ਸ਼ਹਿਤੂਤ ਦੀ ਸੁਚੱਜੀ ਖੇਤੀ, ਪੜ੍ਹੋ ਪੂਰੀ ਜਾਣਕਾਰੀ 
Published : Aug 13, 2020, 2:43 pm IST
Updated : Aug 13, 2020, 2:43 pm IST
SHARE ARTICLE
Mo mulberry cultivation
Mo mulberry cultivation

ਸ਼ਹਿਤੂਤ ਦੇ ਰੁੱਖ ਦਾ ਬੋਟੈਨੀਕਲ ਨਾਮ ਮੋਰੱਸ ਐਲਬਾ ਹੈ। ਸ਼ਹਿਤੂਤ ਦੇ ਪੱਤਿਆਂ ਦੀ ਮੁੱਖ ਵਰਤੋਂ ਰੇਸ਼ੇ ਦੇ ਕੀੜੇ ਦੀ ਖੁਰਾਕ ਦੇ ਤੌਰ 'ਤੇ ਕੀਤੀ ਜਾਂਦੀ ਹੈ।

ਸ਼ਹਿਤੂਤ ਦੇ ਰੁੱਖ ਦਾ ਬੋਟੈਨੀਕਲ ਨਾਮ ਮੋਰੱਸ ਐਲਬਾ ਹੈ। ਸ਼ਹਿਤੂਤ ਦੇ ਪੱਤਿਆਂ ਦੀ ਮੁੱਖ ਵਰਤੋਂ ਰੇਸ਼ੇ ਦੇ ਕੀੜੇ ਦੀ ਖੁਰਾਕ ਦੇ ਤੌਰ 'ਤੇ ਕੀਤੀ ਜਾਂਦੀ ਹੈ। ਸ਼ਹਿਤੂਤ ਤੋਂ ਬਹੁਤ ਸਾਰੀਆਂ ਦਵਾਈਆਂ ਜਿਵੇਂ ਕਿ ਬਲੱਡ ਟੋਨਿਕ, ਚੱਕਰ ਆਉਣ, ਕਬਜ਼, ਕੰਨਾਂ ਦੀ ਬਿਮਾਰੀ, ਪਿਛਾਬ ਦੀ ਬਿਮਾਰੀ ਆਦਿ ਦੇ ਇਲਾਜ ਲਈ ਵਰਤੀਆਂ ਜਾਂਦੀਆਂ ਹਨ। ਇਸਦੀ ਵਰਤੋਂ ਫਲਾਂ ਦੇ ਜੂਸ ਲਈ ਵੀ ਕੀਤੀ ਜਾਂਦੀ ਹੈ, ਜੋ ਕਿ ਕੋਰੀਆ, ਜਪਾਨ ਅਤੇ ਚੀਨ ਵਿੱਚ ਬਹੁਤ ਪ੍ਰਸਿੱਧ ਹੈ। ਇਹ ਇੱਕ ਸਦਾਬਹਾਰ ਪੌਦਾ ਹੈ, ਜਿਸ ਦਾ ਔਸਤਨ ਕੱਦ 40-60 ਫੁੱਟ ਹੁੰਦਾ ਹੈ। ਇਸਦੇ ਫੁੱਲਾਂ ਦੇ ਨਾਲ-ਨਾਲ ਹੀ ਜਾਮਣੀ-ਕਾਲੇ ਰੰਗ ਦੇ ਫਲ ਹੁੰਦੇ ਹਨ। ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਪੱਛਮੀ ਬੰਗਾਲ, ਕਰਨਾਟਕ, ਆਂਧਰਾ ਪ੍ਰਦੇਸ਼ ਅਤੇ ਤਾਮਿਲਨਾਡੂ ਸ਼ਹਿਤੂਤ ਉਗਾਉਣ ਵਾਲੇ ਮੁੱਖ ਪ੍ਰਾਂਤ ਹਨ।

