ਆਸਟਰੇਲੀਆ ਸ਼ੁਰੂ ਕਰ ਸਕਦਾ ਹੈ ਕਿਸਾਨੀ ਵੀਜ਼ਾ!
Published : Sep 20, 2018, 1:46 pm IST
Updated : Sep 20, 2018, 1:46 pm IST
SHARE ARTICLE
David Littleproud
David Littleproud

ਆਸਟ੍ਰੇਲੀਆ ਦੇ ਵੱਖ ਵੱਖ ਖੇਤਰਾਂ ਵਿਚ ਖੇਤੀਬਾੜੀ ਕਰ ਰਹੇ ਕਿਸਾਨਾਂ ਨੂੰ ਸਹੀ ਸਮੇਂ 'ਤੇ ਲੇਬਰ ਹਾਸਿਲ ਕਰਨ ਵਿਚ ਆਉਂਦੀ ਮੁਸ਼ਕਿਲ ਦੇ ਚਲਦਿਆਂ ਸਰਕਾਰ ਖੇਤੀ ਪੇਸ਼ੇ.........

ਪਰਥ : ਆਸਟ੍ਰੇਲੀਆ ਦੇ ਵੱਖ ਵੱਖ ਖੇਤਰਾਂ ਵਿਚ ਖੇਤੀਬਾੜੀ ਕਰ ਰਹੇ ਕਿਸਾਨਾਂ ਨੂੰ ਸਹੀ ਸਮੇਂ 'ਤੇ ਲੇਬਰ ਹਾਸਿਲ ਕਰਨ ਵਿਚ ਆਉਂਦੀ ਮੁਸ਼ਕਿਲ ਦੇ ਚਲਦਿਆਂ ਸਰਕਾਰ ਖੇਤੀ ਪੇਸ਼ੇ ਲਈ ਇਕ ਖਾਸ ਕਿਸਾਨੀ ਵੀਜ਼ਾ ਸ਼ੁਰੂ ਕਰ ਸਕਦੀ ਹੈ, ਜਿਸਦਾ ਖੁਲਾਸਾ ਡੇਵਿਡ ਲਿੱਟਲਪ੍ਰਾਊਂਡ ਖੇਤੀਬਾੜੀ ਮੰਤਰੀ ਨੇ ਕੀਤਾ। ਹਾਲਾਂਕਿ ਮੌਜੂਦਾ ਸਮੇਂ ਵਿਚ ਕਈ ਸਾਰੇ ਵੀਜ਼ੇ ਹਨ, ਜਿਨ੍ਹਾਂ ਜ਼ਰੀਏ ਖੇਤ ਕਾਮੇ ਆਸਟ੍ਰੇਲੀਆ ਵਿਚ ਆ ਕੇ ਕੰਮ ਕਰਦੇ ਹਨ, ਇਹਨਾਂ 'ਚ ਸੀਜ਼ਨਲ ਵਰਕਰ ਪ੍ਰੋਗਰਾਮ, ਵਰਕਿੰਗ ਹੌਲੀਡੇ ਮੇਕਰ ਵੀਜ਼ਾ ਆਦਿ ਸ਼ਾਮਿਲ ਹਨ।

ਕੁੱਝ ਕਿਸਾਨਾਂ, ਕਿਸਾਨ ਸੰਗਠਨਾਂ ਅਤੇ ਖੇਤੀ ਨਾਲ ਜੁੜੀਆਂ ਸੰਸਥਾਵਾਂ ਨੇ ਖੇਤੀ ਕਾਮਿਆਂ ਦੀ ਥੁੜ੍ਹ ਨੂੰ ਪੂਰਾ ਕਰਨ ਦੀ ਸਰਕਾਰ ਕੋਲੋਂ ਮੰਗ ਕੀਤੀ ਹੈ। ਖੇਤੀਬਾੜੀ ਮੰਤਰੀ ਨੇ ਇਸ ਮੰਗ ਦਾ ਸਮਰਥਨ ਕਰਦਿਆਂ ਇਸ਼ਾਰਾ ਦਿਤਾ ਕਿ ਇਹ ਵੀਜ਼ਾ ਜਲਦੀ ਹੀ ਉਪਲੰਬਧ ਹੋਵੇਗਾ। ਹਾਲਾਂਕਿ ਅਜੇ ਤੱਕ ਕੋਈ ਜਾਣਕਾਰੀ ਨਹੀਂ ਹੈ, ਇਹ ਕਿਸ ਤਰ੍ਹਾਂ ਦਾ ਵੀਜਾ ਹੋਵੇਗਾ । ਕੁਈਨਸਲੈਂਡ ਵਿਚ ਹੌਰਟੀਕਲਚਰ ਕਿਸਾਨਾਂ ਦੀ ਨੁਮਾਇੰਦਾ ਜੱਥੇਬੰਦੀ ਗਰੋਕਾਮ ਦੇ ਮੁਖੀ ਡੇਵਿਡ ਥੋਮਪਸੋਨ ਦੇ ਮੁਤਾਬਿਕ, ਮੌਜੂਦਾ ਵੀਜ਼ਾ ਨੀਤੀ ਢੁੱਕਵੀ ਨਹੀਂ ਹੈ ਅਤੇ ਕਈ ਕਾਮੇ ਆਸਟ੍ਰੇਲੀਆ ਆਉਣ ਮਗਰੋਂ ਗੈਰਕਾਨੂੰਨੀ ਢੰਗ ਨਾਲ ਕੰਮ ਕਰਨਾ ਸ਼ੁਰੂ ਕਰ ਦਿੰਦੇ ਹਨ।

ਉਨ੍ਹਾਂ ਮੰਗ ਕੀਤੀ ਹੈ ਕਿ ਆਸਟ੍ਰੇਲੀਆ ਸਰਕਾਰ 6-9 ਮਹੀਨੇ ਦੀ ਮਿਆਦ ਦਾ ਮਲਟੀਪਲ ਐਂਟਰੀ ਵੀਜ਼ਾ ਖਾਸ ਖੇਤ ਕਾਮਿਆਂ ਲਈ ਸ਼ੁਰੂ ਕਰੇ ਜਿਸ ਵਿਚ ਸਪੌਂਸਰਸ਼ਿਪ ਜਾਂ ਲੇਬਰ ਮਾਰਕੀਟ ਟੈਸਟਿੰਗ ਦੀ ਲੋੜ ਨਾ ਹੋਵੇ। ਡੇਵਿਡ ਕੋਲਮੈਨ ਆਵਾਸ ਮੰਤਰੀ ਵੀ ਮੰਨਦੇ ਹਨ ਕਿ ਆਸਟ੍ਰੇਲੀਆ ਦੇ ਹਰੇਕ ਖੇਤਰ ਦੀਆਂ ਇਮੀਗ੍ਰੇਸ਼ਨ ਸਬੰਧੀ ਲੋੜਾਂ ਇਕ ਸਾਰ ਨਹੀਂ ਹਨ ਅਤੇ ਉਨ੍ਹਾਂ ਲਈ ਨਵੇਂ ਜ਼ਰੀਏ ਭਾਲਣ ਦੀ ਲੋੜ ਹੈ। ਖਾਸਕਰ ਆਸਟ੍ਰੇਲੀਆ ਦੇ ਪੇਂਡੂ ਇਲਾਕਿਆਂ ਵਿਚ ਲੇਬਰ ਦੀ ਕਮੀ ਨੂੰ ਪੂਰਾ ਕਰਨ ਲਈ ਢੰਗ ਤਰੀਕਿਆਂ ਬਾਰੇ ਬਾਰੀਕੀ ਨਾਲ ਵਿਚਾਰ ਕਰਨ ਦੀ ਲੋੜ ਹੈ ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement