ਪੀ.ਏ.ਯੂ. ਵਿੱਚ ਵਿਸ਼ਵ ਡਾਇਬਟਿਕ ਦਿਹਾੜੇ ਤੇ ਆਨਲਾਈਨ ਕਾਊਂਸਲਿੰਗ ਕਰਵਾਇਆ ਗਿਆ
Published : Nov 17, 2020, 4:53 pm IST
Updated : Nov 17, 2020, 4:53 pm IST
SHARE ARTICLE
Diabetes Day
Diabetes Day

ਬਹੁਤ ਸਾਰੇ ਸ਼ੂਗਰ ਮਰੀਜ਼ ਆਨਲਾਈਨ ਇਸ ਸਮਾਗਮ ਵਿੱਚ ਸ਼ਾਮਲ ਹੋਏ ਅਤੇ ਉਨ੍ਹਾਂ ਨੇ ਡਾਇਬਟੀਜ਼ ਦੌਰਾਨ ਭੋਜਨ ਦੀ ਪੂਰਤੀ ਸੰਬੰਧੀ ਮਾਹਿਰਾਂ ਕੋਲੋਂ ਸਵਾਲ ਪੁੱਛੇ ।

ਲੁਧਿਆਣਾ : ਪੀ.ਏ.ਯੂ. ਦੇ ਕਮਿਊਨਿਟੀ ਸਾਇੰਸ ਕਾਲਜ ਦੇ ਭੋਜਨ ਅਤੇ ਪੋਸ਼ਣ ਵਿਭਾਗ ਵੱਲੋਂ ਅੱਜ ਵਿਸ਼ਵ ਡਾਇਬਟਿਕ ਦਿਹਾੜੇ ਨਾਲ ਸੰਬੰਧਿਤ ਇੱਕ ਆਨਲਾਈਨ ਸਮਾਗਮ ਕਰਵਾਇਆ ਗਿਆ। ਇਹ ਕਾਊਂਸਲਿੰਗ ਸਮਾਗਮ ਵਿਭਾਗ ਦੇ ਭੋਜਨ ਕਾਊਂਸਲਿੰਗ ਸੈਲ ਵੱਲੋਂ ਵਿਸ਼ੇਸ਼ ਤੌਰ ਤੇ ਸ਼ੂਗਰ ਦੇ ਮਰੀਜ਼ਾਂ ਨੂੰ ਖੁਰਾਕ ਸੰਬੰਧੀ ਜਾਗਰੂਕ ਕਰਨ ਦੇ ਉਦੇਸ਼ ਨਾਲ ਕਰਵਾਇਆ ਗਿਆ।

PAU PAU

ਬਹੁਤ ਸਾਰੇ ਸ਼ੂਗਰ ਮਰੀਜ਼ ਆਨਲਾਈਨ ਇਸ ਸਮਾਗਮ ਵਿੱਚ ਸ਼ਾਮਲ ਹੋਏ ਅਤੇ ਉਨ੍ਹਾਂ ਨੇ ਡਾਇਬਟੀਜ਼ ਦੌਰਾਨ ਭੋਜਨ ਦੀ ਪੂਰਤੀ ਸੰਬੰਧੀ ਮਾਹਿਰਾਂ ਕੋਲੋਂ ਸਵਾਲ ਪੁੱਛੇ । ਇਸ ਤੋਂ ਇਲਾਵਾ ਮਾਹਿਰਾਂ ਦਾ ਇੱਕ ਪੈਨਲ ਹੋਰ ਜਾਣਕਾਰੀ ਦੇਣ ਲਈ ਇਸ ਸੈਸ਼ਨ ਦਾ ਹਿੱਸਾ ਬਣਿਆ ਜਿਸ ਵਿੱਚ ਡਾ. ਸ਼ਰੂਤੀ ਜੈਨ, ਮਿਸ ਧਾਰਾ ਜੈਨ ਅਤੇ ਮਿਸ ਟਿੱਮੀ ਸਿੰਗਲਾ ਸ਼ਾਮਿਲ ਸਨ।

ਵਿਭਾਗ ਦੇ ਮੁਖੀ ਅਤੇ ਪ੍ਰੋਫੈਸਰ ਡਾ. ਕਿਰਨ ਬੈਂਸ ਨੇ ਇਸ ਸਮਾਗਮ ਦੇ ਮਹੱਤਵ ਬਾਰੇ ਚਾਨਣਾ ਪਾਉਂਦਿਆਂ ਦੱਸਿਆ ਕਿ ਜੀਵਨ ਜਾਚ ਦੀ ਬੇਤਰਤੀਬੀ ਵਿਸ਼ੇਸ਼ ਤੌਰ ਤੇ ਭੋਜਨ ਦੀਆਂ ਆਦਤਾਂ, ਸਰੀਰਕ ਹਿੱਲਜੁੱਲ  ਦੀ ਘਾਟ ਅਤੇ ਤਣਾਅ ਡਾਇਬਟੀਜ਼ ਵਿੱਚ ਵਾਧੇ ਦੇ ਪ੍ਰਮੁੱਖ ਕਾਰਨ ਹਨ। ਉਨ੍ਹਾਂ ਕਿਹਾ ਕਿ ਜੀਣ ਦੇ ਤਰੀਕਿਆਂ ਵਿੱਚ ਸੁਧਾਰ ਕਰਕੇ ਅਤੇ ਭੋਜਨ ਸੰਬੰਧੀ ਆਦਤਾਂ ਸਹੀ ਕਰਕੇ ਇਸ ਬਿਮਾਰੀ ਦੇ ਮਾਰੂ ਸਿੱਟਿਆਂ ਨੂੰ ਘੱਟ ਕੀਤਾ ਜਾ ਸਕਦਾ ਹੈ।

coronaviruscoronavirus

ਇਸ ਸਮਾਗਮ ਦੌਰਾਨ ਸ਼ੂਗਰ ਦੇ ਮਰੀਜ਼ਾਂ ਨੂੰ ਸਿੱਖਿਅਤ ਭੋਜਨ ਮਾਹਿਰਾਂ ਨਾਲ ਸੰਪਰਕ ਕਰਕੇ ਅਤੇ ਪੋਸ਼ਣ ਸੰਬੰਧੀ ਕਮੀਆਂ ਦੀ ਪੂਰਤੀ ਕਰਕੇ ਆਪਣੀ ਸਿਹਤ ਸੁਧਾਰਨ ਦੇ ਗੁਰ ਦੱਸੇ ਗਏ। ਇਸ ਵਾਰ ਕੋਵਿਡ-19 ਕਾਰਨ ਵਿਭਾਗ ਨੇ ਇਹ ਸਮਾਗਮ ਆਨਲਾਈਨ ਕਰਵਾਇਆ । ਵਿਭਾਗ ਦੇ ਮੁਖੀ ਡਾ. ਕਿਰਨ ਬੈਂਸ ਨੇ ਇਹ ਵੀ ਦੱਸਿਆ ਕਿ ਇਸ ਸੰਬੰਧੀ ਕਿਸੇ ਵੀ ਕਾਊਂਸਲਿੰਗ ਲਈ ਸ਼ੂਗਰ ਦੇ ਮਰੀਜ਼ ਪਹਿਲਾਂ ਮਿੱਥ ਕੇ ਵਿਭਾਗ ਨਾਲ ਸੰਪਰਕ ਕਰ ਸਕਦੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement