ਕੇਂਦਰ ਸਰਕਾਰ ਬਾਸਮਤੀ ’ਤੇ 1200 ਡਾਲਰ ਪ੍ਰਤੀ ਟਨ ਬਰਾਮਦ ਕੀਮਤ ਦੀ ਸ਼ਰਤ ਤੁਰਤ ਵਾਪਸ ਲਵੇ: ਬਲਬੀਰ ਸਿੱਧੂ
Published : Sep 14, 2023, 3:51 pm IST
Updated : Sep 14, 2023, 3:51 pm IST
SHARE ARTICLE
Balbir Sidhu
Balbir Sidhu

ਕਿਹਾ, ਇਸ ਫੈਸਲੇ ਨਾਲ ਘਾਟੇ ਦਾ ਧੰਦਾ ਬਣੀ ਹੋਈ ਖੇਤੀ ਵਿਚ ਹੋਰ ਵੀ ਨਿਗਾਰ ਆਵੇਗਾ

 

ਮੋਹਾਲੀ: ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਅਤੇ ਸੂਬੇ ਦੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਕੇਂਦਰ ਸਰਕਾਰ ਨੂੰ ਜ਼ੋਰ ਦੇ ਕੇ ਕਿਹਾ ਹੈ ਕਿ ਬਾਸਮਤੀ ਦੀ ਬਰਾਮਦ ਉਤੇ 1200 ਡਾਲਰ ਪ੍ਰਤੀ ਟਨ ਦੀ ਘੱਟੋ ਘੱਟ ਕੀਮਤ ਦੀ ਲਾਈ ਗਈ ਸ਼ਰਤ ਤੁਰਤ ਵਾਪਸ ਲਵੇ ਕਿਉਂਕਿ ਇਸ ਨਾਲ ਪਹਿਲਾਂ ਹੀ ਘਾਟੇ ਦਾ ਧੰਦਾ ਬਣੀ ਹੋਈ ਖੇਤੀ ਵਿਚ ਹੋਰ ਵੀ ਨਿਗਾਰ ਆ ਜਾਵੇਗਾ।

ਸਿੱਧੂ ਨੇ ਇਥੋਂ ਜਾਰੀ ਬਿਆਨ ਵਿਚ ਕਿਹਾ ਕਿ ਕੇਂਦਰ ਸਰਕਾਰ ਵਲੋਂ ਲਾਈ ਗਈ ਇਸ ਸ਼ਰਤ ਕਾਰਨ ਪਿਛਲੇ ਦਿਨੀ ਟਰਕੀ ਦੇ ਸ਼ਹਿਰ ਇੰਸਤਾਬੁਲ ਵਿਚ ਹੋਏ ਵਿਸ਼ਵ ਖ਼ੁਰਾਕ ਨੁਮਾਇਸ਼ ਵਿਚ ਭਾਰਤੀ ਵਪਾਰੀਆਂ ਨੂੰ ਬਾਸਮਤੀ ਦਾ ਇਕ ਵੀ ਨਵਾਂ ਆਰਡਰ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਬਾਸਮਤੀ ਖਰੀਦਣ ਵਾਲੇ ਕੌਮਾਂਤਰੀ ਵਪਾਰੀਆਂ ਨੇ ਪਾਕਿਸਤਾਨ, ਅਮਰੀਕਾ ਅਤੇ ਕਈ ਹੋਰ ਮੁਲਕਾਂ ਤੋਂ ਮਿਲ ਰਹੇ ਸਸਤੇ ਬਾਸਮਤੀ ਚਾਵਲ ਖਰੀਦਣ ਨੂੰ ਤਰਜੀਹ ਦਿਤੀ ਹੈ।

 

ਭਾਜਪਾ ਆਗੂ ਨੇ ਕਿਹਾ ਕਿ ਜੇ ਵਪਾਰੀਆਂ ਨੂੰ ਬਾਸਮਤੀ ਬਰਾਮਦ ਦੇ ਆਰਡਰ ਹੀ ਨਹੀਂ ਮਿਲ ਰਹੇ ਤਾਂ ਬਿਲਕੁਲ ਸਪਸ਼ਟ ਹੈ ਕਿ ਕੇਂਦਰ ਸਰਕਾਰ ਦੇ ਇਸ ਫੈਸਲੇ ਨਾਲ ਮੁਲਕ ਵਿਚ ਬਾਸਮਤੀ ਦੀਆਂ ਕੀਮਤਾਂ ਡਿੱਗਣਗੀਆਂ। ਉਨ੍ਹਾਂ ਕਿਹਾ ਕਿ ਇਸ ਦਾ ਸੱਭ ਤੋਂ ਮਾੜਾ ਅਸਰ ਬਾਸਮਤੀ ਪੈਦਾ ਕਰਨ ਵਾਲੇ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਅੰਮ੍ਰਿਤਸਰ, ਗੁਰਦਾਸਪੁਰ ਅਤੇ ਫਿਰੋਜ਼ਪੁਰ ਦੇ ਕਿਸਾਨਾਂ ਉਤੇ ਪਵੇਗਾ।

ਸਿੱਧੂ ਨੇ ਕਿਹਾ ਕਿ ਪੰਜਾਬ ਤੋਂ ਬਿਨਾਂ ਹਰਿਆਣਾ ਦੇ ਹਜ਼ਾਰਾਂ ਉਨ੍ਹਾਂ ਕਿਸਾਨਾਂ ਨੂੰ ਘਾਟਾ ਪਵੇਗਾ ਜਿਹੜੇ ਬਾਸਮਤੀ ਦੀ ਕਾਸ਼ਤ ਕਰਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦੇ ਇਸ ਨੁਕਸਦਾਰ ਫੈਸਲੇ ਨਾਲ ਕਿਸਾਨਾਂ ਦੇ ਨਾਲ ਨਾਲ ਖੇਤ ਮਜ਼ਦੂਰਾਂ ਅਤੇ ਬਾਸਮਤੀ ਚਾਵਲ ਨਾਲ ਜੁੜੇ ਵਪਾਰੀਆਂ ਅਤੇ  ਸਨਅਤਕਾਰਾਂ ਨੂੰ ਵੀ ਘਾਟਾ ਪਵੇਗਾ। ਉਨ੍ਹਾਂ ਅੱਗੇ ਹੋਰ ਕਿਹਾ ਕਿ ਖੇਤੀ ਪੰਜਾਬ ਦੀ ਆਰਥਿਕਤਾ ਦੀ ਰੀਡ ਦੀ ਹੱਡੀ ਹੋਣ ਕਰਕੇ ਇਸ ਫੈਸਲੇ ਦਾ ਸੂਬੇ ਦੀ ਸਮੁੱਚੀ ਆਰਥਿਕਤਾ ਉਤੇ ਮਾੜਾ ਅਸਰ ਪਵੇਗਾ।

 

ਸਿੱਧੂ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਇਸ ਫੈਸਲੇ ਨਾਲ ਸਿਰਫ਼ ਬਹੁਕੌਮੀ ਕੰਪਨੀਆਂ ਜਾਂ ਜ਼ਮਾਂਖੋਰਾਂ ਨੂੰ ਫਾਇਦਾ ਹੋਵੇਗਾ ਜਿਹੜੇ ਹੁਣ ਡਿੱਗੀਆਂ ਕੀਮਤਾਂ ਉਤੇ ਬਾਸਮਤੀ ਖਰੀਦ ਕੇ ਭੰਡਾਰ ਕਰ ਲੈਣਗੇ ਅਤੇ ਬਾਅਦ ਵਿਚ ਮਹਿੰਗੇ ਭਾਅ ਉਤੇ ਵੇਚਣਗੇ। ਉਨ੍ਹਾਂ ਕਿਹਾ ਕਿ ਕੇਂਦਰ ਦੇ ਇਸ ਫੈਸਲੇ ਨਾਲ ਕਿਸਾਨਾਂ ਵਿਚ ਮੋਦੀ ਸਰਕਾਰ ਅਤੇ ਭਾਰਤੀ ਜਨਤਾ ਪਾਰਟੀ ਦੀ ਸਾਖ ਨੂੰ ਧੱਕਾ ਲੱਗੇਗਾ।

ਭਾਜਪਾ ਆਗੂ ਨੇ ਕੇਂਦਰ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਕਿਸਾਨਾਂ, ਖੇਤ ਮਜ਼ਦੂਰਾਂ, ਵਪਾਰੀਆਂ ਅਤੇ ਕਾਰਖਾਨੇਦਾਰਾਂ ਦੇ ਹਿੱਤਾਂ ਨੂੰ ਧਿਆਨ ਵਿਚ ਰੱਖਦਿਆਂ ਬਾਸਮਤੀ ਬਰਾਮਦ ਉਤੇ ਲਾਈ ਗਈ ਘੱਟੋ-ਘੱਟ ਕੀਮਤ ਦੀ ਸ਼ਰਤ ਤੁਰਤ ਹਟਾਵੇ।

Location: India, Punjab, S.A.S. Nagar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM
Advertisement