
ਕੇਂਦਰ ਸਰਕਾਰ ਨੇ ਪੀਐਮ ਕਿਸਾਨ ਸਨਮਾਨ ਨਿਧੀ ਯੋਜਨਾ ਦੇ ਤਹਿਤ 2,000 ਰੁਪਏ ਦੀ ਰਕਮ 9.13 ਕਰੋੜ ਕਿਸਾਨ ਪਰਿਵਾਰਾਂ ਦੇ ਖਾਤਿਆਂ ਵਿਚ ਟ੍ਰਾਂਸਫਰ ਕੀਤੀ ਹੈ।
ਨਵੀਂ ਦਿੱਲੀ: ਲੌਕਡਾਊਨ ਦੇ ਚਲਦਿਆਂ ਪ੍ਰਭਾਵਿਤ ਹੋਏ ਦੇਸ਼ ਭਰ ਦੇ ਕਿਸਾਨਾਂ ਨੂੰ ਰਾਹਤ ਦੇਣ ਲਈ ਕੇਂਦਰ ਸਰਕਾਰ ਨੇ ਪੀਐਮ ਕਿਸਾਨ ਸਨਮਾਨ ਨਿਧੀ ਯੋਜਨਾ (Pradhan Mantri Kisan Samman Nidhi) ਦੇ ਤਹਿਤ 2,000 ਰੁਪਏ ਦੀ ਰਕਮ 9.13 ਕਰੋੜ ਕਿਸਾਨ ਪਰਿਵਾਰਾਂ ਦੇ ਖਾਤਿਆਂ ਵਿਚ ਟ੍ਰਾਂਸਫਰ ਕੀਤੀ ਹੈ।
Photo
ਕਿਸਾਨਾਂ ਨੂੰ ਦਿੱਤੀ ਗਈ ਇਸ ਮਦਦ ਦੇ ਤਹਿਤ ਸਰਕਾਰ ਵੱਲੋਂ ਹੁਣ ਤੱਕ 18,253 ਕਰੋੜ ਰੁਪਏ ਦੀ ਰਕਮ ਜਾਰੀ ਕੀਤੀ ਜਾ ਚੁੱਕੀ ਹੈ। ਜੇਕਰ ਤੁਸੀਂ ਵੀ ਅਜਿਹੇ ਕਿਸਾਨ ਹੋ, ਜਿਨ੍ਹਾਂ ਨੇ ਪੀਐਮ ਕਿਸਾਨ ਯੋਜਨਾ ਦੇ ਤਹਿਤ ਰਜਿਸਟਰੇਸ਼ਨ ਕਰਵਾਈ ਸੀ ਪਰ ਹੁਣ ਤੱਕ 2,000 ਰੁਪਏ ਦੀ ਰਕਮ ਖਾਤੇ ਵਿਚ ਨਹੀਂ ਆਈ ਹੈ ਤਾਂ ਤੁਸੀਂ ਫੋਨ ਕਰ ਕੇ ਇਸ ਸਬੰਧੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ।
Photo
ਜੇਕਰ ਤੁਹਾਡੇ ਖਾਤੇ ਵਿਚ ਪੀਐਮ ਕਿਸਾਨ ਸਨਮਾਨ ਨਿਧੀ ਯੋਜਨਾ ਦੀ ਕਿਸ਼ਤ ਨਹੀਂ ਆਈ ਹੈ ਤਾਂ ਤੁਹਾਨੂੰ ਅਪਣੇ ਪਿੰਡ ਦੇ ਅਕਾਂਊਟੈਂਟ (Accountant) ਨਾਲ ਗੱਲ ਕਰਨੀ ਚਾਹੀਦੀ ਹੈ ਜਾਂ ਫਿਰ ਜ਼ਿਲ੍ਹਾ ਖੇਤੀਬਾੜੀ ਅਧਿਕਾਰੀ ਨਾਲ ਸੰਪਰਕ ਕਰਨਾ ਚਾਹੀਦਾ ਹੈ। ਇਸ ਤੋਂ ਬਾਅਦ ਵੀ ਜੇਕਰ ਰਕਮ ਤੁਹਾਡੇ ਖਾਤੇ ਵਿਚ ਟ੍ਰਾਂਸਫਰ ਨਹੀਂ ਹੁੰਦੀ ਹੈ ਤਾਂ ਫਿਰ ਤੁਸੀਂ ਸਿੱਧਾ ਕੇਂਦਰੀ ਖੇਤੀਬਾੜੀ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਹੈਲਪਲਾਈਨ ਨੰਬਰਾਂ 'ਤੇ ਵੀ ਸੰਪਰਕ ਕਰ ਸਕਦੇ ਹੋ।
Photo
ਪੀਐਮ ਕਿਸਾਨ ਹੈਲਪਲਾਈਨ ਨੰਬਰ
ਪੀਐਮ ਕਿਸਾਨ ਹੈਲਪਲਾਈਨ-155261
ਪੀਐਮ ਕਿਸਾਨ ਟੌਲ ਫਰੀ-1800115526
ਲੈਂਡ ਲਾਈਨ ਨੰਬਰ-011-23381092, 23382401
Photo
ਇਸ ਤੋਂ ਇਲਾਵਾ ਜੇਕਰ ਤੁਸੀਂ ਇੰਟਰਨੈੱਟ ਦੀ ਵਰਤੋਂ ਕਰਨਾ ਜਾਣਦੇ ਹੋ ਤਾਂ ਫਿਰ pmkisan-ict@gov.in 'ਤੇ ਈ-ਮੇਲ ਵੀ ਕਰ ਸਕਦੇ ਹੋ। ਇਸ ਤੋਂ ਪਹਿਲਾਂ ਤੁਹਾਨੂੰ ਇਕ ਵਾਰ ਪੀਐਮ ਕਿਸਾਨ ਯੋਜਨਾ ਦੀ ਲਿਸਟ ਵਿਚ ਅਪਣਾ ਨਾਮ ਵੀ ਚੈੱਕ ਕਰ ਲੈਣਾ ਚਾਹੀਦਾ ਹੈ।
ਇਸ ਦੀ ਪ੍ਰਕਿਰਿਆ ਹੈ-
-ਸਭ ਤੋਂ ਪਹਿਲਾਂ pmkisan.gov.in/ ਵੈੱਬਸਾਈਟ 'ਤੇ ਜਾਓ।
-ਪੇਜ ਖੁੱਲ੍ਹਣ 'ਤੇ ਤੁਹਾਨੂੰ ਦਿੱਤੇ ਗਏ ਵਿਕਲਪਾਂ ਵਿਚੋਂ ‘Farmer’s Corner’ ਦਾ ਵਿਕਲਪ ਚੁਣਨਾ ਹੋਵੇਗਾ।
Photo
-ਇਸ ਤੋਂ ਬਾਅਦ ‘beneficiary list’ 'ਤੇ ਕਲਿੱਕ ਕਰਨਾ ਹੋਵੇਗਾ।
-ਹੁਣ ਤੁਹਾਨੂੰ ਅਪਣੇ ਸੂਬੇ, ਜ਼ਿਲ੍ਹਾ, ਉਪ-ਜ਼ਿਲ੍ਹਾ, ਬਲਾਕ ਅਤੇ ਪਿੰਡ ਦੀ ਜਾਣਕਾਰੀ ਦਰਜ ਕਰਵਾਉਣੀ ਹੋਵੇਗੀ।
-ਇਸ ਨੂੰ ਭਰਨ ਤੋਂ ਬਾਅਦ Get Report 'ਤੇ ਕਲਿੱਕ ਕਰੋ ਅਤੇ ਤੁਹਾਡੇ ਸਾਹਮਣੇ ਪੂਰੀ ਲਿਸਟ ਆ ਜਾਵੇਗੀ।