ਗੰਨੇ ਦੀ ਫ਼ਸਲ ’ਤੇ ਬੀਮਾਰੀਆਂ ਤੋਂ ਬਚਾਅ
Published : Apr 17, 2021, 10:01 am IST
Updated : Apr 17, 2021, 10:01 am IST
SHARE ARTICLE
 sugarcane crop
sugarcane crop

ਗੰਨੇ ਦੀ ਫ਼ਸਲ 10-14 ਮਹੀਨੇ ਖੇਤ ਵਿਚ ਰਹਿੰਦੀ ਹੈ।

ਗੰਨਾ ਪੰਜਾਬ ਦੀ ਮਹੱਤਵਪੂਰਨ ਫ਼ਸਲ ਹੈ। ਇਸ ਦੀ 75 ਫ਼ੀ ਸਦੀ ਵਰਤੋਂ ਚੀਨੀ ਬਣਾਉਣ ਲਈ ਕੀਤੀ ਜਾਂਦੀ ਹੈ। ਪੰਜਾਬ ਵਿਚ 2016-17 ਦੌਰਾਨ ਗੰਨੇ ਦੀ ਖੇਤੀ 88 ਹਜ਼ਾਰ ਹੈਕਟੇਅਰ ਰਕਬੇ ਵਿਚ ਕੀਤੀ ਗਈ ਤੇ ਔਸਤ ਝਾੜ 325 ਕੁਇੰਟਲ ਪ੍ਰਤੀ ਏਕੜ ਸੀ। ਗੰਨੇ ਦੀ ਫ਼ਸਲ 10-14 ਮਹੀਨੇ ਖੇਤ ਵਿਚ ਰਹਿੰਦੀ ਹੈ। ਇਸ ਉਪਰ ਵੱਖ-ਵੱਖ ਸਮੇਂ ਦੌਰਾਨ ਕੀੜੇ ਮਕੌੜਿਆਂ ਤੇ ਬੀਮਾਰੀਆਂ ਦਾ ਹਮਲਾ ਹੁੰਦਾ ਹੈ ਜਿਸ ਨਾਲ ਗੰਨੇ ਦੇ ਝਾੜ ਅਤੇ ਖੰਡ ਦੀ ਪ੍ਰਾਪਤੀ ’ਤੇ ਬੁਰਾ ਅਸਰ ਪੈਂਦਾ ਹੈ। ਇਸ ਤੋਂ ਬਚਾਅ ਲਈ ਕੁੱਝ ਅਹਿਮ ਨੁਕਤਿਆਂ ਨੂੰ ਅਪਨਾਉਣਾ ਲਾਹੇਵੰਦ ਹੈ। ਗੰਨੇ ਦੀ ਫ਼ਸਲ ਉਪਰ ਕਈ ਬਿਮਾਰੀਆਂ ਹਮਲਾ ਕਰਦੀਆਂ ਹਨ :

SugarcaneSugarcane

ਰੱਤਾ ਰੋਗ: ਇਹ ਰੋਗ ਉੱਲੀ ਕਾਰਨ ਹੁੰਦਾ ਹੈ। ਇਹ ਬੀਮਾਰੀ ਮੁੱਖ ਤੌਰ ’ਤੇ ਰੋਗੀ ਬਰੋਟਿਆਂ ਨਾਲ ਹੁੰਦੀ ਹੈ ਅਤੇ ਜੁਲਾਈ ਤੋਂ ਫ਼ਸਲ ਦੀ ਕਟਾਈ ਤਕ ਮਾਰ ਕਰਦੀ ਹੈ। ਇਹ ਗੰਨੇ ਦੇ ਗੁੱਦੇ ਦੀ ਬੀਮਾਰੀ ਹੈ ਪਰ ਇਹ ਪੱਤਿਆਂ ’ਤੇ ਵੀ ਅਸਰ ਕਰਦੀ ਹੈ। ਸ਼ੁਰੂਆਤੀ ਨਿਸ਼ਾਨੀਆਂ ਵਿਚ ਸਿਰੇ ਵਾਲੇ ਪੱਤਿਆਂ ਦਾ ਰੰਗ ਪੀਲਾ ਪੈ ਜਾਂਦਾ ਹੈ ਤੇ ਸਾਰੇ ਪੱਤੇ ਮੁਰਝਾਅ ਜਾਂਦੇ ਹਨ। ਗੰਨਿਆਂ ਦਾ ਗੁੱਦਾ ਅੰਦਰੋਂ ਲਾਲ ਹੋ ਜਾਂਦਾ ਹੈ ਤੇ ਚੌੜੇ ਪਾਸੇ ਵੱਲ ਲੰਬੂਤਰੇ ਚਿੱਟੇ ਧੱਬੇ ਇਸ ਨੂੰ ਕੱਟਦੇ ਨਜ਼ਰ ਆਉਂਦੇ ਹਨ। ਚੀਰੇ ਹੋਏ ਗੰਨਿਆਂ ਵਿਚੋਂ ਸ਼ਰਾਬ ਵਰਗੀ ਬਦਬੂ ਆਉਂਦੀ ਹੈ।