Mo mulberry cultivationMo mulberry cultivation

ਮਿੱਟੀ - ਇਸਦੀ ਖੇਤੀ ਬਹੁਤ ਤਰ੍ਹਾਂ ਦੀ ਮਿੱਟੀ ਜਿਵੇਂ ਕਿ ਦੋਮਟ ਤੋਂ ਚੀਕਣੀ, ਸੰਘਣੀ ਉਪਜਾਊ ਤੋਂ ਪੱਧਰੀ ਮਿੱਟੀ, ਜਿਸਦਾ ਨਿਕਾਸ ਪ੍ਰਬੰਧ ਵਧੀਆ ਹੋਵੇ ਅਤੇ ਪਾਣੀ ਸੰਭਾਲਣ ਦੀ ਵਧੀਆ ਸਮਰੱਥਾ ਹੋਵੇ, ਵਿੱਚ ਕੀਤੀ ਜਾ ਸਕਦੀ ਹੈ। ਇਸਦੇ ਵਧੀਆ ਵਿਕਾਸ ਲਈ ਮਿੱਟੀ ਦਾ pH 6.2-6.8 ਹੋਣਾ ਚਾਹੀਦਾ ਹੈ।

ਖੇਤ ਦੀ ਤਿਆਰੀ - ਸ਼ਹਿਤੂਤ ਦੀ ਖੇਤੀ ਲਈ ਵਧੀਆ ਤਰੀਕੇ ਨਾਲ ਤਿਆਰ ਮਿੱਟੀ ਦੀ ਲੋੜ ਹੁੰਦੀ ਹੈ। ਸਭ ਤੋਂ ਪਹਿਲਾਂ ਖੇਤ ਵਿੱਚੋਂ ਨਦੀਨਾਂ ਅਤੇ ਪੱਧਰਾ ਨੂੰ ਕੱਢ ਦਿਓ ਅਤੇ ਫਿਰ ਮਿੱਟੀ ਨੂੰ ਸਹੀ ਪੱਧਰ ਕਰਨ ਲਈ ਡੂੰਘਾਈ ਨਾਲ ਵਾਹੋ।

ਬਿਜਾਈ ਦਾ ਸਮਾਂ - ਸ਼ਹਿਤੂਤ ਦੀ ਬਿਜਾਈ ਆਮ ਤੌਰ 'ਤੇ ਜੁਲਾਈ - ਅਗਸਤ ਮਹੀਨੇ ਵਿੱਚ ਕੀਤੀ ਜਾਂਦੀ ਹੈ। ਇਸਦੀ ਬਿਜਾਈ ਲਈ ਜੂਨ - ਜੁਲਾਈ ਮਹੀਨੇ ਵਿੱਚ ਵਧੀਆ ਢੰਗ ਨਾਲ ਨਰਸਰੀ ਤਿਆਰ ਕਰੋ।

Mo mulberry cultivationMo mulberry cultivation

ਫਾਸਲਾ - ਪੌਦਿਆਂ ਵਿੱਚਲਾ ਫਾਸਲਾ 90x90 ਸੈ.ਮੀ. ਰੱਖੋ।
ਬੀਜ ਦੀ ਗਹਿਰਾਈ - ਟੋਏ ਵਿੱਚ 60 ਸੈ.ਮੀ. ਦੀ ਡੂੰਘਾਈ 'ਤੇ ਬਿਜਾਈ ਕਰਨੀ ਚਾਹੀਦੀ ਹੈ।
ਬੀਜ ਦੀ ਮਾਤਰਾ - ਇੱਕ ਏਕੜ ਲਈ 4 ਕਿਲੋ ਬੀਜਾਂ ਦੀ ਵਰਤੋਂ ਕਰੋ।

Mo mulberry cultivationMo mulberry cultivation

ਬੀਜ ਦੀ ਸੋਧ - ਸਭ ਤੋਂ ਪਹਿਲਾਂ ਬੀਜਾਂ ਨੂੰ 90 ਦਿਨ ਲਈ ਠੰਡੀ ਜਗ੍ਹਾ 'ਤੇ ਸਟੋਰ ਕਰੋ। ਫਿਰ ਬੀਜਾਂ ਨੂੰ 90 ਦਿਨ ਬਾਅਦ 4 ਦਿਨ ਲਈ ਪਾਣੀ ਵਿੱਚ ਡੋਬੋ ਅਤੇ 2 ਦਿਨ ਬਾਅਦ ਪਾਣੀ ਬਦਲੋ। ਫਿਰ ਬੀਜਾਂ ਵਿੱਚ ਨਮੀ ਬਰਕਰਾਰ ਰੱਖਣ ਲਈ ਪੇਪਰ ਟਾਵਲ ਵਿੱਚ ਰੱਖੋ। ਜਦੋਂ ਬੀਜ ਪੁੰਗਰਨਾ ਸ਼ੁਰੂ ਹੋ ਜਾਣ ਤਾਂ ਨਰਸਰੀ ਬੈੱਡਾਂ 'ਤੇ ਬੀਜ ਦਿਓ।
ਖਾਦਾਂ - 8 ਮਿਲੀਅਨ ਟਨ ਪ੍ਰਤੀ ਏਕੜ ਪ੍ਰਤੀ ਸਾਲ ਰੂੜੀ ਦੀ ਖਾਦ ਦੋ ਬਰਾਬਰ ਹਿੱਸਿਆਂ ਵਿੱਚ ਪਾਓ ਅਤੇ ਮਿੱਟੀ ਵਿੱਚ ਚੰਗੀ ਤਰ੍ਹਾਂ ਮਿਲਾਓ। ਰੂੜੀ ਦੀ ਖਾਦ ਦੇ ਨਾਲ-ਨਾਲ V-1 ਕਿਸਮ ਲਈ ਨਾਈਟ੍ਰੋਜਨ 145 ਕਿਲੋ, ਫਾਸਫੋਰਸ 100 ਅਤੇ ਪੋਟਾਸ਼ੀਅਮ 62 ਕਿਲੋ ਪ੍ਰਤੀ ਏਕੜ ਪ੍ਰਤੀ ਸਾਲ, ਜਦਕਿ S-36 ਕਿਸਮ ਲਈ ਨਾਈਟ੍ਰੋਜਨ 125 ਕਿਲੋ, ਫਾਸਫੋਰਸ 50 ਅਤੇ ਪੋਟਾਸ਼ੀਅਮ 50 ਕਿਲੋ ਪ੍ਰਤੀ ਏਕੜ ਪ੍ਰਤੀ ਸਾਲ ਪਾਓ।

Mo mulberry cultivationMo mulberry cultivation

ਨਦੀਨਾਂ ਦੀ ਰੋਕਥਾਮ - ਪੌਦੇ ਵਧੀਆ ਵਿਕਾਸ ਅਤੇ ਝਾੜ ਲਈ ਖਾਸ ਕਰਕੇ ਸ਼ੁਰੂਆਤੀ ਸਮੇਂ 'ਤੇ ਖੇਤ ਨੂੰ ਨਦੀਨ-ਮੁਕਤ ਰੱਖੋ। ਪਹਿਲੇ 6 ਮਹੀਨਿਆਂ ਵਿੱਚ 3 ਗੋਡੀਆਂ ਕਰੋ ਅਤੇ ਫਿਰ ਕਾਂਟ-ਛਾਂਟ ਕਰਨ ਤੋਂ ਬਾਅਦ ਹਰ ਦੋ ਮਹੀਨਿਆਂ ਦੇ ਫਾਸਲੇ 'ਤੇ ਗੋਡੀ ਕਰੋ ਅਤੇ ਫਿਰ ਉਸ ਤੋਂ ਬਾਅਦ 2-3 ਮਹੀਨਿਆਂ ਦੇ ਫਾਸਲੇ 'ਤੇ ਗੋਡੀ ਕਰੋ।
ਸਿੰਚਾਈ - ਹਰ ਹਫਤੇ ਇੱਕ ਵਾਰ 80-120 ਮਿ.ਮੀ. ਦੀ ਸਿੰਚਾਈ ਕਰੋ। ਜੇਕਰ ਕਿਸੇ ਇਲਾਕੇ ਵਿੱਚ ਪਾਣੀ ਦੀ ਕਮੀ ਹੋਵੇ ਤਾਂ ਤੁਪਕਾ ਸਿੰਚਾਈ ਦੀ ਵਰਤੋਂ ਕਰੋ। ਤੁਪਕਾ ਸਿੰਚਾਈ ਦੀ ਮਦਦ ਨਾਲ 40% ਪਾਣੀ ਦੀ ਬਚਤ ਹੁੰਦੀ ਹੈ।

Mo mulberry cultivationMo mulberry cultivation

ਬਿਮਾਰੀਆਂ ਅਤੇ ਉਨ੍ਹਾਂ ਦੀ ਰੋਕਥਾਮ
ਪੱਤਿਆਂ ਤੇ ਸਫੇਦ ਧੱਬੇ: ਇਹ ਬਿਮਾਰੀ ਫਿਲੈਕਟਿਨੀਆਕੋਰਿਲੀ ਕਾਰਨ ਹੁੰਦੀ ਹੈ। ਪੱਤਿਆਂ ਦੇ ਹੇਠਲੇ ਪਾਸੇ ਚਿੱਟੇ ਪਾਊਡਰ ਵਰਗੇ ਧੱਬੇ ਦਿਖਣਾ, ਇਸਦੇ ਮੁੱਖ ਲੱਛਣ ਹਨ। ਕੁੱਝ ਸਮੇਂ ਬਾਅਦ ਇਹ ਧੱਬੇ ਵੱਧ ਜਾਂਦੇ ਹਨ ਅਤੇ ਪੱਤੇ ਪੀਲੇ ਪੈਣ ਤੋਂ ਬਾਅਦ ਪੱਕਣ ਤੋਂ ਪਹਿਲਾਂ ਹੀ ਝੜ ਜਾਦੇ ਹਨ।
ਇਲਾਜ: ਇਸਦੀ ਰੋਕਥਾਮ ਲਈ ਪੌਦੇ ਦੇ ਹੇਠਲੇ ਭਾਗ ਤੇ ਸਲਫੈੱਕਸ 80 ਡਬਲਿਊ ਪੀ (2 ਗ੍ਰਾਮ ਪ੍ਰਤੀ ਲੀਟਰ) 0.2% ਮਿੱਟੀ ਵਿੱਚ ਪਾਓ ਅਤੇ ਪੱਤਿਆਂ ਤੇ ਵੀ ਸਪਰੇਅ ਕਰੋ।

Mo mulberry cultivationMo mulberry cultivation

ਪੱਤਿਆਂ ਦੀ ਕੁੰਗੀ: ਇਹ ਬਿਮਾਰੀ ਪੈਰੀਡਿਓਸਪੋਰਾਮੋਰੀ ਕਾਰਨ ਹੁੰਦੀ ਹੈ। ਪੱਤਿਆਂ ਦੇ ਹੇਠਲੇ ਪਾਸੇ ਭੂਰੇ ਦਾਣੇ ਅਤੇ ਉੱਪਰਲੇ ਪਾਸੇ ਲਾਲ-ਭੂਰੇ ਰੰਗ ਦੇ ਧੱਬੇ ਬਣਨਾ ਇਸ ਬਿਮਾਰੀ ਦੇ ਆਮ ਲੱਛਣ ਹਨ। ਕੁੱਝ ਸਮੇਂ ਬਾਅਦ ਇਹ ਧੱਬੇ ਪੀਲੇ ਪੈ ਜਾਂਦੇ ਹਨ ਅਤੇ ਪੱਤੇ ਸੁੱਕ ਜਾਂਦੇ ਹਨ। ਆਮ ਤੌਰ ਤੇ ਇਹ ਬਿਮਾਰੀ ਫਰਵਰੀ-ਮਾਰਚ ਮਹੀਨੇ ਵਿੱਚ ਹਮਲਾ ਕਰਦੀ ਹੈ।
ਇਲਾਜ: ਇਸਦੀ ਰੋਕਥਾਮ ਲਈ ਬਲਾਈਟੋਕਸ 50 ਡਬਲਿਊ ਪੀ300 ਗ੍ਰਾਮ ਜਾਂ ਬਵਿਸਟਿਨ 50 ਡਬਲਿਊ ਪੀ 300 ਗ੍ਰਾਮ ਦੀ ਪੱਤਿਆਂ ਤੇ ਸਪਰੇਅ ਕਰੋ।

