PAU 'ਚ ਸਬਜ਼ੀਆਂ ਦੀ ਸੁਰੱਖਿਅਤ ਖੇਤੀ ਸੰਬੰਧੀ ਵੈਬੀਨਾਰ ਕੱਲ੍ਹ
Published : Oct 14, 2020, 12:13 pm IST
Updated : Oct 14, 2020, 12:13 pm IST
SHARE ARTICLE
 PAU
PAU

ਪੰਜਾਬ ਵਿੱਚ ਸਬਜ਼ੀਆਂ ਦੀ ਕਾਸ਼ਤ ਨੂੰ ਪ੍ਰਫੁੱਲਤ ਕਰਨ ਲਈ ਅਗਾਂਹਵਧੂ ਸਬਜ਼ੀ ਕਾਸ਼ਤਕਾਰਾਂ ਅਤੇ ਸਬਜ਼ੀ ਮਾਹਿਰਾਂ ਨੂੰ ਸਾਂਝੇ ਮੰਚ ਤੇ ਲਿਆ ਕੇ ਵਿਚਾਰ-ਵਟਾਂਦਰੇ

ਲੁਧਿਆਣਾ : ਪੀ.ਏ.ਯੂ. ਦੇ ਸਬਜ਼ੀ ਵਿਗਿਆਨ ਵਿਭਾਗ ਵੱਲੋਂ ਸਬਜ਼ੀਆਂ ਦੀ ਸੁਰੱਖਿਅਤ ਖੇਤੀ ਸੰਬੰਧਿਤ ਵੈਬੀਨਾਰ 15 ਅਕਤੂਬਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਬਜ਼ੀ ਵਿਗਿਆਨ ਵਿਭਾਗ ਦੇ ਮੁਖੀ ਡਾ. ਅਜਮੇਰ ਸਿੰਘ ਢੱਟ ਨੇ ਦੱਸਿਆ ਕਿ ਇਹ ਵੈਬੀਨਾਰ ਪੰਜਾਬ ਵਿੱਚ ਸਬਜ਼ੀਆਂ ਦੀ ਕਾਸ਼ਤ ਨੂੰ ਪ੍ਰਫੁੱਲਤ ਕਰਨ ਲਈ ਅਗਾਂਹਵਧੂ ਸਬਜ਼ੀ ਕਾਸ਼ਤਕਾਰਾਂ ਅਤੇ ਸਬਜ਼ੀ ਮਾਹਿਰਾਂ ਨੂੰ ਸਾਂਝੇ ਮੰਚ ਤੇ ਲਿਆ ਕੇ ਵਿਚਾਰ-ਵਟਾਂਦਰੇ ਲਈ ਪ੍ਰੇਰਿਤ ਕਰੇਗਾ। 

pau  Safe Vegetable Cultivation
ਉਨ੍ਹਾਂ ਦੱਸਿਆ ਕਿ ਇਸ ਵੈਬੀਨਾਰ ਵਿੱਚ ਸੁਰੱਖਿਅਤ ਖੇਤੀ ਸੰਬੰਧੀ ਵੱਖ-ਵੱਖ ਮਾਹਿਰ ਆਪਣੀਆਂ ਧਾਰਨਾਵਾਂ ਪੇਸ਼ ਕਰਨਗੇ ਜਿਨ੍ਹਾਂ ਵਿੱਚ 'ਮੌਜੂਦਾ ਸਮੇਂ ਵਿੱਚ ਪੰਜਾਬ ਵਿੱਚ ਸਬਜ਼ੀਆਂ ਲਈ ਸੁਰੱਖਿਅਤ ਖੇਤੀ ਦਾ ਦ੍ਰਿਸ਼' 'ਭਵਿੱਖ ਦੀਆਂ ਸੰਭਾਵਨਾਵਾਂ', ਪੌਲੀਨੈਟ ਹਾਊਸ ਤਕਨੀਕ, ਸ਼ਿਮਲਾ ਮਿਰਚ ਅਤੇ ਟਮਾਟਰ ਦੀ ਸੁਰੱਖਿਅਤ ਕਾਸ਼ਤ, ਪੌਲੀਨੈਟ ਹਾਊਸ ਵਿੱਚ ਖੀਰੇ ਅਤੇ ਬੈਂਗਣ ਦੀ ਕਾਸ਼ਤ ਅਤੇ ਨੀਵੀਂ ਸੁਰੰਗ ਤਕਨੀਕ ਵਿੱਚ ਸਬਜ਼ੀਆਂ ਦੀ ਕਾਸ਼ਤ ਸੰਬੰਧੀ ਵੱਖ-ਵੱਖ ਵਿਦਵਾਨ ਆਪਣੇ ਨੁਕਤੇ ਸਾਂਝੇ ਕਰਨਗੇ। 

pAUVegetable Cultivation 
ਇਸ ਤੋਂ ਇਲਾਵਾ ਪੌਲੀਨੈਟ ਹਾਊਸ ਵਿੱਚ ਸਬਜ਼ੀਆਂ ਦੀਆਂ ਬਿਮਾਰੀਆਂ ਅਤੇ ਉਨ੍ਹਾਂ ਦੀ ਰੋਕਥਾਮ ਅਤੇ ਪੌਲੀਨੈਟ ਹਾਊਸ ਸਥਿਤੀਆਂ ਵਿੱਚ ਨੀਮਾਟੋਡ ਆਦਿ ਦੀ ਰੋਕਥਾਮ ਬਾਰੇ ਵਿਸਥਾਰ ਨਾਲ ਗੱਲਬਾਤ ਹੋਵੇਗੀ। ਡਾ. ਢੱਟ ਨੇ ਦੱਸਿਆ ਕਿ ਇਸ ਤੋਂ ਇਲਾਵਾ ਸਬਜ਼ੀ ਦੀ ਅਗਾਂਹਵਧੂ ਕਾਸ਼ਤਕਾਰਾਂ ਨਾਲ ਵਿਚਾਰ-ਵਟਾਂਦਰੇ ਦੇ ਸੈਸ਼ਨ ਹੋਣਗੇ। ਪ੍ਰਸਿੱਧ ਸਬਜ਼ੀ ਮਾਹਿਰ ਕਿਸਾਨਾਂ ਵੱਲੋਂ ਪੁੱਛੇ ਜਾਣ ਵਾਲੇ ਸਵਾਲਾਂ ਦੇ ਜਵਾਬ ਵੀ ਦੇਣਗੇ। ਇਸ ਸੰਬੰਧੀ ਵੈਬੀਨਾਰ ਦਾ ਹਿੱਸਾ ਬਣਨ ਲਈ ਗੁਗਲ ਮੀਟ ਦੇ ਲਿੰਕ ਉਪਰ ਕਲਿੱਕ ਕੀਤਾ ਜਾ ਸਕਦਾ ਹੈ ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement