ਖੇਤੀਬਾੜੀ   ਕਿਸਾਨੀ ਮੁੱਦੇ  14 Jun 2019  100 ਦਿਨਾਂ 'ਚ ਇੱਕ ਕਰੋੜ ਕਿਸਾਨਾਂ ਲਈ ਕਿਸਾਨ ਕ੍ਰੈਡਿਟ ਕਾਰਡ ਜਾਰੀ ਕਰੇਗੀ ਮੋਦੀ ਸਰਕਾਰ

100 ਦਿਨਾਂ 'ਚ ਇੱਕ ਕਰੋੜ ਕਿਸਾਨਾਂ ਲਈ ਕਿਸਾਨ ਕ੍ਰੈਡਿਟ ਕਾਰਡ ਜਾਰੀ ਕਰੇਗੀ ਮੋਦੀ ਸਰਕਾਰ

ਏਜੰਸੀ | Edited by : ਗੁਰਬਿੰਦਰ ਸਿੰਘ
Published Jun 14, 2019, 5:51 pm IST
Updated Jun 14, 2019, 5:51 pm IST
ਇਸ ਵਾਰ ਹਾੜ੍ਹੀ ਦੀ ਫ਼ਸਲ ਦੌਰਾਨ ਕਿਸਾਨਾਂ ਨੂੰ ਬੈਂਕਾਂ ਤੋਂ ਕਰਜ਼ਾ ਲੈਣ ਵਿੱਚ ਕੋਈ ਪਰੇਸ਼ਾਨੀ ਨਹੀਂ ਹੋਏਗੀ...
Kissan Credit Card
 Kissan Credit Card

ਚੰਡੀਗੜ੍ਹ: ਇਸ ਵਾਰ ਹਾੜ੍ਹੀ ਦੀ ਫ਼ਸਲ ਦੌਰਾਨ ਕਿਸਾਨਾਂ ਨੂੰ ਬੈਂਕਾਂ ਤੋਂ ਕਰਜ਼ਾ ਲੈਣ ਵਿੱਚ ਕੋਈ ਪਰੇਸ਼ਾਨੀ ਨਹੀਂ ਹੋਏਗੀ ਕਿਉਂਕਿ ਸਰਕਾਰ ਨੇ ਆਉਣ ਵਾਲੇ 100 ਦਿਨਾਂ ਅੰਦਰ ਘੱਟੋ-ਘੱਟ ਇੱਕ ਕਰੋੜ ਕਿਸਾਨਾਂ ਨੂੰ ਕਿਸਾਨ ਕ੍ਰੈਡਿਟ ਕਾਰਡ (KCC) ਉਪਲੱਬਧ ਕਰਾਉਣ ਦਾ ਫੈਸਲਾ ਕੀਤਾ ਹੈ। ਕਿਸਾਨਾਂ ਦੀ ਸਹੂਲਤ ਲਈ ਬੈਂਕਾਂ ਨੂੰ ਅਰਜ਼ੀ ਮਿਲਣ ਤੋਂ ਦੋ ਹਫ਼ਤਿਆਂ ਅੰਦਰ ਕਾਰਡ ਜਾਰੀ ਕਰਨ ਲਈ ਕਿਹਾ ਗਿਆ ਹੈ। ਇਸ ਤੋਂ ਇਲਾਵਾ ਕਿਸਾਨਾਂ ਨੂੰ ਆਸਾਨੀ ਨਾਲ ਕਾਰਡ ਮੁਹੱਈਆ ਕਰਵਾਉਣ ਲਈ ਬੈਂਕਾਂ ਨੂੰ ਵਿਸ਼ੇਸ਼ ਕੈਂਪ ਲਾ ਕੇ ਕਾਰਡ ਵੰਡਣ ਦੀ ਵੀ ਹਦਾਇਤ ਕੀਤੀ ਗਈ ਹੈ।

Debit-Credit CardCredit Card

ਕੇਂਦਰ ਸਰਕਾਰ ਨੇ ਇਸ ਯੋਜਨਾ ਨੂੰ ਸਫ਼ਲ ਬਣਾਉਣ ਲਈ ਸਾਰੀਆਂ ਸੂਬਾ ਸਰਕਾਰਾਂ ਕੋਲੋਂ ਸਹਿਯੋਗ ਮੰਗਿਆ ਹੈ। ਮੌਜੂਦਾ ਦੇਸ਼ ਵਿੱਚ ਕਰੀਬ 6.95 ਕਰੋੜ ਕਿਸਾਨ ਕ੍ਰੈਡਿਟ ਕਾਰਡ ਵਰਤੋਂ ਵਿੱਚ ਹਨ। ਸਰਕਾਰ ਨੇ ਬੈਂਕਾਂ ਨੂੰ ਇਸ ਬਾਰੇ ਤੇਜ਼ੀ ਨਾਲ ਕੰਮ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਯੋਜਨਾ ਨਾਲ ਸਬੰਧਿਤ ਅਧਿਕਾਰੀ ਨੇ ਦੱਸਿਆ ਕਿ ਹਾਲੇ ਵੀ ਕਰੋੜਾਂ ਕਿਸਾਨਾਂ ਕੋਲ ਖੇਤੀ ਕਰਨ ਲਈ ਪੂੰਜੀ ਨਹੀਂ। ਮਜਬੂਰੀ ਵੱਸ ਉਹ ਆੜ੍ਹਤੀਆਂ ਦੇ ਚੰਗੁਲ ਵਿੱਚ ਫਸ ਜਾਂਦੇ ਹਨ। ਇਸ ਲਈ ਸਰਕਾਰ ਚਾਹੁੰਦੀ ਹੈ ਕਿ ਜਿਸ ਤਰ੍ਹਾਂ ਆਮ ਲੋਕਾਂ ਦੇ ਖ਼ਾਤੇ ਖੁਲ੍ਹਵਾਏ ਗਏ ਹਨ, ਉਸੇ ਤਰ੍ਹਾਂ ਕਿਸਾਨਾਂ ਨੂੰ ਵੀ ਕੇਸੀਸੀ ਕਾਰਡ ਜਾਰੀ ਕੀਤੇ ਜਾਣਗੇ।

Kisan Credit CardKisan Credit Card

ਵਿੱਤ ਮੰਤਰਾਲੇ ਦੇ ਅਫ਼ਸਰ ਨੇ ਦੱਸਿਆ ਕਿ ਬੈਂਕਾਂ ਨੂੰ ਪਿੰਡਾਂ ਤੇ ਕਸਬਿਆਂ ਵਿੱਚ ਕੈਂਪ ਲਾ ਕੇ ਕੇਸੀਸੀ ਕਾਰਡ ਬਣਾਉਣ ਦੀ ਮੁਹਿੰਮ ਚਲਾਉਣ ਲਈ ਕਿਹਾ ਗਿਆ ਹੈ। ਕੈਂਪ ਕਿਵੇਂ ਲਾਇਆ ਜਾਏਗਾ, ਇਹ ਜ਼ਿਲ੍ਹਾ ਪੱਧਰੀ ਬੈਂਕਰਸ ਕਮੇਟੀ ਤੈਅ ਕਰੇਗੀ। ਇਸ ਦੇ ਲਈ ਸਬੰਧਿਤ ਕਿਸਾਨਾਂ ਦੇ ਆਧਾਰ ਨੰਬਰ ਜ਼ਰੂਰੀ ਤੌਰ 'ਤੇ ਲਏ ਜਾਣਗੇ। ਦੱਸ ਦੇਈਏ ਜੇ ਕਿਸਾਨ ਮਹਾਜਨ ਤੋਂ ਪੈਸੇ ਉਧਾਰ ਲੈਂਦਾ ਹੈ ਤਾਂ ਉਸ ਨੂੰ 24 ਫੀਸਦੀ ਵਿਆਜ ਦੇਣਾ ਪੈਂਦਾ ਹੈ, ਪਰ ਕੇਸੀਸੀ ਜ਼ਰੀਏ ਕਰਜ਼ੈ ਲੈਣ 'ਤੇ ਉਸ ਨੂੰ ਮਹਿਜ਼ 4 ਫੀਸਦੀ ਸਾਲਾਨਾ ਵਿਆਜ ਦੇਣਾ ਪੈਂਦਾ ਹੈ।

Advertisement