SugarcaneSugarcane

ਰੋਕਥਾਮ : ਬੀਜ ਰੋਗ-ਰਹਿਤ ਫ਼ਸਲ ਵਿਚੋਂ ਲਵੋ। ਰੋਗ ਦਾ ਟਾਕਰਾ ਕਰਨ ਵਾਲੀਆਂ ਕਿਸਮਾਂ, ਸੀਓਪੀਬੀ-92, ਸੀਓ-118, ਸੀਓਜੇ-85, ਸੀਓਪੀਬੀ-93, ਸੀਓਪੀਬੀ-94, ਸੀਓਪੀਬੀ-91, ਸੀਓ-238 ਤੇ ਸੀਓਜੇ-88 ਦੀ ਬਿਜਾਈ ਕਰੋ। ਬਿਮਾਰੀ ਵਾਲੇ ਖੇਤਾਂ ਵਿਚ ਇਕ ਸਾਲ ਫ਼ਸਲੀ ਚੱਕਰ ਬਦਲੋ। ਰੋਗੀ ਫ਼ਸਲ ਨੂੰ ਅਗੇਤੀ ਪੀੜ ਲਵੋ। ਖੇਤ ਨੂੰ ਛੇਤੀ ਤੋਂ ਛੇਤੀ ਵਾਹ ਕੇ ਮੁੱਢ ਨਸ਼ਟ ਕਰ ਦੇਵੋ। ਰੋਗੀ ਗੰਨਿਆਂ ਵਾਲਾ ਸਾਰਾ ਬੂਝਾ ਮੁੱਢੋਂ ਪੁੱਟ ਕੇ ਡੂੰਘਾ ਦਬਾਅ ਦੇਵੋ।

SugarcaneSugarcane

ਮੁਰਝਾਉਣਾ: ਇਹ ਬਿਮਾਰੀ ਜੁਲਾਈ ਤੋਂ ਫ਼ਸਲ ਪੱਕਣ ਤਕ ਰਹਿੰਦੀ ਹੈ। ਬਿਮਾਰੀ ਵਾਲੇ ਗੰਨੇ ਦੇ ਪੱਤੇ ਪੀਲੇ ਪੈ ਕੇ ਬਾਅਦ ਵਿਚ ਸੁੱਕ ਜਾਂਦੇ ਹਨ। ਗੰਨੇ ਦੇ ਗੁੱਦੇ ਦਾ ਰੰਗ ਭੱਦਾ ਲਾਲ ਹੋ ਜਾਂਦਾ ਹੈ। ਗੁੱਦੇ ਦਾ ਰੰਗ ਗੰਢ ਦੇ ਨੇੜਿਉਂ ਜ਼ਿਆਦਾ ਗੂੜ੍ਹਾ ਤੇ ਵਿਚਕਾਰੋਂ ਘੱਟ ਲਾਲ ਹੁੰਦਾ ਹੈ। ਬਿਮਾਰੀ ਵਾਲਾ ਗੰਨਾ ਪੋਲਾ ਅਤੇ ਹਲਕਾ ਹੋ ਜਾਂਦਾ ਹੈ।
 

SugarcaneSugarcane

ਰੋਕਥਾਮ : ਇਸ ਰੋਗ ਦੀ ਰੋਕਥਾਮ ਲਈ ਰੱਤਾ ਰੋਗ ਵਾਲੇ ਉਪਾਅ ਕਰੋ। ਇਸ ਬਿਮਾਰੀ ਨੂੰ ਫੈਲਾਉਣ ਵਾਲੀ ਉੱਲੀ ਲੰਮੇ ਸਮੇਂ ਤਕ ਖੇਤ ਵਿਚ ਪਈ ਰਹਿੰਦੀ ਹੈ। ਇਸ ਲਈ ਅਜਿਹੇ ਖੇਤਾਂ ਵਿਚ ਤਿੰਨ ਸਾਲ ਲਈ ਗੰਨਾ ਨਾ ਬੀਜੋ।
ਗੰਨੇ ਦੇ ਕੀੜੇ-ਮਕੌੜੇ: ਬਹੁਤ ਸਾਰੇ ਕੀੜੇ-ਮਕੌੜੇ ਗੰਨੇ ਦੀ ਫ਼ਸਲ ਉਪਰ ਹਮਲਾ ਕਰਦੇ ਹਨ। ਇਨ੍ਹਾਂ ਕੀੜਿਆਂ ਦੇ ਹਮਲੇ ਨਾਲ ਉਤਪਾਦਨ ਪ੍ਰਭਾਵਤ ਹੋਣ ਦੇ ਨਾਲ-ਨਾਲ ਗੰਨੇ ਦਾ ਮਿਠਾਸ ਵਾਲੇ ਤੱਤਾਂ ਉਪਰ ਵੀ ਮਾੜਾ ਅਸਰ ਪੈਂਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement