ਝੋਨੇ ਦੀ ਪਰਾਲੀ ਦੀ ਸੰਭਾਲ ਦਾ ਮਸਲਾ ਅਜੇ ਵੀ ਬਰਕਰਾਰ, ਖੇਤਾਂ 'ਚ ਇਸ ਸਾਲ ਵੀ ਅੱਗਾਂ ਲੱਗਣਗੀਆਂ
Published : Aug 12, 2020, 9:38 am IST
Updated : Aug 12, 2020, 9:38 am IST
SHARE ARTICLE
Paddy Straw
Paddy Straw

ਝੋਨੇ ਦੀ ਪਰਾਲੀ ਦੀ ਸੰਭਾਲ ਦਾ ਕੋਈ ਠੋਸ ਤਰੀਕਾ ਨਾ ਨਿਕਲ ਸਕਣ ਕਾਰਨ ਇਸ ਸਾਲ ਵੀ ਪਰਾਲੀ ਨੂੰ ਅੱਗ ਲਗਾਉਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਬਚਿਆ ਲਗਦਾ।

ਚੰਡੀਗੜ੍ਹ (ਐਸ.ਐਸ. ਬਰਾੜ) : ਝੋਨੇ ਦੀ ਪਰਾਲੀ ਦੀ ਸੰਭਾਲ ਦਾ ਕੋਈ ਠੋਸ ਤਰੀਕਾ ਨਾ ਨਿਕਲ ਸਕਣ ਕਾਰਨ ਇਸ ਸਾਲ ਵੀ ਪਰਾਲੀ ਨੂੰ ਅੱਗ ਲਗਾਉਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਬਚਿਆ ਲਗਦਾ। ਇਸ ਸਬੰਧੀ ਕਿਸਾਨਾਂ ਅਤੇ ਕਿਸਾਨ ਯੂਨੀਅਨ ਆਗੂਆਂ ਨਾਲ ਗੱਲ ਹੋਈ ਤਾਂ ਉਨ੍ਹਾਂ ਕਿਹਾ ਕਿ ਇਸ ਦਾ ਇਕੋ-ਇਕ ਹੱਲ ਝੋਨੇ ਦੀ ਪਰਾਲੀ ਨਾਲ ਬਿਜਲੀ ਬਣਾਉਣਾ ਹੈ ਜਾਂ ਇਸ ਦੀ ਸੰਭਾਲ ਲਈ ਕਿਸਾਨ ਨੂੰ ਸੌ ਰੁਪਏ ਪ੍ਰਤੀ ਕੁਇੰਟਲ ਦੀ ਸਬਸਿਡੀ ਮਿਲੇ ਅਤੇ ਕਿਸਾਨ ਖ਼ੁਦ ਇਸ ਦੀ ਸੰਭਾਲ ਕਰੇਗਾ।

Paddy StrawPaddy Straw

ਕਿਸਾਨ ਯੂਨੀਅਨ ਆਗੂ ਸ. ਕੋਕਰੀ ਕਲਾਂ ਅਤੇ ਬਲਬੀਰ ਸਿੰਘ ਰਾਜੇਵਾਲ ਦਾ ਕਹਿਣਾ ਹੈ ਕਿ ਪਰਾਲੀ ਦੀ ਸੰਭਾਲ ਲਈ ਅਜੇ ਤਕ ਕੋਈ ਠੋਸ ਨਤੀਜਾ ਨਹੀਂ ਨਿਕਲਿਆ ਅਤੇ ਨਾ ਹੀ ਕੋਈ ਤਰੀਕਾ ਸਫ਼ਲ ਹੋਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਾਢੇ 14 ਲੱਖ ਕਿਸਾਨ ਪੰਜਾਬ 'ਚ ਖੇਤੀ ਕਰਦੇ ਹਨ ਅਤੇ ਸਰਕਾਰ ਨੇ ਪਿਛਲੇ ਸਾਲ ਤਕ 23500 ਮਸ਼ੀਨਾਂ ਮੁਹਈਆ ਕਰਵਾਈਆਂ ਸਨ। ਹਰ ਜ਼ਿਲ੍ਹੇ 'ਚ ਪਰਾਲੀ ਨਾਲ ਬਿਜਲੀ ਬਣਾਉਣ ਦੇ ਪਲਾਂਟ ਲਗਾਉਣ ਜਾਂ ਕਿਸਾਨਾਂ ਨੂੰ ਸਬਸਿਡੀ ਮਿਲੇ। ਇਸ ਨਾਲ ਹੀ ਪਰਾਲੀ ਨੂੰ ਅੱਗਾਂ ਲਗਾਉਣ ਦਾ ਸਿਲਸਿਲਾ ਬੰਦ ਹੋ ਸਕੇਗਾ।

Paddy StrawPaddy Straw

ਉਧਰ ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਇਸ ਦਾ ਇਕੋ-ਇਕ ਹੱਲ ਪਰਾਲੀ ਦੀ ਖਪਤ ਜ਼ਮੀਨ 'ਚ ਹੀ ਕਰਨਾ ਹੈ, ਪਰਾਲੀ ਦਾ ਮਲਚਰ ਮਸ਼ੀਨਾਂ ਨਾਲ ਖੇਤ 'ਚ ਕੁਤਰਾ ਕਰ ਕੇ ਜ਼ਮੀਨ 'ਚ ਰਲਾਇਆ ਜਾਵੇ। ਬਿਜਲੀ ਬਣਾਉਣ ਦਾ ਤਰੀਕਾ ਸਫ਼ਲ ਨਹੀਂ। ਖੇਤੀਬਾੜੀ ਮਹਿਕਮੇ ਦੇ ਸਕੱਤਰ ਕਾਹਨ ਸਿੰਘ ਪੰਨੂੰ ਦਾ ਕਹਿਣਾ ਹੈ ਕਿ ਪਰਾਲੀ ਨਾਲ ਬਣਾਈ ਬਿਜਲੀ 8 ਰੁਪਏ ਪ੍ਰਤੀ ਯੂਨਿਟ ਪੈਂਦੀ ਹੈ ਜਦਕਿ ਹੋਰ ਤਰੀਕੇ ਨਾਲ ਬਣੀ 4 ਰੁਪਏ ਦੇ ਨੇੜੇ ਮਿਲਦੀ ਹੈ। ਇਸ ਲਈ ਕਿਸਾਨ ਪਰਾਲੀ ਨੂੰ ਮਲਚਰ ਮਸ਼ੀਨਾਂ ਨਾਲ ਖੇਤਾਂ 'ਚ ਹੀ ਮਿਲਾਉਣ। ਇਸ ਨਾਲ ਪਰਾਲੀ ਦੀ ਸੰਭਾਲ ਵੀ ਹੋਵੇਗੀ ਅਤੇ ਇਸ ਤੋਂ ਖਾਦ ਵੀ ਬਣੇਗੀ।

Do not burn strawStraw

ਇਸ ਤੋਂ ਇਲਾਵਾ ਖੜ੍ਹੀ ਪਰਾਲੀ 'ਚ ਹੀ ਜ਼ੀਰੋ ਡਰਿੱਲ ਨਾਲ ਕਣਕ ਦੀ ਬਿਜਾਈ ਵੀ ਹੋ ਸਕਦੀ ਹੈ। ਕਿਸਾਨਾਂ ਨੂੰ ਮਸ਼ੀਨਾਂ ਵੱਡੀ ਪੱਧਰ 'ਤੇ ਦਿਤੀਆਂ ਹਨ ਅਤੇ ਹੋਰ ਦਿਤੀਆਂ ਜਾ ਰਹੀਆਂ ਹਨ। ਪੰਜਾਬ ਸਰਕਾਰ ਲਈ 1800 ਕਰੋੜ ਦੀ ਸਬਸਿਡੀ ਦੇਣਾ ਵੀ ਸੰਭਵ ਨਹੀਂ। ਪੰਜਾਬ ਸਰਕਾਰ ਨੇ ਪਿਛਲੇ ਦਿਨ ਸੁਪਰੀਮ ਕੋਰਟ 'ਚ ਵੀ ਸਪਸ਼ਟ ਕਰ ਦਿਤਾ ਹੈ ਕਿ ਸਰਕਾਰ ਪਾਸ ਸਬਸਿਡੀ ਦੇਣ ਲਈ ਪੈਸਾ ਉਪਲਬਧ ਨਹੀਂ ਹੈ।

Supreme CourtSupreme Court

ਦੂਜੇ ਪਾਸੇ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਮਲਚਰ ਮਸ਼ੀਨਾਂ ਨਾਲ ਖੇਤ 'ਚ ਕੁਤਰਾ ਕਰ ਕੇ ਰਲਾਈ ਗਈ ਪਰਾਲੀ ਵਾਲੇ ਖੇਤਾਂ 'ਚ ਜੰਮਦੀ ਕਣਕ ਨੂੰ ਹੀ ਸੁੰਡੀ ਪੈ ਜਾਂਦੀ ਹੈ। ਪਿਛਲੇ ਸਾਲ ਕਿਸਾਨਾਂ ਨੂੰ ਦੁਬਾਰਾ ਕਣਕ ਬੀਜਣੀ ਪਈ। ਜ਼ੀਰੋ ਡਰਿੱਲ ਨਾਲ ਬੀਜੀ ਕਣਕ ਬਾਰੇ  ਉਨ੍ਹਾਂ ਦਾ ਕਹਿਣਾ ਹੈ ਕਿ ਇਸ ਨਾਲ ਕਣਕ ਦਾ ਝਾੜ ਘੱਟ ਨਿਕਲਦਾ ਹੈ। ਸ. ਪੰਨੂੰ ਦਾ ਕਹਿਣਾ ਹੈ ਕਿ ਪਿਛਲੇ ਸਾਲ ਲਗਭਗ 60 ਫ਼ੀ ਸਦੀ ਕਿਸਾਨਾਂ ਨੇ ਪਰਾਲੀ ਨੂੰ ਬਿਨਾਂ ਅੱਗ ਲਗਾਏ ਕਣਕ ਦੀ ਬਿਜਾਈ ਕੀਤੀ।

Stubble burningStubble burning

ਇਸ ਸਾਲ ਹੋਰ ਮਸ਼ੀਨਾਂ ਦਿਤੀਆਂ ਜਾ ਰਹੀਆਂ ਹਨ। ਜਿਥੋਂ ਤਕ ਕਣਕ ਨੂੰ ਸੁੰਡੀ ਪੈਣ ਦਾ ਸਬੰਧ ਹੈ, ਸਾਰੇ ਪੰਜਾਬ 'ਚ ਸਿਰਫ਼ 1600 ਏਕੜ ਰਕਬੇ 'ਚ ਇਹ ਸ਼ਿਕਾਇਤ ਆਈ, ਸਪਰੇਅ ਕਰ ਕੇ ਸੁੰਡੀ ਨੂੰ ਖ਼ਤਮ ਕੀਤਾ ਜਾ ਸਕਦਾ ਹੈ। ਉੁਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਜ਼ੀਰੋ ਡਰਿੱਲ ਨਾਲ ਝੋਨੇ ਦੀ ਖੜ੍ਹੀ ਪਰਾਲੀ 'ਚ ਕਣਕ ਦੀ ਬਿਜਾਈ ਵੀ ਸਫ਼ਲ ਹੈ। ਝਾੜ ਵੀ ਪੂਰਾ ਨਿਕਲਦਾ ਹੈ। ਕਿਸਾਨਾਂ ਨੂੰ ਅੱਗ ਲਗਾਉਣ ਦੇ ਪੁਰਾਣੇ ਢੰਗ ਛੱਡ ਕੇ ਇਹ ਤਕਨੀਕਾਂ ਅਪਣਾਉਣੀਆਂ ਚਾਹਦੀਆਂ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਇੱਕ ਹੋਰ ਕੁੜੀ ਨੇ ਮੁੰਡੇ ਨੂੰ ਲਗਾਇਆ ਅੱਧੇ ਕਰੋੜ ਦਾ ਚੂਨਾ, ਕੈਨੇਡਾ ਜਾ ਕੇ ਘਰਵਾਲਾ ਛੱਡ Cousin ਨਾਲ਼ ਰਹਿਣਾ ਕੀਤਾ ਸ਼ੁਰੂ !

20 Sep 2025 3:15 PM

Sohana Hospital Child Swap Case Punjab : Child ਬਦਲਿਆ ਮਾਮਲੇ 'ਚ DNA Report ਆ ਗਈ ਸਾਹਮਣੇ

20 Sep 2025 3:14 PM

ਪ੍ਰਵਾਸੀਆਂ ਨੂੰ ਵਸਾਇਆ ਸਰਕਾਰਾਂ ਨੇ? Ravinder bassi advocate On Punjab Boycott Migrants|Parvasi Virodh

19 Sep 2025 3:26 PM

Punjab Bathinda: Explosion In Jida Village| Army officers Visit | Blast Investigation |Forensic Team

19 Sep 2025 3:25 PM

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM
Advertisement