Mo mulberry cultivationMo mulberry cultivation

ਪੱਤਿਆਂ ਤੇ ਧੱਬੇ: ਇਹ ਬਿਮਾਰੀ ਸਰਕੋਸਪੋਰਾਮੋਰੀਕੋਲਾ ਕਾਰਨ ਹੁੰਦੀ ਹੈ। ਪੱਤਿਆਂ ਦੇ ਦੋਨੋਂ ਪਾਸੇ ਹਲਕੇ ਭੂਰੇ ਰੰਗ ਦੇ ਗੋਲ ਧੱਬੇ ਦਿਖਣਾ ਇਸ ਬਿਮਾਰੀ ਦੇ ਮੁੱਖ ਲੱਛਣ ਹਨ। ਨੁਕਸਾਨੇ ਪੱਤੇ ਪੱਕਣ ਤੋਂ ਪਹਿਲਾਂ ਹੀ ਝੜ ਜਾਂਦੇ ਹਨ। ਇਹ ਬਿਮਾਰੀ ਜ਼ਿਆਦਾਤਰ ਸਰਦੀਆਂ ਅਤੇ ਵਰਖਾ ਰੁੱਤ ਸਮੇਂ ਹਮਲਾ ਕਰਦੀ ਹੈ।
ਇਲਾਜ: ਇਸਦੀ ਰੋਕਥਾਮ ਲਈ ਬਵਿਸਟਿਨ @300 ਗ੍ਰਾਮ ਦੀ ਸਪਰੇਅ 10 ਦਿਨਾਂ ਦੇ ਫਾਸਲੇ ਤੇ ਕਰੋ।
ਚਿੱਟੀ ਫੰਗਸ: ਪੱਤਿਆਂ ਦੇ ਉੱਪਰਲੇ ਪਾਸੇ ਕਾਲੀ ਪਰਤ ਦਾ ਦਿਖਣਾ, ਇਸ ਬਿਮਾਰੀ ਦੇ ਮੁੱਖ ਲੱਛਣ ਹਨ। ਇਹ ਬਿਮਾਰੀ ਮੁੱਖ ਤੌਰ ਤੇ ਅਗਸਤ-ਦਸੰਬਰ ਮਹੀਨੇ ਵਿੱਚ ਹਮਲਾ ਕਰਦੀ ਹੈ।

Mo mulberry cultivationMo mulberry cultivation

ਇਲਾਜ: ਇਸਦੀ ਰੋਕਥਾਮ ਲਈ ਮੋਨੋਕਰੋਟੋਫੋਸ@200 ਮਿ:ਲੀ ਦੀ ਸਪਰੇਅ ਕਰੋ।
ਝੁਲਸ ਰੋਗ: ਇਹ ਪੱਤਿਆਂ ਦੇ ਝਾੜ ਦੀ ਕੁਆਲਿਟੀ ਵਿੱਚ ਕਮੀ ਪੈਦਾ ਕਰਦੀ ਹੈ।
ਇਲਾਜ: ਇਸਦੀ ਰੋਕਥਾਮ ਲਈ ਬਵਿਸਟਿਨ ਘੋਲ @300 ਗ੍ਰਾਮ ਦੀ ਸਪਰੇਅ ਕਰੋ।
ਜੜ੍ਹਾਂ ਚ ਗੰਢਾਂ ਪੈਣਾ: ਇਹ ਬਿਮਾਰੀ ਸਿਊਡੋਮੋਨਸ ਸਿਰਿੰਜਈ/ਜ਼ੈਂਥੋਮੋਨਸ ਕੈਂਪੇਸਟ੍ਰਿਸ ਪੀ ਵੀ. ਕਾਰਨ ਹੁੰਦੀ ਹੈ। ਇਸਦੇ ਮੁੱਖ ਲੱਛਣ ਪੱਤਿਆਂ ਤੇ ਅਨਿਯਮਿਤ ਕਾਲੇ-ਭੂਰੇ ਧੱਬਿਆਂ ਦਾ ਦਿਖਣਾ ਆਦਿ ਹਨ। ਇਸ ਨਾਲ ਬਾਅਦ ਵਿੱਚ ਪੱਤੇ ਮੁੜਨਾ ਅਤੇ ਗਲਣਾ ਵੀ ਸ਼ੁਰੂ ਹੋ ਜਾਂਦੇ ਹਨ।

Mo mulberry cultivationMo mulberry cultivation

ਇਲਾਜ: ਇਸਦੀ ਰੋਕਥਾਮ ਲਈ ਫੰਗਸਨਾਸ਼ੀ ਘੋਲ M-45@300 ਗ੍ਰਾਮ ਨੂੰ 150-180 ਲੀਟਰ ਪਾਣੀ ਵਿੱਚ ਮਿਲਾ ਕੇ ਜੜ੍ਹਾਂ ਵਿੱਚ ਪਾਓ।
ਸੱਕ ਖਾਣ ਵਾਲੀ ਸੁੰਡੀ: ਇਹ ਤਣੇ ਵਿੱਚ ਸੁਰੰਗ ਬਣਾ ਕੇ ਪੌਦੇ ਨੂੰ ਕਮਜ਼ੋਰ ਕਰਦੀ ਹੈ, ਜਿਸ ਕਾਰਨ ਤੇਜ਼ ਹਵਾਵਾਂ ਵਿੱਚ ਪੌਦਾ ਡਿੱਗ ਜਾਂਦਾ ਹੈ।

ਰੋਕਥਾਮ: ਇਸਦੀ ਰੋਕਥਾਮ ਲਈ, ਮੋਨੋਕਰੋਟੋਫੋਸ(ਨੂਵਾਕਰੋਨ 36 ਡਬਲਿਯੂ ਐੱਸ ਸੀ) ਜਾਂ 10 ਮਿ.ਲੀ. ਮਿਥਾਈਲ ਪੈਰਾਥਿਆਨ (ਮੈਟਾਸਿਡ) 50 ਈ ਸੀ ਨੂੰ 10 ਲੀਟਰ ਪਾਣੀ ਵਿੱਚ ਮਿਲਾ ਕੇ ਪਾਓ।

Mo mulberry cultivationMo mulberry cultivation

ਪੀਲੀ ਅਤੇ ਲਾਲ ਭੂੰਡੀ: ਇਹ ਪੌਦੇ ਨੂੰ ਅੰਦਰੋਂ ਖੋਖਲਾ ਕਰ ਦਿੰਦੀ ਹੈ। ਇਹ ਮੁੱਖ ਤੌਰ ਤੇ ਮਾਰਚ ਤੋਂ ਨਵੰਬਰ ਮਹੀਨੇ ਵਿੱਚ ਪਾਈ ਜਾਂਦੀ ਹੈ।
ਰੋਕਥਾਮ: ਇਸਦੀ ਰੋਕਥਾਮ ਲਈ ਕਾਰਬਰਿਲ 50 ਡਬਲਿਊ ਪੀ 40 ਗ੍ਰਾਮ ਨੂੰ 10 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ।

Mo mulberry cultivationMo mulberry cultivation

ਫਸਲ ਦੀ ਕਟਾਈ - ਇਸਦੀ ਤੁੜਾਈ ਆਮ ਤੌਰ 'ਤੇ ਫਲ ਗੂੜੇ-ਲਾਲ ਤੋਂ ਜਾਮਣੀ-ਲਾਲ ਹੋਣ 'ਤੇ ਕੀਤੀ ਜਾਂਦੀ ਹੈ। ਇਸਦੀ ਤੁੜਾਈ ਲਈ ਸਵੇਰ ਦੇ ਸਮੇਂ ਨੂੰ ਤਰਜੀਹ ਦਿੱਤੀ ਜਾਂਦੀ ਹੈ। ਇਸਦੀ ਤੁੜਾਈ ਹੱਥੀਂ ਜਾਂ ਰੁੱਖ ਨੂੰ ਜ਼ੋਰ-ਜ਼ੋਰ ਨਾਲ ਹਿਲਾ ਕੇ ਕੀਤੀ ਜਾਂਦੀ ਹੈ। ਰੁੱਖ ਨੂੰ ਹਿਲਾਉਣ ਵਾਲੀ ਵਿਧੀ ਲਈ ਰੁੱਖ ਹੇਠਾਂ ਰੂੰ ਜਾਂ ਪਲਾਸਟਿਕ ਦੀ ਸ਼ੀਟ ਵਿਛਾਈ ਜਾਂਦੀ ਹੈ। ਲਗਭਗ ਸਾਰੇ ਪੱਕੇ ਫਲ ਰੂੰ ਜਾਂ ਪਲਾਸਟਿਕ ਸ਼ੀਟ 'ਤੇ ਆ ਕੇ ਡਿੱਗ ਜਾਂਦੇ ਹਨ। ਨਵੇਂ ਉਤਪਾਦ ਬਣਾਉਣ ਲਈ ਪੱਕੇ ਹੋਏ ਫਲਾਂ ਦੀ ਵਰਤੋਂ ਕੀਤੀ ਜਾਂਦੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM

DIG ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਗ੍ਰਿਫ਼ਤਾਰ, CBI ਨੇ ਕੱਸਿਆ ਸ਼ਿਕੰਜਾ, DIG 'ਤੇ ਲੱਗੇ ਰਿਸ਼ਵਤ ਲੈਣ ਦੇ ਇਲਜ਼ਾਮ...

16 Oct 2025 3:09 PM
Advertisement