ਐਮ.ਐਸ.ਪੀ. ਨੂੰ ਲੈ ਕੇ ਹਰਿਆਣਾ 'ਚ ਕਿਸਾਨਾਂ ਦਾ ਵੱਡਾ ਇਕੱਠ, ਨੈਸ਼ਨਲ ਹਾਈਵੇ ਕੀਤਾ ਜਾਮ

By : KOMALJEET

Published : Jun 12, 2023, 6:52 pm IST
Updated : Jun 12, 2023, 6:52 pm IST
SHARE ARTICLE
Farmers protest
Farmers protest

ਐਮ.ਐਸ.ਪੀ. ਤੈਅ ਕਰ ਕੇ ਵੀ ਉਸ 'ਤੇ ਖ੍ਰੀਦ ਨਾ ਕਰਨਾ ਸਪਸ਼ਟ ਕਰਦਾ ਹੈ ਕਿ ਸਰਕਾਰ ਬੇਈਮਾਨ ਹੈ : ਰਾਜੇਵਾਲ

ਅੰਨਦਾਤਾ ਸਰਕਾਰ ਦੀ ਇਹ ਦਮਨਕਾਰੀ ਨੀਤੀ ਬਰਦਾਸ਼ਤ ਨਹੀਂ ਕਰੇਗਾ : ਕਿਸਾਨ ਆਗੂ ਰਾਕੇਸ਼ ਟਿਕੈਤ

ਹਰਿਆਣਾ : ਕੁਰੂਕਸ਼ੇਤਰ 'ਚ ਕਿਸਾਨਾਂ ਅਤੇ ਸਰਕਾਰ ਵਿਚਾਲੇ ਗੱਲਬਾਤ ਨਾਕਾਮ ਹੋਣ ਤੋਂ ਬਾਅਦ ਹੁਣ ਕਿਸਾਨਾਂ ਨੇ ਪਿਪਲੀ ਨੇੜੇ ਜੰਮੂ-ਦਿੱਲੀ ਨੈਸ਼ਨਲ ਹਾਈਵੇ-44 'ਤੇ ਜਾਮ ਲਗਾ ਦਿਤਾ। ਕਿਸਾਨਾਂ ਨੇ ਪੁਲ ਅਤੇ ਸਰਵਿਸ ਰੋਡ ਨੂੰ ਬੰਦ ਕਰ ਦਿਤਾ ਹੈ ਅਤੇ ਧਰਨੇ 'ਤੇ ਬੈਠੇ ਹਨ। ਪੁਲਿਸ ਨੇ ਜਾਮ ਕਾਰਨ ਵਾਹਨਾਂ ਦੇ ਰੂਟ ਮੋੜ ਦਿਤੇ ਹਨ।

ਦਿੱਲੀ ਤੋਂ ਚੰਡੀਗੜ੍ਹ ਜਾਣ ਵਾਲੇ ਵਾਹਨਾਂ ਨੂੰ ਕੁਰੂਕਸ਼ੇਤਰ ਦੇ ਸੈਕਟਰ 2/3 ਕੱਟ ਤੋਂ ਬ੍ਰਹਮਸਰੋਵਰ ਰਾਹੀਂ ਨੈਸ਼ਨਲ ਹਾਈਵੇਅ 152-ਡੀ 'ਤੇ ਮੋੜਿਆ ਜਾ ਰਿਹਾ ਹੈ। ਚੰਡੀਗੜ੍ਹ ਤੋਂ ਦਿੱਲੀ ਆਉਣ ਵਾਲੇ ਵਾਹਨਾਂ ਨੂੰ ਸਾਹਾ ਕੱਟ ਪੁਲ ਹੇਠੋਂ ਲਾਡਵਾ ਰਾਹੀਂ ਦੌਸੜਕਾ , ਅਧੌਆ, ਬਾਬੈਨ ਰਾਹੀਂ ਅੱਗੇ ਭੇਜਿਆ ਜਾ ਰਿਹਾ ਹੈ।

ਇਸ ਤੋਂ ਪਹਿਲਾਂ ਕਿਸਾਨ ਆਗੂਆਂ ਨੇ ਕਿਹਾ ਕਿ ਪ੍ਰਸ਼ਾਸਨ ਨਾਲ ਦੋ ਵਾਰ ਗੱਲਬਾਤ ਹੋ ਚੁੱਕੀ ਹੈ। ਉਨ੍ਹਾਂ ਕਰਨਾਲ ਵਿਚ ਮੁੱਖ ਮੰਤਰੀ ਨਾਲ ਗੱਲ ਕਰਨ ਦਾ ਭਰੋਸਾ ਦਿਤਾ ਪਰ ਫਿਰ ਕਿਹਾ ਕਿ ਉਹ ਚਲੇ ਗਏ ਹਨ। ਇਸ ਤੋਂ ਸਾਫ਼ ਹੈ ਕਿ ਸਰਕਾਰ ਪੂਰੇ ਮਾਮਲੇ ਨੂੰ ਲੈ ਕੇ ਗੰਭੀਰ ਨਹੀਂ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਭਾਵੇਂ ਡੰਡਿਆਂ ਨਾਲ ਕੁੱਟਿਆ ਜਾਵੇ ਜਾਂ ਜੇਲ ਭੇਜਿਆ ਜਾਵੇ, ਹੁਣ ਹਾਈਵੇ ਜਾਮ ਕੀਤਾ ਜਾਵੇਗਾ।

ਜ਼ਿਕਰਯੋਗ ਹੈ ਕਿ ਕਿਸਾਨਾਂ ਵਲੋਂ  ਸੂਰਜਮੁਖੀ ਦੀ ਫ਼ਸਲ ਲਈ 'ਐਮ.ਐਸ.ਪੀ. ਲਿਆਉ-ਕਿਸਾਨ ਬਚਾਉ ਰੈਲੀ' ਕੀਤੀ ਗਈ। ਹਰਿਆਣਾ ਤੋਂ ਇਲਾਵਾ ਰਾਜਸਥਾਨ, ਪੰਜਾਬ, ਉਤਰਾਖੰਡ, ਹਿਮਾਚਲ ਪ੍ਰਦੇਸ਼ ਅਤੇ ਯੂ.ਪੀ. ਤੋਂ ਹਜ਼ਾਰਾਂ ਕਿਸਾਨ ਪਹੁੰਚੇ। 

ਅੰਨਦਾਤਾ ਸਰਕਾਰ ਦੀ ਇਹ ਦਮਨਕਾਰੀ ਨੀਤੀ ਬਰਦਾਸ਼ਤ ਨਹੀਂ ਕਰੇਗਾ : ਕਿਸਾਨ ਆਗੂ ਰਾਕੇਸ਼ ਟਿਕੈਤ

ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਦਸਿਆ ਕਿ ਪਿਪਲੀ ਅਨਾਜ ਮੰਡੀ 'ਚ ਐਮ.ਐਸ.ਪੀ. ਮਹਾਪੰਚਾਇਤ ਦੌਰਾਨ ਫ਼ੈਸਲਾ ਲਿਆ ਹੈ ਕਿ ਮੰਗਾਂ ਮੰਨੇ ਜਾਣ ਤਕ ਹਾਈਵੇਅ ਬੰਦ ਰਖਿਆ ਜਾਵੇਗਾ। ਸੂਬੇ ਦੀਆਂ ਸਾਰੀਆਂ ਕਿਸਾਨ ਇਕਾਈਆਂ ਅਗਲੇ ਫ਼ੈਸਲੇ ਤਕ ਇੰਤਜ਼ਾਰ ਕਰਨ। ਸਰਕਾਰ ਦੀ ਇਸ ਦਮਨਕਾਰੀ ਨੀਤੀ ਨੂੰ ਦੇਸ਼ ਦਾ ਅੰਨਦਾਤਾ ਬਰਦਾਸ਼ਤ ਨਹੀਂ ਕਰੇਗਾ।

ਸਾਰੀਆਂ ਫ਼ਸਲਾਂ ਤੋਂ ਐਮ.ਐਸ.ਪੀ. ਨੂੰ ਤੋੜਨ ਲਈ ਇਨ੍ਹਾਂ ਨੇ ਸ਼ੁਰੂਆਤ ਸੂਰਜਮੁਖੀ ਤੋਂ ਕੀਤੀ ਹੈ : ਅਰਸ਼ਦੀਪ ਸਿੰਘ ਚੜੂਨੀ

ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਦੇ ਪੁੱਤਰ ਅਰਸ਼ਦੀਪ ਸਿੰਘ ਚੜੂਨੀ ਨੇ ਕਿਹਾ ਕਿ ਸਾਰੀਆਂ ਫ਼ਸਲਾਂ ਤੋਂ ਐਮ.ਐਸ.ਪੀ. ਨੂੰ ਤੋੜਨ ਲਈ ਇਨ੍ਹਾਂ ਨੇ ਸ਼ੁਰੂਆਤ ਸੂਰਜਮੁਖੀ ਤੋਂ ਕੀਤੀ ਹੈ। ਉਨ੍ਹਾਂ ਦਸਿਆ ਕਿ ਮੰਡੀ ਵਿਚ ਮੱਕੀ ਦੀ ਫ਼ਸਲ ਪਈ ਹੈ ਜਿਸ ਦਾ ਘੱਟੋ ਘੱਟ ਮੁੱਲ 2100 ਰੁਪਏ ਤੈਅ ਕੀਤਾ ਗਿਆ ਸੀ ਪਰ ਮੱਕੀ ਦੀ ਸਾਫ਼-ਸੁਥਰੀ ਅਤੇ ਸੁੱਕੀ ਢੇਰੀ ਵੀ ਮਹਿਜ਼ 1780 ਰੁਪਏ ਦੀ ਹੀ ਵਿਕੀ ਹੈ। ਕਿਸਾਨ ਮੰਡੀਆਂ ਵਿਚ ਰੁਲ ਰਹੇ ਹਨ। ਅਰਸ਼ਦੀਪ ਸਿੰਘ ਨੇ ਦਸਿਆ ਕਿ ਸ਼ਾਹਬਾਦ ਵਿਖੇ ਮੰਡੀਆਂ ਵਿਚ ਪਈ ਸੂਰਜਮੁਖੀ ਦੀ ਫ਼ਸਲ ਦਾ ਮੀਂਹ ਕਾਰਨ ਨੁਕਸਾਨ ਹੋਇਆ ਹੈ, ਸਾਰੀ ਫ਼ਸਲ ਨਾਲੀਆਂ ਵਿਚ ਰੁੜ ਗਈ ਹੈ ਪਰ ਕੋਈ ਵੀ ਕਿਸਾਨਾਂ ਦੀ ਸਾਰ ਨਹੀਂ ਲੈ ਰਿਹਾ ਹੈ।

ਇਹ ਵੀ ਪੜ੍ਹੋ: ਖੇਤੀ ਦੇ ਨਾਲ-ਨਾਲ ਜੂਸ ਦੀ ਰੇਹੜੀ ਲਗਾ ਕੇ ਵਧੀਆ ਕਮਾਈ ਕਰ ਰਿਹੈ ਇਹ ਕਿਸਾਨ

ਹੁਣ ਤਕ ਦੇਸ਼ ਲਈ ਤਮਗ਼ੇ ਹੀ ਜਿੱਤਦੇ ਰਹੇ ਪਰ ਹੁਣ ਹੱਕੀ ਮੰਗਾਂ ਲਈ ਕਿਸਾਨਾਂ ਨਾਲ ਡਟ ਕੇ ਖੜਾਂਗੇ : ਪਹਿਲਵਾਨ ਬਜਰੰਗ ਪੂਨੀਆ

ਕਿਸਾਨੀ ਧਰਨੇ 'ਚ ਪਹੁੰਚੇ ਪਹਿਲਵਾਨ ਬਜਰੰਗ ਪੂਨੀਆ ਨੇ ਕਿਹਾ ਕਿ ਅਸੀਂ ਸਾਰੇ ਖਿਡਾਰੀ ਕਿਸਾਨਾਂ ਦੇ ਨਾਲ ਹਨ। ਸਾਨੂੰ ਬੋਲਣ ਦਾ ਜ਼ਿਆਦਾ ਚੱਜ ਨਹੀਂ ਹੈ ਕਿਉਂਕਿ ਹੁਣ ਤਕ ਅਸੀਂ ਸਿਰਫ਼ ਟ੍ਰੇਨਿੰਗ ਕੀਤੀ ਸੀ ਅਤੇ ਦੇਸ਼ ਲਈ ਤਮਗ਼ੇ ਜਿੱਤਦੇ ਰਹੇ। ਜਦੋਂ ਕਿਸਾਨਾਂ ਨੂੰ ਅਪਣੇ ਹੱਕਾਂ ਲਈ ਸੜਕਾਂ 'ਤੇ ਦੇਖਦੇ ਹਨ ਤਾ ਬਹੁਤ ਦੁੱਖ ਹੁੰਦਾ ਹੈ। ਅਸੀਂ ਸਾਰੇ ਇਕੱਠੇ ਹੋ ਕੇ ਹੱਕੀ ਮੰਗਾਂ ਲਈ ਆਵਾਜ਼ ਬੁਲੰਦ ਕਰਾਂਗੇ ਤਾਂ ਹੀ ਇਨਸਾਫ਼ ਮਿਲ ਸਕਦਾ ਹੈ। ਜੋ ਤਾਕਤ ਅਸੀਂ ਇਕੱਠੇ ਹੋ ਕੇ ਦਿਖਾ ਸਕਦੇ ਹਨ ਉਹ ਵੱਖ-ਵੱਖ ਹੋ ਕੇ ਨਹੀਂ ਦਿਖਾ ਸਕਦੇ।

ਐਮ.ਐਸ.ਪੀ. ਕਮੇਟੀ ਦੇ ਨਾਂਅ 'ਤੇ ਸਰਕਾਰ ਨੇ ਕਿਸਾਨਾਂ ਨਾਲ ਧੋਖਾ ਕੀਤਾ : ਮਨਜੀਤ ਰਾਏ

ਪੰਜਾਬ ਦੇ ਕਿਸਾਨ ਆਗੂ ਮਨਜੀਤ ਰਾਏ ਨੇ ਕਿਹਾ ਕਿ ਸਰਕਾਰ ਨੇ ਜਿੰਨੇ ਵੀ ਫ਼ੈਸਲੇ ਕੀਤੇ ਸਨ ਉਨ੍ਹਾਂ ਸਾਰਿਆਂ ਤੋਂ ਪਿਛੇ ਹਟੀ ਹੈ। ਸਰਕਾਰ ਨੇ ਕਿਸਾਨਾਂ ਨਾਲ ਕੋਰਾ ਝੂਠ ਬੋਲਿਆ ਹੈ। ਸਰਕਾਰ ਵਲੋਂ ਐਮ.ਐਸ.ਪੀ. ਲਈ ਬਣਾਈ ਕਮੇਟੀ ਨੇ ਅੱਜ ਤਕ ਕਿਸਾਨਾਂ ਲਈ ਕੋਈ ਕੰਮ ਨਹੀਂ ਕੀਤਾ ਹੈ। ਸਰਕਾਰ ਨੇ ਕਮੇਟੀ ਦੇ ਨਾਂਅ 'ਤੇ ਕਿਸਾਨਾਂ ਨਾਲ ਧੋਖਾ ਕੀਤਾ ਗਿਆ ਹੈ। ਉਨ੍ਹਾਂ ਦਸਿਆ ਕਿ ਸੂਰਜਮੁਖੀ ਦਾ ਤੈਅ ਮੁੱਲ 6400 ਰੁਪਏ ਹੈ ਜਦਕਿ ਵਿਕਰੀ 4200 ਤੋਂ 4800 ਰੁਪਏ ਤਕ ਹੋ ਰਹੀ ਹੈ।

ਐਮ.ਐਸ.ਪੀ. ਤੈਅ ਕਰ ਕੇ ਵੀ ਉਸ 'ਤੇ ਖ੍ਰੀਦ ਨਾ ਕਰਨਾ ਸਪਸ਼ਟ ਕਰਦਾ ਹੈ ਕਿ ਸਰਕਾਰ ਬੇਈਮਾਨ ਹੈ : ਰਾਜੇਵਾਲ

ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਨੀਅਤ ਸਾਫ਼ ਨਹੀਂ ਹੈ। ਐਮ.ਐਸ.ਪੀ. ਤੈਅ ਕਰ ਕੇ ਵੀ ਉਸ 'ਤੇ ਖ੍ਰੀਦ ਨਾ ਕਰਨਾ ਸਪਸ਼ਟ ਕਰਦਾ ਹੈ ਕਿ ਸਰਕਾਰ ਬੇਈਮਾਨ ਹੈ। ਇਸ ਮਾਮਲੇ ਵਿਚ ਸਰਕਾਰ ਬੇਨਕਾਬ ਹੋ ਗਈ ਹੈ ਕਿ ਜੋ ਵੀ ਉਹ ਕਰ ਰਹੀ ਹੈ ਉਹ ਮਹਿਜ਼ ਡਰਾਮਾ ਹੈ। ਸਾਡੀ ਮੰਗ ਹੈ ਕਿ ਐਮ.ਐਸ.ਪੀ. ਤੋਂ ਘੱਟ ਖ੍ਰੀਦ ਕਰਨ ਨੂੰ ਅਪਰਾਧ ਮੰਨਿਆ ਜਾਵੇ। ਇਸ ਲਈ ਕਾਨੂੰਨ ਬਣਨਾ ਚਾਹੀਦਾ ਹੈ ਜਿਸ ਤਹਿਤ ਅਜਿਹਾ ਕਰਨ ਵਾਲੇ ਵਿਰੁਧ ਪਰਚਾ ਦਰਜ ਹੋਵੇ। ਉਨ੍ਹਾਂ ਕਿਹਾ ਕਿ ਬੀ.ਜੇ.ਪੀ. ਦੀਆਂ ਨੀਤੀਆਂ ਹਮੇਸ਼ਾ ਤੋਂ ਕਿਸਾਨ ਵਿਰੋਧੀ ਰਹੀਆਂ ਹਨ।

 

Location: India, Haryana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement