀ ਲੜੀ ਵਜੋਂ ਅੱਜ ਪਹਿਲੇ ਦਿਨ ਧਰਮਕੋਟ ਬਲਾਕ ਵਲੋਂ ਭਿੰਡਰਕਲਾਂ ਦੇ ਦਫ਼ਤਰ ਵਿਖੇ ਬਲਾਕ ਪ੍ਰਧਾਨ ਗੁਰਦੇਵ ਸਿੰਘ ਕਿਸ਼ਨਪੁਰਾ ਦੀ ਅਗਵਾਈ ਹੇਠ ਧਰਨਾ ਲਾਇਆ ਗਿਆ। 

ਇਸ ਮੌਕੇ ਵੱਖ-ਵੱਖ ਬੁਲਾਰਿਆਂ  ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਿੰਡਰਕਲਾਂ ਦੇ ਇਲਾਕੇ 'ਚ ਹਨੇਰੀ ਆਈ ਨੂੰ ਲਗਭਗ 7 ਦਿਨ ਹੋ ਗਏ ਹਨ ਤੇ ਦਰਜਨਾਂ ਪਿੰਡਾਂ ਦੀ ਟਿਊਬਵੈਲਾਂ ਦੀ ਸਪਲਾਈ ਅੱਜ ਤਕ ਚਾਲੂ Ñਨਹੀਂ ਹੋਈ ਜਿਸ ਕਰ ਕੇ ਲੋਕਾਂ ਦੀਆਂ ਪਨੀਰੀਆਂ, ਪੁਦੀਨਾ, ਮੱਕੀ ਅਤੇ ਸਬਜ਼ੀਆਂ ਆਦਿ ਸੁੱਕ ਸੜ ਰਹੀਆਂ ਹਨ। ਇਸ ਸਬੰਧੀ ਭਿੰਡਰਕਲਾਂ ਦੇ ਐਸ.ਡੀ.ਓ ਨੂੰ ਮਿਲੇ ਪਰ ਕੋਈ ਤਸੱਲੀਬਖਸ਼ ਜਵਾਬ ਨਹੀਂ ਦਿਤਾ ਗਿਆ।

ਕਿਸਾਨ ਆਗੂਆਂ ਨੇ ਦਸਿਆ ਕਿ ਪੰਜਾਬ ਸਰਕਾਰ ਨੇ ²ਫ਼ਰਮਾਨ ਜਾਰੀ ਕੀਤਾ ਹੈ ਕਿ ਝੋਨਾ 20 ਜੂਨ ਤੋਂ ਲਾਇਆ ਜਾਵੇ।  ਬੁਲਾਰਿਆਂ ਨੇ ਦਸਿਆ ਕਿ ਪਿਛਲੀ ਵਾਰ 15 ਜੂਨ ਨੂੰ ਲੱਗਾ ਝੋਨਾ ਸਰਕਾਰ ਖ਼ਰੀਦਣ ਨੂੰ ਤਿਆਰ ਨਹੀਂ ਸੀ। ਕਹਿੰਦੇ ਸਨ ਕਿ ਇਸ 'ਚ ਸਿੱਲ ਜ਼ਿਆਦਾ ਹੈ ਪਰ 20 ਜੂਨ ਤੋਂ ਲੱਗਿਆ ਝੋਨਾ ਕਿਥੋਂ ਸਮੇਂ ਸਿਰ ਪੱਕ ਜਾਵੇਗਾ। ਉਨ੍ਹਾਂ ਕਿਹਾ ਕਿ ਬਿਜਲੀ ਮਹਿਕਮੇ  ਨੂੰ ਚਾਹੀਦਾ ਹੈ

ਕਿ 16 ਘੰਟੇ ਬਿਜਲੀ ਖੇਤਰੀ ਮੋਟਰਾਂ ਨੂੰ ਚਾਲੂ ਕੀਤੀ ਜਾਵੇ ਨਹੀ ਤਾਂ ਕਿਸਾਨਾਂ ਨੂੰ ਅਗਲੇ ਸੰਘਰਸ਼ ਦੀ ਚੂੜੀ ਕੱਸਣ ਵਾਸਤੇ ਮਜਬੂਰ ਹੋਣਾ ਪਵੇਗਾ ਜਿਸ ਦੀ ਜਿੰਮੇਵਾਰ ਪੰਜਾਬ ਸਰਕਾਰ ਹੋਵੇਗੀ। ਇਸ ਮੌਕੇ ਗੁਰਚਰਨ ਸਿੰਘ, ਗੁਰਮੀਤ ਸਿੰਘ, ਗੁਰਜੰਟ ਸਿੰਘ, ਜਗਰੂਪ ਸਿੰਘ, ਚਮਕੌਰ ਸਿੰਘ, ਬਲਵੀਰ ਸਿੰਘ, ਸੁਰਜੀਤ ਸਿੰਘ, ਸੁਖਦੇਵ ਸਿੰਘ, ਬਲਵੰਤ ਸਿੰਘ, ਰਾਮ ਸਿੰਘ ਆਦਿ ਹਾਜ਼ਰ ਹੋਏ।

Location: India, Punjab, Moga

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM
Advertisement