ਡੀਪੂ ਹੋਲਡਰਾਂ ਨੂੰ ਮਾਰਜਨ ਮਨੀ ਦੇਣ ਲਈ 10.08 ਕਰੋੜ ਜਾਰੀ : ਆਸ਼ੂ
Published : Oct 17, 2020, 4:19 pm IST
Updated : Oct 17, 2020, 4:19 pm IST
SHARE ARTICLE
Bharat Bhushan Ashu
Bharat Bhushan Ashu

50 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਮਾਰਜਨ ਮਨੀ ਦਿੱਤੀ ਜਾ ਰਹੀ ਹੈ।

ਚੰਡੀਗੜ: ਕੋਵਿਡ-19 ਮਹਾਮਾਰੀ ਕਾਰਨ ਪੈਦਾ ਹੋਈ ਸਥਿਤੀ ਵਿਚ ਟਾਰਗੇਟ ਪਬਲਿਕ ਡਿਸਟਰੀਬਿਊਸ਼ਨ ਸਿਸਟਮ ਅਧੀਨ ਆਉਂਦੇ  ਅੰਨਤੋਦਿਆ ਅੰਨ ਯੋਜਨਾ ਅਤੇ ਪ੍ਰੋਇਰਟੀ ਹਾਊਸ ਹੋਲਡ ਸਕੀਮ ਦੇ ਲਾਭਪਾਤਰੀਆਂ ਨੂੰ  ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕਣਕ  ਅਤੇ ਦਾਲ ਦੀ ਵੰਡ ਕਰਨ ਦੇ ਇਵਜ ਵਜੋਂ ਡੀਪੂ ਹੋਲਡਰਾਂ ਦੀ ਬਣਦੀ ਮਾਰਜਨ 10 ਕਰੋੜ 08 ਲੱਖ ਰੁਪੇ ਸੂਬੇ ਦੇ ਸਾਰੇ ਖੁਰਾਕ ਤੇ ਸਿਵਲ ਸਪਲਾਈ ਕੰਟਰੋਲਰ/ਜ਼ਿਲਾ ਮੈਨੇਜਰ ਪਨਗਰੇਨ ਦੇ ਖਾਤਿਆਂ ਵਿੱਚ  ਤਬਦੀਲ ਕਰ ਦਿਤੇ ਹਨ

Bharat Bhushan AshuBharat Bhushan Ashu

ਜ਼ੋ ਕਿ ਜਲਦ ਹੀ ਡੀਪੂ ਹੋਲਡਰਾਂ ਦੇ ਖਾਤਿਆਂ ਵਿਚ  ਜਮਾ ਕਰ ਦਿੱਤੇ ਜਾਣਗੇ। ਉਕਤ ਜਾਣਕਾਰੀ ਪੰਜਾਬ ਰਾਜ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਸ੍ਰੀ ਭਾਰਤ ਭੂਸ਼ਨ ਆਸ਼ੂ ਵੱਲੋਂ ਦਿੱਤੀ ਗਈ।

Bharat Bhushan AshuBharat Bhushan Ashu

 ਡਿਪੂ ਹੋਲਡਰਾਂ ਵੱਲੋਂ ਪੰਜਾਬ ਰਾਜ ਵਿੱਚ ਆਪਣੀ ਸਿਹਤ ਅਤੇ ਜਾਨ-ਮਾਲ ਦੇ ਖਤਰੇ ਦੀ ਪਰਵਾਹ ਨਾ ਕਰਦੇ ਹੋਏ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਤਹਿਤ ਅਨਾਜ ਦੀ ਵੰਡ ਕਰਨ ਲਈ ਡਿਪੂ ਹੋਲਡਰਾਂ ਦੀ ਪ੍ਰਸ਼ੰਸਾ ਕਰਦਿਆਂ ਸ੍ਰੀ ਆਸ਼ੂ ਨੇ ਕਿਹਾ ਕਿ ਡੀਪੂ ਹੋਲਡਰਾਂ ਦੇ ਸਹਿਯੋਗ ਸਦਕਾ ਪੰਜਾਬ ਸਰਕਾਰ ਨੇ ਅੰਨਤੋਦਿਆ ਅੰਨ ਯੋਜਨਾ ਅਤੇ ਪ੍ਰੋਇਰਟੀ ਹਾਊਸ ਹੋਲਡ ਸਕੀਮ ਦੇ ਲਾਭਪਾਤਰੀਆਂ ਨੂੰ 201639.147 ਮੀਟਿ੍ਰਕ ਟਨ ਕਣਕ ਦੀ ਵੰਡ ਕੀਤੀ ਗਈ।

ਆਸ਼ੂ ਨੇ ਦੱਸਿਆ ਕਿ ਡੀਪੂ ਹੋਲਡਰਾਂ ਨੂੰ 50 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਮਾਰਜਨ ਮਨੀ ਦਿੱਤੀ ਜਾ ਰਹੀ ਹੈ। ਉਨਾਂ ਸੂਬੇ ਦੇ ਸਾਰੇ ਖੁਰਾਕ ਤੇ ਸਿਵਲ ਸਪਲਾਈ ਕੰਟਰੋਲਰ/ ਜ਼ਿਲਾ ਮੈਨੇਜਰ ਪਨਗਰੇਨ ਨੂੰ ਹਦਾਇਤ ਕੀਤੀ ਕਿ ਉਹ ਮਾਰਜਨ ਬਿਨਾਂ ਕਿਸੇ ਦੇਰੀ ਦੇ ਡੀਪੂ ਹੋਲਡਰਾਂ ਖਾਤਿਆਂ ਵਿਚ ਜਮਾ ਕਰਵਾਉਣ ਨੂੰ ਯਕੀਨੀ ਬਣਾਉਣ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement