
ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਧੋਖਾ ਦੇਣਾ ਹੈਰਾਨੀਜਨਤਕ ਹੈ।
ਮੁਹਾਲੀ: ਨਵੇਂ ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਦੇ ਲੀਡਰਾਂ ਦੀ ਅੱਜ ਦਿੱਲੀ ਵਿੱਚ ਕੇਂਦਰ ਸਰਕਾਰ ਨਾਲ ਹੋਈ ਗੱਲ਼ਬਾਤ ਕਿਸੇ ਤਣਪੱਤਣ ਨਾ ਲੱਗ ਸਕੀ।
Sukhbir Badal
ਕਿਸਾਨ ਜਥੇਬੰਦੀਆਂ ਵਲੋ ਕੇਂਦਰ ਸਰਕਾਰ ਨਾਲ ਕੀਤੀ ਗੱਲਬਾਤ ਬੇਸਿੱਟਾ ਰਹੀ। ਮੀਟਿੰਗ ਬੇਸਿੱਟਾ ਰਹਿਣ 'ਤੇ ਸੁਖਬੀਰ ਸਿੰਘ ਬਾਦਲ ਨੇ ਪ੍ਰਤੀਕਿਰਿਆ ਦਿੱਤੀ ਤੇ ਟਵੀਟ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਧੋਖਾ ਦੇਣਾ ਹੈਰਾਨੀਜਨਤਕ ਹੈ।
Farmers' betrayal by GoI is shocking. Backstabbing & playing games with Annadata hurts national interest. Calling farm leaders to Delhi for talks & sending NDA ministers to Pb to prove how wrong farmers are exposed centre’s doublespeak & nefarious hypocrisy. 1/3#FarmersInsulted
— Sukhbir Singh Badal (@officeofssbadal) October 14, 2020
ਅੰਨਦਾਤਾ ਦੀ ਪਿੱਠ 'ਚ ਛੁਰਾ ਮਾਰਨਾ ਤੇ ਉਨ੍ਹਾਂ ਨਾਲ ਚਾਲਾਂ ਖੇਡਣੀਆਂ ਦੇਸ਼ ਦੇ ਹਿਤ ਦੇ ਖਿਲਾਫ ਹਨ। ਉਨ੍ਹਾਂ ਨੇ ਕਿਹਾ ਕਿ ਕਿਸਾਨ ਆਗੂਆਂ ਨੂੰ ਗੱਲਬਾਤ ਲਈ ਦਿੱਲੀ ਬੁਲਾਉਣਾ ਅਤੇ ਐੱਨਡੀਏ ਮੰਤਰੀਆਂ ਨੂੰ ਪੰਜਾਬ ਭੇਜ ਦੇਣਾ, ਇਹ ਸਾਬਤ ਕਰਦਾ ਹੈ ਕਿ ਕਿਵੇਂ ਕੇਂਦਰ ਸਰਕਾਰ ਕਿਸਾਨ ਆਗੂਆਂ ਨੂੰ ਦੋਗਲੀਆਂ ਗੱਲਾਂ 'ਚ ਉਲਝਾ ਰਹੀ ਹੈ।