
ਮਾਰਕੀਟ ਕਮੇਟੀ ਮਖ਼ੂ ਅਧੀਨ ਆਉਾਂਦੀਆਂਬਾਰਾਂ ਮੰਡੀਆਂ ਵਿੱਚ ਖ਼ਰੀਦ ਪ੍ਰਬੰਧ ਮੁਕੰਮਲ ਹਨ। ਮੰਡੀਆਂ ਵਿੱਚ ਚਾਹ ਰੋਟੀ ਦੇ ਖੋਖੇ ਨਹੀਂ ਰਹਿਣ ਦਿਆਂਗੇ। ਤੇਰਾਂ ਸੌ
ਫ਼ਿਰੋਜ਼ਪੁਰ, 14 ਅਪ੍ਰੈਲ (ਜਗਵੰਤ ਸਿੰਘ ਮੱਲ੍ਹੀ) : ਮਾਰਕੀਟ ਕਮੇਟੀ ਮਖ਼ੂ ਅਧੀਨ ਆਉਾਂਦੀਆਂਬਾਰਾਂ ਮੰਡੀਆਂ ਵਿੱਚ ਖ਼ਰੀਦ ਪ੍ਰਬੰਧ ਮੁਕੰਮਲ ਹਨ। ਮੰਡੀਆਂ ਵਿੱਚ ਚਾਹ ਰੋਟੀ ਦੇ ਖੋਖੇ ਨਹੀਂ ਰਹਿਣ ਦਿਆਂਗੇ। ਤੇਰਾਂ ਸੌ ਲੀਟਰ ਸੈਨੀਟਾਈਜ਼ਰ ਮਿਲ ਗਿਆ ਹੈ। ਹਰੇਕ ਖਰੀਦ ਕੇਂਦਰ ਵਿੱਚ ਵੀਹ ਵੀਹ ਲੀਟਰ ਵਾਲੀਆਂ ਪਲਾਸਟਿਕ ਦੀਆਂ ਕੇਨੀਆਂ ਵਿੱਚ ਸੈਨੀਟਾਈਜ਼ਰ ਅਤੇ ਹੱਥ ਧੋਣ ਲਈ ਪਾਣੀ ਦਾ ਪ੍ਰਬੰਧ ਕੀਤਾ ਗਿਆ ਹੈ।
File photo
ਕਿਸਾਨ, ਮਜ਼ਦੂਰ ਅਤੇ ਆੜ੍ਹਤੀ ਮੂੰਹ ਢੱਕਣ ਲਈ ਮਾਸਕ ਆਪੋ ਆਪਣੇ ਲੈ ਕੇ ਆਉਣਗੇ। ਇਹ ਦਾਅਵਾ ਮਾਰਕੀਟ ਕਮੇਟੀ ਮਖ਼ੂ ਦੇ ਸਕੱਤਰ ਸੁਰਿੰਦਰਪਾਲ ਸਿੰਘ ਨੇ ਲੇਖਾਕਾਰ ਨਛੱਤਰ ਸਿੰਘ ਲਹਿਰਾ, ਰਮੇਸ਼ ਕੁਮਾਰ ਆਦਿ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਮੀਡੀਆ ਨਾਲ ਗੱਲਬਾਤ ਮੌਕੇ ਕੀਤਾ। ਉਨ੍ਹਾਂ ਸਪੱਸ਼ਟ ਕੀਤਾ ਕਿ ਮੌਜੂਦਾ ਲਾਕਡਾਊਨ ਦੌਰਾਨ ਕਿਸੇ ਵੀ ਨਵੀਂ ਮੰਡੀ ਦੀ ਮਨਜ਼ੂਰੀ ਨਹੀਂ ਮਿਲੀ। ਕਿਸਾਨਾਂ ਨੂੰ ਪਾਸ ਲੈ ਕੇ ਹੀ ਫ਼ਸਲ ਮੰਡੀਆਂ ਵਿਚ ਲਿਆਉਣ ਦੀ ਇਜਾਜਤ ਹੋਵੇਗੀ।
ਇਸੇ ਦੌਰਾਨ ਹਲਕਾ ਵਿਧਾਇਕ ਜ਼ੀਰਾ ਨੇ ਮੱਲਾਂਵਾਲਾ, ਮਖ਼ੂ ਅਤੇ ਜ਼ੀਰਾ ਵਿੱਚ, ਜਦਕਿ ਐੱਸਡੀਐੱਮ ਫ਼ਿਰੋਜਪੁਰ ਅਮਿਤ ਗੁਪਤਾ ਨੇ ਖਰੀਦ ਪ੍ਰਬੰਧਾਂ ਦਾ ਜਾਇਜਾ ਲੈਂਦਿਆਂ ਮਮਦੋਟ ਮੰਡੀ ਵਿੱਚ ਕਾਂਗਰਸੀ ਆਗੂ ਲਾਡੀ ਗਹਿਰੀ, ਚੇਅਰਮੈਨਾਂ, ਆੜ੍ਹਤੀਆਂ ਅਤੇ ਕਿਸਾਨ ਆਗੂਆਂ ਨਾਲ ਮੀਟਿੰਗਾਂ ਕਰਕੇ ਸੀਜ਼ਨ ਦੌਰਾਨ ਸਭ ਨੂੰ ਮਿਲ ਕੇ ਸਹਿਯੋਗ ਨਾਲ ਚੱਲਣ ਲਈ ਆਖਿਆ।