
ਕਿਹਾ-ਕੌਣ ਕਰੇਗਾ ਕਿਸਾਨਾਂ ਨਾਲ ਮੀਟਿੰਗ ਨਹੀਂ ਕੀਤਾ ਗਿਆ ਸਪੱਸ਼ਟ
ਫਿਰੋਜ਼ਪੁਰ: ਫਿਰੋਜ਼ਪੁਰ ਵਿਚ ਬਸਤੀ ਟੈਂਕਾਂ ਵਾਲੀ ਵਿਖੇ ਰੇਲਵੇ ਟ੍ਰੈਕ 'ਤੇ ਲੱਗੇ ਪੱਕੇ ਮੋਰਚੇ ਤੋਂ ਬੋਲਦਿਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਨੇ ਦਿੱਲੀ ਮੀਟਿੰਗ ਵਿਚ ਜਾਣ ਤੋਂ ਸਾਫ਼ ਇਨਕਾਰ ਕਰ ਦਿੱਤਾ।
Farmers protest
ਉਨ੍ਹਾਂ ਐਲਾਨ ਕਰਦਿਆਂ ਆਖਿਆ ਕਿ ਉਨ੍ਹਾਂ ਦੀ ਜਥੇਬੰਦੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਇਸ ਮੀਟਿੰਗ ਵਿਚ ਨਹੀਂ ਜਾਵੇਗੀ ਕਿਉਂਕਿ ਇਸ ਸੱਦਾ ਪੱਤਰ ਵਿਚ ਇਹ ਸਪੱਸ਼ਟ ਨਹੀਂ ਹੈ
satnam singh pannu
ਕਿ ਕਿਸਾਨਾਂ ਨਾਲ ਕੌਣ ਮੀਟਿੰਗ ਕਰੇਗਾ ਜਦਕਿ ਕਿਸਾਨਾਂ ਵੱਲੋਂ ਪੀਐਮ ਵੱਲੋਂ ਮੀਟਿੰਗ ਲਏ ਜਾਣ ਦੀ ਮੰਗ ਕੀਤੀ ਗਈ ਸੀ। ਇਸ ਦੇ ਨਾਲ ਹੀ ਉਨ੍ਹਾਂ ਬਹੁਤ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਸੱਦਾ ਪੱਤਰ ਨਾ ਭੇਜੇ ਜਾਣ 'ਤੇ ਵੀ ਇਤਰਾਜ਼ ਜਤਾਇਆ
Farmers Protest
ਕਿਉਂਕਿ ਇਸ ਮੀਟਿੰਗ ਵਿਚ ਸਿਰਫ਼ 29 ਜਥੇਬੰਦੀਆਂ ਨੂੰ ਹੀ ਸ਼ਾਮਲ ਹੋਣ ਲਈ ਬੁਲਾਇਆ ਗਿਆ ਹੈ। ਦੱਸ ਦਈਏ ਕਿ ਬਸਤੀ ਟੈਂਕਾਂ ਵਾਲੀ ਰੇਲਵੇ ਟ੍ਰੈਕ 'ਤੇ ਲੱਗਿਆ ਕਿਸਾਨਾਂ ਦਾ ਧਰਨਾ 19ਵੇਂ ਦਿਨ ਵਿਚ ਦਾਖ਼ਲ ਹੋ ਚੁੱਕਿਆ ਅਤੇ ਦਿਨ ਪ੍ਰਤੀ ਦਿਨ ਕਿਸਾਨਾਂ ਦਾ ਜੋਸ਼ ਹੋਰ ਜ਼ਿਆਦਾ ਵਧਦਾ ਜਾ ਰਿਹਾ।