
ਲੌਕਡਾਊਨ ਦੇ ਕਾਰਨ ਮਜ਼ਦੂਰਾਂ ਦੀ ਘਾਟ ਹੋਣ ਕਰਕੇ ਸਰਕਾਰ ਵੱਲੋਂ ਇਸ ਸਾਲ 10 ਜੂਨ ਤੋਂ ਝੋਨੇ ਦੀ ਲਵਾਈ ਦਾ ਫੈਸਲਾ ਕੀਤਾ ਹੈ
ਚੰਡੀਗੜ੍ਹ : ਲੌਕਡਾਊਨ ਦੇ ਕਾਰਨ ਮਜ਼ਦੂਰਾਂ ਦੀ ਘਾਟ ਹੋਣ ਕਰਕੇ ਸਰਕਾਰ ਵੱਲੋਂ ਇਸ ਸਾਲ 10 ਜੂਨ ਤੋਂ ਝੋਨੇ ਦੀ ਲਵਾਈ ਦਾ ਫੈਸਲਾ ਕੀਤਾ ਹੈ ਪਰ ਇਸ ਨਾਲ ਕਿਸਾਨ ਸਹਿਮਤ ਨਹੀਂ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਪਹਿਲੀ ਜੂਨ ਤੋਂ ਹੀ ਝੋਨੀ ਦੀ ਲਵਾਈ ਦੀ ਇਜਾਜ਼ਤ ਦੇਵੇ। ਇਸ ਲਈ ਭਾਰਤੀ ਕਿਸਾਨ ਯੂਨੀਅਨ ਦੇ ਲੱਖੋਵਾਲ ਨੇ 14 ਮਈ ਨੂੰ ਇਸ ਸਬੰਧ ਵਿਚ ਪੰਜਾਬ ਭਰ ਵਿਚ ਧਰਨੇ ਦੇਣ ਦਾ ਐਲਾਨ ਕੀਤਾ ਹੈ। ਕਿਸਾਨ ਯੂਨੀਅਨ ਵੱਲੋਂ ਸਰਕਾਰ ਨੂੰ ਅਲਟੀਮੇਟਮ ਦਿੱਤਾ ਗਿਆ ਹੈ।
photo
ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਨੇ 10 ਮਈ ਤੋਂ ਪਨੀਰੀ ਲਈ ਬਿਜਲੀ ਦੀ ਸਪਲਾਈ ਨਿਰੰਤਰ ਨਾ ਦਿੱਤੀ ਤਾਂ ਉਹ 14 ਮਈ ਤੋਂ ਪੂਰੇ ਪੰਜਾਬ ਵਿਚ ਜ਼ਿਲ੍ਹਾ ਡਿਪਟੀ ਕਮੀਸ਼ਨਰ, ਐਸਡੀਐਮ ਦਫ਼ਤਰ ਵਿਚ ਕਿਸਾਨ ਭੇਜ ਕੇ ਮੰਗ ਪੱਤਰ ਦੇਣਗੇ। ਇਸੇ ਦੌਰਾਨ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ ਤੇ ਸੂਬਾ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਇੱਕ ਜੂਨ ਤੋਂ ਝੋਨਾ ਲਵਾਈ ਦੀ ਇਜਾਜ਼ਤ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਵਰ੍ਹੇ ਇਹ ਤਾਰੀਖ 13 ਜੂਨ ਸੀ।
file
ਉਨ੍ਹਾਂ ਕਿਹਾ ਕਿ ਸਮਾਜਿਕ ਦੂਰੀ ਰੱਖ ਕੇ ਕੰਮ ਹੌਲੀ ਹੁੰਦਾ ਹੈ। ਦੂਸਰਾ ਪਰਵਾਸੀ ਮਜ਼ਦੂਰਾਂ ਦੀ ਘਾਟ ਵੱਡੀ ਸਮੱਸਿਆ ਪੈਦਾ ਕਰੇਗੀ ਜਿਸ ਕਰਕੇ ਸਰਕਾਰ ਇਸ ਫੈਸਲੇ ਨੂੰ ਮੁੜ ਵਿਚਾਰੇ ਤੇ ਝੋਨਾ ਲਾਉਣ ਦੀ ਅਗਾਊਂ ਇਜਾਜ਼ਤ ਦੇਵੇ। ਕੌਮੀ ਕਿਸਾਨ ਆਗੂ ਸਤਨਾਮ ਸਿੰਘ ਬਹਿਰੂ ਨੇ ਵੀ ਸਰਕਾਰ ਵੱਲੋਂ ਮਿਥੀ ਗਈ ਤਾਰੀਖ ਨਾਲ ਅਸਹਿਮਤੀ ਜ਼ਾਹਰ ਕੀਤੀ ਹੈ। ਉਧਰ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਸਰਕਾਰ ਵੱਲੋਂ 10 ਜੂਨ ਤੋਂ ਝੋਨੇ ਦੀ ਲਵਾਈ ਦਾ ਫ਼ੈਸਲਾ ਉਚਿਤ ਨਹੀਂ ਹੈ।
photo
ਦੱਸ ਦੱਈਏ ਕਿ ਇਸ ਬਾਰੇ ਲੌਕਡਾਊਨ ਕਰਕੇ ਝੋਨਾ ਲਾਉਂਣ ਵਾਲੇ ਮਜ਼ਦੂਰਾਂ ਦੀ ਘਾਟ ਰਹੇਗੀ ਅਤੇ ਕੁਝ ਪਾਬੰਦੀਆਂ ਵੀ ਹੋਣਗੀਆਂ। ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਕਿਸਾਨ ਝੋਨੇ ਦੀ ਸਿੱਧੀ ਬਿਜਾਈ ਲਈ ਮਨ ਬਣਾਈ ਬੈਠੇ ਹਨ। ਜਿਹੜੀ ਕਿ ਬੀਜਣ ਤੋਂ ਪੱਕਣ ਤੱਕ 110 ਤੋਂ ਲੈ ਕੇ 120 ਦਿਨ ਦਾ ਸਮਾਂ ਲਵੇਗੀ। ਰਾਜੇਵਾਲ ਵੱਲੋਂ ਮੰਗ ਕੀਤੀ ਗਈ ਹੈ ਕਿ ਸਰਕਾਰ ਝੋਨੇ ਦੀ ਸਿੱਧੀ ਬਿਜਾਈ 20 ਜੂਨ ਤੋਂ ਸ਼ੁਰੂ ਕਰਵਾਏ।
file
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।