Punjab News: ਪੰਜਾਬ ਸਰਕਾਰ ਵਲੋਂ ਤੈਅ ਸਮੇਂ ’ਤੇ ਮੰਡੀਆਂ ਬੰਦ ਕਰਨ ਦੇ ਮੁੱਦੇ ’ਤੇ ਸਿਆਸਤ ਭਖੀ
Published : Nov 16, 2023, 7:22 am IST
Updated : Nov 16, 2023, 7:22 am IST
SHARE ARTICLE
Politics on the issue of closing mandis at fixed time
Politics on the issue of closing mandis at fixed time

ਵਿਰੋਧੀ ਪਾਰਟੀਆਂ ਨੇ ਵਿਰੋਧ ਕਰਦਿਆਂ ਹਾਲੇ ਮੁਕੰਮਲ ਖ਼ਰੀਦ ਹੋਣ ਤਕ ਮੰਡੀਆਂ ਚਾਲੂ ਰੱਖਣ ਦੀ ਮੰਗ ਕੀਤੀ

Punjab News:  ਤੈਅ ਸਮੇਂ ਉਪਰ ਪੰਜਾਬ ਸਰਕਾਰ ਵਲੋਂ 1500 ਤੋਂ ਵੱਧ ਅਨਾਜ ਮੰਡੀਆਂ ਨੂੰ ਬੰਦ ਕਰ ਦੇਣ ਨੂੰ ਲੈ ਕੇ  ਹੁਣ ਸਿਆਸਤ ਸ਼ਰੂ ਹੋ ਗਈ ਹੈ। ਜਿਥੇ ਮੁੱਖ ਵਿਰੋਧੀ ਸਿਆਸੀ ਪਾਰਟੀਆਂ ਨੇ ਸਰਕਾਰ ਦੀ ਇਸ ਮੁੱਦੇ ਨੂੰ ਲੈ ਕੇ ਘੇਰਾਬੰਦੀ ਸ਼ੁਰੂ ਕਰ ਦਿਤੀ ਹੈ,ਉਥੇ ਕਿਸਾਨ ਜਥੇਬੰਦੀਆਂ ਨੇ ਵੀ ਇਸ ਦਾ ਸਖ਼ਤ ਵਿਰੋਧ ਸ਼ੁਰੂ ਕਰ ਦਿਤਾ ਹੈ।

ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਵਲੋਂ ਨੈਸ਼ਨਲ ਹਾਈਵੇ ਜਾਮ ਕਰਨ ਦੀ ਚੇਤਾਵਨੀ ਦਿਤੇ ਜਾਣ ਬਾਅਦ ਸਰਕਾਰ ਨੇ ਫ਼ਿਲਹਾਲ 250 ਮੰਡੀਆਂ ਨੂੰ ਮੁਕੰਮਲ ਖ਼ਰੀਦ ਪੂਰੀ ਹੋਣ ਤਕ ਜਾਰੀ ਕਰਨ ਦੇ ਹੁਕਮ ਜਾਰੀ ਕਰ ਦਿਤੇ ਹਨ। ਕਿਸਾਨ ਆਗੂ ਇਸ ਨੂੰ ਅਪਣੇ ਅੰਸ਼ਕ ਜਿੱਤ ਤਾਂ ਦੱਸ ਰਹੇ ਹਨ ਪਰ ਉਨ੍ਹਾਂ ਦੀ ਪੂਰੀ ਸੰਤੁਸ਼ਟੀ ਨਹੀਂ। ਉਹ ਸਾਰੀਆਂ ਮੰਡੀਆਂ ਜਾਰੀ ਰੱਖਣ ਦੀ ਮੰਗ ਕਰ ਰਹੇ ਹਨ। ਉਧਰ ਮੁੱਖ ਵਿਰੋਧੀ ਪਾਰਟੀ ਕਾਂਗਰਸ ਵਲੋਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸਰਕਾਰ ਵਲੋਂ ਮੰਡੀਆਂ ਬੰਦ ਕਰ ਕੇ ਝੋਨੇ ਦੀ ਖ਼ਰੀਦ ਨਾ ਕਰਨ ਦੇ ਫ਼ੈਸਲੇ ਵਿਰੁਧ ਰੋਸ ਪ੍ਰਗਟ ਕਰਦੇ ਹੋਏ ਇਸ ਨੂੰ ਭਗਵੰਤ ਸਰਕਾਰ ਦਾ ਕਿਸਾਨਾਂ ਨਾਲ ਹੋਰ ਧੱਕਾ ਦਸਿਆ ਹੈ। ਉਨ੍ਹਾਂ ਕਿਹਾ ਕਿ ਹਾਲੇ ਦੇਰੀ ਨਾਲ ਹੜ੍ਹਾਂ ਦੀ ਸਥਿਤੀ ਬਾਅਦ ਬੀਜਿਆ ਝੋਨਾ ਖੇਤਾਂ ਵਿਚ ਖੜਾ ਹੈ ਅਤੇ ਇਸ ਹਾਲਤ ਵਿਚ ਮੰਡੀਆਂ ਬੰਦ ਕਰ ਦੇਣਾ ਵਾਜਬ ਨਹੀਂ ਅਤੇ ਇਹ ਪ੍ਰਾਈਵੇਟ ਵਪਾਰੀਆਂ ਨੂੰ ਲਾਭ ਪਹੁੰਚਾਉਣ ਵਾਲਾ ਹੀ ਕਦਮ ਹੈ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਵੀ ਮੰਡੀਆਂ ਬੰਦ ਕਰਨ ਵਿਰੁਧ ਰੋਸ ਪ੍ਰਗਟ ਕਰਦਿਆਂ ਹਾਲੇ ਖ਼ਰੀਦ ਕੇਂਦਰਾਂ ਨੂੰ ਚਾਲੂ ਰੱਖਣ ਦੀ ਮੰਗ ਕੀਤੀ ਹੈ। ਉਨ੍ਹਾਂ ਇਸ ਸਬੰਧੀ ਸੰਘਰਸ਼ ਦੀ ਚੇਤਾਵਨੀ ਦਿਤੀ ਹੈ। ਬੁਨਿਆਦੀ ਕਿਸਾਨੀ ਮੰਗਾਂ ਖ਼ਾਤਰ ਸੰਯੁਕਤ ਕਿਸਾਨ ਮੋਰਚੇ ਦੁਆਰਾ ਤਹਿ ਸ਼ੁਦਾ ਮੁਲਕ ਪੱਧਰੇ ਐਕਸ਼ਨ ਤਹਿਤ ਤਿੰਨ ਰੋਜ਼ਾ ਚੰਡੀਗੜ੍ਹ ਮੋਰਚੇ ਦੀ ਤਿਆਰੀ ਦੀ ਠੋਸ ਵਿਉਂਤਬੰਦੀ ਲਈ ਕੀਤੀ ਜਾ ਰਹੀ ਸੂਬਾ ਕਮੇਟੀ ਮੀਟਿੰਗ ਵਿਚ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵਲੋਂ ਪਰਾਲੀ ਦੇ ਨਿਪਟਾਰੇ ਅਤੇ ਬੰਦ ਮੰਡੀਆਂ ਚਾਲੂ ਕਰਾਉਣ ਦੇ ਮੁੱਦੇ ਵੀ ਵਿਚਾਰੇ। ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕਿਹਾ ਹੈ ਕਿ ਬੰਦ ਕੀਤੀਆਂ ਮੰਡੀਆਂ ਵਿਚੋਂ 185 ਮੰਡੀਆਂ ਮੁੜ ਚਾਲੂ ਕਰਨ ਦੀ ਚਿੱਠੀ ਜਾਰੀ ਕਰਨ ਨੂੰ ਜਿਥੇ ਜਥੇਬੰਦੀ ਸੰਘਰਸ਼ਸ਼ੀਲ ਕਿਸਾਨਾਂ ਦੀ ਅੰਸ਼ਕ ਜਿੱਤ ਸਮਝਦੀ ਹੈ ਉਥੇ ਕਈ ਜ਼ਿਲ੍ਹਿਆਂ ਦੀਆਂ ਸੈਂਕੜੇ ਮੰਡੀਆਂ ਦੇ ਇਲਾਕਿਆਂ ਵਿਚ ਝੋਨਾ ਖੜਾ ਹੋਣ ਦੇ ਬਾਵਜੂਦ ਉਹ ਮੰਡੀਆਂ ਚਾਲੂ ਨਾ ਕਰਨਾ ਉਨ੍ਹਾਂ ਇਲਾਕਿਆਂ ਦੇ ਕਿਸਾਨਾਂ ਨਾਲ ਵਿਤਕਰੇਬਾਜ਼ੀ ਹੈ।

ਇਸ ਵਿਤਕਰੇਬਾਜ਼ੀ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਪਰਾਲੀ ਨੂੰ ਬਿਨਾਂ ਸਾੜੇ ਨਿਪਟਾਉਣ ਲਈ ਐਨ ਜੀ ਟੀ, ਹਾਈ ਕੋਰਟ ਤੇ ਸੁਪਰੀਮ ਕੋਰਟ ਦੁਆਰਾ ਸੁਝਾਏ ਗਏ ਲੋੜੀਂਦੇ ਪ੍ਰਬੰਧ ਕਰਨ ਤੋਂ ਬਗ਼ੈਰ ਹੀ ਮਜਬੂਰੀਵੱਸ ਪਰਾਲੀ ਸਾੜਨ ਵਾਲੇ ਕਿਸਾਨਾਂ ਉੱਤੇ ਜੁਰਮਾਨੇ ਤੇ ਪੁਲਿਸ ਕੇਸ ਮੜ੍ਹਨੇ ਵੀ ਸਰਾਸਰ ਬੇਇਨਸਾਫ਼ੀ ਹੈ। ਇਨ੍ਹਾਂ ਦੋਹਾਂ ਮੁੱਦਿਆਂ ਉਤੇ ਵਿਚਾਰ ਚਰਚਾ ਰਾਹੀਂ ਕਿਸਾਨਾਂ ਵਲੋਂ ਥਾਂ ਥਾਂ ਕੀਤੇ ਜਾ ਰਹੇ ਵਿਰੋਧ ਪ੍ਰਦਰਸ਼ਨਾਂ ਨੂੰ ਲੋੜੀਂਦਾ ਜਨਤਕ ਦਬਾਅ ਬਣਾਉਣ ਵਾਲੇ ਢੁਕਵੇਂ ਸੰਘਰਸ਼ ਉਲੀਕੇ ਜਾਣਗੇ।

ਜਿਥੇ ਲੋੜ ਹੈ, ਹਾਲੇ ਖ਼ਰੀਦ ਕੇਂਦਰ ਕੰਮ ਕਰਨਗੇ: ਗੁਰਕੀਰਤ ਕ੍ਰਿਪਾਲ ਸਿੰਘ

ਪੰਜਾਬ ਦੇ ਖ਼ੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਸਕੱਤਰ ਗੁਰਕੀਰਤ ਕ੍ਰਿਪਾਲ ਸਿੰਘ ਨੇ ਕਿਹਾ ਹੈ ਕਿ ਜਿਥੇ ਲੋੜ ਹੈ, ਹਾਲੇ ਉਨ੍ਹਾਂ ਖ਼ਰੀਦ ਕੇਂਦਰਾਂ ਵਿਚ ਝੋਨੇ ਦੀ ਖ਼ਰੀਦ 30 ਨਵੰਬਰ ਤਕ ਜਾਰੀ ਰਹੇਗੀ। ਉਨ੍ਹਾਂ ਦਸਿਆ ਕਿ ਕਿਸਾਨ ਜਥੇਬੰਦੀਆਂ ਤੇ ਜ਼ਿਲ੍ਹਾ ਅਧਿਕਾਰੀਆਂ ਨਾਲ ਗੱਲ ਕਰ ਕੇ ਸਰਕਾਰ ਨੇ 250 ਮੰਡੀਆਂ ਨੂੰ ਹਾਲੇ ਜਾਰੀ ਰੱਖਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਇਸ ਗੱਲ ਤੋਂ ਭਲੀਭਾਂਤ ਜਾਣੂੰ ਹੈ ਕਿ ਬਠਿੰਡਾ, ਸੰਗਰੂਰ ਤੇ ਮਾਨਸਾ ਸਮੇਤ ਕਈ ਜ਼ਿਲ੍ਹਿਆਂ ਵਿਚ ਝੋਨੇ ਦੀ ਦੇਰ ਨਾਲ ਕੀਤੀ ਬੀਜਾਈ ਕਾਰਨ ਫ਼ਸਲ ਅਜੇ ਖੇਤਾਂ ਵਿਚ ਹੈ। ਉਨ੍ਹਾਂ ਇਹ ਵੀ ਕਿਹਾ ਕਿ ਦੀਵਾਲੀ ਵਾਲੇ ਦਿਨ ਝੋਨੇ ਦੀ ਖ਼ਰੀਦ ਦਾ ਅੰਕੜਾ ਸ਼ੱਕੀ ਹੈ ਤੇ ਇਸ ਦੀ ਵਿਜੀਲੈਂਸ ਨੂੰ ਜਾਂਚ ਦੇ ਹੁਕਮ ਦਿਤੇ ਗਏ ਹਨ।

 (For more news apart from Politics on the issue of closing mandis at fixed time, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement