
ਬੈਠਕ 'ਚ ਰੇਲ ਰੋਕੋ ਅੰਦੋਲਨ 'ਤੇ ਫ਼ੈਸਲਾ ਲੈਣ ਦੇ ਨਾਲ-ਨਾਲ ਕਿਸਾਨ ਸੰਘਰਸ਼ ਦੀ ਅਗਲੀ ਰਣਨੀਤੀ ਤੈਅ ਕਰ ਰਹੇ ਹਨ।
ਚੰਡੀਗੜ੍ਹ: ਕੇਂਦਰ ਸਰਕਾਰ ਦੀ ਮੀਟਿੰਗ ਤੋਂ ਬਾਅਦ ਖੇਤੀ ਬਿੱਲਾਂ ਖਿਲਾਫ ਸੰਘਰਸ਼ ਹੋਰ ਤਿੱਖਾ ਹੋ ਗਿਆ ਹੈ। ਇਸ ਦੇ ਚਲਦੇ ਅੱਜ ਅੰਦੋਲਨ ਕਰ ਰਹੀਆਂ 29 ਕਿਸਾਨ ਜਥੇਬੰਦੀਆਂ ਨੇ ਅੱਜ ਚੰਡੀਗੜ੍ਹ ਵਿਖੇ ਕਿਸਾਨ ਭਵਨ 'ਚ ਮੀਟਿੰਗ ਬੁਲਾ ਲਈ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਿਕ ਲੱਗਦਾ ਹੈ ਕਿ ਕਿਸਾਨ ਜਥੇਬੰਦੀਆਂ ਮੋਦੀ ਸਰਕਾਰ ਦੀ ਅੜੀ ਨੂੰ ਵੇਖਦਿਆਂ ਕਿਸਾਨ ਅੱਜ ਵੱਡਾ ਐਲਾਨ ਕਰ ਸਕਦੇ ਹਨ। ਬੈਠਕ 'ਚ ਰੇਲ ਰੋਕੋ ਅੰਦੋਲਨ 'ਤੇ ਫ਼ੈਸਲਾ ਲੈਣ ਦੇ ਨਾਲ-ਨਾਲ ਕਿਸਾਨ ਸੰਘਰਸ਼ ਦੀ ਅਗਲੀ ਰਣਨੀਤੀ ਤੈਅ ਕਰ ਰਹੇ ਹਨ।
farmers protestਸੂਤਰਾਂ ਮੁਤਾਬਕ ਕਿਸਾਨ ਹੁਣ ਸ਼ਹਿਰਾਂ ਅੰਦਰ ਸੰਘਰਸ਼ ਤੇ ਹੌਰ ਤੀਖਾ ਕਰ ਸਕਦੇ ਹਨਕਿਉਂਕਿ ਬੀਜੇਪੀ ਦਾ ਵੋਟ ਬੈਂਕ ਸ਼ਹਿਰਾਂ ਅੰਦਰ ਹੀ ਹੈ। ਇਸ ਤੋਂ ਇਲਾਵਾ ਕਿਸਾਨ ਬੀਜੇਪੀ ਲੀਡਰਾਂ ਦੇ ਘਿਰਾਓ ਨੂੰ ਹੋਰ ਤੇਜ਼ ਕਰਨ ਦੀ ਯੋਜਨਾ ਬਣਾ ਰਹੇ ਹਨ।
protestਦੱਸ ਦੇਈਏ ਕਿ ਬੀਤੇ ਦਿਨ ਕੇਂਦਰ ਸਰਕਾਰ ਨਾਲ ਮੀਟਿੰਗ ਬੇਸਿੱਟਾ ਰਹਿਣ ਮਗਰੋਂ ਸਾਰੀਆਂ ਸਿਆਸੀ ਪਾਰਟੀਆਂ ਵੀ ਕਿਸਾਨਾਂ ਦੇ ਹੱਕ ਵਿੱਚ ਖੁੱਲ੍ਹ ਕੇ ਨਿੱਤਰ ਆਈਆਂ ਹਨ। ਕੇਂਦਰੀ ਕਿਸਾਨ ਸਕੱਤਰ ਸੰਜੈ ਅਗਰਵਾਲ ਨਾਲ ਪੰਜਾਬ ਦੇ ਕਿਸਾਨ ਸੰਗਠਨਾਂ ਦੀ ਬੈਠਕ ਬੇਸਿੱਟਾ ਰਹੀ ਸੀ। ਕਰੀਬ ਇਕ ਘੰਟੇ ਤਕ ਚਰਚਾ ਵੀ ਹੋਈ ਪਰ ਕਿਸਾਨ ਆਗੂਆਂ ਨਾਲ ਬੈਠਕ ਵਿਚ ਹੀ ਛੱਡ ਦਿੱਤੀ। ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਸਕਤੱਰ ਸੰਜੈ ਅਗਰਵਾਲ ਕਿਸੇ ਵੀ ਮੁੱਦੇ 'ਤੇ ਕੋਈ ਜਵਾਬ ਨਹੀਂ ਦੇ ਰਹੇ ਸਨ। ਬੈਠਕ 'ਚ ਕਿਸਾਨ ਮੰਤਰੀ ਨਰਿੰਦਰ ਤੋਮਰ ਜਾਂ ਕਿਸਾਨ ਰਾਜ ਮੰਤਰੀ ਵੀ ਮੌਜੂਦ ਨਹੀਂ ਸਨ।
Farmer Protest ਦੂਜੇ ਪਾਸੇ ਪੰਜਾਬ ਵਿੱਚ ਕਿਸਾਨਾਂ ਦਾ ਰੇਲ ਮਾਰਗਾਂ, ਟੌਲ ਪਲਾਜ਼ਿਆਂ, ਕਾਰਪੋਰੇਟ ਘਰਾਣਿਆਂ ਦੇ ਵਪਾਰਕ ਟਿਕਾਣਿਆਂ, ਪੈਟਰੋਲ ਪੰਪਾਂ ਤੇ ਬੀਜੇਪੀ ਲੀਡਰਾਂ ਦੇ ਘਰਾਂ ਦਾ ਘਿਰਾਓ ਲਗਾਤਾਰ 15ਵੇਂ ਦਿਨ ਵੀ ਜਾਰੀ ਹੈ।