ਝੋਨੇ ਦੀ ਸਿੱਧੀ ਬਿਜਾਈ ਨੂੰ ਕਿਸਾਨਾਂ ਨੇ ਅਪਣਾਇਆ
Published : Jun 15, 2020, 7:35 am IST
Updated : Jun 15, 2020, 7:35 am IST
SHARE ARTICLE
File Photo
File Photo

9 ਲੱਖ ਹੈਕਟੇਅਰ ਤਕ ਸਿੱਧੀ ਬਿਜਾਈ ਦੀ ਸੰਭਾਵਨਾ, ਹੁਣ ਤਕ ਸਾਢੇ 7 ਲੱਖ ਹੈਕਟੇਅਰ 'ਚ ਸਿੱਧੀ ਬਿਜਾਈ ਹੋਈ

ਚੰਡੀਗੜ੍ਹ, 14 ਜੂਨ (ਐਸ.ਐਸ. ਬਰਾੜ): ਪੰਜਾਬ ਦੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਕਿਸਾਨਾਂ ਨੇ ਝੋਨੇ ਦੀ ਸਿੱਧੀ ਬਿਜਾਈ ਨੂੰ ਪੂਰੀ ਤਰ੍ਹਾਂ ਅਪਣਾ ਲਿਆ ਹੈ। ਬੇਸ਼ੱਕ ਹੁਣ ਤਕ 7.5 ਲੱਖ ਹੈਕਟੇਅਰ ਰਕਬੇ ਵਿਚ ਝੋਨੇ ਦੀ ਸਿੱਧੀ ਬਿਜਾਈ ਹੋਈ ਹੈ ਪਰ ਹੁਣ ਬਾਸਮਤੀ ਝੋਨੇ ਦੀ ਸਿੱਧੀ ਬਿਜਾਈ ਆਰੰਭ ਹੋਣ ਨਾਲ ਇਹ ਰਕਬਾ 9 ਲੱਖ ਹੈਕਟੇਅਰ ਨੇੜੇ ਪੁੱਜ ਜਾਣ ਦੀ ਸੰਭਾਵਨਾ ਹੈ। ਪੰਜਾਬ ਵਿਚ ਲਗਪਗ 27 ਲੱਖ ਹੈਕਟੇਅਰ 'ਚ ਝੋਨੇ ਦੀ ਬਿਜਾਈ ਹੁੰਦੀ ਹੈ।

ਪੰਜਾਬ ਸਰਕਾਰ ਦੇ ਖੇਤੀ ਮਹਿਕਮੇ ਦੇ ਸਕੱਤਰ ਕਾਹਨ ਸਿੰਘ ਪੰਨੂੰ ਨੇ ਵੀ ਮੰਨਿਆ ਕਿ ਕਿਸਾਨਾਂ ਨੇ ਸਿੱਧੀ ਬਿਜਾਈ 'ਚ ਆਸ ਤੋਂ ਵੱਧ ਦਿਲਚਸਪੀ ਵਿਖਾਈ ਹੈ। ਆਉਣ ਵਾਲੇ ਸਾਲਾਂ 'ਚ  ਕਿਸਾਨ ਖੇਤਾਂ ਵਿਚ ਪਾਣੀ ਖੜਾ ਕਰ ਕੇ ਝੋਨੇ ਦੀ ਬਿਜਾਈ ਪੂਰੀ ਤਰ੍ਹਾਂ ਛੱਡ ਜਾਣਗੇ। ਮਾਲਵੇ ਦੇ ਕਈ ਇਲਾਕਿਆਂ ਦੇ ਕਿਸਾਨਾਂ ਨਾਲ ਫ਼ੋਨ 'ਤੇ ਗੱਲ ਹੋਈ ਤਾਂ ਉਨ੍ਹਾਂ ਪੂਰੇ ਉਤਸ਼ਾਹ ਨਾਲ ਕਿਹਾ ਕਿ ਸਿੱਧੀ ਬਿਜਾਈ ਪੂਰੀ ਤਰ੍ਹਾਂ ਸਫ਼ਲ ਹੈ। ਕਈਆਂ ਦਾ ਕਹਿਣਾ ਸੀ ਕਿ ਖੇਤ ਨੂੰ ਰੌਂਣੀ ਕਰ ਕੇ (ਪਾਣੀ ਲਗਾ ਕੇ) ਝੋਨੇ ਦੀ ਸਿੱਧੀ ਬਿਜਾਈ ਜ਼ਿਆਦਾ ਸਫ਼ਲ ਹੈ। ਇਸ ਨਾਲ ਪਾਣੀ ਦੀ ਜ਼ਿਆਦਾ ਬਚਤ ਹੁੰਦੀ ਹੈ।

ਰੌਣੀ ਕਰ ਕੇ ਬੀਜੇ ਝੋਨੇ ਨੂੰ ਤਿੰਨ ਹਫ਼ਤਿਆਂ ਬਾਅਦ ਪਾਣੀ ਲਗਾਉਣਾ ਹੈ ਜਦਕਿ ਸੁੱਕੇ ਖੇਤ 'ਚ ਬਿਜਾਈ ਕਰ ਕੇ ਬਾਅਦ 'ਚ ਪਾਣੀ ਲਗਾਉਣ ਵਾਲੇ ਝੋਨੇ ਨੂੰ ਹਰ 5ਵੇਂ ਜਾਂ 7ਵੇਂ ਦਿਨ ਪਾਣੀ ਦੇਣਾ ਪੈਂਦਾ ਹੈ। ਉਨ੍ਹਾਂ ਦਾ ਇਹ ਕਹਿਣਾ ਹੈ ਕਿ ਰੌਣੀ ਕਰ ਕੇ ਬੀਜੇ ਝੋਨੇ 'ਚ ਨਦੀਨ ਪੂਰੀ ਤਰ੍ਹਾਂ ਖ਼ਤਮ ਹੋ ਜਾਂਦੇ ਹਨ ਜਦਕਿ ਸੁੱਕੇ ਖੇਤ 'ਚ ਬੀਜੇ ਝੋਨੇ 'ਚ ਦਵਾਈ ਦੇ ਛਿੜਕਾ ਦੇ ਬਾਵਜੂਦ ਕੁੱਝ ਖੇਤਾਂ 'ਚ ਨਦੀਨ  ਦੀ ਸਮੱਸਿਆ ਵੇਖੀ ਗਈ ਹੈ।

File PhotoFile Photo

ਹੈਰਾਨੀ ਦੀ ਗੱਲ ਹੈ ਕਿ ਜਿਨ੍ਹਾਂ ਪਿੰਡਾਂ 'ਚ ਸਿੱਧਾ ਝੋਨਾ ਬੀਜਣ ਦਾ ਨਾਮ ਨਹੀਂ ਸੁਣਿਆ ਸੀ, ਉਨ੍ਹਾਂ ਪਿੰਡਾਂ ਵਿਚ ਹਰ ਵੱਡੇ ਕਿਸਾਨ ਨੇ 10 ਤੋਂ 20 ਏਕੜ ਤਕ ਝੋਨੇ ਦੀ ਸਿੱਧੀ ਬਿਜਾਈ  ਕੀਤੀ ਹੈ। ਝੋਨੇ ਕਿਸਾਨਾਂ ਨੇ ਵੀ 2 ਤੋਂ 5 ਏਕੜ ਤਕ ਸਿੱਧੀ ਬਿਜਾਈ ਕੀਤੀ। ਕਿਸਾਨਾਂ ਦਾ ਵੀ ਮੰਨਣਾ ਹੈ ਕਿ ਅਗਲੇ ਸਾਲ ਤੋਂ ਕਿਸਾਨ ਸਿੱਧੀ ਬਿਜਾਈ ਨੂੰ ਜ਼ਿਆਦਾ ਅਪਣਾਉਣਗੇ। ਇਸ ਸਾਲ 7 ਹਜ਼ਾਰ ਰੁਪਏ ਪ੍ਰਤੀ ਏਕੜ ਪਿਛੇ ਕਿਸਾਨ ਨੂੰ ਸਿੱਧੀ ਬਚਤ ਹੈ। ਪਨੀਰੀ ਲਗਾਉਣ ਵਾਲੇ ਖੇਤ 'ਚ 4 ਤੋਂ 6 ਇੰਚ ਤਕ ਪਾਣੀ ਖੜ੍ਹਾ ਕਰਨਾ ਪੈਂਦਾ ਹੈ। ਇੰਨਾ ਪਾਣੀ ਖੜ੍ਹਾ ਕਰਦੇ ਸਮੇਂ ਇੰਨਾ ਹੀ ਪਾਣੀ ਗਰਮੀ ਕਾਰਨ ਹਵਾ 'ਚ ਚਲਾ ਜਾਂਦਾ ਹੈ ਅਤੇ ਕੁੱਝ ਧਰਤੀ 'ਚ।

ਕਾਹਨ ਸਿੰਘ ਪੰਨੂੰ ਨੇ ਦਸਿਆ ਕਿ ਹਰ ਸਾਲ ਝੋਨੇ ਦੀ ਲੁਆਈ ਸਮੇਂ 2100 ਤੋਂ 2500 ਕਰੋੜ ਰੁਪਇਆ ਪ੍ਰਵਾਸੀ ਮਜ਼ਦੂਰ ਪੰਜਾਬ ਤੋਂ ਬਾਹਰ ਲਿਜਾਂਦੇ ਹਨ। ਸਿੱਧੀ ਬਿਜਾਈ ਨਾਲ ਇਹ ਰਕਮ ਵੀ ਪੰਜਾਬ ਵਿਚ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਪਾਸ ਜਾਵੇਗੀ।  ਵੱਖ-ਵੱਖ ਕਿਸਾਨਾਂ ਨਾਲ ਫ਼ੋਨ 'ਤੇ ਹੋਈ ਗੱਲ ਤੋਂ ਇਹ ਵੀ ਜਾਣਕਾਰੀ ਮਿਲੀ ਕਿ ਮਜ਼ਦੂਰਾਂ ਅਤੇ ਕਿਸਾਨਾਂ 'ਚ ਹੁਣ ਕਿਤੇ ਵੀ ਖ਼ਾਸ ਤਣਾਅ ਨਹੀਂ ਵੇਖਿਆ ਗਿਆ।

ਝੋਨੇ ਦੀ ਲੁਆਈ ਦਾ ਭਾਅ ਵੀ ਤਿੰਨ ਹਜ਼ਾਰ ਤੋਂ ਪੈਂਤ ਸੌ ਰੁਪਏ ਤਕ ਆ ਗਿਆ ਹੈ। ਸ਼ੁਰੂ 'ਚ ਸਥਾਨਕ ਮਜ਼ਦੂਰਾਂ ਵਲੋਂ ਪੰਜ ਹਜ਼ਾਰ ਰੁਪਏ ਪ੍ਰਤੀ ਏਕੜ ਮੰਗੇ ਗਏ ਪਰ ਦੋ ਤਿੰਨ ਦਿਨਾਂ 'ਚ ਇਹ ਭਾਅ ਹੇਠਾਂ ਆ ਗਿਆ। ਇਸ ਦਾ ਮੁੱਖ ਕਾਰਨ, ਇਹ ਤਾਂ ਝੋਨੇ ਦੀ 35 ਫ਼ੀ ਸਦੀ ਸਿੱਧੀ ਬਿਜਾਈ ਹੋਣਾ ਅਤੇ ਦੂਜਾ ਮਨਰੇਗਾ ਨਾਲ ਸਬੰਧਤ ਸਾਰੇ ਮਜ਼ਦੂਰ ਵੀ ਝੋਨੇ ਦੀ ਲੁਆਈ ਵਲ ਆ ਗਏ। ਝੋਨੇ ਦੀ ਲੁਆਈ 'ਚ 6 ਤੋਂ 7 ਸੌ ਰੁਪਏ ਪ੍ਰਤੀ ਮਜ਼ਦੂਰ ਨੂੰ ਦਿਹਾੜੀ ਮਿਲਦੀ ਹੈ ਅਤੇ ਤਿੰਨ ਸਮੇਂ ਚਾਹ ਅਤੇ ਖਾਣਾ ਵੀ ਮਿਲਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਏਜੰਟਾਂ ਨੇ ਸਾਨੂੰ ਅਗਵਾ ਕਰਕੇ ਤਸ਼ੱਦਦ ਕੀਤਾ ਅਤੇ ਮੰਗਦੇ ਸੀ ਲੱਖਾਂ ਰੁਪਏ' Punjabi Men Missing in Iran ‘Dunki’

24 Jun 2025 6:53 PM

Encounter of the gangster who fired shots outside Pinky Dhaliwal's house — Romil Vohra killed.

24 Jun 2025 6:52 PM

Ludhiana By Election 2025 : ਗਿਣਤੀ 'ਚ ਹੋ ਗਈ ਪੂਰੀ ਟੱਕਰ, ਫੱਸ ਗਏ ਪੇਚ, ਸਟੀਕ ਨਤੀਜੇ

23 Jun 2025 2:03 PM

Ludhiana west ByPoll Result Update Live : ਹੋ ਗਿਆ ਨਿਪਟਾਰਾ

23 Jun 2025 2:01 PM

Ludhiana West bypoll ਦੇ ਪਹਿਲੇ ਰੁਝਾਨਾਂ ਨੇ ਕਰ 'ਤਾ ਸਭ ਨੂੰ ਹੈਰਾਨ, ਕਾਂਗਰਸ ਨੂੰ ਵੱਡਾ ਝਟਕਾ

23 Jun 2025 9:38 AM
Advertisement