
ਰੋਜ਼ਾਨਾ ਸਪੋਕਸਮੈਨ ਵੱਲੋਂ ਸ਼ੁਰੂ ਕੀਤਾ ਗਿਆ ਹੈ ਅਪਣਾ ਨਵਾਂ ਚੈਨਲ ‘ਕਿਰਸਾਨੀ ਫਾਰਮਿੰਗ’
ਚੰਡੀਗੜ੍ਹ: ਕਿਸਾਨੀ ਅਤੇ ਖੇਤੀਬਾੜੀ ਸਬੰਧੀ ਹਰ ਮੁੱਦੇ ‘ਤੇ ਨਜ਼ਰ ਰੱਖਣ ਲਈ ਰੋਜ਼ਾਨਾ ਸਪੋਕਸਮੈਨ ਵੱਲੋਂ ਅਪਣਾ ਨਵਾਂ ਚੈਨਲ ‘ਕਿਰਸਾਨੀ ਫਾਰਮਿੰਗ’ ਸ਼ੁਰੂ ਕੀਤਾ ਗਿਆ ਹੈ। ਇਸ ਚੈਨਲ ਦੇ ਸ਼ੁਰੂ ਹੁੰਦਿਆਂ ਹੀ ਦਰਸ਼ਕਾਂ ਵੱਲੋਂ ਇਸ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।
Kirsaani Farming
ਇਹ ਚੈਨਲ ਖ਼ਾਸ ਤੌਰ ‘ਤੇ ਪੰਜਾਬ ਦੇ ਕਿਸਾਨਾਂ ਲਈ ਸ਼ੁਰੂ ਕੀਤਾ ਗਿਆ ਹੈ ਤਾਂ ਜੋ ਇਸ ਦੇ ਜ਼ਰੀਏ ਖੇਤੀਬਾੜੀ ਅਤੇ ਹੋਰ ਸਹਾਇਕ ਧੰਦਿਆਂ ਸਬੰਧੀ ਜਾਣਕਾਰੀ ਹਾਸਲ ਕਰ ਸਕਣ।
Kirsaani Farming
‘ਕਿਰਸਾਨੀ ਫਾਰਮਿੰਗ’ ਜ਼ਰੀਏ ਕਿਸਾਨ ਨੂੰ ਪ੍ਰਸਿੱਧ ਖੇਤੀਬਾੜੀ ਮਾਹਿਰਾਂ ਦੇ ਰੂਬਰੂ ਕਰਵਾਇਆ ਜਾ ਰਿਹਾ ਹੈ ਅਤੇ ਕਿਸਾਨਾਂ ਦੇ ਮਸਲਿਆਂ ਲਈ ਅਵਾਜ਼ ਬੁਲੰਦ ਕੀਤੀ ਜਾ ਰਹੀ ਹੈ। ਚੈਨਲ ਵੱਲੋਂ ਚਲਾਏ ਜਾ ਰਹੇ ਖ਼ਾਸ ਪ੍ਰੋਗਰਾਮ ਵਿਚ ਦਰਸ਼ਕਾਂ ਨੂੰ ਸਫ਼ਲ ਕਿਸਾਨਾਂ ਨਾਲ ਰੂਬਰੂ ਕਰਵਾਇਆ ਜਾ ਰਿਹਾ ਹੈ ਤਾਂ ਜੋ ਹੋਰ ਕਿਸਾਨ ਵੀ ਉਹਨਾਂ ਤੋਂ ਸਿੱਖ ਕੇ ਕਿੱਤੇ ਵਿਚ ਨਵੀਆਂ ਬੁਲੰਦੀਆਂ ਹਾਸਲ ਕਰਨ।
ਰੋਜ਼ਾਨਾ ਸਪੋਕਸਮੈਨ ਉਮੀਦ ਕਰਦਾ ਹੈ ਕਿ ਜਿਸ ਤਰ੍ਹਾਂ ਦਰਸ਼ਕ ਸਪੋਕਸਮੈਨ ਟੀਵੀ ਨੂੰ ਪਿਆਰ ਅਤੇ ਸਹਿਯੋਗ ਦੇ ਰਹੇ ਹਨ ਹੈ, ਉਸੇ ਤਰ੍ਹਾਂ ਦਾ ਸਹਿਯੋਗ ‘ਕਿਰਸਾਨੀ ਫਾਰਮਿੰਗ’ ਨੂੰ ਵੀ ਦਿੰਦੇ ਰਹਿਣਗੇ।
ਰੋਜ਼ਾਨਾ ਸਪੋਕਸਮੈਨ ਵੱਲੋਂ ਸ਼ੁਰੂ ਕੀਤਾ ਗਿਆ ਇਹ ਚੈਨਲ ਫੇਸਬੁੱਕ ਅਤੇ ਯੂਟਿਊਬ ‘ਤੇ ਉਪਲਬਧ ਹੈ। ਇਸ ਨੂੰ ਦੇਖਣ ਲਈ ਹੇਠ ਦਿੱਤੇ ਲਿੰਕ ‘ਤੇ ਕਲਿੱਕ ਕਰੋ।
ਫੇਸਬੁੱਕ 'ਤੇ ਕਿਰਸਾਨੀ ਫਾਰਮਿੰਗ ਨਾਲ ਜੁੜਨ ਲਈ ਕਲਿੱਕ ਕਰੋ- https://www.facebook.com/KirsaaniFarming/
ਯੂਟਿਊਬ 'ਤੇ ਕਿਰਸਾਨੀ ਫਾਰਮਿੰਗ ਨਾਲ ਜੁੜਨ ਲਈ ਕਲਿੱਕ ਕਰੋ- https://www.youtube.com/channel/UCC7YiKBM9j80ESY0GtTXabg